ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ 57ਵੇਂ ਭਾਰਤੀ ਅੰਤਰਰਾਸ਼ਟਰੀ ਫ਼ਿਲਮ ਮਹੋਤਸਵ (ਇੱਫੀ) 2026 ਲਈ ਮੀਡੀਆ ਮਾਨਤਾ ਦੀ ਆਖਰੀ ਮਿਤੀ 4 ਨਵੰਬਰ 2026 ਤੱਕ ਵਧਾਈ


ਫ਼ਿਲਮ ਪ੍ਰੇਮੀ ਦਰਸ਼ਕ ਸਿਨੇਮਾ ਦੀ ਇਸ ਨਵੀਂ ਦੁਨੀਆ ਦਾ ਅਨੁਭਵ ਕਰਨ ਲਈ ਪ੍ਰਤੀਨਿਧੀ ਵਜੋਂ ਰਜਿਸਟ੍ਰੇਸ਼ਨ ਕਰ ਸਕਦੇ ਹਨ

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ 57ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇੱਫੀ) 2026 ਲਈ ਮੀਡੀਆ ਮਾਨਤਾ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਵਧਾ ਕੇ 4 ਨਵੰਬਰ, 2026 ਕਰ ਦਿੱਤੀ ਹੈ। 

ਮਹੋਤਸਵ ਨੂੰ ਕਵਰ ਕਰਨ ਦੇ ਇੱਛੁਕ ਮੀਡੀਆ ਪੇਸ਼ੇਵਰ, 20 ਤੋਂ 28 ਨਵੰਬਰ, 2026 ਤੱਕ ਗੋਆ ਦੇ ਪਣਜੀ ਵਿੱਚ ਆਯੋਜਿਤ ਹੋਣ ਵਾਲੇ ਇਸ ਮਹੋਤਸਵ ਲਈ ਪ੍ਰੈੱਸ ਇਨਫੋਰਮੇਸ਼ਨ ਬਿਊਰੋ ਦੇ ਅਧਿਕਾਰਤ ਮਾਨਤਾ ਪੋਰਟਲ ਰਾਹੀਂ ਆਪਣੀਆਂ ਐਪਲੀਕੇਸ਼ਨਾਂ ਜਮ੍ਹਾਂ ਕਰ ਸਕਦੇ ਹਨ।

ਯੋਗ ਮੀਡੀਆ ਪ੍ਰਤੀਨਿਧੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸੋਧੇ ਹੋਏ ਆਖਰੀ ਸਮੇਂ ਤੋਂ ਪਹਿਲਾਂ ਆਪਣੀ ਰਜਿਸਟ੍ਰੇਸ਼ਨ ਪੂਰੀ ਕਰ ਲੈਣ ਅਤੇ ਜ਼ਰੂਰੀ ਦਸਤਾਵੇਜ਼ ਅੱਪਲੋਡ ਕਰ ਦੇਣ।

ਰਜਿਸਟ੍ਰੇਸ਼ਨ ਲਿੰਕ: https://accreditation.pib.gov.in/eventregistration/login.aspx

ਪੁੱਛਗਿੱਛ ਲਈ ਸੰਪਰਕ ਕਰੋ: iffi.mediadesk@pib.gov.in

ਮਾਨਤਾ ਪ੍ਰਾਪਤ ਮੀਡੀਆ ਪੇਸ਼ੇਵਰਾਂ ਨੂੰ ਮਹੋਤਸਵ ਨਾਲ ਜੁੜੀਆਂ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗੀਦਾਰੀ ਕਰਨ ਲਈ ਹੇਠਾਂ ਲਿਖਿਆਂ ਗਤੀਵਿਧੀਆਂ ਵਿੱਚ  ਮੌਕਾ ਮਿਲੇਗਾ:

  • ਫ਼ਿਲਮਾਂ ਦੀ ਸਕ੍ਰੀਨਿੰਗ

  • ਪੈਨਲ ਚਰਚਾਵਾਂ

  •  ਫ਼ਿਲਮ ਨਿਰਮਾਤਾਵਾਂ ਅਤੇ ਸਿਨੇਮਾ ਜਗਤ ਦੇ ਪੇਸ਼ੇਵਰਾਂ ਨਾਲ ਸੰਵਾਦ

  •  ਨੈੱਟਵਰਕਿੰਗ ਦੇ ਮੌਕੇ

  • ਮਹੋਤਸਵ ਦੀ ਕਵਰੇਜ ਨਾਲ ਸਬੰਧਿਤ ਹੋਰ ਗਤੀਵਿਧੀਆਂ

ਜਿਨ੍ਹਾਂ ਮੀਡੀਆ ਪੇਸ਼ੇਵਰਾਂ ਨੇ ਇੱਫੀ ਦੇ ਪਿਛਲੇ ਸੰਸਕਰਣ (56ਵੇਂ ਸੰਸਕਰਣ) ਲਈ ਪੋਰਟਲ 'ਤੇ ਪਹਿਲਾਂ ਹੀ ਰਜਿਸਟ੍ਰੇਸ਼ਨ ਕਰਵਾ ਲਈ ਹੈ, ਉਹ ਉਨ੍ਹਾਂ ਹੀ ਲੌਗਇਨ ਵੇਰਵਿਆਂ ਦੀ ਵਰਤੋਂ ਕਰਕੇ ਪੋਰਟਲ 'ਤੇ ਲੌਗਇਨ ਕਰ ਸਕਦੇ ਹਨ ਅਤੇ ਜ਼ਰੂਰਤ ਅਨੁਸਾਰ ਆਪਣੇ ਦਸਤਾਵੇਜ਼ਾਂ ਨੂੰ ਅੱਪਡੇਟ ਕਰ ਸਕਦੇ ਹਨ।

ਏਸ਼ੀਆ ਦੇ ਸਭ ਤੋਂ ਪ੍ਰਤਿਸ਼ਠਿਤ ਫ਼ਿਲਮ ਮਹੋਤਸਵਾਂ ਵਿੱਚੋਂ ਇੱਕ ਵਿੱਚ ਆਪਣੀ ਭਾਗੀਦਾਰੀ ਯਕੀਨੀ ਬਣਾਉਣ ਲਈ ਜਲਦੀ ਅਪਲਾਈ ਕਰੋ। ਸਿਨੇਮਾ ਜਗਤ ਨੂੰ ਨਵੀਂ ਦਿਸ਼ਾ ਦੇਣ ਵਾਲੀਆਂ ਆਵਾਜ਼ਾਂ ਨਾਲ ਜੁੜਦੇ ਹੋਏ ਪਰਦੇ ਦੇ ਪਰ੍ਹੇ ਦੀਆਂ ਕਹਾਣੀਆਂ ਨੂੰ ਜਾਣੋ ਅਤੇ ਇੱਫੀ ਵਿੱਚ ਫ਼ਿਲਮ ਨਿਰਮਾਣ, ਰਚਨਾਤਮਕਤਾ ਅਤੇ ਸੱਭਿਆਚਾਰ ਦੇ ਜੀਵੰਤ ਉਤਸਵ ਦਾ ਹਿੱਸਾ ਬਣੋ।

ਇਸ ਤੋਂ ਇਲਾਵਾ, ਜੋ ਫ਼ਿਲਮ ਪ੍ਰੇਮੀ ਮੀਡੀਆ ਪ੍ਰਤੀਨਿਧੀ ਨਹੀਂ ਹਨ, ਉਹ ਵੀ https://www.iffigoa.org/delegate-registration ਰਾਹੀਂ ਇੱਫੀ ਦੇ ਪ੍ਰਤੀਨਿਧੀ ਵਜੋਂ ਰਜਿਸਟ੍ਰੇਸ਼ਨ ਕਰ ਸਕਦੇ ਹਨ ਅਤੇ 57ਵੇਂ ਭਾਰਤੀ ਅੰਤਰਰਾਸ਼ਟਰੀ ਫ਼ਿਲਮ ਮਹੋਤਸਵ (ਇੱਫੀ) 2026 ਵਿੱਚ ਪ੍ਰਦਰਸ਼ਿਤ ਹੋਣ ਵਾਲੀਆਂ ਵੱਖ-ਵੱਖ ਫ਼ਿਲਮਾਂ ਅਤੇ ਹੋਰ ਗਤੀਵਿਧੀਆਂ ਦਾ ਆਨੰਦ ਉਠਾ ਸਕਦੇ ਹਨ।

