ਸੂਚਨਾ ਤੇ ਪ੍ਰਸਾਰਣ ਮੰਤਰਾਲਾ
IICT ਅਤੇ Netflix 6 ਪ੍ਰੋਗਰਾਮਾਂ ਰਾਹੀਂ ਸਕੌਲਰਸ਼ਿਪ ਦੀ ਪੇਸ਼ਕਸ਼ ਕਰਕੇ ਭਾਰਤੀ ਕਹਾਣੀਕਾਰਾਂ ਦੀ ਅਗਲੀ ਪੀੜ੍ਹੀ ਦਾ ਸਮਰਥਨ ਕਰਨਗੇ
Posted On:
26 AUG 2026 12:40PM by PIB Chandigarh
ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟਿਵ ਟੈਕਨੋਲੋਜੀ (IICT) ਅਤੇ Netflix ਨੇ 100 ਵਿਦਿਆਰਥੀਆਂ ਲਈ ਸਕੌਲਰਸ਼ਿਪ ਦਾ ਐਲਾਨ ਕੀਤਾ ਹੈ। ਇਸ ਅਧੀਨ ਛੇ ਪੇਸ਼ੇਵਰ ਪ੍ਰੋਗਰਾਮਾਂ – ਜਿਨ੍ਹਾਂ ਵਿੱਚ ਦੋ ਇੱਕ ਸਾਲ ਦੇ ਡਿਪਲੋਮੇ ਅਤੇ ਚਾਰ ਛੇ-ਮਹੀਨੇ ਦੇ ਸਰਟੀਫਿਕੇਟ ਕੋਰਸਾਂ - ਵਿੱਚ 80 ਪ੍ਰਤੀਸ਼ਤ ਤੱਕ ਵਿੱਤੀ ਸਹਾਇਤਾ ਦਿੱਤੀ ਜਾਵੇਗੀ।
ਇਸ ਸਕੌਲਰਸ਼ਿਪ ਪਹਿਲਕਦਮੀ ਦੇ ਅਧੀਨ ਜਿਹੜੇ ਛੇ ਪ੍ਰੋਗਰਾਮਾਂ ਨੂੰ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਵਿੱਚ ਇੰਟਰਐਕਟਿਵ ਕੌਮਿਕਸ ਐਂਡ ਸੀਕੁਵੈਂਸ਼ੀਅਲ ਆਰਟਸ ਅਤੇ ਵਿਜ਼ੂਅਲ ਇਫੈਕਟਸ ਮਾਸਟਰੀ ਵਿੱਚ ਡਿਪਲੋਮੇ ਅਤੇ ਨਾਲ ਹੀ ਵਰਚੁਅਲ ਆਰਟ ਡਿਪਾਰਟਮੈਂਟ ਕੰਟੈਂਟ ਕ੍ਰਿਏਟੀਵਿਟੀ, ਮੀਡੀਆ ਟੈੱਕ ਵਰਕਫਲੋ, ਆਰਟ ਆਫ਼ ਕਰੈਕਟਰ ਐਨੀਮੇਸ਼ਨ, ਅਤੇ ਈ-ਸਪੋਰਟਸ ਅਤੇ ਗੇਮਿੰਗ ਮੈਨੇਜਮੈਂਟ ਵਿੱਚ ਸਰਟੀਫਿਕੇਟ ਕੋਰਸ ਸ਼ਾਮਲ ਹਨ।
ਇਹ ਐਲਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ Netflix ਦੇ ਸਹਿ-ਸੀਈਓ ਟੇਡ ਸਾਰਾਂਡੋਸ ਵਿਚਕਾਰ 5 ਅਗਸਤ, 2026 ਨੂੰ ਹੋਈ ਮੀਟਿੰਗ ਤੋਂ ਬਾਅਦ ਸਾਹਮਣੇ ਆਇਆ ਹੈ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਭਾਰਤ ਵਿੱਚ ਕਹਾਣੀ ਸੁਣਾਉਣ ਦੀ ਇੱਕ ਅਮੀਰ ਪਰੰਪਰਾ ਹੈ ਅਤੇ ਰਚਨਾਤਮਕ ਪ੍ਰਤਿਭਾ ਦਾ ਇੱਕ ਅਸਧਾਰਣ ਭੰਡਾਰ ਹੈ, ਜਿਸ ਦੀ ਵਰਤੋਂ ਦੇਸ਼ ਨੂੰ ਕੰਟੈਂਟ ਕ੍ਰਿਏਸ਼ਨ ਲਈ ਇੱਕ ਗਲੋਬਲ ਹੱਬ ਵਜੋਂ ਮਜ਼ਬੂਤ ਕਰਨ ਲਈ ਵਰਤਿਆ ਜਾ ਸਕਦਾ ਹੈ। ਤਦ ਹੀ ਨੈੱਟਫਲਿਕਸ ਇੰਡੀਆ ਸਟੋਰੀਟੈਲਿੰਗ ਇਨੀਸ਼ੀਏਟਿਵ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸਦਾ ਉਦੇਸ਼ ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ ਅਤੇ ਕੌਮਿਕਸ (AVGC) ਈਕੋਸਿਸਟਮ ਵਿੱਚ ਅਗਲੀ ਪੀੜ੍ਹੀ ਦੇ ਕਹਾਣੀਕਾਰਾਂ ਨੂੰ ਉਦਯੋਗ ਦੇ ਅਨੁਕੂਲ ਹੁਨਰਾਂ ਨਾਲ ਲੈਸ ਕਰਕੇ ਭਾਰਤ ਦੀਆਂ ਰਚਨਾਤਮਕ ਪ੍ਰਤਿਭਾਵਾਂ ਦੇ ਦਾਇਰੇ ਵਿੱਚ ਨਿਵੇਸ਼ ਕਰਨਾ ਹੈ, ਜੋ ਕਿ ਭਾਰਤ ਦੀ "ਔਰੇਂਜ ਇਕੌਨਮੀ" ਦੇ ਮੁੱਖ ਚਾਲਕਾਂ ਵਿੱਚੋਂ ਇੱਕ ਹੈ।
ਇਹ ਸਕੌਲਰਸ਼ਿਪ ਪੂਰੇ ਭਾਰਤ ਵਿੱਚ ਵਿਦਿਆਰਥੀਆਂ ਅਤੇ ਕੰਮ ਕਰਨ ਵਾਲੇ ਪੇਸ਼ੇਵਰਾਂ ਲਈ ਉਪਲਬਧ ਹੋਵੇਗੀ।
IICT ਦੇ ਵਿਜ਼ੂਅਲ ਇਫੈਕਟਸ ਮਾਸਟਰੀ ਅਤੇ ਮੀਡੀਆ ਟੈੱਕ ਵਰਕਫਲੋ ਪ੍ਰੋਗਰਾਮਾਂ ਲਈ ਪਾਠਕ੍ਰਮ ਨੈੱਟਫਲਿਕਸ ਦੀਆਂ ਸਿਫ਼ਾਰਸ਼ਾਂ ਦੇ ਸਹਿਯੋਗ ਨਾਲ, ਸਮਕਾਲੀ ਉਦਯੋਗ ਦੇ ਅਭਿਆਸਾਂ ਅਤੇ ਵਿਸ਼ਵਵਿਆਪੀ ਮਾਪਦੰਡਾਂ ਦੇ ਅਨੁਸਾਰ ਤਿਆਰ ਕੀਤਾ ਗਿਆ ਹੈ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਅਤੇ ਆਈਆਈਸੀਟੀ ਬੋਰਡ ਦੇ ਚੇਅਰਮੈਨ ਸ਼੍ਰੀ ਚੰਚਲ ਕੁਮਾਰ ਨੇ ਕਿਹਾ, "ਭਾਰਤ ਦੀ ਰਚਨਾਤਮਕ ਅਰਥਵਿਵਸਥਾ ਇੱਕ ਮਹੱਤਵਪੂਰਨ ਮੋੜ 'ਤੇ ਹੈ। ਜਿਵੇਂ-ਜਿਵੇਂ ਤਕਨਾਲੋਜੀ ਕਹਾਣੀਆਂ ਬਣਾਉਣ ਦੇ ਤਰੀਕੇ ਨੂੰ ਬਦਲਦੀ ਹੈ, ਉਸੇ ਤਰ੍ਹਾਂ ਹੀ ਅਗਲੀ ਪੀੜ੍ਹੀ ਦੀਆਂ ਪ੍ਰਤਿਭਾਵਾਂ ਨੂੰ ਆਕਾਰ ਦੇਣ ਵਾਲੀਆਂ ਸੰਸਥਾਵਾਂ ਨੂੰ ਵੀ ਉਸੇ ਅਨੁਸਾਰ ਵਿਕਸਿਤ ਹੋਣਾ ਚਾਹੀਦਾ ਹੈ। ਆਈਆਈਸੀਟੀ ਨੂੰ ਭਾਰਤ ਦੇ ਵਿਸ਼ਾਲ ਰਚਨਾਤਮਕ ਪ੍ਰਤਿਭਾ ਪੂਲ ਅਤੇ ਗਲੋਬਲ ਏਵੀਜੀਸੀ-ਐਕਸਆਰ ਉਦਯੋਗ ਦੀਆਂ ਤੇਜ਼ੀ ਨਾਲ ਬਦਲਦੀਆਂ ਜ਼ਰੂਰਤਾਂ ਵਿਚਕਾਰ ਇੱਕ ਪੁਲ ਵਜੋਂ ਕਲਪਨਾ ਕੀਤੀ ਗਈ ਸੀ। ਦੁਨੀਆ ਦੀਆਂ ਵੱਡੀਆਂ ਕੰਪਨੀਆਂ ਨਾਲ ਸਾਂਝੇਦਾਰੀ ਉਸ ਪੁਲ ਨੂੰ ਮਜ਼ਬੂਤ ਕਰਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਸ ਤਰ੍ਹਾਂ ਦੇ ਸਹਿਯੋਗ ਨਾਲ ਉਦਯੋਗ ਦੇ ਗਿਆਨ ਨੂੰ ਸਿੱਧੇ ਕਲਾਸਰੂਮਾਂ ਵਿੱਚ ਪਹੁੰਚਾਏਗਾ ਅਤੇ ਭਾਰਤ ਦੀਆਂ ਪ੍ਰਤਿਭਾਵਾਂ ਨੂੰ ਕੱਲ੍ਹ ਦੇ ਰਚਨਾਤਮਕ ਕਾਰਜਬਲ ਦੇ ਰੂਪ ਵਿੱਚ ਵਿਕਸਿਤ ਕਰਨ ਵਿੱਚ ਮਦਦ ਮਿਲੇਗੀ।
ਆਈਆਈਸੀਟੀ ਦੇ ਸੀਈਓ ਡਾ. ਵਿਸ਼ਵਾਸ ਦੇਵਸਕਰ ਨੇ ਕਿਹਾ, "ਆਈਆਈਸੀਟੀ ਵਰਗੀ ਸੰਸਥਾ ਦਾ ਉਦੇਸ਼ ਸਿਰਫ਼ ਹੁਨਰ ਪ੍ਰਦਾਨ ਕਰਨਾ ਨਹੀਂ ਹੈ, ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਉਹ ਸਕਿੱਲ ਇੰਡਸਟ੍ਰੀ ਦੇ ਵਿਕਾਸ ਅਨੁਸਾਰ ਢੁਕਵੇਂ ਬਣੇ ਰਹਿਣ। Netflix ਨਾਲ ਇਹ ਸਹਿਯੋਗ ਪਾਠਕ੍ਰਮ ਡਿਜ਼ਾਈਨ ਅਤੇ ਪੇਸ਼ੇਵਰ ਅਭਿਆਸਾਂ ਤੋਂ ਲੈ ਕੇ ਉਨ੍ਹਾਂ ਮਿਆਰਾਂ ਤੱਕ, ਜਿਨ੍ਹਾਂ ਵਿਦਿਆਰਥੀਆਂ ਤੋਂ ਉਮੀਦ ਕੀਤੀ ਜਾਂਦੀ ਹੈ, ਉਸ ਉਦਯੋਗ ਦੇ ਦ੍ਰਿਸ਼ਟੀਕੋਣ ਨੂੰ ਸਿੱਧੇ ਸਾਡੇ ਵਿਦਿਅਕ ਢਾਂਚੇ ਵਿੱਚ ਲਿਆਉਂਦਾ ਹੈ। ਯੋਜਨਾਬੱਧ ਸਿੱਖਿਆ ਨੂੰ ਸਿੱਧੇ ਉਦਯੋਗਿਕ ਇਨਪੁਟਸ ਅਤੇ ਵਿੱਤੀ ਸਹਾਇਤਾ ਨਾਲ ਜੋੜ ਕੇ, ਸਾਡਾ ਉਦੇਸ਼ ਪ੍ਰਤਿਭਾਵਾਂ ਦੀ ਇੱਕ ਮਜ਼ਬੂਤ ਪਾਈਪਲਾਈਨ ਤਿਆਰ ਕਰਨਾ ਹੈ ਜੋ ਭਾਰਤ ਦੀ ਵਧ ਰਹੀ ਰਚਨਾਤਮਕ ਅਰਥਵਿਵਸਥਾ ਵਿੱਚ ਯੋਗਦਾਨ ਪਾਉਣ ਲਈ ਪੂਰੀ ਤਰ੍ਹਾਂ ਤਿਆਰ ਹੋਵੇ।"
