ਸੱਭਿਆਚਾਰ ਮੰਤਰਾਲਾ
azadi ka amrit mahotsav

ਭੋਪਾਲ ਵਿੱਚ 11 ਬ੍ਰਿਕਸ ਸੱਭਿਆਚਾਰ ਮੰਤਰੀਆਂ ਦੀ ਮੀਟਿੰਗ ਸੰਪੰਨ; ਭੋਪਾਲ ਐਲਾਨਨਾਮਾ ਨੂੰ ਅਪਣਾਇਆ

Posted On: 08 AUG 2026 1:54PM by PIB Chandigarh

ਭਾਰਤ ਦੀ ਬ੍ਰਿਕਸ ਪ੍ਰਧਾਨਗੀ ਹੇਠ ਅੱਜ ਭੋਪਾਲ ਵਿੱਚ 11ਵੀਂ ਬ੍ਰਿਕਸ ਸੱਭਿਆਚਾਰ ਮੰਤਰੀਆਂ ਦੀ ਮੀਟਿੰਗ ਆਯੋਜਿਤ ਕੀਤੀ ਗਈ ਅਤੇ ਇਸ ਦੀ ਸਮਾਪਤੀ ਭੋਪਾਲ ਐਲਾਨਨਾਮੇ ਨੂੰ ਅਪਣਾਉਣ ਨਾਲ ਹੋਈ, ਜੋ ਬ੍ਰਿਕਸ ਮੈਂਬਰ ਦੇਸ਼ਾਂ ਅਤੇ ਭਾਈਵਾਲ ਦੇਸ਼ਾਂ ਵਿਚਕਾਰ ਸੱਭਿਆਚਾਰਕ ਸਹਿਯੋਗ ਨੂੰ ਮਜ਼ਬੂਤ ​​ਕਰਨ ਲਈ ਇੱਕ ਵਿਵਹਾਰਿਕ ਅਤੇ ਦੂਰਦਰਸ਼ੀ ਢਾਂਚਾ ਪ੍ਰਦਾਨ ਕਰਦਾ ਹੈ।

