ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਲਾਈਫ਼ਲਾਈਨ ਉਡਾਨ ਫ਼ਲਾਈਟਾਂ ਜੋਰਹਾਟ, ਲੇਂਗਪੁਈ, ਦੀਮਾਪੁਰ, ਇੰਫ਼ਾਲ ਤੇ ਉੱਤਰ–ਪੂਰਬ ਦੇ ਹੋਰ ਖੇਤਰਾਂ ਨੂੰ ਮੈਡੀਕਲ ਸਪਲਾਈਜ਼ ਲੈ ਕੇ ਗਈਆਂ

ਅਪਰੇਸ਼ਨਾਂ ਦੀ ਅਗਾਂਹਵਧੂ ਯੋਜਨਾਬੰਦੀ ਤੇ ਸਮੀਖਿਆ ਲਈ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀਆਂ ਚਿੰਤਨ ਤੇ ਮੰਥਨ ਮੀਟਿੰਗਾਂ
152 ਲਾਈਫ਼ਲਾਈਨ ਉਡਾਨ ਫ਼ਲਾਈਟਾਂ ਰਾਹੀਂ ਸਮੁੱਚੇ ਭਾਰਤ ’ਚ ਮੈਡੀਕਲ ਸਾਮਾਨ ਦੀ 200 ਟਨ ਤੋਂ ਵੱਧ ਸਪਲਾਈ

Posted On: 07 APR 2020 5:03PM by PIB Chandigarh

ਸ਼ਹਿਰੀ ਹਵਾਬਾਜ਼ੀ ਮੰਤਰਾਲਾ ਔਨਲਾਈਨ ਮੀਟਿੰਗਾਂ ਤੇ ਹਕੀਕੀ (ਵਰਚੁਅਲ) ਵਾਰਰੂਮ ਰਾਹੀਂ ਅਗਾਂਹਵਧੂ ਯੋਜਨਾਬੰਦੀ ਕਰ ਰਿਹਾ ਹੈ, ਤਾਂ ਜੋ ਮੰਗ ਦੇ ਹਿਸਾਬ ਨਾਲ ਸਪਲਾਈ ਕਰਨ ਵਿੱਚ ਕੋਈ ਕਸਰ ਬਾਕੀ ਨਾ ਰਹਿ ਸਕੇ ਅਤੇ ਹਵਾਬਾਜ਼ੀ ਖੇਤਰ ਦੇ ਵਿਭਿੰਨ ਸੰਸਾਧਨਾਂ ਦਾ ਵਧੀਆ ਢੰਗ ਨਾਲ ਉਪਯੋਗ ਹੋ ਸਕੇ।

ਸ਼ਹਿਰੀ ਹਵਾਬਾਜ਼ੀ ਮੰਤਰਾਲਾ ਰੋਜ਼ਾਨਾ ਸਵੇਰੇ 8 ਵਜੇ ਚਿੰਤਨਮੀਟਿੰਗ ਕਰਦਾ ਹੈ, ਜਿੱਥੇ ਉਸ ਦਿਨ ਦੀ ਤੇ ਪਿਛਲੇ ਦਿਨ ਦੀ ਯੋਜਨਾਬੰਦੀ ਦੀ ਪ੍ਰਗਤੀ ਬਾਰੇ ਸਮੀਖਿਆ ਕੀਤੀ ਜਾਂਦਾ ਹੈ। ਫਿਰ ਰੋਜ਼ਾਨਾ ਸ਼ਾਮੀਂ 3 ਵਜੇ ਮੰਥਨਮੀਟਿੰਗ ਕੀਤੀ ਜਾਂਦੀ ਹੈ, ਜਿਸ ਵਿੱਚ ਉਸ ਦਿਨ ਦੀ ਯੋਜਨਾਬੰਦੀ ਦੀ ਪਾਲਣਾ ਦੀ ਸਮੀਖਿਆ ਹੁੰਦੀ ਹੈ ਤੇ ਇਹ ਚੈੱਕ ਕੀਤਾ ਜਾਂਦਾ ਹੈ ਕਿ ਕੀ ਕਿਤੇ ਕਿਸੇ ਪੜਾਅ ਤੇ ਕੋਈ ਸੋਧ ਕਰਨ ਦੀ ਜ਼ਰੂਰਤ ਤਾਂ ਨਹੀਂ। ਇਸ ਮੀਟਿੰਗ , ਅਗਲੇਰੀ ਯੋਜਨਾਬੰਦੀ ਵੀ ਕੀਤੀ ਜਾਂਦੀ ਹੈ, ਜਿਸ ਵਿੱਚ ਵਸੀਲਿਆਂ ਦੀ ਜ਼ਰੂਰਤ ਤੇ ਵੰਡ ਦਾ ਮੁੱਲਾਂਕਣ ਕੀਤਾ ਜਾਂਦਾ ਹੈ।

