57th International Film Festival of India 2026
20 – 28 Nov 2026

57ਵਾਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਇੱਫੀ) ਭਾਰਤੀ ਸਿਨੇਮਾ ਦੀ ਸਮ੍ਰਿੱਧੀ ਦੇ ਨਾਲ-ਨਾਲ ਮਿਸ਼ਨ ਲਾਈਫ ਨੂੰ ਵੀ ਪ੍ਰਦਰਸ਼ਿਤ ਕਰੇਗਾ

Posted On: 18 NOV 2026 2:34PMby PIB ChandigarhRelease ID: 2339063Views: 7

57ਵਾਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ- (ਇੱਫੀ), ਗੋਆ ਵਿਖੇ 20 ਤੋਂ 28 ਨਵੰਬਰ, 2026 ਤੱਕ ਆਯੋਜਿਤ ਹੋਵੇਗਾ। ਸਰਹੱਦਾਂ ਤੋਂ ਪਰ੍ਹੇ ਕਹਾਣੀਆਂ’ ਦੇ ਵਿਆਪਕ ਵਿਸ਼ਾ-ਵਸਤੂ ਨਾਲ ਇਸ ਫਿਲਮ ਫੈਸਟੀਵਲ ਵਿੱਚ ਇੰਡੀਅਨ ਸਿਨੇਮਾ ਅਤੇ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਮਿਸ਼ਨ ਲਾਈਫ ਸੈਕਸ਼ਨ  ਨੂੰ ਗਲੋਬਲ ਸਿਨੇਮੈਟਿਕ ਡਾਇਲੌਗ ਦੇ ਕੇਂਦਰ ਵਿੱਚ ਰੱਖਿਆ ਗਿਆ ਹੈ। ਇਨ੍ਹਾਂ ਦੋਨਾਂ ਮੁੱਖ ਥੰਮ੍ਹਾਂ ਨੂੰ ਇਕੱਠੇ ਲਿਆਉਣ ਦਾ ਮੁੱਖ ਟੀਚਾ ਭਾਰਤ ਦੀ ਭਾਸ਼ਾਈ ਅਤੇ ਖੇਤਰੀ ਕਹਾਣੀ ਕਹਿਣ ਦੀ ਵਿਭਿੰਨਤਾ ਨੂੰ ਉਜਾਗਰ ਕਰਨ ਦੇ ਨਾਲ-ਨਾਲ ਸਿਨੇਮਾ ਨੂੰ ਵਾਤਾਵਰਣ-ਅਧਾਰਿਤ ਤਬਦੀਲੀਆਂ, ਕੁਦਰਤ ਦੀ ਭੂਮਿਕਾ ਅਤੇ ਸਿਰਫ਼ ਮਨੁੱਖ-ਕੇਂਦ੍ਰਿਤ ਦ੍ਰਿਸ਼ਟੀਕੋਣ ਤੋਂ ਦੂਰ ਨਿਰੰਤਰ ਸਹਿ-ਹੋਂਦ ਦੀਆਂ ਸੰਭਾਵਨਾਵਾਂ ਦੀ ਭਾਲ ਕਰਨ ਦੇ ਰੂਪ ਵਿੱਚ ਵਰਤੋਂ ਕਰਨਾ ਹੈ।

ਇਸ ਤਾਲਮੇਲ ਰਾਹੀਂ ਫੈਸਟੀਵਲ ਦਾ ਉਦੇਸ਼ ‘ਵਿਸ਼ਵ ਦੇ ਲਈ ਭਾਰਤ ਵਿੱਚ ਸਿਰਜਣਾ’ ਦੀ ਰਾਸ਼ਟਰੀ ਕਲਪਨਾ ਨੂੰ ਅੱਗੇ ਵਧਾਉਣਾ, ਉਭਰਦੀਆਂ ਰਚਨਾਤਮਕ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨਾ ਅਤੇ ਦਰਸ਼ਕਾਂ ਨੂੰ ਧਰਤੀ ਅਤੇ ਇੱਕ-ਦੂਜੇ ਪ੍ਰਤੀ ਮਨੁੱਖਤਾ ਦੀ ਸਾਂਝੀ ਜ਼ਿੰਮੇਵਾਰੀ ‘ਤੇ ਵਿਚਾਰ ਕਰਨ ਲਈ ਪ੍ਰੇਰਿਤ ਕਰਨਾ ਹੈ।

