ਸਿੱਖਿਆ ਮੰਤਰਾਲਾ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਦੀ ਸਲਾਹ ਅਨੁਸਾਰ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਕੋਵਿਡ–19 ਦੇ ਮੱਦੇਨਜ਼ਰ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਤੇ ਸਲਾਮਤੀ ਬਾਰੇ ਅਡਵਾਈਜ਼ਰੀ ਜਾਰੀ

Posted On: 06 APR 2020 3:21PM by PIB Chandigarh

 

ਕੋਵਿਡ–19 ਦੇ ਖ਼ਤਰੇ ਦੌਰਾਨ ਮੌਜੂਦਾ ਦ੍ਰਿਸ਼ ਨੂੰ ਧਿਆਨ ’ਚ ਰੱਖਦਿਆਂ, ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ਆਪਣੇ ਮੰਤਰਾਲੇ ਅਧੀਨ ਆਉਂਦੇ ਖੁਦਮੁਖਤਿਆਰ ਸੰਸਥਾਨਾਂ ਦੇ ਮੁਖੀਆਂ ਨੂੰ ਹਿਦਾਇਤ ਕੀਤੀ ਕਿ ਉਹ ਕੋਵਿਡ–19 ਮਹਾਮਾਰੀ ਦੇ ਮੱਦੇਨਜ਼ਰ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਸਲਾਮਤੀ ਲਈ ਲੋੜੀਂਦੇ ਕਦਮ ਚੁੱਕਣ।

ਇਸ ਅਨੁਸਾਰ ਕੋਵਿਡ–19 ਦੌਰਾਨ ਤੇ ਉਸ ਤੋਂ ਬਾਅਦ ਸਮੂਹ ਵਿਦਿਆਰਥੀਆਂ ’ਚ ਕਿਸੇ ਵੀ ਕਿਸਮ ਦੀਆਂ ਮਾਨਸਿਕ ਸਿਹਤ ਤੇ ਮਨੋ–ਸਮਾਜਿਕ ਚਿੰਤਾਵਾਂ/ਸਮੱਸਿਆਵਾਂ ਦੇ ਹੱਲ  ਲਈ, ਯੂਜੀਸੀ ਨੇ ਸਾਰੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਵਿਦਿਆਰਥੀਆਂ ਦੀ ਮਾਨਸਿਕ ਸਿਹਤ, ਮਨੋ–ਸਮਾਜਿਕ ਪੱਖਾਂ ਤੇ ਉਨ੍ਹਾਂ ਦੀ ਸਲਾਮਤੀ ਲਈ ਹੇਠ ਲਿਖੇ ਕਦਮ ਚੁੱਕਣ ਦੀ ਬੇਨਤੀ ਕੀਤੀ ਹੈ:

1. ਯੂਨੀਵਰਸਿਟੀਆਂ / ਕਾਲਜਾਂ ’ਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ, ਮਨੋ–ਸਮਾਜਿਕ ਚਿੰਤਾਵਾਂ ਤੇ ਉਨ੍ਹਾਂ ਦੀ ਸਲਾਮਤੀ ਲਈ ਹੈਲਪ ਲਾਈਨਾਂ ਸਥਾਪਿਤ ਕਰਨਾ। ਕਾਊਂਸਲਰ ਤੇ ਹੋਰ ਸ਼ਨਾਖ਼ਤੀ ਅਧਿਆਪਕ ਵਰਗ ਦੇ ਮੈਂਬਰਾਂ ਵੱਲੋਂ ਨਿਯਮਿਤ ਤੌਰ ’ਤੇ ਇਸ ਸਭ ਦੀ ਨਿਗਰਾਨੀ ਕੀਤੀ ਜਾਵੇ ਤੇ ਪ੍ਰਬੰਧ ਦੇਖਿਆ ਜਾਵੇ।

2. ਯੂਨੀਵਰਸਿਟੀਆਂ/ਕਾਲਜਾਂ ਵੱਲੋਂ ਆਪਸੀ ਗੱਲਬਾਤ ਤੇ ਅਪੀਲਾਂ/ਚਿੱਠੀਆਂ ਰਾਹੀਂ ਵਿਦਿਆਰਥੀਆਂ ਨੂੰ ਨਿਯਮਿਤ ਤੌਰ ’ਤੇ ਸ਼ਾਂਤ ਤੇ ਤਣਾਅ–ਮੁਕਤ ਰਹਿਣ ਲਈ ਦਿਸ਼ਾ–ਨਿਰਦੇਸ਼ ਦੇਣਾ। ਅਜਿਹਾ ਟੈਲੀਫ਼ੋਨਾਂ, ਈ–ਮੇਲ ਸੁਨੇਹਿਆਂ, ਡਿਜੀਟਲ ਤੇ ਸੋਸ਼ਲ ਮੀਡੀਆ ਮੰਚਾਂ ’ਤੇ ਕੀਤਾ ਜਾ ਸਕਦਾ ਹੈ।

