ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਸੈਮੀਕੌਨ 2.0 ‘ਤੇ ਮੀਡੀਆ ਨੂੰ ਸੰਬੋਧਨ ਕੀਤਾ
ਸੈਮੀਕੌਨ 2.0 ਦੇ ਸਾਰੇ 6 ਥੰਮ੍ਹਾਂ ਲਈ ਨੋਟੀਫਿਕੇਸ਼ਨਾਂ ਜਾਰੀ ਕੀਤੀਆਂ ਗਈਆਂ
ਭਾਰਤ ਨੇ 10 ਵਰ੍ਹਿਆਂ ਦੇ ਟੀਚੇ ਦੇ ਮੁਕਾਬਲੇ ਚਾਰ ਵਰ੍ਹਿਆਂ ਵਿੱਚ 85,000 ਸੈਮੀਕੰਡਕਟਰ ਇੰਜੀਨੀਅਰ ਤਿਆਰ ਕਰਨ ਦਾ ਟੀਚਾ ਹਾਸਲ ਕਰ ਲਿਆ ਹੈ: ਅਸ਼ਵਿਨੀ ਵੈਸ਼ਣਵ
ਗਲੋਬਲ ਸੈਮੀਕੰਡਕਟਰ ਇੰਡਸਟ੍ਰੀ ਦੇ ਬਜ਼ਾਰ ਦਾ ਲਗਭਗ 10 ਪ੍ਰਤੀਸ਼ਤ ਹਿੱਸਾ ਆਉਣ ਵਾਲੇ ਵਰ੍ਹਿਆਂ ਵਿੱਚ ਭਾਰਤ ਵਿੱਚ ਹੋਵੇਗਾ: ਅਸ਼ਵਿਨੀ ਵੈਸ਼ਣਵ
ਟੀਅਰ-2 ਅਤੇ ਟੀਅਰ-3 ਸ਼ਹਿਰਾਂ ਦੇ ਵਿਦਿਆਰਥੀਆਂ ਨੇ 250 ਤੋਂ ਵੱਧ ਸੈਮੀਕੰਡਕਟਰ ਚਿਪ ਡਿਜ਼ਾਈਨ ਕੀਤੇ ਹਨ: ਅਸ਼ਵਿਨੀ ਵੈਸ਼ਣਵ
Posted On:
31 AUG 2026 4:12PM by PIB Chandigarh
ਕੇਂਦਰੀ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ, ਰੇਲ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਭਾਰਤ ਦੇ ਸੈਮੀਕੰਡਕਟਰ, ਈਕੋਸਿਸਟਮ ਨੂੰ ਅਗਲੇ ਪੱਧਰ ‘ਤੇ ਲੈ ਜਾਣ ਲਈ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਰੇਖਾਂਕਿਤ ਕੀਤਾ। ਇਸ ਮੌਕੇ ‘ਤੇ ਸੈਮੀਕੌਨ 2.0 ਯੋਜਨਾ ਦੇ ਸਾਰੇ ਛੇ ਥੰਮ੍ਹਾਂ ਲਈ ਨੋਟੀਫਿਕੇਸ਼ਨਾਂ ਜਾਰੀ ਕੀਤੀਆਂ ਗਈਆਂ, ਜੋ ਭਾਰਤ ਦੇ ਸੈਮੀਕੰਡਕਟਰ ਡਿਜ਼ਾਈਨ ਅਤੇ ਮੈਨੂਫੈਕਚਰਿੰਗ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

ਇਹ ਯੋਜਨਾ ਪਹਿਲਾਂ ਸੈਮੀਕੌਨ ਇੰਡੀਆ ਪ੍ਰੋਗਰਾਮ ਤੋਂ ਮਿਲੀ ਗਤੀ ਨੂੰ ਅੱਗੇ ਵਧਾਉਂਦੀ ਹੈ ਅਤੇ ਚਿੱਪ ਡਿਜ਼ਾਈਨ, ਨਿਰਮਾਣ ਅਤੇ ਪੈਕੇਜਿੰਗ ਤੋਂ ਲੈ ਕੇ ਉਪਕਰਣ, ਸਮੱਗਰੀ, ਖੋਜ ਅਤੇ ਵਿਕਾਸ ਅਤੇ ਪ੍ਰਤਿਭਾ ਵਿਕਾਸ ਤੱਕ ਸੈਮੀਕੰਡਕਟਰ ਵੈਲਿਊ ਚੇਨ ਵਿੱਚ ਵਿੱਤੀ ਅਤੇ ਢਾਂਚਾਗਤ ਸਹਾਇਤਾ ਪ੍ਰਦਾਨ ਕਰਦੀ ਹੈ।
