ਸਿਨੇਮਾ ਪੀੜ੍ਹੀਆਂ ਦੀ ਕਲਪਨਾ ਨੂੰ ਪ੍ਰਭਾਵਿਤ ਕਰਦਾ ਹੈ, ਸਮਾਜ ਨੂੰ ਦਰਸਾਉਂਦਾ ਹੈ, ਯਾਦਾਂ ਨੂੰ ਸੰਭਾਲਦਾ ਹੈ ਅਤੇ ਸੱਭਿਆਚਾਰਕ ਪਛਾਣ ਨੂੰ ਅਕਾਰ ਦਿੰਦਾ ਹੈ। ਪਰਦੇ ਉੱਪਰ ਚੱਲਣ ਵਾਲੀਆਂ ਤਸਵੀਰਾਂ ਤੋਂ ਇਲਾਵਾ, ਪੁਸਤਕਾਂ ਵੀ ਉਨ੍ਹਾਂ ਵਿਚਾਰਾਂ, ਰਚਨਾਤਮਕ ਪ੍ਰਕਿਰਿਆਵਾਂ ਅਤੇ ਯਾਤਰਾਵਾਂ ਨੂੰ ਦਰਜ ਕਰਨ ਵਿੱਚ ਓਨੀ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ , ਜੋ ਸਿਨੇਮੈਟਿਕ ਦ੍ਰਿਸ਼ ਨੂੰ ਘੜ੍ਹਦੀਆਂ ਹਨ। ਇਸੇ ਮਹੱਤਤਾ ਨੂੰ ਸਮਝਦੇ ਹੋਏ ਪ੍ਰਕਾਸ਼ਨ ਵਿਭਾਗ ਨੇ 57ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ (ਇੱਫੀ 2026) ਵਿੱਚ ਦੋ ਪੁਸਤਕਾਂ ਨੂੰ ਰਿਲੀਜ਼ ਕੀਤਾ ਜੋ ਭਾਰਤ ਦੀ ਸਿਨੇਮੈਟਿਕ ਵਿਰਾਸਤ ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕਰਦੀਆਂ ਹਨ।
_20261121192235_b759c7.jpeg)
ਇਸ ਮੌਕੇ ‘ਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਚੰਚਲ ਕੁਮਾਰ ਨੇ ਫਿਲਮਾਂ ਦੇ ਪਿੱਛੇ ਦੀਆਂ ਰਚਨਾਤਮਕ ਯਾਤਰਾਵਾਂ ਨੂੰ ਦਰਜ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਭਾਰਤ ਦੀ ਅਮੀਰ ਸਿਨੇਮੈਟਿਕ ਵਿਰਾਸਤ ਨੂੰ ਸੰਭਾਲ ਕੇ ਰੱਖਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਿਨੇਮਾ ਸਿਰਫ ਮਨੋਰੰਜਨ ਦਾ ਜ਼ਰੀਆ ਨਹੀਂ ਹੈ ਸਗੋਂ ਇਹ ਸਮਾਜ, ਵੱਖ-ਵੱਖ ਪੀੜ੍ਹੀਆਂ ਦੀ ਸੋਚ ਅਤੇ ਬਦਲ ਰਹੇ ਵਿਚਾਰਾਂ ਦਾ ਵੀ ਪ੍ਰਤੀਬਿੰਬ ਹੈ। ਉਨ੍ਹਾਂ ਕਿਹਾ, ਫਿਲਮਾਂ ਸਾਨੂੰ ਇੱਕ ਕਹਾਣੀ ਸੁਣਾਉਂਦੀਆਂ ਹਨ। ਸਿਨੇਮਾ ‘ਤੇ ਲਿਖੀਆਂ ਕਿਤਾਬਾਂ ਸਾਨੂੰ ਇਹ ਸਮਝਣ ਵਿੱਚ ਮਦਦ ਕਰਦੀਆਂ ਹਨ ਕਿ ਇਹ ਕਹਾਣੀਆਂ ਕਿਸ ਤਰ੍ਹਾਂ ਨਾਲ ਸਾਕਾਰ ਹੋਈਆਂ ਹਨ।’ ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਕਿਸ ਢੰਗ ਨਾਲ ਵੱਖ-ਵੱਖ ਪ੍ਰਕਾਸ਼ਨ ਫਿਲਮ ਨਿਰਮਾਤਾਵਾਂ ਦੇ ਤਜ਼ਰਬਿਆਂ, ਸਿਨੇਮੈਟਿਕ ਤਕਨੀਕਾਂ ਦੇ ਵਿਕਾਸ ਅਤੇ ਉਨ੍ਹਾਂ ਵਿਚਾਰਾਂ ਬਾਰੇ ਵਡਮੁੱਲੀ ਜਾਣਕਾਰੀ ਦਿੰਦੇ ਹਨ, ਜਿਨ੍ਹਾਂ ਨੇ ਭਾਰਤੀ ਸਿਨੇਮਾ ਨੂੰ ਆਕਾਰ ਦਿੱਤਾ ਹੈ।
ਇਸ ਮੌਕੇ ‘ਤੇ ਦੋ ਪੁਸਤਕਾਂ ਨੂੰ ਰਿਲੀਜ਼ ਕੀਤਾ ਗਿਆ: ਸ਼੍ਰੀ ਰਾਜੇਂਦਰ ਭੱਟ ਦੁਆਰਾ ਸੰਕਲਿਤ ਸਿਨੇਮਾ : ਵਿਵਿਧ ਆਯਾਮ’ ਅਤੇ ਸ਼੍ਰੀ ਵਿਨੋਦ ਕੌਲ ਦੁਆਰਾ ਰਚਿਤ ‘ਅਵਤਾਰ ਕੌਲ: ਦ (ਇਨ) ਕੰਪਲੀਟ ਸਟੋਰੀ’। ਪਹਿਲੀ ਪੁਸਤਕ ਸਿਨੇਮਾ ਨਾਲ ਜੁੜੇ ਮਹੱਤਵਪੂਰਨ ਲੇਖਾਂ ਅਤੇ ਦ੍ਰਿਸ਼ਟੀਕੋਣਾਂ ਨੂੰ ਇਕੱਠੇ ਲਿਆ ਕੇ ਹਿੰਦੀ ਪਾਠਕਾਂ ਤੱਕ ਪਹੁੰਚਾਉਂਦੀ ਹੈ, ਹਾਲਾਂਕਿ ਦੂਜੀ ਪੁਸਤਕ ਫਿਲਮ ਨਿਰਮਾਤਾ ਅਵਤਾਰ ਕੌਲ ਦੇ ਜੀਵਨ ਅਤੇ ਉਨ੍ਹਾਂ ਦੀ ਅਧੂਰੀ ਰਚਨਾਤਮਕ ਵਿਰਾਸਤ ਨੂੰ ਸਾਹਮਣੇ ਲਿਆਉਂਦੀ ਹੈ।

