ਬਿਜਲੀ ਮੰਤਰਾਲਾ

5 ਅਪ੍ਰੈਲ ਨੂੰ ਰਾਤ 9 ਵਜੇ ਲਾਈਟਾਂ ਬੰਦ ਕਰਨ ਦੌਰਾਨ ਗ੍ਰਿੱਡ ਦੀ ਸਥਿਰਤਾ ਕਾਇਮ ਰੱਖਣ ਲਈ ਉਚਿਤ ਪ੍ਰਬੰਧ ਅਤੇ ਪ੍ਰੋਟੋਕੋਲ ਮੌਜੂਦ

Posted On: 04 APR 2020 3:56PM by PIB Chandigarh

ਮਾਣਯੋਗ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਵੈ-ਇੱਛੁਕ ਤੌਰ `ਤੇ 5 ਅਪ੍ਰੈਲ ਨੂੰ ਰਾਤ 9 ਵਜੇ ਤੋਂ 9 ਮਿੰਟ ਲਈ ਆਪਣੀਆਂ ਲਾਈਟਾਂ ਬੰਦ ਰੱਖਣ ਕੁਝ ਸ਼ੰਕੇ ਪ੍ਰਗਟਾਏ ਗਏ ਸਨ ਕਿ ਇਸ ਨਾਲ ਗ੍ਰਿੱਡ  ਵਿੱਚ   ਅਸਥਿਰਤਾ ਪੈਦਾ ਹੋ ਸਕਦੀ ਹੈ ਅਤੇ ਵੋਲਟੇਜ ਘੱਟ-ਵੱਧ ਸਕਦੀ ਹੈ ਜਿਸ ਨਾਲ ਕਿ ਬਿਜਲੀ ਦੇ ਯੰਤਰਾਂ ਨੂੰ ਨੁਕਸਾਨ ਹੋ ਸਕਦਾ ਹੈ ਇਹ ਸ਼ੰਕੇ ਪੂਰੀ ਤਰ੍ਹਾਂ ਗ਼ਲਤ ਹਨ

 

ਭਾਰਤੀ ਬਿਜਲੀ ਗ੍ਰਿੱਡ  ਮਜ਼ਬੂਤ ਅਤੇ ਸਥਿਰ ਹੈ ਅਤੇ ਇਸ ਵਿੱਚ ਢੁਕਵੇਂ ਪ੍ਰਬੰਧ ਅਤੇ ਪ੍ਰੋਟੋਕੋਲ ਮੌਜੂਦ ਹਨ ਤਾਕਿ ਵੋਲਟੇਜ ਵਿੱਚ   ਵਾਧ-ਘਾਟ ਨੂੰ ਕੰਟਰੋਲ ਵਿੱਚ   ਰੱਖਿਆ ਜਾ ਸਕੇ ਹੇਠ ਲਿਖੀਆਂ ਗੱਲਾਂ ਨੋਟ ਕਰਨ ਵਾਲੀਆਂ ਹਨ -

 

ਪ੍ਰਧਾਨ ਮੰਤਰੀ ਦੀ ਅਪੀਲ ਸਿਰਫ ਇਹ ਸੀ ਕਿ ਲੋਕ 5 ਅਪ੍ਰੈਲ ਨੂੰ ਰਾਤ 9 ਵਜੇ ਤੋਂ 9 ਮਿੰਟ ਲਈ ਲਾਈਟਾਂ ਬੰਦ ਰੱਖਣ ਅਜਿਹਾ ਕੋਈ ਸੱਦਾ ਨਹੀਂ ਦਿੱਤਾ ਗਿਆ ਕਿ ਸਟ੍ਰੀਟ ਲਾਈਟਾਂ ਜਾਂ ਘਰਾਂ ਦੇ ਬਿਜਲੀ ਨਾਲ ਚੱਲਣ ਵਾਲੇ ਯੰਤਰ ਜਿਵੇਂ ਕੰਪਿਊਟਰਸ, ਟੀਵੀ, ਪੱਖੇ, ਰੈਫਰੀਜਰੇਟਰ ਅਤੇ ਏਸੀ ਬੰਦ ਕੀਤੇ ਜਾਣ ਸਿਰਫ ਲਾਈਟਾਂ ਨੂੰ ਬੰਦ ਕਰਨ ਬਾਰੇ ਕਿਹਾ ਗਿਆ ਸੀ

 

ਹਸਪਤਾਲਾਂ ਅਤੇ ਹੋਰ ਜ਼ਰੂਰੀ ਸੇਵਾਵਾਂ ਜਿਵੇਂ ਕਿ ਪਬਲਿਕ ਯੁਟਿਲਟੀਜ਼, ਮਿਊਂਸਪਲ ਸੇਵਾਵਾਂ, ਦਫ਼ਤਰਾਂ, ਪੁਲਿਸ ਸਟੇਸ਼ਨਾਂ, ਨਿਰਮਾਣ ਸੁਵਿਧਾਵਾਂ ਆਦਿ ਵਿੱਚ   ਲਾਈਟਾਂ ਜਗਦੀਆਂ ਰਹਿਣਗੀਆਂ ਪ੍ਰਧਾਨ ਮੰਤਰੀ ਦਾ ਸੱਦਾ ਸਿਰਫ ਘਰਾਂ ਦੀਆਂ ਲਾਈਟਾਂ ਬੰਦ ਕਰਨ ਲਈ ਹੈ

 

ਸਾਰੀਆਂ ਸਥਾਨਕ ਸੰਸਥਾਵਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜਨਤਕ ਸੁਰੱਖਿਆ ਲਈ ਸਟ੍ਰੀਟ ਲਾਈਟਾਂ ਜਗਦੀਆਂ ਰੱਖਣ

 

*****

 

ਆਰਸੀਜੇ/ਐੱਮ



(Release ID: 1611055) Visitor Counter : 164