ਸ਼ਹਿਰੀ ਹਵਾਬਾਜ਼ੀ ਦੀ ਲਾਈਫ਼ਲਾਈਨ ਉਡਾਨ ਪਹਿਲਕਦਮੀ ਤਹਿਤ 152 ਮਾਲਵਾਹਕ ਉਡਾਨਾਂ ਲਗਾਤਾਰ ਦੂਰਦੁਰਾਡੇ ਦੇ ਤੇ ਪਹਾੜੀ ਖੇਤਰਾਂ ਸਮੇਤ ਸਮੁੱਚੇ ਦੇਸ਼ ਦੇ ਵੱਖੋਵੱਖਰੇ ਇਲਾਕਿਆਂ ਤੱਕ ਮੈਡੀਕਲ ਸਮਾਨ ਪਹੁੰਚਾ ਰਹੀਆਂ ਹਨ। ਲੌਕਡਾਊਨ ਦੇ ਸਮੇਂ ਦੌਰਾਨ ਅੱਜ ਤੱਕ ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਵਾਯੂ ਸੈਨਾ ਤੇ ਪ੍ਰਾਈਵੇਟ ਏਅਰਲਾਈਨਾਂ ਦੀ ਮਦਦ ਨਾਲ 200 ਟਨ ਤੋਂ ਵੱਧ ਦੀਆਂ ਮੈਡੀਕਲ ਸਪਲਾਈਜ਼ ਡਿਲਿਵਰ ਕੀਤੀਆਂ ਜਾ ਚੁੱਕੀਆਂ ਹਨ।

6 ਅਪ੍ਰੈਲ, 2020 ਨੂੰ ਲਾਈਫ਼ਲਾਈਨ ਉਡਾਨ ਫ਼ਲਾਈਟਾਂ ਨੇ ਉੱਤਰਪੂਰਬੀ ਇਲਾਕਿਆਂ ਦੇ ਨਾਲਨਾਲ ਕੇਂਦਰੀ ਤੇ ਪੂਰਬੀ ਰਾਜਾਂ ਤੱਕ ਤੱਕ ਆਈਸੀਐੱਮਆਰ ਕਿਟਸ, ਐੱਚਐੱਲਐੱਲ ਖੇਪਾਂ ਤੇ ਹੋਰ ਜ਼ਰੂਰੀ ਮਾਲ ਪਹੁੰਚਾਇਆ। ਵੇਰਵੇ ਨਿਮਨਲਿਖਤ ਅਨੁਸਾਰ ਹਨ:

ਲਾਈਫ਼ ਲਾਈਨ 1 (ਭਾਰਤੀ ਵਾਯੂ ਸੈਨਾ): ਦਿੱਲੀ ਰਾਂਚੀ ਪਟਨਾ ਜੋਰਹਾਟ ਲੇਂਗਪੁਈ ਇੰਫ਼ਾਲ ਦੀਮਾਪੁਰ ਗੁਵਾਹਾਟੀ ਤੱਕ ਆਈਸੀਐੱਮਆਰ ਕਿਟਸ ਦੀ ਖੇਪ ਪਹੁੰਚਾਈ ਗਈ; ਗੁਵਾਹਾਟੀ ਲਈ (50 ਕਿਲੋਗ੍ਰਾਮ), ਅਸਾਮ ਦੀ ਖੇਪ ਵਿੱਚ ਸ਼ਾਮਲ ਸੀ ਰੈੱਡ ਕ੍ਰੌਸ (800 ਕਿਲੋਗ੍ਰਾਮ), ਮੇਘਾਲਿਆ ਦੀ ਖੇਪ (672 ਕਿਲੋਗ੍ਰਾਮ), ਮਣੀਪੁਰ ਦੀ ਬਕਾਇਆ ਖੇਪ, ਨਾਗਾਲੈਂਡ ਦੀ ਬਕਾਇਆ ਖੇਪ, ਡਿਬਰੂਗੜ੍ਹ ਦੀ ਆਈਸੀਐੱਮਆਰ ਖੇਪ, ਮਿਜ਼ੋਰਮ ਦੀ ਖੇਪ (300 ਕਿਲੋਗ੍ਰਾਮ), ਰਾਂਚੀ ਦੀ ਖੇਪ (500 ਕਿਲੋਗ੍ਰਾਮ) ਅਤੇ ਪਟਨਾ ਲਈ ਆਈਸੀਐੱਮਆਰ ਕਿਟਸ (50 ਕਿਲੋਗ੍ਰਾਮ)

