ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਬਾਰੇ ਅੱਪਡੇਟ

Posted On: 02 APR 2020 5:39PM by PIB Chandigarh

ਦੇਸ਼ ਵਿੱਚ ਕੋਵਿਡ-19 ਤੋਂ ਬਚਾਅ, ਰੋਕਥਾਮ ਅਤੇ ਪ੍ਰਬੰਧਨ ਲਈ ਭਾਰਤ ਸਰਕਾਰ ਦੁਆਰਾ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਾਰਜ ਕੀਤੇ ਜਾ ਰਹੇ ਹਨ ਇਨ੍ਹਾਂ ਕਾਰਜਾਂ ਦੀ ਉੱਚ-ਪੱਧਰ ਉੱਤੇ ਨਿਯਮਿਤ ਨਿਗਰਾਨੀ ਕੀਤੀ ਜਾ ਰਹੀ ਹੈ

 

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਨਾਲ ਇੱਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ ਰਾਜਾਂ ਨੂੰ ਇਸ ਸੰਕਟ ਦਾ ਜ਼ਿਲ੍ਹਾ ਪੱਧਰ ਉੱਤੇ ਪ੍ਰਬੰਧਨ ਕਰਨ ਅਤੇ ਇਸ ਦੀ ਟੈਸਟਿੰਗ, ਆਈਸੋਲੇਸ਼ਨ ਅਤੇ ਕੁਆਰੰਟੀਨ ਸੁਵਿਧਾਵਾਂ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਤਾਕੀਦ ਕੀਤੀ ਗਈ ਰਾਜਾਂ ਨੂੰ ਇਹ ਵੀ ਬੇਨਤੀ ਕੀਤੀ ਗਈ ਸੀ ਕਿ ਉਹ ਹੈਲਥਕੇਅਰ ਮਾਨਵ ਸੰਸਾਧਨ ਨੂੰ ਅੱਪਗ੍ਰੇਡ ਕਰਨ, ਫ੍ਰੰਟਲਾਈਨ ਵਰਕਰਾਂ ਦੀ ਔਨਲਾਈਨ ਟ੍ਰੇਨਿੰਗ ਦਾ ਸੰਚਾਲਨ ਕਰਨ ਅਤੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ, ਐੱਨਜੀਓ, ਐੱਨਐੱਸਐੱਸ ਅਤੇ ਐੱਨਐੱਸਓ ਤੋਂ ਰਿਟਾਇਰ ਹੋਏ ਹੈਲਥ ਵਰਕਰਾਂ ਨੂੰ ਸ਼ਾਮਲ ਕਰਕੇ ਮੌਜੂਦਾ ਸਮਰੱਥਾ ਵਿੱਚ ਵਾਧਾ ਕਰਨ

 

ਰਾਜਾਂ ਨੇ ਮਾਣਯੋਗ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਲੌਕਡਾਊਨ ਨੂੰ ਸਮਾਜਿਕ ਦੂਰੀ ਦੇ ਉਪਾਵਾਂ ਅਤੇ ਸਖਤ ਨਿਗਰਾਨੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਵਿਸ਼ੇਸ਼ ਤੌਰ ‘ਤੇ ਪ੍ਰਵਾਸੀ ਮਜ਼ਦੂਰਾਂ ਅਤੇ ਅੰਤਰਰਾਸ਼ਟਰੀ ਯਾਤਰੀਆਂ ਦੇ ਸੰਪਰਕਾਂ ਦੀ ਭਾਲ ਕੀਤੀ ਜਾ ਰਹੀ ਹੈ ਰਾਜਾਂ ਨੇ ਇਹ ਵੀ ਦੱਸਿਆ ਕਿ ਉਹ ਮਨੋ-ਸਮਾਜਿਕ ਸਹਾਇਤਾ ਲਈ ਢੁਕਵੇਂ ਭਲਾਈ ਕਦਮ ਚੁੱਕ ਰਹੇ ਹਨ ਅਤੇ ਸਹਾਇਤਾ ਕੈਂਪਾਂ ਵਿੱਚ ਜ਼ਰੂਰੀ ਸਪਲਾਈ ਸੁਨਿਸ਼ਚਿਤ ਕੀਤੀ ਜਾ ਰਹੀ ਹੈ ਰਾਜਾਂ ਨੇ ਕੋਵਿਡ-19 ਹਸਪਤਾਲਾਂ, ਆਈਸੀਯੂ ਬੈੱਡਾਂ, ਕੁਆਰੰਟੀਨ ਸੁਵਿਧਾਵਾਂ, ਵੈਂਟੀਲੇਟਰਾਂ ਅਤੇ ਪੀਪੀਈ ਦੀ ਦਿਸ਼ਾ ਵਿੱਚ ਹੋਈ ਪ੍ਰਗਤੀ ਤੋਂ ਜਾਣੂ ਕਰਵਾਇਆ

 

ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ ਤਹਿਤ ਰਾਜਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਲੋਕਾਂ ਵਿੱਚ ਘਬਰਾਹਟ ਫੈਲਣ ਤੋਂ ਰੋਕਣ ਲਈ ਝੂਠੀਆਂ ਖਬਰਾਂ ਵਿਰੁੱਧ ਪ੍ਰਭਾਵੀ ਕਦਮ ਚੁੱਕਣ

 

ਇਸ ਤੋਂ ਇਲਾਵਾ ਕੋਵਿਡ-19 ਮਰੀਜ਼ਾਂ ਦੇ ਡਾਇਲਸਿਸ ਬਾਰੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਇਹ ਦਿਸ਼ਾ-ਨਿਰਦੇਸ਼ ਵੈੱਬਸਾਈਟ - www.mohfw.gov.in ਉੱਤੇ ਉਪਲੱਬਧ ਹਨ

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਨੈਸ਼ਨਲ ਇੰਸਟੀਟਿਊਟ ਆਵ੍ ਮੈਂਟਲ ਹੈਲਥ ਐਂਡ ਨਿਊਰੋ ਸਾਇੰਸ (ਨਿਮਹਾਂਸ) ਦੀ ਮਦਦ ਨਾਲ ਆਮ ਜਨਤਾ ਨੂੰ ਸਿਫਾਰਸ਼ ਕੀਤੀ ਹੈ ਕਿ ਉਹ ਬਜ਼ੁਰਗਾਂ ਅਤੇ ਬੱਚਿਆਂ ਦੀ ਦਿਮਾਗੀ ਸਿਹਤ ਠੀਕ ਰੱਖਣ ਲਈ ਕਦਮ ਉਠਾਉਣ ਅਜਿਹਾ ਕੋਵਿਡ-19 ਦੇ ਫੈਲਣ ਕਾਰਨ ਉਨ੍ਹਾਂ ਦੇ ਦਿਮਾਗ ਉੱਤੇ ਹੋ ਰਹੇ ਤਣਾਅ ਨੂੰ ਦੇਖਦੇ ਹੋਏ ਕੀਤਾ ਜਾ ਰਿਹਾ ਹੈ ਇਨ੍ਹਾਂ ਕਦਮਾਂ ਬਾਰੇ ਜਾਣਕਾਰੀ www.mohfw.gov.in/ ਉੱਤੇ ਉਪਲੱਬਧ ਹੈ ਇੱਕ ਮਨੋ-ਸਮਾਜਿਕ ਟੋਲ ਫਰੀ ਹੈਲਪਲਾਈਨ ਨੰਬਰ 0804610007 ਇਸ ਵੇਲੇ ਕਿਸੇ ਵੀ ਵਿਵਹਾਰ ਸਬੰਧੀ ਸਿਹਤ ਜਾਣਕਾਰੀ ਦੇਣ ਲਈ ਕੰਮ ਕਰ ਰਿਹਾ ਹੈ

 

ਹੁਣ ਤੱਕ, ਕੋਵਿਡ 19 ਦੇ 1965 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਅਤੇ 50 ਮੌਤਾਂ ਹੋਈਆਂ ਹਨ ਪਿਛਲੇ 24 ਘੰਟਿਆਂ ਦੌਰਾਨ 328 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 12 ਨਵੀਆਂ ਮੌਤਾਂ ਹੋਈਆਂ ਹਨ 151 ਵਿਅਕਤੀ ਠੀਕ ਹੋ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ

 

ਕੋਵਿਡ-19 ਬਾਰੇ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹਾਂ (ਅਡਵਾਈਜ਼ਰੀਆਂ) ਉੱਤੇ ਸਟੀਕ ਤੇ ਤਾਜ਼ਾ ਜਾਣਕਾਰੀ ਲਈ ਕਿਰਪਾ ਕਰਕੇ  https://www.mohfw.gov.in/. ਵੈੱਬਸਾਈਟ ਨਿਯਮਿਤ ਤੌਰ ‘ਤੇ ਦੇਖੋ

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]in  ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]in ਉੱਤੇ ਈ-ਮੇਲ ਜ਼ਰੀਏ ਭੇਜਿਆ ਜਾ ਸਕਦਾ ਹੈ

 

ਕੋਵਿਡ-19 ਬਾਰੇ ਕਿਸੇ ਵੀ ਪ੍ਰਸ਼ਨ ਸਬੰਧੀ ਕਿਰਪਾ ਕਰਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ +91-11-23978046 ਜਾਂ 1075 (ਟੋਲ ਫ੍ਰੀ) ਨੰਬਰ ਉੱਤੇ ਸੰਪਰਕ ਕਰੋ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ https://www.mohfw.gov.in/pdf/coronvavirushelplinenumber.pdf ਉੱਤੇ ਉਪਲੱਬਧ ਹੈ

 

*****

 

ਐੱਮਵੀ


(Release ID: 1610549) Visitor Counter : 186