Posted On:
09 NOV 2026 1:15PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ 11 ਨਵੰਬਰ, 2026 ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਆਯੋਜਿਤ ਹੋਣ ਵਾਲੇ ਇੱਕ ਸਮਾਰੋਹ ਵਿੱਚ 'ਸਵੱਛ ਸਰਵੇਕਸ਼ਣ 2025-26' ਦੇ ਪੁਰਸਕਾਰ ਪ੍ਰਦਾਨ ਕਰਨਗੇ।
'ਸਵੱਛਤਾ ਕੀ ਨਈ ਪਹਿਲ –ਬਢਾਏਂ ਹਾਥ, ਕਰੇਂ ਸਫਾਈ ਸਾਥ' ('Swachhata ki Nayi Pehal – Badhayein Haath, Karein Safai Saath') ਵਿਸ਼ੇ ਤਹਿਤ ਆਯੋਜਿਤ ਸਵੱਛ ਸਰਵੇਕਸ਼ਣ ਦਾ 10ਵਾਂ ਸੰਸਕਰਣ ਸਫਲਤਾਪੂਰਵਕ ਸੰਪੰਨ ਹੋ ਗਿਆ ਹੈ। ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੇ ਸ਼ਹਿਰੀ ਵਿਕਾਸ ਵਿਭਾਗ ਦੀ ਅਗਵਾਈ ਹੇਠ ਆਯੋਜਿਤ 'ਸਵੱਛ ਸਰਵੇਕਸ਼ਣ (SS) 2025-26' ਦੇ ਤਹਿਤ ਸਵੱਛ ਭਾਰਤ ਮਿਸ਼ਨ-ਸ਼ਹਿਰੀ ਵਿੱਚ ਉੱਤਮ ਯੋਗਦਾਨ ਦੇਣ ਵਾਲੇ ਦੇਸ਼ ਦੇ ਸਭ ਤੋਂ ਸ਼ਾਪ ਸ਼ਹਿਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਵੱਖ-ਵੱਖ ਸ਼੍ਰੇਣੀਆਂ ਅਧੀਨ ਪੁਰਸਕਾਰ ਪ੍ਰਦਾਨ ਕਰਨਗੇ। ਇਸ ਮੌਕੇ 'ਤੇ ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ ਅਤੇ ਬਿਜਲੀ ਮੰਤਰੀ, ਸ਼੍ਰੀ ਮਨੋਹਰ ਲਾਲ ਅਤੇ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਰਾਜ ਮੰਤਰੀ, ਸ਼੍ਰੀ ਟੋਖਨ ਸਾਹੂ ਵੀ ਮੌਜੂਦ ਰਹਿਣਗੇ।
'ਸਵੱਛ ਸਰਵੇਕਸ਼ਣ 2025-26' ਦੇ ਪੁਰਸਕਾਰ ਪਿਛਲੇ ਇੱਕ ਦਹਾਕੇ ਦੌਰਾਨ ਸ਼ਹਿਰਾਂ ਅਤੇ ਰਾਜਾਂ ਦੀਆਂ ਸਮੂਹਿਕ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਦੇ ਨਾਲ ਹੀ ਜ਼ਮੀਨੀ ਪੱਧਰ 'ਤੇ ਹਾਸਲ ਕੀਤੀ ਗਈ ਤਰੱਕੀ ਨੂੰ ਨਿਰੰਤਰ ਬਣਾਈ ਰੱਖਣ ਲਈ ਨਵੀਂ ਵਚਨਬੱਧਤਾ ਨੂੰ ਵੀ ਦਰਸਾਉਂਦੇ ਹਨ।
