ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਹੋਣ ’ਤੇ ਅਨੰਤ ਨਾਗ ਜੀ ਨੂੰ ਵਧਾਈਆਂ ਦਿੱਤੀਆਂ
Posted On:
16 SEP 2026 6:13PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦਿੱਗਜ ਅਦਾਕਾਰ ਸ਼੍ਰੀ ਅਨੰਤ ਨਾਗ ਜੀ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਹੋਣ ’ਤੇ ਵਧਾਈਆਂ ਦਿੱਤੀਆਂ ਹਨ। ਸ੍ਰੀ ਮੋਦੀ ਨੇ ਕਿਹਾ ਕਿ ਕਈ ਦਹਾਕਿਆਂ ਤੋਂ ਸ਼੍ਰੀ ਅਨੰਤ ਨਾਗ ਜੀ ਦੀ ਸੁਭਾਵਿਕ ਅਦਾਕਾਰੀ, ਕਮਾਲ ਦੀ ਬਹੁਪੱਖੀ ਪ੍ਰਤਿਭਾ ਅਤੇ ਕਲਾਤਮਕ ਹੁਨਰ ਨੇ ਭਾਰਤੀ ਸਿਨੇਮਾ, ਖ਼ਾਸ ਤੌਰ ’ਤੇ ਕੰਨੜ ਸਿਨੇਮਾ ’ਤੇ ਡੂੰਘੀ ਛਾਪ ਛੱਡੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਨਮਾਨ ਪੂਰੀ ਤਰ੍ਹਾਂ ਨਾਲ ਉਨ੍ਹਾਂ ਦੇ ਹੱਕ ਦਾ ਹੈ ਅਤੇ ਭਾਰਤੀ ਸਿਨੇਮਾ ਵਿੱਚ ਸ਼੍ਰੀ ਅਨੰਤ ਨਾਗ ਜੀ ਦੇ ਵੱਡੇ ਯੋਗਦਾਨ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਇਸ ਖ਼ਾਸ ਮੌਕੇ ’ਤੇ ਉੱਘੇ ਕਲਾਕਾਰ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਸ੍ਰੀ ਮੋਦੀ ਨੇ ਐੱਕਸ ’ਤੇ ਪੋਸਟ ਕੀਤਾ:
“ਦਿੱਗਜ ਕਲਾਕਾਰ ਅਨੰਤ ਨਾਗ ਜੀ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਹੋਣ ’ਤੇ ਵਧਾਈਆਂ।
ਕਈ ਦਹਾਕਿਆਂ ਤੋਂ ਉਨ੍ਹਾਂ ਦੀ ਸੁਭਾਵਿਕ ਅਦਾਕਾਰੀ, ਕਮਾਲ ਬਹੁਪੱਖੀ ਪ੍ਰਤਿਭਾ ਅਤੇ ਬਿਹਤਰੀਨ ਕਲਾ ਨੇ ਭਾਰਤੀ ਸਿਨੇਮਾ, ਖ਼ਾਸ ਤੌਰ ’ਤੇ ਕੰਨੜ ਸਿਨੇਮਾ ’ਤੇ ਬਹੁਤ ਡੂੰਘੀ ਛਾਪ ਛੱਡੀ ਹੈ। ਉਨ੍ਹਾਂ ਨੇ ਜੋ ਵੀ ਭੂਮਿਕਾ ਨਿਭਾਈ, ਉਸ ਵਿੱਚ ਉਨ੍ਹਾਂ ਨੇ ਅਨੋਖੀ ਡੂੰਘਾਈ ਅਤੇ ਸਚਾਈ ਦਿਖਾਈ।
ਸੱਚਮੁੱਚ ਇਹ ਬਿਹਤਰੀਨ ਕਲਾਕਾਰ ਲਈ ਪੂਰੀ ਤਰ੍ਹਾਂ ਯੋਗ ਸਨਮਾਨ ਹੈ।”
***********
ਐੱਮਜੇਪੀਐੱਸ/ਐੱਸਐੱਸ/ਵੀਜੇ
(Release ID: 2311227)
ਵਿਜ਼ੀਟਰ ਕਾਊਂਟਰ : 5
Read this release in:
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Telugu
,
Kannada
,
Malayalam