ਗ੍ਰਹਿ ਮੰਤਰਾਲਾ
ਮੋਦੀ ਸਰਕਾਰ ਨੇ ਸੁਤੰਤਰਤਾ ਦਿਵਸ ਤੋਂ ਪਹਿਲਾਂ ISI ਸਮਰਥਿਤ ਅੱਤਵਾਦੀ ਸਮੂਹ ‘ਸ਼ਹਿਜ਼ਾਦ ਭੱਟੀ ਨੈੱਟਵਰਕ’ ਨੂੰ ਖਤਮ ਕਰ ਦਿੱਤਾ ਅਤੇ 200 ਤੋਂ ਵੱਧ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਤਰਨਾਕ ਹਮਲਿਆਂ ਦੇ ਮਨਸੂਬਿਆਂ ਨੂੰ ਅਸਫਲ ਕਰ ਦਿੱਤਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਅਤੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਹੇਠ ਸੀਮਾ-ਪਾਰ ਅੱਤਵਾਦ ਪ੍ਰਤੀ ਜ਼ੀਰੋ ਟੌਲਰੈਂਸ ਦੀ ਨੀਤੀ ਅਧੀਨ 12 ਅਗਸਤ ਨੂੰ 14 ਰਾਜਾਂ ਵਿੱਚ 253 ਲੋਕ ਹਿਰਾਸਤ ਵਿੱਚ ਲਏ ਗਏ
ਸ਼ਹਿਜ਼ਾਦ ਭੱਟੀ ਨੈੱਟਵਰਕ ਵਿਰੁੱਧ 80 ਤੋਂ ਵੱਧ FIR ਅਤੇ 200+ ਗ੍ਰਿਫਤਾਰੀਆਂ ਦਰਜ
Posted On:
17 AUG 2026 3:00PM by PIB Chandigarh
ਸੁਤੰਤਰਤਾ ਦਿਵਸ ਤੋਂ ਪਹਿਲਾਂ ISI-ਸਮਰਥਿਤ ਸ਼ਹਿਜ਼ਾਦ ਭੱਟੀ ਨੈੱਟਵਰਕ (SBN) ਵਿਰੁੱਧ ਸੁਰੱਖਿਆ ਏਜੰਸੀਆਂ ਨੇ ਵੱਡੀ ਮਲਟੀ-ਸਟੇਟ ਕਾਰਵਾਈ ਕਰਕੇ ਇਸ ਅੱਤਵਾਦੀ ਸਿੰਡੀਕੇਟ ਦਾ ਭੰਡਾਫੋੜ ਕੀਤਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ ਸੀਮਾ-ਪਾਰ ਅੱਤਵਾਦ ਦੇ ਪ੍ਰਤੀ ਜ਼ੀਰੋ ਟੌਲਰੈਂਸ ਦੀ ਨੀਤੀ ਅਧੀਨ 14 ਰਾਜਾਂ ਵਿੱਚ 253 ਲੋਕ ਹਿਰਾਸਤ ਵਿੱਚ ਲਏ ਗਏ ਹਨ ਅਤੇ ਨੈੱਟਵਰਕ ਵਿਰੁੱਧ 80 ਤੋਂ ਵੱਧ FIRs ਅਤੇ 200+ ਗ੍ਰਿਫਤਾਰੀਆਂ ਦਰਜ ਕੀਤੀਆਂ ਗਈਆਂ ਹਨ।