ਲਾਈਫ਼ ਲਾਈਨ 2 ਅਲਾਇੰਸ ਏਅਰ (ਏਟੀਆਰ): ਦਿੱਲੀ ਵਾਰਾਣਸੀ ਰਾਏਪੁਰ ਹੈਦਰਾਬਾਦ ਦਿੱਲੀ ਰਾਹੀਂ ਆਈਸੀਐੱਮਆਰ ਦੀ ਖੇਪ ਗਈ; ਵਾਰਾਣਸੀ ਲਈ (50 ਕਿਲੋਗ੍ਰਾਮ), ਰਾਏਪੁਰ ਲਈ ਆਈਸੀਐੱਮਆਰ ਕਿਟਸ (50 ਕਿਲੋਗ੍ਰਾਮ), ਹੈਦਰਾਬਾਦ ਲਈ ਆਈਸੀਐੱਮਆਰ ਕਿਟਸ (50 ਕਿਲੋਗ੍ਰਾਮ), ਵਿਜੈਵਾੜਾ ਲਈ ਆਈਸੀਐੱਮਆਰ ਕਿਟਸ (50 ਕਿਲੋਗ੍ਰਾਮ) ਅਤੇ ਹੈਦਰਾਬਾਦ ਦੀ ਖੇਪ (1600 ਕਿਲੋਗ੍ਰਾਮ)

ਲਾਈਫ਼ ਲਾਈਨ 3 ਏਅਰ ਇੰਡੀਆ (ਏ 320): ਮੁੰਬਈ ਬੰਗਲੌਰ ਚੇਨਈ ਮੁੰਬਈ ਰਾਹੀਂ ਕੱਪੜਾ ਮੰਤਰਾਲੇ, ਦੀਆਂ ਖੇਪਾਂ ਭੇਜੀਆਂ ਗਈਆਂ, ਬੰਗਲੌਰ ਲਈ ਐੱਚਐੱਲਐੱਲ ਖੇਪ, ਚੇਨਈ ਲਈ ਐੱਚਐੱਲਐੱਲ ਖੇਪ

ਲਾਈਫ਼ ਲਾਈਨ 4 ਸਪਾਈਸ ਜੈੱਟ ਐੱਸਜੀ (7061): ਦਿੱਲੀ ਚੇਨਈ ਮੁੰਬਈ ਰਾਹੀਂ ਕੱਪੜਾ ਮੰਤਰਾਲੇ ਦੀਆਂ ਖੇਪਾਂ ਭੇਜੀਆਂ ਗਈਆਂ, ਬੰਗਲੌਰ ਲਈ ਐੱਚਐੱਲਐੱਲ ਖੇਪ, ਚੇਨਈ ਲਈ ਐੱਚਐੱਲਐੱਲ ਖੇਪ

ਲਾਈਫ਼ ਲਾਈਨ 5 ਏਅਰ ਇੰਡੀਆ ਚਾਰਟਰ (ਏ 320): ਦਿੱਲੀ ਦੇਹਰਾਦੂਨ ਰਾਹੀਂ ਦੇਹਰਾਦੂਨ ਵਾਸਤੇ ਆਈਸੀਐੱਮਆਰ ਖੇਪ ਭੇਜੀ ਗਈ