ਇੱਫੀ ਬਾਰੇ 

ਵਰ੍ਹੇ 1952 ਵਿੱਚ ਸ਼ੁਰੂ ਹੋਇਆ ਭਾਰਤੀ ਅੰਤਰਰਾਸ਼ਟਰੀ ਫ਼ਿਲਮ ਮਹੋਤਸਵ (ਇੱਫੀ) ਦੱਖਣੀ ਏਸ਼ੀਆ ਵਿੱਚ ਸਿਨੇਮਾ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਮਹੋਤਸਵ ਹੈ। ਰਾਸ਼ਟਰੀ ਫ਼ਿਲਮ ਵਿਕਾਸ ਨਿਗਮ (ਐੱਨਐੱਫਡੀਸੀ), ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਗੋਆ ਰਾਜ ਸਰਕਾਰ ਦੇ ਐਂਟਰਟੇਨਮੈਂਟ ਸੁਸਾਇਟੀ ਆਫ਼ ਗੋਆ ਵੱਲੋਂ ਸਾਂਝੇ ਤੌਰ 'ਤੇ ਆਯੋਜਿਤ ਇਹ ਮਹੋਤਸਵ ਦੁਨੀਆ ਭਰ ਦੇ ਫ਼ਿਲਮ ਨਿਰਮਾਤਾਵਾਂ, ਦਿੱਗਜਾਂ ਅਤੇ ਉਭਰਦੀਆਂ ਪ੍ਰਤਿਭਾਵਾਂ ਨੂੰ ਇੱਕ ਮੰਚ 'ਤੇ ਲਿਆਉਂਦਾ ਹੈ।

ਅੰਤਰਰਾਸ਼ਟਰੀ ਮੁਕਾਬਲਿਆਂ, ਸੱਭਿਆਚਾਰਕ ਪੇਸ਼ਕਾਰੀਆਂ, ਮਾਸਟਰਕਲਾਸਾਂ ਅਤੇ ਵਿਸ਼ੇਸ਼ ਸ਼ਰਧਾਂਜਲੀ ਪ੍ਰੋਗਰਾਮਾਂ ਰਾਹੀਂ ਇਹ ਮਹੋਤਸਵ ਗੋਆ ਦੇ ਜੀਵੰਤ ਪਿਛੋਕੜ ਵਿੱਚ ਵਿਭਿੰਨ ਕਹਾਣੀਆਂ, ਭਾਸ਼ਾਵਾਂ ਅਤੇ ਸਿਨੇਮਾਈ ਪਰੰਪਰਾਵਾਂ ਦਾ ਜਸ਼ਨ ਮਨਾਉਂਦਾ ਹੈ।

57ਵੇਂ ਭਾਰਤੀ ਅੰਤਰਰਾਸ਼ਟਰੀ ਫ਼ਿਲਮ ਮਹੋਤਸਵ (ਇੱਫੀ) 2026 ਦੀ ਵਧੇਰੇ ਜਾਣਕਾਰੀ ਅਤੇ ਨਵੀਨਤਮ ਅੱਪਡੇਟ ਲਈ ਕਿਰਪਾ ਕਰਕੇ https://www.iffigoa.org/  'ਤੇ ਜਾਓ।

 

****

ਮਹੇਸ਼ ਕੁਮਾਰ/ਅਪਰਾਜਿਤਾ ਪ੍ਰਿਯਾਦਰਸ਼ਨੀ/ਏਕੇ


(Release ID: 2329796) ਵਿਜ਼ੀਟਰ ਕਾਊਂਟਰ : 9