ਖੇਤੀਬਾੜੀ ਮੰਤਰਾਲਾ
azadi ka amrit mahotsav

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ 20 ਨਵੰਬਰ ਨੂੰ ਭਾਰਤ ਦੀ ਪਹਿਲੀ ਸਵਦੇਸ਼ੀ ਐੱਚ5ਐੱਨ1 (Clade 2.3.2.1a) ਚਿਕਨ ਵੈਕਸੀਨ ਰਾਸ਼ਟਰ ਨੂੰ ਸਮਰਪਿਤ ਕਰਨਗੇ


ਆਈਸੀਏਆਰ-ਰਾਸ਼ਟਰੀ ਉੱਚ-ਸੁਰੱਖਿਆ ਪਸ਼ੂ ਰੋਗ ਸੰਸਥਾਨ (ICAR-NIHSAD) ਭੋਪਾਲ ਨੇ ਪੋਲਟਰੀ ਵਿੱਚ ਰੋਗ ਨਿਯੰਤਰਣ ਨੂੰ ਮਜ਼ਬੂਤ ਕਰਨ ਲਈ ਵਿਕਸਿਤ ਕੀਤੀ ਸਵਦੇਸ਼ੀ H5N1 ਵੈਕਸੀਨ

Posted On: 18 NOV 2026 9:38AM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ 20 ਨਵੰਬਰ, 2026 ਨੂੰ ਭੋਪਾਲ ਸਥਿਤ ਆਈਸੀਏਆਰ –ਰਾਸ਼ਟਰੀ ਉੱਚ-ਸੁਰੱਖਿਆ ਪਸ਼ੂ ਰੋਗ ਸੰਸਥਾਨ (ICAR-NIHSAD) ਵਿਖੇ ਮਰੁਗੀਆਂ ਲਈ ਅਕਿਰਿਆਸ਼ੀਲ ਐੱਚ5ਐੱਨ1 (Clade 2.3.2.1a) 'ਹਾਇਲੀ ਪੈਥੋਜੈਨਿਕ ਏਵੀਅਨ ਇਨਫਲੂਐਂਜ਼ਾ' (HPAI) ਵਾਇਰਸ ਵੈਕਸੀਨ ਰਾਸ਼ਟਰ ਨੂੰ ਸਮਰਪਿਤ ਕਰਨਗੇ। ਆਈਸੀਏਆਰ-ਰਾਸ਼ਟਰੀ ਉੱਚ-ਸੁਰੱਖਿਆ ਪਸ਼ੂ ਰੋਗ ਸੰਸਥਾਨ, ਭੋਪਾਲ ਦੁਆਰਾ ਸਵਦੇਸ਼ੀ ਤੌਰ ‘ਤੇ ਵਿਕਸਿਤ ਇਹ ਵੈਕਸੀਨ ਭਾਰਤ ਵਿੱਚ ਐੱਚ5ਐੱਨ1 ਐੱਚਪੀਏਆਈ ਵਾਇਰਸ ਦੇ Clade 2.3.2.1a ਦੇ ਵਿਰੁੱਧ ਵਿਕਸਿਤ ਆਪਣੀ ਤਰ੍ਹਾਂ ਦੀ ਪਹਿਲੀ ਵੈਕਸੀਨ ਹੈ।