3. ਹੋਸਟਲ ਵਾਰਡਨਾਂ / ਸੀਨੀਅਰ ਅਧਿਆਪਕ ਵਰਗਾਂ ਵੱਲੋਂ ਵਿਦਿਆਰਥੀਆਂ ਦੇ ਕੋਵਿਡ–19 ਸਹਾਇਤਾ–ਸਮੂਹ ਬਣਾਉਣਾ; ਇਹ ਵਿਦਿਆਰਥੀ ਕਿਸੇ ਮਦਦ ਦੇ ਚਾਹਵਾਨ ਦੋਸਤਾਂ/ਹਮ–ਜਮਾਤੀਆਂ ਦੀ ਸ਼ਨਾਖ਼ਤ ਕਰ ਸਕਦੇ ਹਨ ਤੇ ਤੁਰੰਤ ਲੋੜੀਂਦੀ ਮਦਦ ਮੁਹੱਈਆ ਕਰਵਾ ਸਕਦੇ ਹਨ।

4. ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ https://www.mohfw.gov.in/  ਦੇ ਨਿਮਨਲਿਖਤ ਵੀਡੀਓ ਲਿੰਕ ਆਪਣੀ ਯੂਨੀਵਰਸਿਟੀ/ਕਾਲਜ ਦੀ ਵੈੱਬਸਾਈਟ ’ਤੇ ਅਤੇ ਵਿਦਿਆਰਥੀਆਂ ਤੇ ਅਧਿਆਪਕ ਵਰਗ ਨਾਲ ਈ–ਮੇਲ ਦੁਆਰਾ, ਸੋਸ਼ਲ ਮੀਡੀਆ ਜਿਵੇਂ ਫ਼ੇਸਬੁੱਕ, ਵ੍ਹਟਸਐਪ ਅਤੇ ਟਵਿੱਟਰ ਆਦਿ ਰਾਹੀਂ ਸ਼ੇਅਰ ਕਰੋ:

 

• ਘਰਾਂ ’ਚ ਰਹਿਣ ਦੌਰਾਨ ਤੁਹਾਡੀ ਮਾਨਸਿਕ ਸਿਹਤ ਦੀ ਦੇਖਭਾਲ਼ ਦੇ ਵਿਵਹਾਰਕ ਨੁਕਤੇ  https://www.youtube.com/watch?v=uHB3WJsLJ8s&feature=youtu.be

• ਕੋਵਿਡ–19 ਦੌਰਾਨ ਦਿਮਾਗ਼ ਨੂੰ ਚੇਤੇ ਕਰਵਾਉਣਾ  https://www.mohfw.gov.in/pdf/MindingourmindsduringCoronaeditedat.pdf 

• ਕੋਵਿਡ–19 ਦੌਰਾਨ ਮਾਨਸਿਕ ਸਿਹਤ ਤੇ ਸਲਾਮਤੀ ਨੂੰ ਕਿਵੇਂ ਕਾਇਮ ਰੱਖਣਾ ਹੈ, ਬਾਰੇ ਵੱਖੋ–ਵੱਖਰੇ ਸਿਹਤ ਮਾਹਿਰ https://www.youtube.com/watch?v=iuKhtSehp24&feature=youtu.be 

• ਵਿਵਹਾਰਾਤਮਕ ਸਿਹਤ: ਮਨੋ–ਸਮਾਜਿਕ ਟੋਲ ਫ਼੍ਰੀ ਹੈਲਪਲਾਈਨ – 0804611007

 

ਉਪਰੋਕਤ ਕਦਮ ਲਾਗੂ ਕਰ ਕੇ ਉਨ੍ਹਾਂ ਉੱਤੇ ਨਿਯਮਿਤ ਨਿਗਰਾਨੀ ਰੱਖਣੀ ਹੋਵੇਗੀ ਅਤੇ ਇਸ ਸਬੰਧੀ ਕੀਤੀਆਂ ਕਾਰਵਾਈਆਂ ਬਾਰੇ ਰਿਪੋਰਟ ਯੂਜੀਸੀ ਦੇ ‘ਯੂਨੀਵਰਸਿਟੀ ਐਕਟੀਵਿਟੀ ਮਾਨੀਟਰਿੰਗ ਪੋਰਟਲ ugc.ac.in/uamp ’ਤੇ ਭੇਜੀ ਜਾ ਸਕਦੀ ਹੈ।

 

*****

ਐੱਨਬੀ/ਏਕੇਜੇ/ਏਕੇ(Release ID: 1611827) Visitor Counter : 147