ਭਾਰਤ ਦੀ ਪ੍ਰਧਾਨਗੀ ਹੇਠ, ਬ੍ਰਿਕਸ ਕਲਚਰ ਟ੍ਰੈਕ ਨੇ ਤਿੰਨ ਕਲਚਰ ਵਰਕਿੰਗ ਗਰੁੱਪ ਮੀਟਿੰਗਾਂ ਰਾਹੀਂ ਪ੍ਰਗਤੀ ਕੀਤੀ। ਪਹਿਲੀ ਮੀਟਿੰਗ 29-30 ਅਪ੍ਰੈਲ, 2026 ਨੂੰ ਵਰਚੁਅਲੀ ਹੋਈ, ਇਸ ਤੋਂ ਬਾਅਦ ਦੂਜੀ ਮੀਟਿੰਗ 4-5 ਜੂਨ, 2026 ਨੂੰ ਵਾਰਾਣਸੀ ਵਿੱਚ ਅਤੇ ਤੀਜੀ ਮੀਟਿੰਗ 5-6 ਅਗਸਤ, 2026 ਨੂੰ ਭੋਪਾਲ ਵਿੱਚ ਹੋਈ। ਅੱਜ ਹੋਈ ਮੰਤਰੀ ਪੱਧਰੀ ਮੀਟਿੰਗ ਵਿੱਚ ਭਾਰਤ ਸਮੇਤ 14 ਦੇਸ਼ਾਂ ਨੇ ਭਾਗ ਲਿਆ ਜਿਸ ਵਿੱਚ 10 ਬ੍ਰਿਕਸ ਮੈਂਬਰ ਦੇਸ਼ ਅਤੇ ਚਾਰ ਭਾਗੀਦਾਰ ਦੇਸ਼ ਸ਼ਾਮਲ ਸਨ। ਭਾਗ ਲੈਣ ਵਾਲੇ ਬ੍ਰਿਕਸ ਮੈਂਬਰ ਦੇਸ਼ ਬ੍ਰਾਜ਼ੀਲ, ਚੀਨ, ਮਿਸਰ, ਇਥੋਪੀਆ, ਭਾਰਤ, ਇੰਡੋਨੇਸ਼ੀਆ, ਈਰਾਨ, ਰੂਸ, ਦੱਖਣੀ ਅਫਰੀਕਾ ਅਤੇ ਸੰਯੁਕਤ ਅਰਬ ਅਮੀਰਾਤ ਸਨ, ਜਦੋਂ ਕਿ ਮਿਸਰ ਨੇ ਮੰਤਰੀ ਪੱਧਰੀ ਮੀਟਿੰਗ ਵਿੱਚ ਵਰਚੁਅਲੀ ਹਿੱਸਾ ਲਿਆ। ਭਾਗੀਦਾਰ ਦੇਸ਼ ਬੇਲਾਰੂਸ, ਕਿਊਬਾ, ਕਜ਼ਾਕਿਸਤਾਨ ਅਤੇ ਥਾਈਲੈਂਡ ਸਨ। ਇੰਡੋਨੇਸ਼ੀਆ, ਦੱਖਣੀ ਅਫਰੀਕਾ ਅਤੇ ਸੰਯੁਕਤ ਅਰਬ ਅਮੀਰਾਤ ਦੇ ਸੱਭਿਆਚਾਰ ਮੰਤਰੀਆਂ ਨੇ ਵੀ ਮੰਤਰੀ ਪੱਧਰੀ ਮੀਟਿੰਗ ਵਿੱਚ ਹਿੱਸਾ ਲਿਆ, ਜੋ ਸੱਭਿਆਚਾਰ ਟ੍ਰੈਕ ਵਿੱਚ ਉੱਚ-ਪੱਧਰੀ ਭਾਗੀਦਾਰੀ ਨੂੰ ਦਰਸਾਉਂਦਾ ਹੈ। ਮੀਟਿੰਗਾਂ ਵਿੱਚ ਕੁੱਲ 55 ਪ੍ਰਤੀਨਿਧੀਆਂ ਨੇ ਭਾਗ ਲਿਆ ।

ਵਿਚਾਰ-ਵਟਾਂਦਰਾ ਭਾਰਤ ਦੇ ਬ੍ਰਿਕਸ ਦੇ ਵਿਆਪਕ ਥੀਮ, "ਲਚਕੀਲਾਪਣ, ਨਵੀਨਤਾ, ਸਹਿਯੋਗ ਅਤੇ ਸਥਿਰਤਾ ਦੇ ਲਈ ਨਿਰਮਾਣ" ਦੁਆਰਾ ਨਿਰਦੇਸ਼ਿਤ ਸੀ, ਜਿਸ ਵਿੱਚ ਸੰਵਾਦ ਨੂੰ ਵਿਵਹਾਰਕ ਪਹਿਲਕਦਮੀਆਂ ਵਿੱਚ ਬਦਲਣ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਸੰਸਥਾਗਤ ਸਹਿਯੋਗ ਨੂੰ ਮਜ਼ਬੂਤ ​​ਕਰਨ 'ਤੇ ਜ਼ੋਰ ਦਿੱਤਾ ਗਿਆ ਸੀ।