ਪਿਛੋਕੜ

'ਹਾਇਲੀ ਪੈਥੋਜੈਨਿਕ ਏਵੀਅਨ ਇਨਫਲੂਐਂਜ਼ਾ' (HPAI), ਜਿਸ ਨੂੰ ਆਮ ਤੌਰ ‘ਤੇ ਬਰਡ ਫਲੂ ਕਿਹਾ ਜਾਂਦਾ ਹੈ, ਮੁਰਗੀਆਂ ਅਤੇ ਹੋਰ ਪੰਛੀਆਂ ਨੂੰ ਪ੍ਰਭਾਵਿਤ ਕਰਨ ਵਾਲੀ ਇੱਕ ਗੰਭੀਰ ਬਿਮਾਰੀ ਹੈ। ਇਸ ਦੇ ਪ੍ਰਕੋਪ ਨਾਲ ਪ੍ਰਭਾਵਿਤ ਪੰਛੀਆਂ ਵਿੱਚ ਲਗਭਗ 100 ਫੀਸਦੀ ਤੱਕ ਮੌਤ ਹੋ ਸਕਦੀ ਹੈ। ਇਸ ਨਾਲ ਵੱਡੇ ਪੱਧਰ ‘ਤੇ ਪੰਛੀਆਂ ਨੂੰ ਮਾਰਣ ਅਤੇ ਵਪਾਰ ‘ਤੇ ਪਾਬੰਦੀ ਲੱਗਣ ਕਾਰਨ ਪੋਲਟਰੀ ਕਿਸਾਨਾਂ ਨੂੰ ਭਾਰੀ ਨੁਕਸਾਨ ਹੁੰਦਾ ਹੈ। ਇਸ ਬਿਮਾਰੀ ਦਾ ਪ੍ਰਭਾਵ ਸਿਰਫ਼ ਪੋਲਟਰੀ ਫਾਰਮਾਂ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਆਲਮੀ ਵਪਾਰ, ਪੋਲਟਰੀ ਉਤਪਾਦਾਂ ਦੀਆਂ ਕੀਮਤਾਂ ਅਤੇ ਕਿਸਾਨਾਂ ਦੀ ਰੋਜ਼ੀ-ਰੋਟੀ ਉੱਪਰ ਵੀ ਪੈਂਦਾ ਹੈ। ਸਾਲ 2006 ਵਿੱਚ ਭਾਰਤ ਵਿੱਚ ਪਹਿਲੀ ਵਾਰ ਇਸ ਬਿਮਾਰੀ ਦਾ ਪਤਾ ਲੱਗਣ ਦੇ ਬਾਅਦ ਤੋਂ ਦੇਸ਼ ਵਿੱਚ ਐੱਚ5ਐੱਨ1 ਅਤੇ ਐੱਚ5ਐੱਨ8  ਉਪ-ਕਿਸਮਾਂ ਦੇ 500 ਤੋਂ ਵੱਧ ਸਾਂਝੇ ਪ੍ਰਕੋਪ ਦਰਜ ਕੀਤੇ ਜਾ ਚੁੱਕੇ ਹਨ। 

ਬਰਡ ਫਲੂ ਦਾ ਇੱਕ ਵੱਡਾ ਪ੍ਰਕੋਪ ਭਾਰਤ ਦੀ ਜੀਡੀਪੀ ਵਾਧੇ ਨੂੰ 1.5 ਫੀਸਦੀ ਤੱਕ ਘੱਟ ਕਰ ਸਕਦਾ ਹੈ। ਜੇਕਰ ਬਿਮਾਰੀ ਬੇਕਾਬੂ ਹੋ ਕੇ ਫੈਲਦੀ ਹੈ, ਤਾਂ ਦੇਸ਼ ਦੀ 20 ਫੀਸਦੀ ਤੋਂ ਵੱਧ ਪੋਲਟਰੀ ਆਬਾਦੀ ਦੇ ਪ੍ਰਭਾਵਿਤ ਹੋਣ ਅਤੇ ਨਸ਼ਟ ਹੋਣ ਦਾ ਖ਼ਤਰਾ ਹੈ। ਸਾਲ 2006 ਵਿੱਚ ਬਰਡ ਫਲੂ ਦੇ ਪ੍ਰਕੋਪ ਨਾਲ ਪ੍ਰਤੱਖ ਅਤੇ ਅਪ੍ਰਤੱਖ ਤੌਰ ‘ਤੇ ਅਨੁਮਾਨਿਤ 2200 ਤੋਂ 3000 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਮਣੀਪੁਰ ਵਿੱਚ ਵੀ ਇੱਕ ਪ੍ਰਕੋਪ ਦੇ ਕਾਰਨ ਰਾਜ ਦੀ ਜੀਡੀਪੀ ਦੇ 0.5 ਫੀਸਦੀ ਦੇ ਬਰਾਬਰ ਨੁਕਸਾਨ ਹੋਇਆ ਸੀ। ਇਹ ਬਿਮਾਰੀ ਜਨਤਕ ਸਿਹਤ ਲਈ ਵੀ ਚਿੰਤਾ ਦਾ ਵਿਸ਼ਾ ਹੈ। ਵਿਸ਼ਵ ਸਿਹਤ ਸੰਗਠਨ (WHO) ਦੇ ਮੁਤਾਬਕ, ਸਾਲ 2003 ਤੋਂ ਹੁਣ ਤੱਕ ਭਾਰਤ ਸਮੇਤ 25 ਦੇਸ਼ਾਂ ਵਿੱਚ ਐੱਚ5ਐੱਨ1 ਏਵੀਅਨ ਇਨਫਲੂਐਂਜ਼ਾ ਦੇ 1,003 ਮਨੁੱਖੀ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 479 ਲੋਕਾਂ ਦੀ ਮੌਤ ਹੋਈ ਹੈ।

ਵਾਇਰਸ ਦੇ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਐੱਚ5ਐੱਨ1 Clade 2.3.2.1a ਨਾਮਕ ਸਰੂਪ ਮੁਰਗੀਆਂ ਵਿੱਚ ਬਰਡ ਫਲੂ ਦੇ ਜ਼ਿਆਦਾਤਰ ਪ੍ਰਕੋਪਾਂ ਲਈ ਜ਼ਿੰਮੇਵਾਰ ਰਿਹਾ ਹੈ। ਹਾਲ ਦੇ ਸਮਿਆਂ ਵਿੱਚ ਇਸ ਵਾਇਰਸ ਨਾਲ ਹੋਣ ਵਾਲੇ ਸੰਕ੍ਰਮਣ ਵੱਖ-ਵੱਖ ਪਸ਼ੂ ਪ੍ਰਜਾਤੀਆਂ, ਜਿਨ੍ਹਾਂ ਵਿੱਚ ਥਣਧਾਰੀ ਵੀ ਸ਼ਾਮਲ ਹਨ, ਵਿੱਚ ਪਾਏ ਗਏ ਹਨ। ਇਸ ਤੋਂ ਇਲਾਵਾ, ਮਨੁੱਖਾਂ ਵਿੱਚ ਵੀ ਇਸ ਲਾਗ ਦੇ ਤਿੰਨ ਮਾਮਲੇ ਸਾਹਮਣੇ ਆਏ ਹਨ। ਇਸ ਲਈ ਪੋਲਟਰੀ ਕਿਸਾਨਾਂ ਨੂੰ ਹੋਣ ਵਾਲੇ ਆਰਥਿਕ ਨੁਕਸਾਨ ਨੂੰ ਘੱਟ ਕਰਨ ਅਤੇ ਮੁਰਗੀਆਂ ਤੋਂ ਹੋਰ ਪਸ਼ੂਆਂ ਅਤੇ ਮਨੁੱਖਾਂ ਵਿੱਚ ਇਸ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਇਸ ਦਾ ਨਿਯੰਤਰਣ ਜ਼ਰੂਰੀ ਹੈ।

ਵਰਤਮਾਨ ਵਿੱਚ ਐੱਚ5ਐੱਨ1 ਵਾਇਰਸ ਦੇ Clade 2.3.2.1a ਪ੍ਰਤੀ ਸੁਰੱਖਿਆ ਲਈ ਕੋਈ ਵਿਸ਼ੇਸ਼ ਵਪਾਰਕ ਵੈਕਸੀਨ ਉਪਲਬਧ ਨਹੀਂ ਹੈ। ਅਜਿਹੇ ਵਿੱਚ ਭਾਰਤ ਲਈ ਸਵਦੇਸ਼ੀ ਵੈਕਸੀਨ ਦਾ ਵਿਕਾਸ ਮਹੱਤਵਪੂਰਨ ਹੈ। ਆਈਸੀਏਆਰ-ਰਾਸ਼ਟਰੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾਨ ਦੁਆਰਾ ਵਿਕਸਿਤ ਇਹ ਵੈਕਸੀਨ ਇਸ ਲੋੜ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਤਿਆਰ ਕੀਤੀ ਗਈ ਹੈ ਅਤੇ ਇਸ ਦਾ ਟੀਚਾ ਦੇਸ਼ ਵਿੱਚ ਪ੍ਰਸਾਰਿਤ ਹੋ ਰਹੇ ਐੱਚ5ਐੱਨ1 ਵਾਇਰਸ ਦੇ Clade 2.3.2.1a ਪ੍ਰਤੀ ਸੁਰੱਖਿਆ ਪ੍ਰਦਾਨ ਕਰਨਾ ਹੈ।

 

***************

ਐੱਸਐੱਸ/ਐੱਮਐੱਸ/ਏਕੇ


(Release ID: 2337846) ਵਿਜ਼ੀਟਰ ਕਾਊਂਟਰ : 7