ਗ੍ਰਹਿ ਮੰਤਰਾਲਾ
azadi ka amrit mahotsav

ਵੱਖ-ਵੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ/CAPFs/CPOs ਦੇ 490 ਕਰਮਚਾਰੀਆਂ ਨੂੰ ਸਾਲ 2026 ਲਈ ‘ਕੇਂਦਰੀ ਗ੍ਰਹਿ ਮੰਤਰੀ ਦਕਸ਼ਤਾ ਪਦਕ’


‘ਕੇਂਦਰੀ ਗ੍ਰਹਿ ਮੰਤਰੀ ਦਕਸ਼ਤਾ ਪਦਕ’ ਉਤਕ੍ਰਿਸ਼ਟ ਕਾਰਜ ਨੂੰ ਮਾਨਤਾ ਦੇਣ ਅਤੇ ਉੱਚ ਪੇਸ਼ੇਵਰ ਮਾਪਦੰਡਾਂ ਨੂੰ ਉਤਸ਼ਾਹਿਤ ਕਰਨ ਅਤੇ ਕਰਮੀਆਂ ਅਤੇ ਅਧਿਕਾਰੀਆਂ ਦਾ ਮਨੋਬਲ ਵਧਾਉਣ ਲਈ ਦਿੱਤਾ ਜਾਂਦਾ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਅਤੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ ਸ਼ੁਰੂ ਕੀਤਾ ਗਿਆ ਇਹ ਦਕਸ਼ਤਾ ਪਦਕ ਸਾਰੇ ਪੁਲਿਸ ਕਰਮੀਆਂ ਦਾ ਮਨੋਬਲ ਵਧਾਏਗਾ

​‘ਕੇਂਦਰੀ ਗ੍ਰਹਿ ਮੰਤਰੀ ਦਕਸ਼ਤਾ ਪਦਕ’ ਦਾ ਐਲਾਨ ਹਰ ਸਾਲ 31 ਅਕਤੂਬਰ ਨੂੰ ਸਰਦਾਰ ਵੱਲਭਭਾਈ ਪਟੇਲ ਦੇ ਜਨਮ ਦਿਹਾੜੇ ਦੇ ਮੌਕੇ ‘ਤੇ ਕੀਤਾ ਜਾਂਦਾ ਹੈ

Posted On: 31 OCT 2026 9:55AM by PIB Chandigarh

ਵੱਖ-ਵੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ/ਕੇਂਦਰੀ ਹਥਿਆਰਬੰਦ ਅਰਧ ਸੈਨਿਕ ਬਲਾਂ (CAPFs)/ਕੇਂਦਰੀ ਪੁਲਿਸ ਸੰਗਠਨਾਂ (CPOs) ਦੇ 490 ਕਰਮੀਆਂ ਨੂੰ ਸਾਲ 2026 ਲਈ ‘ਕੇਂਦਰੀ ਗ੍ਰਹਿ ਮੰਤਰੀ ਦਕਸ਼ਤਾ ਪਦਕ’ ਨਾਲ ਸਨਮਾਨਿਤ ਕੀਤਾ ਗਿਆ ਹੈ। ‘ਕੇਂਦਰੀ ਗ੍ਰਹਿ ਮੰਤਰੀ ਦਕਸ਼ਤਾ ਪਦਕ’ ਉਤਕ੍ਰਿਸ਼ਟ ਕਾਰਜ ਨੂੰ ਮਾਨਤਾ ਦੇਣ ਅਤੇ ਉੱਚ ਪੇਸ਼ੇਵਰ ਮਾਪਦੰਡਾਂ ਨੂੰ ਉਤਸ਼ਾਹਿਤ ਕਰਨ ਅਤੇ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਮਨੋਬਲ ਵਧਾਉਣ ਲਈ ਦਿੱਤਾ ਜਾਂਦਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ  ਮੋਦੀ ਜੀ ਦੀ ਅਗਵਾਈ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ ਸ਼ੁਰੂ ਕੀਤਾ ਗਿਆ ਇਹ ਦਕਸ਼ਤਾ ਪਦਕ ਸਾਰੇ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਮਨੋਬਲ ਵਧਾਏਗਾ।

​ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 1 ਫਰਵਰੀ, 2024 ਨੂੰ ‘ਕੇਂਦਰੀ ਗ੍ਰਹਿ ਮੰਤਰੀ ਦਕਸ਼ਤਾ ਪਦਕ’ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਸੀ। ਪੁਲਿਸ ਬਲਾਂ, ਸੁਰੱਖਿਆ ਸੰਗਠਨਾਂ, ਖੁਫੀਆ ਸ਼ਾਖਾ/ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਵਿਸ਼ੇਸ਼ ਸ਼ਾਖਾ/CPOs/CAPFs/ਰਾਸ਼ਟਰੀ ਸੁਰੱਖਿਆ ਗਾਰਡ (NSG)/ਅਸਾਮ ਰਾਈਫਲਜ਼ ਦੇ ਮੈਂਬਰਾਂ ਅਤੇ ਦੇਸ਼ ਭਰ ਵਿੱਚ ਫੋਰੈਂਸਿਕ ਵਿਗਿਆਨ ਦੇ ਖੇਤਰ ਵਿੱਚ ਆਪ੍ਰੇਸ਼ਨਾਂ ਵਿੱਚ ਉਤਕ੍ਰਿਸ਼ਟਤਾ,  ਜਾਂਚ ਦੇ ਖੇਤਰ ਵਿੱਚ ਬਿਹਤਰੀਨ ਸੇਵਾ, ਅਸਧਾਰਨ ਪ੍ਰਦਰਸ਼ਨ, ਅਦੁੱਤੀ ਅਤੇ ਸਾਹਸੀ ਖੁਫੀਆ ਸੇਵਾ ਅਤੇ ਫੋਰੈਂਸਿਕ ਵਿਗਿਆਨ ਦੇ ਖੇਤਰ ਵਿੱਚ ਕਾਰਜਸ਼ੀਲ ਸਰਕਾਰੀ ਵਿਗਿਆਨੀਆਂ ਨੂੰ ਸ਼ਲਾਘਾਯੋਗ ਕੰਮ ਦੇ ਲਈ ਇਸ ਮੈਡਲ ਨਾਲ ਸਨਮਾਨਿਤ ਕੀਤਾ ਜਾਂਦਾ ਹੈ।   

ਮੈਡਲ ਦਾ ਐਲਾਨ ਹਰ ਸਾਲ 31 ਅਕਤੂਬਰ ਨੂੰ ਸਰਦਾਰ ਵੱਲਭਭਾਈ ਪਟੇਲ ਦੇ ਜਨਮ ਦਿਹਾੜੇ ਦੇ ਮੌਕੇ ‘ਤੇ ਕੀਤਾ ਜਾਂਦਾ ਹੈ।

ਮੈਡਲ ਨਾਲ ਸਨਮਾਨਿਤ ਕਰਮੀਆਂ ਦੀ ਸੂਚੀ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ – https://www.mha.gov.in ‘ਤੇ ਉਪਲਬਧ ਹੈ।

(  ਜੇਤੂਆਂ ਦੀ ਸੂਚੀ ਲਈ ਇੱਥੇ ਕਲਿੱਕ ਕਰੋ  )

*****

 

ਆਰਕੇ/ਆਰਆਰ/ਪੀਆਰ/ਪੀਐੱਸ /ਏਕੇ


(Release ID: 2330845) ਵਿਜ਼ੀਟਰ ਕਾਊਂਟਰ : 11