 

ਮਿਤੀਕ੍ਰਮ ਵੇਰਵੇ ਇਸ ਪ੍ਰਕਾਰ ਹਨ:

 

ਸੀਰੀਅਲ ਨੰਬਰ

ਮਿਤੀ

ਏਅਰ ਇੰਡੀਆ

ਅਲਾਇੰਸ

ਭਾਰਤੀ ਵਾਯੂ ਸੈਨਾ

ਇੰਡੀਗੋ

ਸਪਾਈਸਜੈੱਟ

ਕੁੱਲ ਚਲਾਈਆਂ ਗਈਆਂ ਉਡਾਨਾਂ

1

26.3.2020

02

--

-

-

02

04

2

27.3.2020

04

09

01

-

--

14

3

28.3.2020

04

08

-

06

--

18

4

29.3.2020

04

10

06

--

--

20

5

30.3.2020

04

-

03

--

--

07

6

31.3.2020

09

02

01

 

--

12

7

01.4.2020

03

03

04

--

-

10

8

02.4.2020

04

05

03

--

--

12

9

03.4.2020

08

--

02

--

--

10

10

04.4.2020

04

03

02

--

--

09

11

05.4.2020

--

--

16

--

--

16

12

06.4.2020

03

04

13

 

 

20

 

ਕੁੱਲ ਉਡਾਨਾਂ

49

44

51

06

02

152

 

* ਏਅਰ ਇੰਡੀਆ ਅਤੇ ਭਾਰਤੀ ਵਾਯੂ ਸੈਨਾ ਨੇ ਲਦਾਖ, ਕਰਗਿਲ, ਦੀਮਾਪੁਰ, ਇੰਫ਼ਾਲ, ਗੁਵਾਹਾਟੀ, ਚੇਨਈ, ਅਹਿਮਦਾਬਾਦ, ਪਟਨਾ, ਜੋਰਹਾਟ, ਲੇਂਗਪੁਈ, ਮੈਸੁਰੂ, ਹੈਦਰਾਬਾਦ, ਰਾਂਚੀ, ਜੰਮੂ, ਸ੍ਰੀਨਗਰ, ਚੰਡੀਗੜ੍ਹ ਤੇ ਪੋਰਟ ਬਲੇਅਰ ਲਈ ਤਾਲਮੇਲ ਕੀਤਾ।

•          ਹੱਬਾਂ (ਧੁਰਿਆਂ) ਵੱਲੋਂ ਇਨ੍ਹਾਂ ਸਪੋਕਸ (ਕੇਂਦਰਾਂ) ਨੂੰ ਸਾਮਾਨ ਭੇਜਿਆ ਜਾ ਰਿਹਾ ਹੈ –  ਗੁਵਾਹਾਟੀ, ਡਿਬਰੂਗੜ੍ਹ, ਅਗਰਤਲਾ, ਆਈਜ਼ੌਲ, ਦੀਮਾਪੁਰ, ਇੰਫ਼ਾਲ, ਜੋਰਹਾਟ, ਲੇਂਗਪੁਈ, ਮੈਸੁਰੂ, ਕੋਇੰਬਟੂਰ, ਤ੍ਰਿਵੇਂਦਰਮ, ਭੁਬਨੇਸ਼ਵਰ, ਰਾਏਪੁਰ, ਰਾਂਚੀ, ਸ੍ਰੀ ਨਗਰ, ਪੋਰਟ ਬਲੇਅਰ, ਪਟਨਾ, ਕੋਚੀਨ, ਵਿਜੈਵਾੜਾ, ਅਹਿਮਦਾਬਾਦ, ਜੰਮੂ, ਕਰਗਿਲ, ਲਦਾਖ, ਚੰਡੀਗੜ੍ਹ ਤੇ ਗੋਆ।

 

ਕਵਰ ਕੀਤੇ ਗਏ ਕੁੱਲ ਕਿਲੋਮੀਟਰ

 

1,32,029 ਕਿਲੋਮੀਟਰ

06.04.2020 ਨੂੰ ਲਿਜਾਂਦੇ ਗਏ ਮਾਲ ਦਾ ਵਜ਼ਨ

 