'ਸਵੱਛ ਸਰਵੇਕਸ਼ਣ' ਮਿਸ਼ਨ-ਸ਼ਹਿਰੀ ਦੇ ਮੁੱਖ ਸਵੱਛਤਾ ਮੁਲਾਂਕਣ ਪ੍ਰੋਗਰਾਮ ਸਵੱਛ ਸਰਵੇਕਸ਼ਣ ਦਾ ਦਾਇਰਾ ਸਾਲ 2016 ਵਿੱਚ 73 ਸ਼ਹਿਰੀ ਸਥਾਨਕ ਸੰਸਥਾਵਾਂ (ULBs) ਤੋਂ ਵਧ ਕੇ ਇਸ ਦੇ ਨਵੇਂ ਸੰਸਕਰਣ ਵਿੱਚ 4,751 ਤੋਂ ਵੱਧ ਸ਼ਹਿਰਾਂ ਤੱਕ ਪਹੁੰਚ ਗਿਆ ਹੈ। 'ਸਵੱਛ ਸਰਵੇਕਸ਼ਣ 2025-26' ਵਿੱਚ ਕਈ ਮਹੱਤਵਪੂਰਨ ਸੁਧਾਰ ਕੀਤੇ ਗਏ ਹਨ। ਇਨ੍ਹਾਂ ਸੁਧਾਰਾਂ ਵਿੱਚ ਨਾਗਰਿਕਾਂ ਦੇ ਸੁਝਾਵਾਂ ਨੂੰ ਵਧੇਰੇ ਮਹੱਤਵ ਦੇਣਾ, ਸ਼ਹਿਰੀ ਨਦੀ-ਕੰਢਿਆਂ, ਸਮੁੰਦਰੀ ਤਟਾਂ ਅਤੇ ਜਲ ਸਰੋਤਾਂ ਦੇ ਮੁਲਾਂਕਣ ਦਾ ਦਾਇਰਾ ਵਧਾਉਣਾ, ਅਤੇ ਖੁੱਲ੍ਹੇ ਵਿੱਚ ਮਲ-ਤਿਆਗ ਤੇ ਪਿਸ਼ਾਬ ਕਰਨ ਦੀ ਰੋਕਥਾਮ, ਸੈਰ-ਸਪਾਟਾ ਤੇ ਵਿਰਾਸਤੀ ਸਥਾਨਾਂ 'ਤੇ ਸਫਾਈ ਅਤੇ ਸਕੂਲਾਂ ਵਿੱਚ ਵਿਵਹਾਰਕ ਤਬਦੀਲੀ ਸਬੰਧੀ ਪਹਿਲਕਦਮੀਆਂ 'ਤੇ ਵਿਸ਼ੇਸ਼ ਧਿਆਨ ਦੇਣਾ ਸ਼ਾਮਲ ਹੈ।

'ਸਵੱਛ ਸਰਵੇਕਸ਼ਣ' ਦੇ 10ਵੇਂ ਸੰਸਕਰਣ ਅਧੀਨ ਸ਼ਹਿਰੀ ਸਥਾਨਕ ਸੰਸਥਾਵਾਂ (ULBs) ਦਾ ਮੁਲਾਂਕਣ 10 ਮੁੱਖ ਖੇਤਰਾਂ ਦੇ ਅਧੀਨ 43 ਸੂਚਕਾਂ ਦੇ ਅਧਾਰ 'ਤੇ ਕੀਤਾ ਗਿਆ ਸੀ। ਇਨ੍ਹਾਂ ਖੇਤਰਾਂ ਵਿੱਚ ਕੂੜੇ ਨੂੰ ਵੱਖ-ਵੱਖ ਕਰਨਾ, ਇਕੱਠਾ ਕਰਨਾ ਅਤੇ ਢੋਆ-ਢੁਆਈ; ਠੋਸ ਕਚਰਾ ਪ੍ਰਬੰਧਨ; ਜ਼ਮੀਨੀ ਪੱਧਰ 'ਤੇ ਸਫਾਈ; ਸਫਾਈ ਸਹੂਲਤਾਂ ਤੱਕ ਪਹੁੰਚ; ਗੰਦਗੀ ਕੱਢਣ (desludging) ਦੀਆਂ ਸੇਵਾਵਾਂ ਦਾ ਮਸ਼ੀਨੀਕਰਣ; ਸੰਸਥਾਗਤ ਢਾਂਚੇ ਅਤੇ ਈਕੋਸਿਸਟਮ ਨੂੰ ਮਜ਼ਬੂਤ ਕਰਨਾ; ਵਰਤੇ ਗਏ ਪਾਣੀ ਦਾ ਪ੍ਰਬੰਧਨ; ਜਾਗਰੂਕਤਾ, ਸਵੱਛਤਾ ਪ੍ਰਤੀ ਜਾਗਰੂਕਤਾ ਅਤੇ ਜਨਤਕ ਭਾਗੀਦਾਰੀ, ਸਫਾਈ ਕਰਮਚਾਰੀਆਂ ਦੀ ਸਮੁੱਚੀ ਭਲਾਈ; ਅਤੇ ਨਾਗਰਿਕਾਂ ਦੇ ਸੁਝਾਵਾਂ ਤੇ ਸ਼ਿਕਾਇਤਾਂ ਦਾ ਨਿਪਟਾਰਾ ਸ਼ਾਮਲ ਹਨ। ਦੇਸ਼ ਭਰ ਵਿੱਚ 3,000 ਤੋਂ ਵੱਧ ਸਿਖਲਾਈ ਪ੍ਰਾਪਤ ਮੁਲਾਂਕਣਕਰਤਾਵਾਂ ਨੇ ਜ਼ਮੀਨੀ ਪੱਧਰ 'ਤੇ ਵਿਆਪਕ ਮੁਲਾਂਕਣ ਕੀਤਾ। ਇਸ ਪ੍ਰਕਿਰਿਆ ਵਿੱਚ ਰੀਅਲ-ਟਾਈਮ ਵਿੱਚ GPS-ਅਧਾਰਿਤ ਨਿਗਰਾਨੀ ਦੀ ਵੀ ਮਦਦ ਲਈ ਗਈ। ਸਬੂਤ ਪੇਸ਼ ਕਰਨ ਤੋਂ ਲੈ ਕੇ ਉਨ੍ਹਾਂ ਦੀ ਤਸਦੀਕ ਕਰਨ ਤੱਕ, ਪੂਰੀ ਮੁਲਾਂਕਣ ਪ੍ਰਕਿਰਿਆ ਪੂਰੀ ਤਰ੍ਹਾਂ ਡਿਜੀਟਲ ਅਤੇ ਪਾਰਦਰਸ਼ੀ ਰਹੀ ਅਤੇ ਹਰ ਪੜਾਅ 'ਤੇ ਗੁਣਵੱਤਾ ਦੇ ਸਖ਼ਤ ਮਾਪਦੰਡਾਂ ਦੀ ਪਾਲਣਾ ਕੀਤੀ ਗਈ।
ਦੇਸ਼ ਦੇ ਸਭ ਤੋਂ ਸਾਫ਼-ਸੁਥਰੇ ਸ਼ਹਿਰਾਂ ਦੇ ਨਾਲ-ਨਾਲ ਇਸ ਸਾਲ ਦੇ ਪੁਰਸਕਾਰਾਂ ਵਿੱਚ ‘ਸਵੱਛ ਸ਼ਹਿਰ ਜੋੜੀ’ ਪਹਿਲਕਦਮੀ ਤਹਿਤ ਬਹੁਤ ਵਧੀਆ ਪ੍ਰਦਰਸ਼ਨ ਕਰਨ ਵਾਲੇ ਸ਼ਹਿਰਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਇਸ ਪਹਿਲਕਦਮੀ ਨਾਲ 33 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 70 'ਮੈਂਟੋਰ' (ਮਾਰਗਦਰਸ਼ਕ) ਸ਼ਹਿਰਾਂ ਅਤੇ 191 'ਸਹਿਭਾਗੀ' ਸ਼ਹਿਰਾਂ ਵਿਚਕਾਰ ਆਪਸੀ ਸਿੱਖਣ ਅਤੇ ਤਜ਼ਰਬੇ ਸਾਂਝੇ ਕਰਨ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਇਸਦਾ ਉਦੇਸ਼ ਸ਼ਹਿਰੀ ਕਚਰਾ ਪ੍ਰਬੰਧਨ ਵਿੱਚ ਉੱਤਮਤਾ ਨੂੰ ਤੇਜ਼ ਕਰਨਾ ਹੈ। 'ਸਵੱਛ ਸ਼ਹਿਰ ਜੋੜੀ' ਪਹਿਲਕਦਮੀ ਦੀ ਸ਼ੁਰੂਆਤ 27 ਸਤੰਬਰ, 2025 ਨੂੰ ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਦੁਆਰਾ ਕੀਤੀ ਗਈ ਸੀ। ਇਹ ਸ਼ਹਿਰੀ ਕਚਰਾ ਪ੍ਰਬੰਧਨ ਦੇ ਖੇਤਰ ਵਿੱਚ ਆਪਣੀ ਕਿਸਮ ਦਾ ਪਹਿਲਾ ਮਾਰਗਦਰਸ਼ਨ ਅਤੇ 'ਪੀਅਰ-ਲਰਨਿੰਗ' ਪ੍ਰੋਗਰਾਮ ਹੈ। ਇਸ ਪਹਿਲ ਦੀ ਸ਼ੁਰੂਆਤ ਸਮੇਂ ਸਾਰੇ ਮਾਰਗਦਰਸ਼ਕ ਅਤੇ ਸਹਿਭਾਗੀ ਸ਼ਹਿਰਾਂ ਵਿਚਕਾਰ ਇੱਕ ਸਮਝੌਤਾ ਪੱਤਰ (MoU) 'ਤੇ ਦਸਤਖਤ ਕੀਤੇ ਗਏ ਸਨ।