ਐਕਸ ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਸੁਤੰਤਰਤਾ ਦਿਵਸ ਤੋਂ ਪਹਿਲਾਂ ISI-ਸਮਰਥਿਤ ਅੱਤਵਾਦੀ ਸਮੂਹ ‘ਸ਼ਹਿਜ਼ਾਦ ਭੱਟੀ ਨੈੱਟਵਰਕ’ ਨੂੰ ਖਤਮ ਕਰ ਦਿੱਤਾ ਅਤੇ 200 ਤੋਂ ਵੱਧ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਤਰਨਾਕ ਹਮਲਿਆਂ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤੀ ਸੁਰੱਖਿਆ ਬਲਾਂ ਨੇ 14 ਰਾਜਾਂ ਵਿੱਚ ਵੱਖ-ਵੱਖ ਥਾਵਾਂ ‘ਤੇ ਇਕੱਠਿਆਂ ਆਪ੍ਰੇਸ਼ਨ ਚਲਾ ਕੇ ਇਸ ਨੈੱਟਵਰਕ ਨੂੰ ਖਤਮ ਕੀਤਾ, ਜੋ ਅੱਤਵਾਦ ਪ੍ਰਤੀ ਭਾਰਤ ਦੀ ‘ਜ਼ੀਰੋ-ਟੌਲਰੈਂਸ’ ਨੀਤੀ ਦੀ ਇੱਕ ਬਿਹਤਰੀਨ ਉਦਾਹਰਣ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ISI – ਫੰਡਿਡ ਗਰੁੱਪ ਕੋਲੋਂ ਭਾਰੀ ਮਾਤਰਾ ਵਿੱਚ ਸਮੱਗਰੀ ਬਰਾਮਤ ਕੀਤੀ ਗਈ, ਜਿਸ ਵਿੱਚ IEDs, ਪਾਕਿਸਤਾਨ ਆਰਡਨੈਂਸ ਫੈਕਟਰੀ ਦੇ ਨਿਸ਼ਾਨ ਵਾਲੇ ਗ੍ਰੇਨੇਡ, ਪਿਸਤੌਲ, ਜ਼ਿੰਦਾ ਕਾਰਤੂਸ ਅਤੇ ਜਾਸੂਸੀ ਲਈ ਵਰਤੋਂ ਵਿੱਚ ਲਿਆਂਦੇ ਜਾਣ ਵਾਲੇ CCTV ਕੈਮਰੇ ਸ਼ਾਮਲ ਸਨ। ਇਹ ਨੈੱਟਵਰਕ ਕਈ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਸੀ।”
ਸ਼ਹਿਜ਼ਾਦ ਭੱਟੀ ਨੈੱਟਵਰਕ (SBN), ਪਾਕਿਸਤਾਨ-ਸਥਿਤ, ISI- ਸਮਰਥਿਤ ਅੱਤਵਾਦੀ ਸਿੰਡੀਕੇਟ ਹੈ ਜੋ ਕਿ ਭਾਰਤ ਵਿੱਚ ਗ੍ਰੇਨੇਡ, IED ਅਤੇ ਪੈਟਰੋਲ ਬੰਬ ਹਮਲਿਆਂ ਅਤੇ ਟਾਰਗੇਟਿਡ ਕਿਲਿੰਗ ਵਿੱਚ ਸ਼ਾਮਲ ਹੈ। SBN ਸਥਾਨਕ ਸਹਿਯੋਗੀਆਂ ਨੂੰ ਪੈਸੇ ਦੇ ਕੇ ਪੁਲਿਸ, ਰੱਖਿਆ ਅਤੇ ਧਾਰਮਿਕ ਸਥਾਨਾਂ ਦੀ ਰੇਕੀ ਕਰਵਾਉਂਦਾ ਸੀ ਅਤੇ ਜਾਸੂਸੀ ਲਈ CCTV ਕੈਮਰੇ ਲਗਵਾਉਂਦਾ ਸੀ।
ਸੁਤੰਤਰਤਾ ਦਿਵਸ ਦੇ ਆਲੇ-ਦੁਆਲੇ SBN ਨਾਲ ਜੁੜੀਆਂ ਸੰਭਾਵੀ ਗੜਬੜੀਆਂ ਨੂੰ ਰੋਕਣ ਲਈ 12 ਅਗਸਤ ਨੂੰ ਰਾਜ ਪੁਲਿਸ ਬਲਾਂ ਦੇ ਨਾਲ ਰੀਅਲ-ਟਾਈਮ ਖੁਫੀਆ ਜਾਣਕਾਰੀ ਸਾਂਝੀ ਕਰਨ ਵਾਲੀ ਪ੍ਰਣਾਲੀ ਰਾਹੀਂ ਤਾਲਮੇਲਪੂਰਨ ਮਲਟੀ-ਸਟੇਟ ਅਭਿਆਨ ਚਲਾਇਆ ਗਿਆ। ਇਸ ਵਿੱਚ 14 ਰਾਜਾਂ ਵਿੱਚ 253 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ-ਉੱਤਰ ਪ੍ਰਦੇਸ਼ (62), ਹਰਿਆਣਾ (52), ਦਿੱਲੀ (51), ਪੰਜਾਬ (44), ਰਾਜਸਥਾਨ (15), ਮਹਾਰਾਸ਼ਟਰ (8), ਉੱਤਰਾਖੰਡ (5), ਕਰਨਾਟਕ, ਗੁਜਰਾਤ ਅਤੇ ਬਿਹਾਰ (3 each), ਅਤੇ ਤੇਲੰਗਾਨਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਕੇਰਲ (2 each)- ਨਾਲ ਹੀ ਦਿੱਲੀ ਅਤੇ ਕਰਨਾਟਕ ਵਿੱਚ ਨਵੀਆਂ FIRs ਵੀ ਦਰਜ ਕੀਤੀਆਂ ਗਈਆਂ ਹਨ।
ਹੁਣ ਤੱਕ SBN ਵਿਰੁੱਧ 80 ਤੋਂ ਵੱਧ FIR ਅਤੇ 200+ ਗ੍ਰਿਫਤਾਰੀਆਂ ਦਰਜ ਕੀਤੀਆਂ ਜਾ ਚੁੱਕੀਆਂ ਹਨ। ਇਹ ਮਾਮਲੇ UAPA, BNS, ਆਰਮਜ਼ ਐਕਟ, NDPS ਐਕਟ ਅਤੇ ਵਿਸਫੋਟਕ ਪਦਾਰਥ ਐਕਟ ਦੇ ਤਹਿਤ ਦਰਜ ਹਨ। IED, ਪਾਕਿਸਤਾਨ ਆਰਡੀਨੈਂਸ ਫੈਕਟਰੀ ਦੀ ਮਾਰਕਿੰਗ ਵਾਲੇ ਗ੍ਰੇਨੇਡ, ਪਿਸਤੌਲ, ਜ਼ਿੰਦਾ ਕਾਰਤੂਸ ਅਤੇ ਜਾਸੂਸੀ ਵਾਲੇ CCTV ਕੈਮਰੇ ਬਰਾਮਦ ਹੋਏ ਹਨ। ਇਸ ਨਾਲ ਨੈੱਟਵਰਕ ਦੇ ਸਿੱਧੇ ਸੀਮਾ-ਪਾਰ ਸਬੰਧਾਂ ਦੀ ਪੁਸ਼ਟੀ ਹੁੰਦੀ ਹੈ।
ਸੁਰੱਖਿਆ ਏਜੰਸੀਆਂ ਨੇ ਦੁਹਰਾਇਆ ਹੈ ਕਿ ਭਾਰਤ ਸਰਕਾਰ ਦੀ ਸੀਮਾ-ਪਾਰ ਅੱਤਵਾਦ ਪ੍ਰਤੀ ਜ਼ੀਰੋ ਟੌਲਰੈਂਸ ਦੀ ਨੀਤੀ ਹੈ ਅਤੇ SBN ਦੇ ਨੈੱਟਵਰਕ ਨੂੰ ਦੇਸ਼ ਭਰ ਵਿੱਚ ਖਤਮ ਕਰਨ ਲਈ ਤਾਲਮੇਲਪੂਰਨ ਕਾਰਵਾਈ ਜਾਰੀ ਰਹੇਗੀ।
*****
ਆਰਕੇ/ਆਰਆਰ/ਪੀਆਰ/ਪੀਐੱਸ/ਏਕੇ
(Release ID: 2300544)
ਵਿਜ਼ੀਟਰ ਕਾਊਂਟਰ : 73
Read this release in:
Odia
,
English
,
Urdu
,
हिन्दी
,
Marathi
,
Manipuri
,
Bengali
,
Bengali-TR
,
Assamese
,
Gujarati
,
Tamil
,
Telugu
,
Kannada
,
Malayalam