ਅੱਜ ਅਪਣਾਇਆ ਗਿਆ ਭੋਪਾਲ ਐਲਾਨਨਾਮਾ, ਸੱਭਿਆਚਾਰਕ ਅਤੇ ਰਚਨਾਤਮਕ ਉਦਯੋਗਾਂ ਅਤੇ ਰਚਨਾਤਮਕ ਅਰਥਵਿਵਸਥਾ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਦਾ ਹੈ, ਜਿਸ ਵਿੱਚ ਕਾਰਜਪ੍ਰਣਾਲੀਆਂ, ਅਨੁਭਵਾਂ ਅਤੇ ਸਭ ਤੋਂ ਸਰਵੋਤਮ ਅਭਿਆਸਾਂ ਦਾ ਆਦਾਨ-ਪ੍ਰਦਾਨ, ਰਚਨਾਕਾਰਾਂ ਲਈ ਸਮਰਥਨ, ਨੈੱਟਵਰਕਿੰਗ, ਅਤੇ ਡਿਜੀਟਲ ਸਾਧਨਾਂ ਰਾਹੀਂ ਮਾਰਕਿਟ ਪਹੁੰਚ ਦੇ ਵਿਸਤ੍ਰਿਤ ਮੌਕੇ ਸ਼ਾਮਲ ਹਨ। ਇਹ ਯੂਨੈਸਕੋ ਬਹੁ-ਰਾਸ਼ਟਰੀ ਨਾਮਜ਼ਦਗੀਆਂ, ਉਤਪਤੀ ਖੋਜ, ਅਤੇ ਸੱਭਿਆਚਾਰਕ ਸੰਪਤੀ ਦੀ ਵਾਪਸੀ ਅਤੇ ਬਹਾਲੀ 'ਤੇ ਬਿਹਤਰ ਸਹਿਯੋਗ ਦੀ ਵੀ ਵਿਵਸਥਾ ਕਰਦਾ ਹੈ, ਜਿਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ)-ਸਮਰੱਥ ਟਰੇਸਿੰਗ ਸਾਧਨਾਂ ਦੀ ਖੋਜ; ਪਰੰਪਰਾਗਤ ਗਿਆਨ ਪ੍ਰਣਾਲੀਆਂ ਅਤੇ ਪਰੰਪਰਾਗਤ ਸੱਭਿਆਚਾਰਕ ਪ੍ਰਗਟਾਵੇ ਦੀ ਸੁਰੱਖਿਆ; ਦਸਤਾਵੇਜ਼ੀ ਵਿਰਾਸਤ ਦੇ ਡਿਜੀਟਾਈਜ਼ੇਸ਼ਨ ਅਤੇ ਸੰਭਾਲ ਵਿੱਚ ਅਜਾਇਬ ਘਰ, ਲਾਇਬ੍ਰੇਰੀਆਂ ਅਤੇ ਪੁਰਾਲੇਖਾਂ ਵਿਚਕਾਰ ਸਹਿਯੋਗ; ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਪ੍ਰਣਾਲੀਆਂ ਵਿੱਚ ਕਾਪੀਰਾਈਟ ਕੀਤੇ ਕੰਮਾਂ ਦੀ ਵਰਤੋਂ ਸੰਬੰਧੀ ਰਚਨਾਕਾਰਾਂ  ਦੇ ਅਧਿਕਾਰਾਂ, ਪਾਰਦਰਸ਼ਤਾ ਅਤੇ ਨਿਰਪੱਖ ਅਤੇ ਬਰਾਬਰ ਮਿਹਨਤਾਨੇ ਦੀ ਸੁਰੱਖਿਆ ਸ਼ਾਮਲ ਹੈ।

ਸੱਭਿਆਚਾਰਕ ਸਬੰਧੀ ਪਹਿਲਕਦਮੀ ਦੇ ਅੰਤਰਗਤ ਇੱਕ ਠੋਸ ਕਦਮ ਵਜੋਂ, ਭਾਰਤ ਨੇ ਇੱਕ ਸਵੈ-ਇੱਛਤ ਕਲਾਕਾਰ ਰਜਿਸਟਰੀ ਵਿਕਸਿਤ ਕਰਨ ਲਈ ਇੱਕ ਪਾਇਲਟ ਪਹਿਲਕਦਮੀ ਦਾ ਐਲਾਨ ਕੀਤਾ ਹੈ। ਇਸ ਪਹਿਲਕਦਮੀ ਦਾ ਉਦੇਸ਼ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਸੁਵਿਧਾਜਨਕ ਬਣਾਉਣਾ, ਪੇਸ਼ੇਵਰ ਨੈੱਟਵਰਕਾਂ ਨੂੰ ਮਜ਼ਬੂਤ ​​ਕਰਨਾ ਅਤੇ ਬ੍ਰਿਕਸ ਦੇਸ਼ਾਂ ਦੇ ਕਲਾਕਾਰਾਂ ਅਤੇ ਰਚਨਾਤਮਕ ਪੇਸ਼ੇਵਰਾਂ ਲਈ ਵਧੇਰੇ ਮੌਕੇ ਪੈਦਾ ਕਰਨਾ ਹੈ।