'ਸਵੱਛ ਸਰਵੇਕਸ਼ਣ 2024' ਅਤੇ '2025' ਦੇ ਵਿਚਕਾਰ, ਮੁੱਖ ਸਵੱਛਤਾ ਸੰਕੇਤਾਂ ‘ਤੇ ਭਾਗ ਲੈਣ ਵਾਲੇ ਸ਼ਹਿਰਾਂ ਦੇ ਪ੍ਰਦਰਸ਼ਨ ਵਿੱਚ ਮਹੱਤਵਪੂਰਨ ਸੁਧਾਰ ਦੇਖੇ ਗਏ ਹਨ। ਸਵੱਛ ਸਰਵੇਕਸ਼ਮ 2025-26 ਦੇ ਨਵੇਂ ਸੰਸਕਰਣ ਵਿੱਚ ਵੀ ਇਨ੍ਹਾਂ ਸ਼ਹਿਰਾਂ ਦੇ ਪ੍ਰਦਰਸ਼ਨ ਵਿੱਚ ਮਹੱਤਵਪੂਰਨ ਤਰੱਕੀ ਦੇਖਣ ਨੂੰ ਮਿਲੀ ਹੈ।
ਪ੍ਰਤੱਖ ਸਵੱਛਤਾ ਦੇ ਮਿਆਰ ‘ਤੇ ਸਹਿਭਾਗੀ ਸ਼ਹਿਰਾਂ ਦਾ ਪ੍ਰਦਰਸ਼ਨ ਸਵੱਛ ਸਰਵੇਖਣ 2024' ਦੇ 48% ਤੋਂ ਵਧ ਕੇ ਨਵੇਂ ਸੰਸਕਰਣ ਵਿੱਚ 70% ਹੋ ਗਈ ਹੈ। ਇਸੇ ਤਰ੍ਹਾਂ, 'ਘਰ-ਘਰ ਜਾ ਕੇ ਕਚਰਾ ਇਕੱਠਾ ਕਰਨ' ਦੇ ਮਾਮਲੇ ਵਿੱਚ ਵੀ ਇਨ੍ਹਾਂ ਸ਼ਹਿਰਾਂ ਦੀ ਕਾਰਗੁਜ਼ਾਰੀ 2024 ਦੇ 52% ਤੋਂ ਵਧ ਕੇ ਹੁਣ ਕੁੱਲ 74% ਤੱਕ ਪਹੁੰਚ ਗਈ ਹੈ।
ਭਾਗ ਲੈਣ ਵਾਲੇ ਸ਼ਹਿਰਾਂ ਨੇ ਹੋਰ ਅਹਿਮ ਮਾਪਦੰਡਾਂ 'ਤੇ ਵੀ ਕਾਫ਼ੀ ਸੁਧਾਰ ਦਿਖਾਇਆ ਹੈ। ਇਨ੍ਹਾਂ ਵਿੱਚ ਸਰੋਤ 'ਤੇ ਹੀ ਕਚਰੇ ਨੂੰ ਵੱਖ-ਵੱਖ 16% ਤੋਂ ਵਧ ਕੇ 30%, ਸਫਾਈ ਸਹੂਲਤਾਂ ਤੱਕ ਪਹੁੰਚ 11% ਤੋਂ ਵਧ ਕੇ 38%, ਵਰਤੇ ਗਏ ਪਾਣੀ ਦਾ ਪ੍ਰਬੰਧਨ 32% ਤੋਂ ਵਧ ਕੇ 53% ਅਤੇ ਸਵੱਛਤਾ ਪ੍ਰਤੀ ਜਾਗਰੂਕਤਾ ਅਤੇ ਜਨਤਕ ਭਾਗੀਦਾਰੀ 48% ਤੋਂ ਵਧ ਕੇ 66% ਹੋ ਗਈ ਹੈ। ਇਹ ਪ੍ਰਾਪਤੀਆਂ ਉੱਚ ਪ੍ਰਦਰਸ਼ਨ ਵਾਲੇ ਸ਼ਹਿਰਾਂ ਤੋਂ ਮਿਲੇ ਸਮਰਪਿਤ ਮਾਰਗਦਰਸ਼ਨ ਰਾਹੀਂ ਸਫਾਈ ਪ੍ਰਣਾਲੀਆਂ ਨੂੰ ਮਜ਼ਬੂਤ ਬਣਾਉਣ ਅਤੇ ਸੇਵਾ ਪ੍ਰਦਾਨ ਕਰਨ ਦੇ ਨਤੀਜਿਆਂ ਵਿੱਚ ਸੁਧਾਰ ਨੂੰ ਦਰਸਾਉਂਦੀਆਂ ਹਨ।
ਸਮਰਪਿਤ ਯਤਨਾਂ, ਸਿਹਤਮੰਦ ਮੁਕਾਬਲੇ ਅਤੇ ਸਫਾਈ ਪ੍ਰਤੀ ਦ੍ਰਿੜ੍ਹ ਇਰਾਦੇ ਦਾ ਇੱਕ ਸਾਲ ਪੂਰਾ ਹੋਣ ‘ਤੇ ਹੁਣ 11 ਨਵੰਬਰ, 2026 ਨੂੰ ਸਵੱਛ ਸਰਵੇਕਸ਼ਣ 2025-26' ਦੇ ਪੁਰਸਕਾਰ ਜੇਤੂ ਸ਼ਹਿਰਾਂ ਦਾ ਐਲਾਨ ਕੀਤਾ ਜਾਵੇਗਾ।
****
ਐੱਸਕੇ/ਏਕੇ