‘ਸਿਨੇਮਾ: ਵਿਵਿਧ ਆਯਾਮ’ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਚੰਚਲ ਕੁਮਾਰ ਨੇ ਫਿਲਮ ਨਿਰਮਾਤਾਵਾਂ ਅਤੇ ਵਿਦਵਾਨਾਂ ਦੇ ਲੇਖਾਂ ਦੇ ਸੰਗ੍ਰਹਿ ਦੀ ਸ਼ਲਾਘਾ ਕੀਤੀ। ਇਨ੍ਹਾਂ ਲੇਖਾਂ ਵਿੱਚ ਮਸ਼ਹੂਰ ਫਿਲਮਾਂ, ਫਿਲਮ ਨਿਰਮਾਣ ਅਤੇ ਵਿਸ਼ਵ ਸਿਨੇਮਾ ਬਾਰੇ ਡੂੰਘੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਇਸ ਗੱਲ ਦੀ ਵੀ ਪ੍ਰਸ਼ੰਸਾ ਕੀਤੀ ਕਿ ਇਨ੍ਹਾਂ ਰਚਨਾਵਾਂ ਨੂੰ ਹਿੰਦੀ ਪਾਠਕਾਂ ਲਈ ਮੁਹੱਈਆ ਕਰਵਾਇਆ ਗਿਆ ਹੈ। ‘ਅਵਤਾਰ ਕੌਲ : ਦ (ਇਨ) ਕੰਪਲੀਟ ਸਟੋਰੀ’ ਬਾਰੇ ਉਨ੍ਹਾਂ ਨੇ ਫਿਲਮ ਨਿਰਮਾਤਾ ਅਵਤਾਰ ਕੌਲ ਦੀ ਵਿਰਾਸਤ ਨੂੰ ਯਾਦ ਕੀਤਾ। ਅਵਤਾਰ ਕੌਲ ਦੀ ਇਕਮਾਤਰ ਫਿਲਮ ’27 ਡਾਊਨ (1974) ਭਾਰਤੀ ‘ਨਿਊ ਵੈੱਬ’ ਸਿਨੇਮਾ ਵਿੱਚ ਮੀਲ ਦਾ ਪੱਥਰ ਸਾਬਤ ਹੋਈ।
ਪ੍ਰਕਾਸ਼ਨ ਵਿਭਾਗ, ਸ਼੍ਰੀ ਰਾਜੇਂਦਰ ਭੱਟ, ਸ਼੍ਰੀ ਵਿਨੋਦ ਕੌਲ ਅਤੇ ਪ੍ਰਕਾਸ਼ਨ ਨਾਲ ਜੁੜੇ ਸਾਰੇ ਲੋਕਾਂ ਨੂੰ ਵਧਾਈ ਦਿੰਦੇ ਹੋਏ, ਸਕੱਤਰ ਨੇ ਉਮੀਦ ਪ੍ਰਗਟਾਈ ਕਿ ਇਹ ਪੁਸਤਕਾਂ ਵਿਦਿਆਰਥੀਆਂ, ਫਿਲਮ ਨਿਰਮਾਤਾਵਾਂ ਅਤੇ ਸਿਨੇਮਾ ਪ੍ਰੇਮੀਆਂ ਨੂੰ ਭਾਰਤ ਦੀ ਸਿਨੇਮੈਟਿਕ ਵਿਰਾਸਤ ਨੂੰ ਹੋਰ ਡੂੰਘਾਈ ਨਾਲ ਜਾਣਨ ਲਈ ਪ੍ਰੇਰਿਤ ਕਰਨਗੀਆਂ।

ਪ੍ਰਕਾਸ਼ਨ ਵਿਭਾਗ ਦੀ ਡਾਇਰੈਕਟਰ ਜਨਰਲ ਸੁਸ਼੍ਰੀ ਕੰਚਨ ਪ੍ਰਸਾਦ ਨੇ ਸਿਨੇਮਾ ਦੇ ਨਾਲ ਵਿਭਾਗ ਦੇ ਲੰਬੇ ਜੁੜਾਅ ਅਤੇ ਭਾਰਤ ਦੀ ਸੱਭਿਆਚਾਰਕ ਅਤੇ ਰਚਨਾਤਮਕ ਵਿਰਾਸਤ ਨੂੰ ਦਰਜ ਕਰਨ ਵਿੱਚ ਇਸ ਦੀ ਭੂਮਿਕਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਜਿੱਥੇ ਸਿਨੇਮਾ ਸਮੇਂ ਦੇ ਕੁਝ ਪਲਾਂ ਨੂੰ ਕੈਦ ਕਰਦਾ ਹੈ, ਦੂਜੇ ਪਾਸੇ ਪੁਸਤਕਾਂ ਇਹ ਯਕੀਨੀ ਕਰਦੀਆਂ ਹਨ ਕਿ ਇਹ ਪਲ ਸੁਰੱਖਿਅਤ ਰਹਿਣ। ਉਨ੍ਹਾਂ ਨੇ ਰਚਨਾਤਮਕ ਯਾਤਰਾਵਾਂ ਨੂੰ ਦਰਜ ਕਰਨ, ਕਹਾਣੀਆਂ ਨੂੰ ਸੰਭਾਲਣ ਅਤੇ ਭਾਰਤ ਦੀ ਸੱਭਿਆਚਾਰਕ ਪਛਾਣ ਨੂੰ ਆਕਾਰ ਦੇਣ ਵਾਲਿਆਂ ਦੇ ਯੋਗਦਾਨ ਦਾ ਸਨਮਾਨ ਕਰਨ ਦੀ ਦਿਸ਼ਾ ਵੱਲ ਵਿਭਾਗ ਦੀਆਂ ਕੋਸ਼ਿਸ਼ਾਂ ਬਾਰੇ ਗੱਲ ਕੀਤੀ।
ਸ਼੍ਰੀ ਰਾਜੇਂਦਰ ਭੱਟ ਨੇ ਸਿਨੇਮਾ : ਵਿਵਿਧ ਆਯਾਮ’ ਦੀ ਸੰਪਾਦਕੀ ਯਾਤਰਾ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਸਮਝਾਇਆ ਕਿ ਕਿਸ ਤਰ੍ਹਾਂ ਪ੍ਰਕਾਸ਼ਨ ਵਿਭਾਗ ਨੇ ਸਿਨੇਮਾ ਨਾਲ ਜੁੜੇ ਅਹਿਮ ਲੇਖਾਂ ਨੂੰ ਹਿੰਦੀ ਪਾਠਕਾਂ ਤੱਕ ਪਹੁੰਚਾਉਣ ਦੀ ਪਹਿਲਕਦਮੀ ਨੂੰ ਅੱਗੇ ਵਧਾਇਆ।
ਇਸ ਸੈਸ਼ਨ ਦਾ ਸੰਚਾਲਨ ਪੱਤਰ ਸੂਚਨਾ ਦਫਤਰ ਦੀ ਡਾਇਰੈਕਟਰ ਜਨਰਲ ਸੁਸ਼੍ਰੀ ਸਮਿਤਾ ਵਤਸ ਸ਼ਰਮਾ ਨੇ ਕੀਤਾ। ਇਸ ਦੌਰਾਨ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀ ਪ੍ਰਭਾਤ ਅਤੇ ਸੰਯੁਕਤ ਸਕੱਤਰ ਡਾ. ਕੇ.ਕੇ. ਨਿਰਾਲਾ ਵੀ ਮੌਜੂਦ ਰਹੇ।

ਪੁਸਤਕਾਂ ਦੀ ਜਾਣ ਪਛਾਣ
ਅਵਤਾਰ ਕੌਲ : ਦ (ਇਨ) ਕੰਪਲੀਟ ਸਟੋਰੀ
ਸ਼੍ਰੀ ਵਿਨੋਦ ਕੌਲ ਦੁਆਰਾ ਅੰਗਰੇਜ਼ੀ ਵਿੱਚ ਲਿਖੀ ਗਈ ਇਹ ਕਿਤਾਬ, ਫਿਲਮ ਨਿਰਮਾਤਾ ਅਵਤਾਰ ਕੌਲ ਦੇ ਜੀਵਨ ਅਤੇ ਉਨ੍ਹਾਂ ਦੀ ਅਧੂਰੀ ਵਿਰਾਸਤ ਨੂੰ ਚਿੱਠੀਆਂ, ਤਸਵੀਰਾਂ, ਯਾਦਾਂ ਅਤੇ ਗੱਲਬਾਤ ਰਾਹੀਂ ਸਾਹਮਣੇ ਲਿਆਉਂਦੀ ਹੈ। ਉਨ੍ਹਾਂ ਦੀ ਇੱਕੋ ਇੱਕ ਫਿਲਮ ’27 ਡਾਊਨ (1974), ਭਾਰਤੀ ‘ਨਿਊ ਵੈੱਬ’ ਸਿਨੇਮਾ ਦਾ ਮੀਲ ਪੱਥਰ ਬਣੀ ਅਤੇ ਇਸ ਨੇ ਰਾਸ਼ਟਰੀ ਫਿਲਮ ਪੁਰਸਕਾਰ ਜਿੱਤਿਆ। ਜਿਸ ਦਿਨ ਇਸ ਪੁਰਸਕਾਰ ਦਾ ਐਲਾਨ ਹੋਇਆ, ਉਸੇ ਦਿਨ ਮੁੰਬਈ ਵਿਖੇ 34 ਸਾਲ ਦੀ ਉਮਰ ਵਿੱਚ ਇੱਕ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਅਵਤਾਰ ਕੌਲ ਡੁੱਬ ਗਏ ਅਤੇ ਉਨ੍ਹਾਂ ਦੀ ਦੁਖਦਾਈ ਮੌਤ ਹੋ ਗਈ।
ਸਿਨੇਮਾ : ਵਿਵਿਧ ਆਯਾਮ
ਸ਼੍ਰੀ ਰਾਜੇਂਦਰ ਭੱਟ ਦੁਆਰਾ ਹਿੰਦੀ ਵਿੱਚ ਸੰਕਲਿਤ ਕੀਤਾ ਇਹ ਸੰਗ੍ਰਹਿ ਐੱਫਟੀਆਈਆਈ ਦੀ ਪੱਤ੍ਰਿਕਾ (Lensight) ਤੋਂ ਲਏ ਗਏ ਲੇਖਾਂ ਅਤੇ ਸੰਵਾਦਾਂ ਦਾ ਸੰਗ੍ਰਹਿ ਹੈ। ਇਸ ਫਿਲਮ ਇਤਿਹਾਸ, ਸਿਨੇਮੈਟੋਗ੍ਰਾਫੀ, ਵਿਸ਼ਵ ਸਿਨੇਮਾ ਅਤੇ ਫਿਲਮ ਨਿਰਮਾਣ ਦੀਆਂ ਰਚਨਾਤਮਕ ਪ੍ਰਕਿਰਿਆਵਾਂ ਬਾਰੇ ਡੂੰਘੀ ਜਾਣਕਾਰੀ ਦਿੱਤੀ ਗਈ ਹੈ, ਜੋ ਸਿਨੇਮਾ ਨਾਲ ਜੁੜੇ ਵੱਖ-ਵੱਖ ਦ੍ਰਿਸ਼ਟੀਕੋਣਾਂ ਨੂੰ ਹਿੰਦੀ ਦੇ ਵਿਆਪਕ ਪਾਠਕ ਵਰਗ ਤੱਕ ਪਹੁੰਚਾਉਂਦੀ ਹੈ।
https://www.youtube.com/watch?v=950x2WsO0OA&source_ve_path=MjM4NTE&embeds_referring_euri=https%3A%2F%2Fwww.pib.
Read IFFILOID here: https://www.pib.gov.in/iffi/57/iffiLoid.aspx?yr=2026&lang=1®=48
* * *
ਪੀਆਈਬੀ ਇੱਫੀ ਟੀਮ। ਰਜਿਤ ਚੰਦ੍ਰਨ/ਸ੍ਰੀਯਾਂਕਾ ਚੈਟਰਜੀ/ਸਸਮਿਤਾ ਪਈਕਾਰੇਅ/ ਦਰਸ਼ਨਾ ਰਾਨੇ/ਏਕੇ | IFFI 57 - 049