ਫੈਸਟੀਵਲ ਦੇ ਪ੍ਰੋਗਰਾਮਾਂ ਵਿੱਚ ਇੰਡੀਅਨ ਸਿਨੇਮਾ ਦਾ ਮੁੱਖ ਸਥਾਨ ਹੈ, ਜੋ ਇੱਫੀ ਦਾ ਮੁੱਖ ਆਕਰਸ਼ਣ ਬਣਿਆ ਹੋਇਆ ਹੈ। ਦੇਸ਼ ਦੀਆਂ ਫਿਲਮ-ਅਨੁਕੂਲ ਨੀਤੀਆਂ ਅਤੇ ਜੀਵੰਤ ਰਚਨਾਤਮਕ ਆਰਥਿਕਤਾ ਨੂੰ ਪ੍ਰਦਰਸ਼ਿਤ ਕਰਦੇ ਹੋਏ ਇੰਡੀਅਨ ਪੈਨੋਰਮਾ ਸੈਕਸ਼ਨ ਵਿੱਚ 30 ਫੀਚਰ ਫਿਲਮਾਂ, 20 ਨੌਨ-ਫੀਚਰ ਫਿਲਮਾਂ ਅਤੇ ਸਰਬਸ਼੍ਰੇਸ਼ਠ ਵੈੱਬ ਸੀਰੀਜ਼ (ਓਟੀਟੀ) ਪੁਰਸਕਾਰ ਲਈ ਨਾਮਜ਼ਦ ਪੰਜ ਵੈੱਬ ਸੀਰੀਜ਼ ਦੀ ਵਿਆਪਕ ਝਲਕ ਪੇਸ਼ ਕੀਤੀ ਜਾਵੇਗੀ।

 

ਫੀਚਰ ਫਿਲਮਾਂ ਦੀ ਚੋਣ ਵਿੱਚ ਮੁੱਖਧਾਰਾ ਦੀਆਂ ਪੰਜ ਫਿਲਮਾਂ, ਇੰਡੀਅਨ ਫੀਚਰ ਫਿਲਮ ਦੇ ਬੈਸਟ ਡੈਬਿਊ ਡਾਇਰੈਕਟਰ ਪੁਰਸਕਾਰ ਲਈ ਮੁਕਾਬਲਾ ਕਰਨ ਵਾਲੀਆਂ ਪੰਜ ਫਿਲਮਾਂ ਅਤੇ ਨਿਊ ਹੌਰੀਜ਼ਨ ਸੈੱਗਮੈਂਟ ਦੇ ਤਹਿਤ ਚੁਣੀਆਂ ਉਹ ਫਿਲਮਾਂ ਸ਼ਾਮਲ ਹਨ, ਜਿਨ੍ਹਾਂ ਦਾ ਵਰਲਡ, ਇੰਟਰਨੈਸ਼ਨਲ, ਏਸ਼ੀਆ ਜਾਂ ਇੰਡੀਆ ਵਿੱਚ ਪਹਿਲੀ ਵਾਰ ਪ੍ਰਦਰਸ਼ਨ ਕੀਤਾ ਜਾਵੇਗਾ।

