Posted On:
12 NOV 2026 12:59PM by PIB Chandigarh
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਯੋਗ ਸਟਾਰਟਅੱਪਸ ਨੂੰ 57ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (IFFI), ਗੋਆ ਦੇ ਨਾਲ ਆਯੋਜਿਤ ਕੀਤੇ ਜਾ ਰਹੇ ਵੇਵਸ ਬਜ਼ਾਰ ਵਿੱਚ ਵੇਵਐਕਸ ਸਟਾਰਟਅਪ ਪਵੇਲੀਅਨ ਲਈ ਆਪਣੀ ਰਜਿਸਟ੍ਰੇਸ਼ਨ ਪੂਰਾ ਕਰਨ ਅਤੇ ਪ੍ਰਦਰਸ਼ਨੀ ਪੌਡ ਬੁੱਕ ਕਰਨ ਲਈ ਇੱਕ ਫਾਈਨਲ ਰੀਮਾਈਂਡਰ ਜਾਰੀ ਕੀਤਾ ਹੈ। ਰਜਿਸਟ੍ਰੇਸ਼ਨ ਵਿੰਡੋ ਕੱਲ੍ਹ, 13 ਨਵੰਬਰ, 2026 ਨੂੰ ਬੰਦ ਹੋ ਜਾਵੇਗੀ।
ਆਪਣੀ ਪ੍ਰਮੁੱਖ ਸਟਾਰਟਅੱਪ ਐਕਸਲੇਟਰ ਪਹਿਲਕਦਮੀ, 'WaveX' ਦੇ ਤਹਿਤ, ਮੰਤਰਾਲੇ ਨੇ ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ, ਕੌਮਿਕਸ ਅਤੇ ਐਕਸਟੈਂਡਿਡ ਰਿਐਲਿਟੀ (AVGC-XR) ਸਮੇਤ ਫਿਲਮ, ਮੀਡੀਆ ਅਤੇ ਸਹਾਇਕ ਤਕਨਾਲੋਜੀ ਖੇਤਰਾਂ ਵਿੱਚ ਕੰਮ ਕਰ ਰਹੇ DPIIT-ਰਜਿਸਟਰਡ ਸਟਾਰਟਅੱਪਾਂ ਨੂੰ ਇਸ ਪ੍ਰੋਗਰਾਮ ਵਿੱਚ ਆਪਣੇ ਉਤਪਾਦਾਂ, ਤਕਨਾਲੋਜੀਆਂ ਅਤੇ ਨਵੀਨਤਾਕਾਰੀ ਸਮਾਧਾਨਾਂ ਦਾ ਪ੍ਰਦਰਸ਼ਨ ਕਰਨ ਲਈ ਸੱਦਾ ਦਿੱਤਾ ਹੈ।
'ਵੇਵਐਕਸ ਸਟਾਰਟਅੱਪ ਪੈਵੇਲੀਅਨ' (WaveX Startup Pavilion) ਚੁਣੇ ਹੋਏ ਸਟਾਰਟਅਪਸ ਨੂੰ 'ਵੇਵਸ ਬਜ਼ਾਰ' ਵਿਖੇ ਆਪਣੀਆਂ ਨਵੀਨਤਾਵਾਂ ਨੂੰ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕਰੇਗਾ। 'ਵੇਵਸ ਬਜ਼ਾਰ' ਇੱਕ ਅਹਿਮ ਨੈੱਟਵਰਕਿੰਗ ਕੇਂਦਰ ਵਜੋਂ ਕੰਮ ਕਰਦਾ ਹੈ, ਜਿਸ ਵਿੱਚ ਵਿਸ਼ਵਵਿਆਪੀ ਮੀਡੀਆ ਅਤੇ ਮਨੋਰੰਜਨ ਉਦਯੋਗ ਵਿੱਚ ਮੁੱਖ ਹਿਤਧਾਰਕਾਂ ਨਾਲ ਮਹੱਵਤੂਪਰਨ ਲੋਕਾਂ ਦੀ ਸੰਖਿਆ ਵਧਣ ਦੀ ਉਮੀਦ ਹੈ। ਸਟਾਰਟਅੱਪਸ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਫਿਲਮ ਨਿਰਮਾਤਾਵਾਂ, ਪ੍ਰੋਡਕਸ਼ਨ ਹਾਊਸਾਂ, ਸਟੂਡੀਓਜ਼ ਅਤੇ ਨਿਵੇਸ਼ਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲੇਗਾ, ਜਿਸ ਨਾਲ ਸਹਿਯੋਗ ਅਤੇ ਵਪਾਰਕ ਭਾਈਵਾਲੀ ਦੇ ਰਾਹ ਖੁੱਲ੍ਹਣਗੇ।