ਭਾਰਤ ਦੀ ਬ੍ਰਿਕਸ ਪ੍ਰਧਾਨਗੀ ਦਾ ਇੱਕ ਪ੍ਰਮੁੱਖ ਸੱਭਿਆਚਾਰਕ ਹਿੱਸਾ 6-7 ਅਗਸਤ, 2026 ਨੂੰ ਭੋਪਾਲ ਵਿੱਚ ਆਯੋਜਿਤ ਦੋ-ਰੋਜ਼ਾ ਬ੍ਰਿਕਸ ਸੱਭਿਆਚਾਰਕ ਉਤਸਵ ਸੀ। ਇਸ ਉਤਸਵ ਵਿੱਚ ਬ੍ਰਿਕਸ ਮੈਂਬਰ ਅਤੇ ਭਾਗੀਦਾਰ ਦੇਸ਼ਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਬੇਲਾਰੂਸ, ਬ੍ਰਾਜ਼ੀਲ, ਇੰਡੋਨੇਸ਼ੀਆ, ਰੂਸ ਅਤੇ ਸੰਯੁਕਤ ਅਰਬ ਅਮੀਰਾਤ ਸ਼ਾਮਿਲ ਸਨ । ਉਨ੍ਹਾਂ ਦੇ ਸੱਭਿਆਚਾਰਕ ਪ੍ਰਦਰਸ਼ਨਾਂ ਨੇ ਉਨ੍ਹਾਂ ਦੀਆਂ ਸਮ੍ਰਿੱਧ ਅਤੇ ਵਿਭਿੰਨ ਕਲਾਤਮਕ ਪਰੰਪਰਾਵਾਂ ਨੂੰ ਪ੍ਰਦਰਸ਼ਿਤ ਕੀਤਾ। ਸਦੀਵੀ ਭਾਰਤੀ ਆਦਰਸ਼ ਵਾਕ "सर्वे भर्वन्तु सुखिनः"  'ਤੇ ਕੇਂਦਰਿਤ, ਇਸ ਉਤਸਵ ਨੇ ਸੱਭਿਆਚਾਰਕ ਸੰਵਾਦ, ਕਲਾਤਮਕ ਆਦਾਨ-ਪ੍ਰਦਾਨ ਅਤੇ ਜਨ-ਸੰਪਰਕ ਲਈ ਇੱਕ ਜੀਵੰਤ ਪਲੈਟਫਾਰਮ ਪ੍ਰਦਾਨ ਕੀਤਾ। ਦੂਜੇ ਦਿਨ, ਬ੍ਰਿਕਸ ਦੇਸ਼ਾਂ ਦੀਆਂ ਵਿਭਿੰਨ ਭਾਸ਼ਾਵਾਂ ਵਿੱਚ ਇੱਕ ਸਮੂਹਿਕ ਪੇਸ਼ਕਾਰੀ ਨੇ ਸੱਭਿਆਚਾਰਕ ਵਿਭਿੰਨਤਾ ਦੇ ਮਾਧਿਅਮ ਰਾਹੀਂ ਏਕਤਾ ਦਾ ਪ੍ਰਤੀਕ ਪੇਸ਼ ਕੀਤਾ ।