15.54 ਟਨ

06.04.2020 ਤੱਕ ਲਿਜਾਂਦੇ ਗਏ ਮਾਲ ਦਾ ਕੁੱਲ ਵਜ਼ਨ

­

184.66 + 15.54 = 200.20 ਟਨ

 

ਅੰਤਰਰਾਸ਼ਟਰੀ

•          ਸ਼ੰਘਾਈ ਤੇ ਦਿੱਲੀ ਵਿਚਾਲੇ ਇੱਕ ਹਵਾਈ ਪੁਲ਼ ਸਥਾਪਤ ਕੀਤਾ ਗਿਆ। ਏਅਰ ਇੰਡੀਆ ਦੀ ਪਹਿਲੀ ਮਾਲਵਾਹਕ ਉਡਾਨ 4 ਅਪ੍ਰੈਲ, 2020 ਨੂੰ ਗਈ ਤੇ ਉਸ ਰਾਹੀਂ 21 ਟਨ ਮੈਡੀਕਲ ਉਪਕਰਨ ਭੇਜੇ ਗਏ। ਹੋਰ ਮਾਲ ਹਾਂਗ ਕਾਂਗ ਭੇਜਿਆ ਜਾ ਰਿਹਾ ਹੈ। ਏਅਰ ਇੰਡੀਆ ਵੱਲੋਂ ਜ਼ਰੂਰਤ ਮੁਤਾਬਕ ਅਹਿਮ ਮੈਡੀਕਲ ਉਪਕਰਨਾਂ ਨੂੰ ਲਿਆਉਣ ਲਈ ਸਮਰਪਿਤ ਅਨੁਸੂਚਿਤ ਮਾਲਵਾਹਕ ਉਡਾਨਾਂ ਚੀਨ ਭੇਜੀਆਂ ਜਾਣਗੀਆਂ।

ਪ੍ਰਾਈਵੇਟ ਅਪਰੇਟਰ

•          ਘਰੇਲੂ ਮਾਲਵਾਹਕ ਅਪਰੇਟਰ; ਬਲੂ ਡਾਰਟ, ਸਪਾਈਸਜੈੱਟ ਤੇ ਇੰਡੀਗੋ ਕਮਰਸ਼ੀਅਲ  ਅਧਾਰ ਤੇ ਮਾਲਵਾਹਕ ਉਡਾਨਾਂ ਚਲਾ ਰਹੇ ਹਨ। ਸਪਾਈਸਜੈੱਟ ਨੇ 24 ਮਾਰਚ – 6 ਅਪ੍ਰੈਲ 2020 ਤੱਕ 189 ਮਾਲਵਾਹਕ ਉਡਾਨਾਂ ਆੱਪਰੇਟ ਕਰਦਿਆਂ 2,58,210 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਤੇ 1530.13 ਟਨ ਮਾਲ ਦੀ ਆਵਾਜਾਈ ਕੀਤੀ। ਇਨ੍ਹਾਂ 53 ਅੰਤਰਰਾਸ਼ਟਰੀ ਮਾਲਵਾਹਕ ਉਡਾਨਾਂ ਚੋਂ ਬਲੂ ਡਾਰਟ ਨੇ 25 ਮਾਰਚ – 6 ਅਪ੍ਰੈਲ 2020 ਤੱਕ 58 ਘਰੇਲੂ ਮਾਲਵਾਹਕ ਉਡਾਨਾਂ ਆੱਪਰੇਟ ਕਰਦਿਆਂ 5,51,14 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਅਤੇ 862.2 ਟਨ ਮਾਲ ਦੀ ਆਵਾਜਾਈ ਕੀਤੀ। ਇੰਡੀਗੋ ਨੇ ਵੀ 3 – 4 ਅਪ੍ਰੈਲ 2020 ਨੂੰ 8 ਮਾਲਵਾਹਕ ਉਡਾਨਾਂ ਚਲਾਉਂਦਿਆਂ, 6,103 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਅਤੇ 3.14 ਟਨ ਮਾਲ ਦੀ ਢੁਆਈ ਕੀਤੀ।

 

*****

ਆਰਜੇ/ਐੱਨਜੀ
 


(Release ID: 1612042) Visitor Counter : 179