57ਵਾਂ IFFI 20 ਤੋਂ 28 ਨਵੰਬਰ, 2026 ਤੱਕ ਗੋਆ ਵਿੱਚ ਆਯੋਜਿਤ ਕੀਤਾ ਜਾਵੇਗਾ, ਜਦੋਂ ਕਿ 'ਵੇਵਸ ਬਜ਼ਾਰ ਸਟਾਰਟਅੱਪ ਸ਼ੋਅਕੇਸ' 20 ਤੋਂ 24 ਨਵੰਬਰ, 2026 ਤੱਕ ਚੱਲੇਗਾ।
ਰਜਿਸਟ੍ਰੇਸ਼ਨ ਅਤੇ ਯੋਗਤਾ
ਰਜਿਸਟ੍ਰੇਸ਼ਨ ਵਿਸ਼ੇਸ਼ ਤੌਰ ‘ਤੇ ਫਿਲਮ, ਮੀਡੀਆ ਅਤੇ ਸਹਾਇਕ ਤਕਨਾਲੋਜੀ ਖੇਤਰਾਂ ਵਿੱਚ ਕੰਮ ਕਰਨ ਵਾਲੇ ਡੀਪੀਆਈਆਈਟੀ-ਰਜਿਸਟਰਡ ਸਟਾਰਟਅੱਪਸ ਲਈ ਖੁੱਲ੍ਹਾ ਹੈ। ਵੇਵਐਕਸ ਦੀ ਗਠਿਤ ਕੀਤੀ ਚੋਣ ਕਮੇਟੀ ਐਪਲੀਕੇਸ਼ਨਾਂ ਦਾ ਮੁਲਾਂਕਣ ਅਤੇ ਸ਼ੌਰਟਲਿਸਟ ਕਰੇਗੀ।
ਇੱਛੁਕ ਸਟਾਰਟਅਪ ਅਧਿਕਾਰਤ ਪੋਰਟਲ: wavex.wavesbazaar.com ‘ਤੇ 13 ਨਵੰਬਰ, 2026 ਤੱਕ ਆਪਣੀ ਰਜਿਸਟ੍ਰੇਸ਼ਨ ਪੂਰੀ ਕਰ ਸਕਦੇ ਹਨ ਅਤੇ ਪ੍ਰਦਰਸ਼ਨੀ ਪੌਡ ਬੁੱਕ ਕਰ ਸਕਦੇ ਹਨ।
ਵੇਵਐਕਸ ਬਾਰੇ
ਵੇਵਐਕਸ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਸਮਰਪਿਤ ਸਟਾਰਟਅੱਪ ਐਕਸੇਲੇਰੇਟਰ ਪਹਿਲ ਹੈ ਜਿਸ ਦਾ ਉਦੇਸ਼ ਦੇਸ਼ ਦੇ ਮੀਡੀਆ ਅਤੇ ਮਨੋਰੰਜਨ ਅਤੇ ਏਵੀਜੀਸੀ-ਐਕਸਆਰ ਈਕੋਸਿਸਟਮ ਵਿੱਚ ਨਵੀਨਤਾ, ਉੱਦਮਤਾ ਅਤੇ ਤਕਨੀਕੀ ਪ੍ਰਗਤੀ ਨੂੰ ਹੁਲਾਰਾ ਦੇਣਾ ਹੈ।
ਇਫੀ ਬਾਰੇ
ਗੋਆ ਵਿੱਚ ਹਰ ਸਾਲ ਆਯੋਜਿਤ ਹੋਣ ਵਾਲਾ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (IFFI) ਏਸ਼ੀਆ ਦੇ ਮੁੱਖ ਫਿਲਮ ਸਮਾਗਮਾਂ ਵਿੱਚੋਂ ਇੱਕ ਹੈ। ਇਹ ਭਾਰਤ ਅਤੇ ਦੁਨੀਆ ਭਰ ਦੇ ਫਿਲਮ ਨਿਰਮਾਤਾਵਾਂ, ਉਦਯੋਗ ਦੇ ਪੇਸ਼ੇਵਰਾਂ ਅਤੇ ਸਿਨੇ ਪ੍ਰੇਮੀਆਂ ਨੂੰ ਸਿਨੇਮੈਟਿਕ ਉੱਤਮਤਾ ਦਾ ਜਸ਼ਨ ਮਨਾਉਣ ਅਤੇ ਰਚਨਾਤਮਕ ਅਦਾਨ-ਪ੍ਰਦਾਨ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਹੁਲਾਰਾ ਦੇਣ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ।
****
ਮਹੇਸ਼ ਕੁਮਾਰ/ ਵਿਵੇਕ ਵਿਸ਼ਵਾਸ਼/ ਐੱਸਜੇ