ਇਸ ਯੋਜਨਾ ਦਾ ਉਦੇਸ਼ ਸੈਮੀਕੰਡਕਟਰ ਸਪਲਾਈ ਚੇਨ ਦੀ ਮਜ਼ਬੂਤੀ ਵਧਾ ਕੇ ਅਤੇ ਮਹੱਤਵਪੂਰਨ ਖੇਤਰਾਂ ਵਿੱਚ ਤਕਨੀਕੀ ਅਗਵਾਈ ਸਥਾਪਿਤ ਕਰਕੇ ਭਾਰਤ ਦੇ ਆਰਥਿਕ ਵਾਧੇ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ। ਇਹ ਯੋਜਨਾ 10 ਸ਼੍ਰੇਣੀਆਂ ਨੂੰ ਕਵਰ ਕਰਨ ਵਾਲੇ ਛੇ ਥੰਮ੍ਹਾਂ ਰਾਹੀਂ ਸੰਚਾਲਿਤ ਹੋਵੇਗੀ।
ਸੈਮੀਕੌਨ 2.0 ਦੇ ਤਹਿਤ ਛੇ ਮੁੱਖ ਥੰਮ੍ਹ ਇਸ ਪ੍ਰਕਾਰ ਹਨ:
-
ਥੰਮ੍ਹ 1- ਡਿਜ਼ਾਈਨ
-
ਥੰਮ੍ਹ 2- ਮਸ਼ੀਨਾਂ ਅਤੇ ਸਮੱਗਰੀ
-
ਤੀਜਾ ਥੰਮ੍ਹ –ਵਧੇਰੇ ਫੈਬ ਸਥਾਪਿਤ ਕਰਨਾ
-
ਥੰਮ੍ਹ 4- ਏਟੀਐੱਮਪੀ/ਓਐੱਸਏਟੀ ਉਦਯੋਗ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨਾ
-
ਥੰਮ੍ਹ 5- ਖੋਜ ਅਤੇ ਵਿਕਾਸ
-
ਥੰਮ੍ਹ 6- ਪ੍ਰਤਿਭਾ ਵਿਕਾਸ
ਥੰਮ੍ਹ 1 – ਡਿਜ਼ਾਈਨ : ਸ਼੍ਰੇਣੀਆਂ : ਰਾਸ਼ਟਰੀ ਮਹੱਤਵ ਅਤੇ ਰਣਨੀਤਕ ਤਰਜੀਹਾਂ ਲਈ ਸੈਮੀਕੰਡਕਟਰ ਆਈਪੀ, ਚਿਪ, ਸਿਸਟਮ-ਔਨ- ਚਿਪ (ਐੱਸਓਸੀ) ਅਤੇ ਮੌਡਿਊਲ ਦਾ ਡਿਜ਼ਾਈਨ; ਵਣਜ ਖੇਤਰ ਲਈ ਸੈਮੀਕੰਡਕਟਰ ਆਈਪੀ, ਚਿਪ ਅਤੇ ਐੱਸਓਸੀ ਦਾ ਡਿਜ਼ਾਈਨ; ਅਤੇ ਤਾਇਨਾਤੀ ਲਈ ਸੈਮੀਕੰਡਕਟਰ ਆਈਪੀ/ਚਿਪਸ/ਐੱਸਓਸੀ ਲਈ ਤਾਇਨਾਤੀ –ਲਿੰਕਡ ਪ੍ਰੋਤਸਾਹਨ (ਡੀਐੱਲਆਈ)।
ਥੰਮ੍ਹ 2- ਮਸ਼ੀਨਾਂ ਅਤੇ ਸਮੱਗਰੀ: ਸ਼੍ਰੇਣੀ : ਸੈਮੀਕੰਡਕਟਰ ਮੈਨੂਫੈਕਚਰਿੰਗ ਈਕੋਸਿਸਟਮ।
ਥੰਮ੍ਹ 3- ਵਧੇਰੇ ਫੈਬਸ ਦੀ ਸਥਾਪਨਾ: ਸ਼੍ਰੇਣੀਆਂ: ਸਿਲੀਕੌਨ ਸੈਮੀਕੰਡਕਟਰ ਵੇਫਰ ਫੈਬ; ਕੰਪਾਉਂਡ ਸੈਮੀਕੰਡਕਟਰ /ਫੋਟੋਨਿਕਸ/ਸੈਂਸਰ (ਐੱਮਈਐੱਮਐੱਸ ਸਮੇਤ) ਫੈਬ/ਡਿਸਕ੍ਰੀਟ ਸੈਮੀਕੰਡਕਟਰ ਫੈਬ; ਅਤੇ ਡਿਸਪਲੇ ਫੈਬ।
