ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ 19 ਬਾਰੇ ਅੱਪਡੇਟ

Posted On: 01 APR 2020 5:37PM by PIB Chandigarh

ਦੇਸ਼ ਵਿੱਚ ਕੋਵਿਡ-19 ਦੀ ਰੋਕਥਾਮ, ਨਿਯੰਤਰਣ ਅਤੇ ਪ੍ਰਬੰਧਨ ਦੀ ਉੱਚਤਮ ਪੱਧਰ ਤੇ ਨਿਯਮਿਤ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਭਾਰਤ ਸਰਕਾਰ ਦੁਆਰਾ ਰਾਜਾਂ/ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਦੇ ਸਹਿਯੋਗ ਨਾਲ ਵਿਭਿੰਨ ਕਾਰਜ ਸ਼ੁਰੂ ਕੀਤੇ ਗਏ ਹਨ।

ਕੈਬਨਿਟ ਸਕੱਤਰ ਨੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਰਿਲੀਫ਼ ਸੈਂਟਰਾਂ/ਕੁਆਰੰਟੀਨ ਸੁਵਿਧਾਵਾਂ ਵਿੱਚ ਭੋਜਨ, ਪਾਣੀ, ਮੈਡੀਕਲ ਉਪਕਰਣਾਂ ਦੀ ਸਪਲਾਈ ਉਪਲੱਬਧ ਕਰਵਾਉਣ ਅਤੇ ਸਵੱਛਤਾ ਦੇ ਇੰਤਜ਼ਾਮ ਕਰਨ ਜਿਹੇ ਲੌਕਡਾਊਨ ਉਪਾਵਾਂ ਦਾ ਪਾਲਣ ਸੁਨਿਸ਼ਚਿਤ ਕਰਵਾਉਣ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਸਥਿਤੀ ਬਾਰੇ ਤਾਲਮੇਲ ਅਤੇ ਇੰਤਜ਼ਾਮ ਕਰਨ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕੱਲ੍ਹ ਪ੍ਰਵਾਸੀ ਮਜ਼ਦੂਰਾਂ ਦੇ ਉਚਿਤ ਕੁਆਰੰਟੀਨ ਅਤੇ ਮਾਨਸਿਕ-ਸਮਾਜਿਕ ਉਪਾਵਾਂ ਲਈ ਸਲਾਹ ਵੀ ਜਾਰੀ ਕੀਤੀ ਸੀ  ਜੋ https://www.mohfw.gov.in/pdf/RevisedPsychosocialissuesofmigrantsCOVID19.pdf ’ਤੇ ਉਪਲੱਬਧ ਹੈ।

ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ ਦੇ ਤਹਿਤ ਰਾਜਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸਿਖਲਾਈ ਪ੍ਰਾਪਤ ਉਪਦੇਸ਼ਕ ਅਤੇ/ਜਾਂ ਸਾਰੇ ਧਰਮਾਂ ਦੇ ਕਮਿਊਨਿਟੀ ਗਰੁੱਪ ਲੀਡਰ ਰਿਲੀਫ਼ ਕੈਂਪਾਂ ਦਾ ਦੌਰਾ ਕਰਨਗੇ ਅਤੇ ਪ੍ਰਵਾਸੀਆਂ ਨੂੰ ਮਾਨਸਿਕ-ਸਮਾਜਿਕ ਸਹਾਇਤਾ ਪ੍ਰਦਾਨ ਕਰਨਗੇ। ਟੈਕਨੀਕਲ ਪ੍ਰਸ਼ਨਾਂ  ਲਈ ਮਾਣਯੋਗ ਸੁਪਰੀਮ ਕੋਰਟ ਦੇ ਨਿਰਦੇਸ਼ ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਇੱਕ ਈ- ਮੇਲ (technicalquery.covid19[at]gov[dot]in) ਉਪਲੱਬਧਤ ਕਰਵਾਈ ਹੈ, ਜੋ ਪ੍ਰਸ਼‍ਨਾਂ  ਦੇ ਸਬੰਧ ਵਿੱਚ ਏਮਸ, ਨਵੀਂ ਦਿੱਲੀ ਜਿਹੇ ਸੰਸਥਾਤਨਾਂ ਤੋਂ ਭਰੋਸੇਮੰਦ ਤਕਨੀਕੀ ਜਾਣਕਾਰੀ ਉਪਲੱਬਧ  ਕਰਵਾਏਗੀ। ਸਾਰੇ ਟੈਕਨੀਕਲ ਦਿਸ਼ਾ-ਨਿਰਦੇਸ਼ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਵੈੱਬਸਾਈਟ  (https://www.mohfw.gov.in/)’ਤੇ ਵੀ ਉਪਲੱਬਧੇ ਹਨ । ਕੋਵਿਡ-19 ਨਾਲ ਸਬੰਧਿਤ ਪ੍ਰਸ਼ਨਾਂ ਵਾਸਤੇ ਕੁਝ ਸਮੇਂ ਲਈ  ਟੋਲ ਫ੍ਰੀ ਨੰ‍ਬਰ  (1075) ਅਤੇ ਹੈਲਪੰਲਾਈਨ ਈ-ਮੇਲ ਆਈਡੀ  (ncov2019[at]gov[dot]in) ਵੀ ਚਾਲੂ ਹਨ।