ਮੁੱਖ ਮੁਕਾਬਲਾਤਮਕ ਸ਼੍ਰੇਣੀਆਂ ਵਿੱਚ ਵੀ ਇੰਡੀਅਨ ਫਿਲਮਾਂ ਦੀ ਮਜ਼ਬੂਤ ਮੌਜੂਦਗੀ ਹੈ। ਅੰਤਰਰਾਸ਼ਟਰੀ ਪ੍ਰਤੀਯੋਗਿਤਾ ਵਿੱਚ ਕਾਂਤਾਰਾ: ਏ ਲੈਜੈਂਡ –ਚੈਪਟਰ 1 (ਕੰਨੜ), ਪਾਰੋ – ਦ ਅਨਟੋਲਡ ਸਟੋਰੀ ਆਫ ਬ੍ਰਾਈਡ ਸਲੇਵਰੀ (ਹਿੰਦੀ ਅਤੇ ਦ ਕੇਰਲ ਸਟੋਰੀ 2 ਗੋਜ ਬਿਯੋਂਡ (ਹਿੰਦੀ) ਸ਼ਾਮਲ ਹਨ। ਇਸ ਤੋਂ ਇਲਾਵਾ ਬੈਸਟ ਡੈਬਿਊ ਫੀਚਰ ਫਿਲਮ ਕੈਟੇਗਰੀ ਵਿੱਚ ਬਰਡਸ ਔਨ ਆਇਸ (ਲੱਦਾਖੀ) ਅਤੇ ਸਲੈੱਜ (ਕਸ਼ਮੀਰੀ) ਅਤੇ ਆਈਸੀਐੱਫਟੀ-ਯੂਨੈਸਕੋ ਗਾਂਧੀ ਮੈਡਲ ਦੇ ਲਈ ‘ਕਬੀਰ ਸਰ ਕਾ ਆਖਰੀ ਲੈਸਨ (ਹਿੰਦੀ), ਪਲੇਅਰ 5 (ਤਮਿਲ) ਅਤੇ ਸੇਵ ਮਿੱਚਰ (ਹਿੰਦੀ) ਮੁਕਾਬਲਾ ਕਰਨਗੀਆਂ। 

ਇਸ ਤੋਂ ਇਲਾਵਾ, ਇਹ ਫੈਸਟੀਵਲ ‘ਥੁਲਾਭਾਰਮ’, ‘ਸਧੀ ਮਾਨਸੇ’,ਵਕਤ, ਕਸ਼ਮੀਰ ਕੀ ਕਲੀ ਅਤੇ ਚੌਰੰਗੀ ਵਰਗੀਆਂ ਸ਼ਾਸਤਰੀ ਫਿਲਮਾਂ ਦੇ ਸ਼ਤਾਬਦੀ ਸਮਾਰੋਹ ਰਾਹੀਂ ਭਾਰਤ ਦੀ ਅਮੀਰ ਸਿਨੇਮੈਟਿਕ ਵਿਰਾਸਤ ਦਾ ਸਨਮਾਨ ਕਰੇਗਾ। ਫਿਲਮ ‘ਭਕਤ ਕੰਨੱਪਾ ਅਤੇ ‘ਕਭੀ ਕਭੀ’ ਦੀ ਗੋਲਡਨ ਜੁਬਲੀ ਦੇ ਮੌਕੇ ਵਿਸ਼ੇਸ਼ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਸੀਨੀਅਰ ਫਿਲਮ ਮੇਕਰਸ ਭਰਤਿਰਾਜਾ, ਕੇ. ਸੈਕਸ਼ਨ ਯਰਾਜ ਅਤੇ ਨਾਨਾ ਪਾਟੇਕਰ ਨੂੰ ਵੀ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ। ਇਸ ਦੇ ਨਾਲ ਹੀ, ਕ੍ਰਿਏਟਿਵ ਮਾਈਂਡਸ ਆਫ ਟੁਮਾਰੋ (ਸੀਐੱਮਓਟੀ) ਦੇ 6ਵੇਂ ਐਡੀਸ਼ਨ ਰਾਹੀਂ ਫਿਲਮ ਨਿਰਮਾਣ ਨਾਲ ਜੁੜੀਆਂ 13 ਫਿਲਮ ਕ੍ਰਾਫਟਸ ਵਿੱਚ 100 ਯੰਗ ਪ੍ਰੈਕਟਿਸ਼ਨਰਸ ਨੂੰ ਆਪਣੀ ਰਚਨਾਤਮਕ ਸਮਰੱਥਾ ਵਿਕਸਿਤ ਕਰਨ ਦਾ ਮੌਕਾ ਦਿੱਤਾ ਜਾਵੇਗਾ।