ਥੰਮ੍ਹ 4- ਏਟੀਐੱਮਪੀ/ਓਐੱਸਏਟੀ ਉਦਯੋਗ ਨੂੰ ਹੋਰ ਮਜ਼ਬੂਤ ਕਰਨਾ: ਸ਼੍ਰੇਣੀ: ਸੈਮੀਕੰਡਕਟਰ ਅਸੈਂਬਲੀ, ਟੈਸਟਿੰਗ, ਮਾਰਕਿੰਗ ਅਤੇ ਪੈਕੇਜਿੰਗ (ਏਟੀਐੱਮਪੀ)/ਆਉਟਸੋਰਸਡ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟ (ਓਐੱਸਏਟੀ) ਸੁਵਿਧਾ।
ਥੰਮ੍ਹ 5- ਖੋਜ ਅਤੇ ਵਿਕਾਸ: ਸ਼੍ਰੇਣੀ : ਐਡਵਾਂਸਡ ਸੈਮੀਕੰਡਕਟਰ ਤਕਨਾਲੋਜੀਆਂ ਲਈ ਖੋਜ ਅਤੇ ਵਿਕਾਸ।
ਥੰਮ੍ਹ 6- ਪ੍ਰਤਿਭਾ ਵਿਕਾਸ : ਸ਼੍ਰੇਣੀ: ਪ੍ਰਤਿਭਾ ਵਿਕਾਸ।

ਪ੍ਰੋਗਰਾਮ ਦੌਰਾਨ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ, “ਭਾਰਤ ਨੇ 10 ਵਰ੍ਹਿਆਂ ਵਿੱਚ 85,000 ਸੈਮੀਕੰਡਕਟਰ ਇੰਜੀਨੀਅਰ ਤਿਆਰ ਕਰਨ ਦਾ ਆਪਣੀ ਟੀਚਾ ਸਿਰਫ਼ ਚਾਰ ਵਰ੍ਹਿਆਂ ਵਿੱਚ ਹੀ ਹਾਸਲ ਕਰ ਲਿਆ ਹੈ ਅਤੇ ਹੁਣ ਇੱਕ ਲੱਖ ਹੋਰ ਇੰਜੀਨੀਅਰ ਤਿਆਰ ਕਰਨ ਦਾ ਨਵਾਂ ਟੀਚਾ ਨਿਰਧਾਰਿਤ ਕੀਤਾ ਹੈ। ਆਉਣ ਵਾਲੇ ਵਰ੍ਹਿਆਂ ਵਿੱਚ ਗਲੋਬਲ ਸੈਮੀਕੰਡਕਟਰ ਇੰਡਸਟ੍ਰੀ ਦੇ ਬਜ਼ਾਰ ਦਾ ਲਗਭਗ 10 ਪ੍ਰਤੀਸ਼ਤ ਹਿੱਸਾ ਭਾਰਤ ਵਿੱਚ ਹੋਣ ਦੀ ਉਮੀਦ ਹੈ। ਟੀਅਰ-2 ਅਤੇ ਟੀਅਰ-3 ਦੇ ਸ਼ਹਿਰਾਂ ਦੇ ਵਿਦਿਆਰਥੀਆਂ ਨੇ ਪਹਿਲਾਂ ਹੀ 250 ਤੋਂ ਵੱਧ ਚਿਪ ਡਿਜ਼ਾਈਨ ਕਰ ਲਏ ਹਨ। ਇੱਕ ਮਾਮਲੇ ਵਿੱਚ, ਨੀਂਹ ਪੱਥਰ ਦੇ ਸਿਰਫ਼ 13 ਮਹੀਨਿਆਂ ਦੇ ਅੰਦਰ ਹੀ ਵਣਜ ਉਤਪਾਦਨ ਸ਼ੁਰੂ ਹੋ ਗਿਆ, ਜਦਕਿ ਕਈ ਮਾਮਲਿਆਂ ਵਿੱਚ 200 ਦਿਨਾਂ, 150 ਦਿਨਾਂ ਅਤੇ ਇੱਥੋਂ ਤੱਕ ਕਿ 90 ਦਿਨਾਂ ਅੰਦਰ ਹੀ ਮਨਜ਼ੂਰੀ ਮਿਲ ਗਈ। ਭਾਰਤ ਵਿੱਚ ਵਿਕਸਿਤ ਹੋ ਰਹੇ ਸੈਮੀਕੰਡਕਟਰ ਈਕੋਸਿਸਟਮ ਨਾਲ 50,000-60,000 ਪ੍ਰਤੱਖ ਰੁਜ਼ਗਾਰ ਪੈਦਾ ਹੋਣ ਦੀ ਉਮੀਦ ਹੈ।”
ਸੈਮੀਕੌਨ 2.0 ਦੇ ਤਹਿਤ ਸਮਰਥਿਤ ਪ੍ਰੋਜੈਕਟਾਂ ਦੀ ਮਿਆਦ ਆਮ ਤੌਰ ‘ਤੇ ਛੇ ਵਰ੍ਹਿਆਂ ਤੱਕ ਹੋਵੇਗੀ, ਜਦਕਿ ਯੋਜਨਾ ਸ਼ੁਰੂ ਵਿੱਚ ਤਿੰਨ ਵਰ੍ਹਿਆਂ ਤੱਕ ਐਪਲੀਕੇਸ਼ਨਾਂ ਲਈ ਖੁੱਲ੍ਹੀ ਰਹੇਗੀ।
ਇੰਡੀਆ ਸੈਮੀਕੰਡਕਟਰ ਮਿਸ਼ਨ (ਆਈਐੱਸਐੱਮ) ਸੈਮੀਕੌਨ 2.0 ਲਈ ਨੋਡਲ ਏਜੰਸੀ ਹੋਵੇਗੀ। ਇਹ ਬਿਨੈਕਾਰਾਂ ਤੋਂ ਐਪਲੀਕੇਸ਼ਨਾਂ ਦੀ ਮੰਗ ਕਰੇਗੀ, ਤਕਨੀਕੀ ਅਤੇ ਵਿੱਤੀ ਮੁਲਾਂਕਣ ਕਰੇਗੀ, ਉਮੀਦਵਾਰਾਂ ਦੀ ਸਿਫਾਰਸ਼ ਕਰੇਗੀ ਅਤੇ ਲਾਗੂਕਰਨ ਦੀ ਦੇਖ-ਰੇਖ ਕਰੇਗੀ। ਆਈਐੱਸਐੱਮ, ਸੀ-ਡੀਏਸੀ ਦੀ ਸਹਾਇਤਾ ਨਾਲ ਡਿਜ਼ਾਈਨ ਅਤੇ ਤਾਇਨਾਤੀ ਸ਼੍ਰੇਣੀਆਂ ਨੂੰ ਲਾਗੂ ਕਰ ਸਕਦੀ ਹੈ। ਮਿਸ਼ਨ 2026 ਤੋਂ ਵਿਸ਼ੇਸ਼ ਨਵੀਨਤਾ ਨੂੰ ਹੁਲਾਰਾ ਦੇਣ ਲਈ ਸੈਮੀਕੰਡਕਟਰ ਡੀਪ-ਟੈੱਕ ਪੁਰਸਕਾਰਾਂ ਦਾ ਐਲਾਨ ਵੀ ਕਰ ਸਕਦਾ ਹੈ।
ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਵਿੱਤੀ ਸਹਾਇਤਾ ਲਈ ਬਜਟੀ ਪ੍ਰਬੰਧ ਕਰੇਗਾ ਅਤੇ ਨੋਡਲ ਏਜੰਸੀ ਦੁਆਰਾ ਪ੍ਰਵਾਨ ਸ਼ਰਤਾਂ ਅਨੁਸਾਰ ਭੁਗਤਾਨ ਕੀਤਾ ਜਾਵੇਗਾ। ਯੋਜਨਾ ਦੇ ਲਾਗੂਕਰਨ ਦੇ ਤਿੰਨ ਵਰ੍ਹਿਆਂ ਬਾਅਦ, ਜਾਂ ਲੋੜ ਮੁਤਾਬਕ, ਇੱਕ ਮੱਧ-ਕਾਲੀ ਮੁਲਾਂਕਣ ਕੀਤਾ ਜਾਵੇਗਾ ਤਾਂ ਜੋ ਯੋਜਨਾ ਦੇ ਪ੍ਰਭਾਵ ਦਾ ਮੁਲਾਂਕਣ ਕੀਤਾ ਜਾ ਸਕੇ ਅਤੇ ਸੋਧਾਂ ਜਾਂ ਨਿਰੰਤਰਤਾ ‘ਤੇ ਵਿਚਾਰ ਕੀਤਾ ਜਾ ਸਕੇ।
ਨੋਟੀਫਿਕੇਸ਼ਨ ਦੇਖਣ ਦੇ ਲਈ, ਤੁਸੀਂ ਸੈਮੀਕੌਨ 2.0 ‘ਤੇ ਜਾ ਸਕਦੇ ਹੋ।
ਤੁਸੀਂ ਪ੍ਰੈੱਸ ਕਾਨਫਰੰਸ ਇੱਥੇ ਦੇਖ ਸਕਦੇ ਹੋ।
*****
ਵਿਨੋਦ ਕੁਮਾਰ / ਵੰਸ਼ਿਤਾ ਜੈਸਵਾਲ / ਅਪਰਾਜਿਤਾ ਪ੍ਰਿਆਦਰਸ਼ਿਨੀ/ਏਕੇ
(Release ID: 2305563)
ਵਿਜ਼ੀਟਰ ਕਾਊਂਟਰ : 2
Read this release in:
English
,
Urdu
,
हिन्दी
,
Marathi
,
Bengali
,
Bengali-TR
,
Gujarati
,
Odia
,
Tamil
,
Telugu
,
Kannada