ਇਸ ਦੇ ਇਲਾਵਾ, ਰਾਸ਼ਟਰੀ ਔਸ਼ਧ ਮੁੱਲ ਨਿਰਧਾਰਨ ਅਥਾਰਿਟੀ (ਐੱਨਪੀਪੀਏ) ਨੇ ਅਧਿਸੂਚਿਤ ਕੀਤਾ ਹੈ ਕਿ ਮੈਡੀਕਲ ਉਪਕਰਣਾਂ ਦੇ ਸਾਰੇ 24 ਵਰਗ ਔਸ਼ਧ (ਮੁੱਲ ਨਿਯੰਤਰਣ) ਆਦੇਸ਼ 2013 ਦੇ ਪ੍ਰਾਵਧਾਨਾਂ ਤਹਿਤ ਗੁਣਵੱਤਾ ਨਿਯੰਤਰਣ ਅਤੇ ਮੁੱਲ ਨਿਗਰਾਨੀ ਲਈ 1 ਅਪ੍ਰੈਲ 2020 ਤੋਂ ਔਸ਼ਧ ਦੇ ਰੂਪ ਵਿੱਚ ਨਿਯੰਤਰਿਤ ਕੀਤੇ ਜਾਣਗੇ, ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਕੋਈ ਵੀ ਨਿਰਮਾਤਾ ਇਨ੍ਹਾਂ ਮਦਾਂ ਦਾ ਐੱਮਆਰਪੀ ਪਿਛਲੇ 12 ਮਹੀਨਿਆਂ ਦੇ ਐੱਮਆਰਪੀ ਤੋਂ 10% ਤੋਂ ਅਧਿਕ ਨਾ ਵਧਾਏ।

ਆਯੁਸ਼ ਮੰਤਰਾਲੇ ਨੇ ਵੀ ਸਾਹ ਸਬੰਧੀ ਸਿਹਤ ਦੇ ਵਿਸ਼ੇਸ਼ ਸੰਦਰਭ ਦੇ ਨਾਲ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਅਤੇ ਨਿਵਾਰਕ ਸਿਹਤ ਦੇਖਭਾਲ਼ ਲਈ ਖ਼ੁਦ ਦੀ ਦੇਖਭਾਲ਼ ਦੇ ਦਿਸ਼ਾ-ਨਿਰਦੇਸ਼ਾਂ ਦੀ ਸਿਫ਼ਾਰਿਸ਼ ਕੀਤੀ ਹੈ।

ਇਸ ਗੱਲ ਤੇ ਵੀ ਜ਼ੋਰ ਦਿੱਤਾ ਗਿਆ  ਹੈ ਕਿ ਲੌਕਡਾਊਨ ਨਾਲ ਸਬੰਧਿਤ ਨਿਰਦੇਸ਼, ਪ੍ਰਸਤਾਵਿਤ ਸਮਾਜਿਕ ਦੂਰੀ ਦੇ ਉਪਾਅ ਅਤੇ ਵਿਸ਼ਾਲ ਧਾਰਮਿਕ ਸਮਾਗਮਾਂ ਤੋਂ ਬਚਿਆ ਜਾਵੇ।

ਹੁਣ ਤੱਕ, ਕੋਵਿਡ 19 ਦੇ 1637 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 38 ਮੌਤਾਂ ਹੋਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ, 376 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 3 ਨਵੀਆਂ ਮੌਤਾਂ ਹੋਈਆਂ ਹਨ। 132 ਵਿਅਕਤੀਆਂ ਦਾ ਇਲਾਜ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਨੂੰ ਠੀਕ ਹੋਣ ਦੇ ਬਾਅਦ ਹਸਪਤਾਲਾਂ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ।

*****

ਐੱਮਵੀ


(Release ID: 1610141)