FICCI AVGC-XR ਫੋਰਮ ਦੇ ਚੇਅਰਮੈਨ, ਸ਼੍ਰੀ ਮੁੰਜਾਲ ਸ਼ਰੌਫ ਨੇ ਕਿਹਾ ਕਿ ਇਹ FICCI-IICT-Netflix ਦਾ ਇਹ ਸਹਿਯੋਗ ਭਾਰਤ ਦੇ AVGC-XR ਸੈਕਟਰ ਲਈ ਭਵਿੱਖ –ਅਨੁਕੂਲ ਕਾਰਜਬਲ ਤਿਆਰ ਕਰਨ ਦੀ ਦਿਸ਼ਾ ਵਿੱਚ ਉਦਯੋਗ-ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਪ੍ਰਤਿਭਾ ਵਿਕਾਸ ਵੱਲ ਇੱਕ ਵੱਡੀ ਤਬਦੀਲੀ ਦਾ ਪ੍ਰਤੀਕ ਹੈ।
IICT ਭਾਰਤ ਦਾ ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ, ਕੌਮਿਕਸ ਅਤੇ ਐਕਸਟੈਂਡਿਡ ਰਿਐਲਿਟੀ (AVGC-XR) ਸੈਕਟਰ ਲਈ ਰਾਸ਼ਟਰੀ ਦਾ ਨੈਸ਼ਨਲ ਸੈਂਟਰ ਆਫ ਐਕਸੀਲੈਂਸ ਹੈ, ਜਿਸ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਦੁਆਰਾ ਮਹਾਰਾਸ਼ਟਰ ਸਰਕਾਰ, FICCI ਅਤੇ CII ਨਾਲ ਸਾਂਝੇਦਾਰੀ ਵਿੱਚ ਸਥਾਪਿਤ ਕੀਤਾ ਗਿਆ ਹੈ। ਇਹ ਸੰਸਥਾ ਵਰਤਮਾਨ ਵਿੱਚ ਮੁੰਬਈ ਦੇ ਪੈਡਰ ਰੋਡ 'ਤੇ NFDC ਕੰਪਲੈਕਸ ਤੋਂ ਕੰਮ ਕਰਦੀ ਹੈ, ਜਦਕਿ ਗੋਰੇਗਾਓਂ ਦੀ ਫਿਲਮ ਸਿਟੀ, ਵਿਖੇ ਇਸ ਦੇ 10-ਏਕੜ ਦੇ ਸਥਾਈ ਕੈਂਪਸ ਦਾ ਵਿਕਾਸ ਕੀਤਾ ਜਾ ਰਿਹਾ ਹੈ। ਸਕੌਲਰਸ਼ਿਪਾਂ ਅਤੇ ਪ੍ਰੋਗਰਾਮਾਂ ਬਾਰੇ ਵਧੇਰੇ ਜਾਣਕਾਰੀ ਲਈ, iict.org 'ਤੇ ਜਾਓ।
* * *
ਪਾਆਈਬੀ ਮੁੰਬਈ / ਸ੍ਰੀਯਾਂਕਾ ਚੈਟਰਜੀ/ਯਸ਼ ਰਾਣੇ/ਦਰਸ਼ਨਾ ਰਾਣੇ/ਏਕੇ
(Release ID: 2304924)
ਵਿਜ਼ੀਟਰ ਕਾਊਂਟਰ : 14
Read this release in:
Telugu
,
English
,
Gujarati
,
Urdu
,
हिन्दी
,
Marathi
,
Assamese
,
Bengali
,
Bengali-TR
,
Tamil
,
Kannada
,
Malayalam