ਰਾਸ਼ਟਰੀ ਕਹਾਣੀ ਕਹਿਣ ਦੀ ਇਸ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਮਿਸ਼ਨ ਲਾਈਫ ਲਈ ਸਮਰਪਿਤ ਸੈਕਸ਼ਨ ਵਿੱਚ ਪੰਜ ਇੰਟਰਨੈਸ਼ਨਲ ਫਿਲਮਾਂ ਦੀ ਚੋਣ ਕੀਤੀ ਗਈ ਹੈ। ਇਹ ਫਿਲਮਾਂ ਵਾਤਾਵਰਣਕ ਤਬਦੀਲੀਆਂ, ਮਨੁੱਖੀ ਅਤੇ ਗੈਰ-ਮਨੁੱਖੀ ਸਬੰਧਾਂ ਅਤੇ ਟਿਕਾਊ ਜੀਵਨਸ਼ੈਲੀ ਨੂੰ ਨਵੇਂ ਸਿਰ੍ਹੇ ਤੋਂ ਪਰਿਭਾਸ਼ਿਤ ਕਰਨ ਦੀ ਤਤਕਾਲੀ ਲੋੜ ‘ਤੇ ਕੇਂਦ੍ਰਿਤ ਹਨ।

ਇਸ  ਚੋਣ ਵਿੱਚ ਮਾਰਿਆ ਮੋਲਿਨਾ ਪੇਇਰੋ ਦੀ ਫਿਲਮ ‘ਲਾਈਕ ਐਨੀ ਅਦਰ ਮੌਰਟਲ (ਕੋਮੋ ਟੋਡੋ ਮੌਰਟਲ) ਸ਼ਾਮਲ ਹਨ। ਨੀਦਰਲੈਂਡ ਅਤੇ ਸਪੇਨ ਦੇ ਸਾਂਝੇ ਨਿਰਮਾਣ ਵਾਲੀ ਇਹ ਫਿਲਮ ਏਸ਼ੀਆ ਵਿਖੇ ਪਹਿਲੀ ਵਾਰ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ। ਇਸ ਵਿੱਚ ਡੌਕਿਊਮੈਂਟ੍ਰੀ, ਫਲੈਮੈਂਕੋ ਅਤੇ ਵਿਗਿਆਨ –ਕਥਾ ਦਾ ਸੁਮੇਲ ਕਰਦੇ ਹੋਏ ਸਪੇਨ ਦੇ ਆਂਦਾਲੁਸਿਆ ਖੇਤਰ ਵਿਖੇ ਪ੍ਰਾਚੀਨ ਮਾਈਨਿੰਗ ਗਤੀਵਿਧੀਆਂ ਨਾਲ ਬਣੇ ਨਿਸ਼ਾਨਾਂ ਅਤੇ ਮੰਗਲ ਗ੍ਰਹਿ ‘ਤੇ ਰੋਬੋਟਿਕ ਖੋਜ ਦੇ ਵਿਚਕਾਰ ਸਮਾਨਤਾਵਾਂ ਦਰਸਾਈਆਂ ਗਈਆਂ ਹਨ।

 

ਇਕਵਾਡੋਰ, ਚਿਲੀ ਅਤੇ ਜਰਮਨੀ ਦੀ ਸਾਂਝੀ ਪੇਸ਼ਕਾਰੀ ਵਜੋਂ ਵੇਰੇਨਿਸ ਵੇਨਿਟੇਜ਼ ਦੀ ਫਿਲਮ ‘ਨੁੰਕੁਈ’ ਦਾ ਵੀ ਏਸ਼ੀਆ ਵਿੱਚ ਪਹਿਲੀ ਵਾਰ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਫਿਲਮ ਅਮੇਜ਼ਨ ਖੇਤਰ ਦੇ ਸ਼ੁਆਰ ਭਾਈਚਾਰੇ ਦੀ ਇੱਕ ਨੌਜਵਾਨ ਕੁੜੀ ਦੀ ਕਹਾਣੀ ਹੈ, ਜੋ ਆਪਣੇ ਵਿਰਸਤੀ ਗੀਤਾਂ, ਜੰਗਲੀ ਆਤਮਾਵਾਂ ਅਤੇ ਕੁਦਰਤ ਨਾਲ ਆਪਣੇ ਡੂੰਘੇ ਸਬੰਧਾਂ ਤੋਂ ਸ਼ਕਤੀ ਪ੍ਰਾਪਤ ਕਰਦੀ ਹੈ। ਇਸ ਦੌਰਾਨ ਮਾਈਨਿੰਗ ਕੰਪਨੀਆਂ ਉਸ ਦੀ ਮਾਤ੍ਰਭੂਮੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੀਆਂ ਹਨ।

ਨੀਦਰਲੈਂਡ ਅਤੇ ਇੰਡੋਨੇਸ਼ੀਆ ਦੀ ਸਬੀਨ ਗ੍ਰੋਨੇਵੇਗੇਨ ਦੀ ਫਿਲਮ ‘ਦ ਕਲੀਅਰਿੰਗ’ ਦਾ ਭਾਰਤ ਵਿੱਚ ਪਹਿਲੀ ਵਾਰ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਫਿਲਮ ਪੁਰਾਲੇਖ ਅਤੇ ਸਮਕਾਲੀ ਫੁਟੇਜ ਨੂੰ ਇਕੱਠੇ ਪੇਸ਼ ਕਰਦੇ ਹੋਏ ਸੁਮਾਤ੍ਰਾ ਦੇ ਮੀਂਹ ਦੇ ਜੰਗਲਾਂ ਨੂੰ ਰਬੜ ਦੇ ਬਾਗਾਂ ਵਿੱਚ ਬਦਲਣ ਅਤੇ ਬਸਤੀਵਾਦੀ ਪ੍ਰਕਿਰਿਆ ਅਤੇ ਸ਼ੋਸ਼ਣ ਤੇ ਵਿਰੋਧ ਦੀ ਸਥਾਈ ਵਿਰਾਸਤ ਨੂੰ ਉਜਾਗਰ ਕਰਦੀ ਹੈ।

ਲਿਓਨਾਰਡੋ ਪਿਰੋਂਡੀ ਦੀ ਪੁਰਤਗਾਲ-ਬ੍ਰਾਜ਼ੀਲ ਦੀ ਪ੍ਰਯੋਗਾਤਮਕ ਵਿਗਿਆਨ-ਗਲਪ ਫੀਚਰ ਫਿਲਮ "ਟ੍ਰੌਪੀਕਲ ਫ੍ਰੈਕਟਲਜ਼" (ਫ੍ਰੈਕਟਾਇਸ ਟ੍ਰੌਪੀਕਾਇਸ) ਮਿਸ਼ਨ ਲਾਈਫ ਸੈਕਸ਼ਨ ਨੂੰ ਹੋਰ ਅਮੀਰ ਬਣਾਉਂਦੀ ਹੈ। ਇਸ ਦਾ ਭਾਰਤ ਵਿੱਚ ਪਹਿਲੀ ਵਾਰ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਫਿਲਮ ਪੁਲਾੜ-ਯਾਤਰਾ ਕਰਨ ਵਾਲੇ ਵਿਗਿਆਨੀਆਂ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਸਿਸਟਮ ਦੀ ਕਹਾਣੀ ਪੇਸ਼ ਕਰਦੀ ਹੈ , ਜੋ ਧਰਤੀ ਦੇ ਆਖਰੀ ਅਵਸ਼ੇਸ਼ਾਂ ਦਾ ਅਧਿਐਨ ਕਰ ਰਹੇ ਹਨ। ਇਸੇ ਦੌਰਾਨ, ਇੱਕ ਇਕੱਲਾ ਯਾਤਰੀ ਇੱਕ ਉਜਾੜ ਗ੍ਰਹਿ ਦੀ ਖੋਜ ਕਰਦਾ ਹੈ ਜਿੱਥੇ ਕੁਦਰਤ ਜੀਵਨ ਵਿੱਚ ਵਾਪਸ ਆਉਣਾ ਸ਼ੁਰੂ ਕਰ ਰਹੀ ਹੈ।

ਇਸ ਸੈਕਸ਼ਨ ਦੀ ਆਖਰੀ ਫਿਲਮ ਪ੍ਰਸਿੱਧ "ਕੰਬੋਡਿਆਈ-ਫਰਾਂਸੀਸੀ ਫਿਲਮਕਾਰ ਰਿਥੀ ਪਾਨਹ ਦੀ ‘ਵੀ ਆਰ ਦ ਫਰੂਟਸ ਆਫ਼ ਦ ਫੌਰੈਸਟ" (ਨੂ ਸੋਮ ਲੇ ਫਰੂਈ ਦ ਲਾ ਫੋਰੇ) ਹੈ। ਭਾਰਤ ਵਿੱਚ ਪਹਿਲੀ ਵਾਰ ਦਿਖਾਈ ਜਾਣ ਵਾਲੀ ਇਹ ਡੌਕਿਊਮੈਂਟਰੀ ਫਿਲਮ ਕੰਬੋਡੀਆ ਦੇ ਦੂਰ-ਦੁਰਾਡੇ ਪਹਾੜੀ ਖੇਤਰਾਂ ਵਿੱਚ ਰਹਿਣ ਵਾਲੇ ਮੂਲ ਨਿਵਾਸੀ ਬੁਨੋਂਗ ਭਾਈਚਾਰੇ ਦੇ ਜੀਵਨ ਦੀ ਨੇੜਿਓਂ ਜਾਂਚ ਕਰਦੀ ਹੈ। ਇਹ ਭਾਈਚਾਰਾ ਕਾਰਪੋਰੇਟ ਕੰਪਨੀਆਂ ਦੇ ਕਬਜ਼ੇ ਅਤੇ ਜਲਵਾਯੂ ਪਰਿਵਰਤਨ ਕਾਰਨ ਖੇਤੀਬਾੜੀ ਖੇਤਰ ਵਿੱਚ ਪੈਦਾ ਹੋਏ ਵਿਘਨਾਂ ਦੇ ਵਿਚਕਾਰ ਆਪਣੇ ਪੁਰਖਿਆਂ ਦੀਆਂ ਪਰੰਪਰਾਵਾਂ ਅਤੇ ਉਪਜਾਊ ਜ਼ਮੀਨ ਦੀ ਰੱਖਿਆ ਕਰਨ ਲਈ ਯਤਨਸ਼ੀਲ ਹੈ।

57ਵਾਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ਭਾਰਤ ਦੀਆਂ ਕਾਲਪਨਿਕ ਕਹਾਣੀ ਸੁਣਾਉਣ ਦੀਆਂ ਪਰੰਪਰਾਵਾਂ ਨੂੰ ਵਾਤਾਵਰਣ ਸੁਰੱਖਿਆ ਨਾਲ ਸਬੰਧਿਤ ਵਿਸ਼ਵਵਿਆਪੀ ਮੁੱਦਿਆਂ 'ਤੇ ਹੋਣ ਵਾਲੇ ਸਮਕਾਲੀ ਵਿਚਾਰ-ਵਟਾਂਦਰੇ ਨਾਲ ਜੋੜਦਾ ਹੈ। ਇਸ ਤਰ੍ਹਾਂ ਇਹ ਫੈਸਟੀਵਲ ਇੱਕ ਵਾਰ ਫਿਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਸਿਨੇਮਾ ਦੀਆਂ ਸਰਹੱਦਾਂ ਤੋਂ ਪਾਰ ਵਿਭਿੰਨ ਸਭਿਆਚਾਰਾਂ ਨੂੰ ਜੋੜਨ ਦੀ ਅਥਾਹ ਸ਼ਕਤੀ ਹੈ। 

* * *

ਪੀਆਈਬੀ ਇੱਫੀ ਟੀਮ । ਰਜਿਤ ਚੰਦ੍ਰਨ/ ਲਕਸ਼ਮੀ ਪ੍ਰਿਆ/ ਸਮਿਤਾ ਸੈਕੀਆ/ ਦਰਸ਼ਨਾ ਰਾਣੇ/ ਏਕੇ।  ਇੱਫੀ 57- 028


Great films resonate through passionate voices. Share your love for cinema with #IFFI2026 and #StoriesWithoutBorders. Tag us @pibindia on Instagram and @PIB_India on X, and we will help amplify your festival moments!

For accredited journalists, critics, bloggers, and vloggers seeking 1-on-1 interviews with filmmakers and festival juries, write to us at:
iffi.mediadesk@pib.gov.in with the subject line: Take One with PIB.


Official Release ID: 2339063
•
Media Centre: Goa
•
Festival Dates: Nov 20 – 28, 2026