ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਦਰਮਿਆਨ ਟੈਲੀਫੋਨ ‘ਤੇ ਗੱਲਬਾਤ ਹੋਈ

Posted On: 04 APR 2020 10:00PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬ੍ਰਾਜ਼ੀਲ ਦੇ ਰਾਸ਼ਟਰਪਤੀ ਮਹਾਮਹਿਮ ਜਾਇਰ ਮੈਸੀਆਸ ਬੋਲਸੋਨਾਰੋ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ।  ਦੋਹਾਂ ਨੇਤਾਵਾਂ ਨੇ ਕੋਵਿਡ-19 ਮਹਾਮਾਰੀ ਦੇ ਪ੍ਰਸਾਰ ਦੇ ਮੱਦੇਨਜ਼ਰ ਆਲਮੀ ਸਥਿਤੀ ਤੇ ਚਰਚਾ ਕੀਤੀ।

 

ਪ੍ਰਧਾਨ ਮੰਤਰੀ ਨੇ ਕੋਵਿਡ-19 ਕਾਰਨ ਬ੍ਰਾਜ਼ੀਲ ਵਿੱਚ ਹੋਏ ਜਾਨੀ ਨੁਕਸਾਨ ਤੇ ਆਪਣੀ ਸੰਵੇਦਨਾ ਪ੍ਰਗਟਾਈ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਹਰ ਭਾਰਤੀ ਦੀ ਪ੍ਰਾਰਥਨਾ ਬ੍ਰਾਜ਼ੀਲ ਦੇ ਦੋਸਤਾਨਾ ਲੋਕਾਂ

ਨਾਲ ਹੈ। 

 

ਦੋਹਾਂ ਨੇਤਾਵਾਂ ਨੇ ਕੋਵਿਡ-19  ਦੇ ਕਾਰਨ ਪੈਦਾ ਹੋਏ ਗੰਭੀਰ  ਸੰਕਟ ਨਾਲ ਨਜਿੱਠਣ ਲਈ ਭਾਰਤ ਅਤੇ ਬ੍ਰਾਜ਼ੀਲ  ਦਰਮਿਆਨ ਦੁਵੱਲੀ ਅਤੇ ਬਹੁਪੱਖੀ ਸੰਸਥਾਗਤ ਫਰੇਮਵਰਕ ਵਿੱਚ ਕਰੀਬੀ ਸਹਿਯੋਗ ਦੇ ਮਹੱਤਵ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕੋਵਿਡ-19 ਦੇ ਬਾਅਦ ਦੀ ਦੁਨੀਆ ਲਈ ਵਿਸ਼ਵੀਕਰਨ ਦੇ ਇੱਕ ਨਵੀਂ ਮਾਨਵ ਕੇਂਦ੍ਰਿਤ ਸੰਕਲਪ (ਧਾਰਨਾ) ਬਣਾਉਣ ਦੀ ਜ਼ਰੂਰਤ ਉੱਤੇ ਸਹਿਮਤੀ ਜਤਾਈ।

 

ਪ੍ਰਧਾਨ ਮੰਤਰੀ ਨੇ ਇਸ ਮੁਸ਼ਕਿਲ ਘੜੀ ਵਿੱਚ ਬ੍ਰਾਜ਼ੀਲ  ਦੇ ਰਾਸ਼ਟਰਪਤੀ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ।  ਉਨ੍ਹਾਂ ਨੇ ਸਹਿਮਤੀ ਜਤਾਈ ਕਿ ਉਨ੍ਹਾਂ  ਦੇ  ਅਧਿਕਾਰੀ ਕੋਵਿਡ - 19 ਦੀ ਹਾਲਤ ਅਤੇ ਇਸ ਦੇ ਕਾਰਨ ਉੱਭਰਦੀਆਂ ਚੁਣੌਤੀਆਂ ਦੇ ਸਬੰਧ ਵਿੱਚ ਨਿਯਮਿਤ ਸੰਪਰਕ ਵਿੱਚ ਰਹਿਣਗੇ।

 

ਇਸ ਵਰ੍ਹੇ ਭਾਰਤ  ਦੇ 70ਵੇਂ ਗਣਤੰਤਰ  ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ  ਦੇ ਤੌਰ ਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਦੀ ਭਾਗੀਦਾਰੀ ਨੂੰ ਕ੍ਰਿਤੱਗਤਾ ਨਾਲ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਅਤੇ ਬ੍ਰਾਜ਼ੀਲ ਮਿੱਤਰਤਾ ਵਿੱਚ ਲਗਾਤਾਰ ਵਧ ਰਹੀ ਜੀਵੰਤਤਾ ਉੱਤੇ ਪ੍ਰਸੰਨਤਾ ਪ੍ਰਗਟਾਈ।  ਉਨ੍ਹਾਂ ਨੇ ਪਿਛਲੇ ਇੱਕ ਵਰ੍ਹੇ ਦੌਰਾਨ ਬ੍ਰਿਕਸ ਦੀ ਅਗਵਾਈ ਲਈ ਵੀ ਬ੍ਰਾਜ਼ੀਲ ਦਾ ਧੰਨਵਾਦ ਕੀਤਾ।

 

****

ਵੀਆਰਆਰਕੇ/ਕੇਪੀ



(Release ID: 1611277) Visitor Counter : 161