ਕਲਚਰ ਟ੍ਰੈਕ  ਨੇ ਦੁਵੱਲੇ ਸਹਿਯੋਗ ਲਈ ਇੱਕ ਮੌਕਾ ਵੀ ਪ੍ਰਦਾਨ ਕੀਤਾ। ਭਾਗੀਦਾਰ ਦੇਸ਼ਾਂ ਦੇ ਸੱਭਿਆਚਾਰ ਮੰਤਰੀ ਅਤੇ ਸੱਭਿਆਚਾਰ ਸਕੱਤਰ ਦੇ ਪੱਧਰ 'ਤੇ ਦੁਵੱਲੀਆਂ ਮੀਟਿੰਗਾਂ ਆਯੋਜਿਤ ਕੀਤੀਆਂ ਗਈਆਂ, ਜਿਸ ਨਾਲ ਦੁਵੱਲੇ ਸੱਭਿਆਚਾਰਕ ਸਹਿਯੋਗ ਨੂੰ ਮਜ਼ਬੂਤ ​​ਕਰਨ ਅਤੇ ਪਰਸਪਰਿਕ ਹਿੱਤਾਂ ਦੇ ਖੇਤਰਾਂ ਦਾ ਪਤਾ ਲਗਾਉਣ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਦਾ ਮੌਕਾ ਮਿਲਿਆ।

ਇਸ ਸਮਾਗਮ ਨੇ ਮਹਿਮਾਨ ਵਫ਼ਦ ਨੂੰ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਅਤੇ ਸੱਭਿਅਤਾਗਤ ਵਿਰਾਸਤ ਦਾ ਅਨੁਭਵ ਕਰਨ ਦਾ ਮੌਕਾ ਪ੍ਰਦਾਨ ਕੀਤਾ। 5 ਅਗਸਤ ਨੂੰ, ਵਫ਼ਦ ਨੇ ਭੋਪਾਲ ਵਿੱਚ ਇੰਦਰਾ ਗਾਂਧੀ ਰਾਸ਼ਟਰੀ ਮਾਨਵ ਸੰਗ੍ਰਹਾਲਯ (ਆਈਜੀਆਰਐਮਐਸ) ਦਾ ਦੌਰਾ ਕੀਤਾ। ਮੰਤਰੀ ਪੱਧਰ ਦੀ ਮੀਟਿੰਗ ਤੋਂ ਬਾਅਦ, ਵਫ਼ਦ ਨੂੰ ਅੱਜ ਸਾਂਚੀ ਲਿਜਾਇਆ ਜਾ ਰਿਹਾ ਹੈ ਤਾਂ ਜੋ ਉਹ ਉੱਥੇ ਮਹੱਤਵਪੂਰਨ ਬੋਧੀ ਵਿਰਾਸਤ ਦਾ ਅਨੁਭਵ ਕਰ ਸਕਣ । 9 ਅਗਸਤ ਦੀ ਸਵੇਰ ਨੂੰ ਭੀਮਬੇਟਕਾ ਦਾ ਦੌਰਾ ਤੈਅ ਹੈ, ਜੋ ਹਿੱਸਾ ਲੈਣ ਵਾਲੇ ਵਫ਼ਦ ਨੂੰ ਭਾਰਤ ਦੀਆਂ ਪੂਰਵ-ਇਤਿਹਾਸਕ ਚੱਟਾਨ ਗੁਫਾਵਾਂ ਅਤੇ ਪ੍ਰਾਚੀਨ ਸੱਭਿਆਚਾਰਕ ਵਿਰਾਸਤ ਦਾ ਅਨੁਭਵ ਕਰਨ ਦਾ ਮੌਕਾ ਪ੍ਰਦਾਨ ਕਰੇਗਾ।

ਭਾਰਤ ਨੇ ਆਪਣੀ ਪ੍ਰਧਾਨਗੀ ਦੌਰਾਨ ਰਚਨਾਤਮਕ ਸਹਿਯੋਗ ਅਤੇ ਸਰਗਰਮ ਸ਼ਮੂਲੀਅਤ ਲਈ ਸਾਰੇ ਹਿੱਸਾ ਲੈਣ ਵਾਲੇ ਬ੍ਰਿਕਸ ਮੈਂਬਰ ਦੇਸ਼ਾਂ ਅਤੇ ਭਾਗੀਦਾਰ ਦੇਸ਼ਾਂ ਦੇ ਪ੍ਰਤੀ ਆਪਣੀ ਸਰਹਨਾ ਜਤਾਈ ਅਤੇ ਬ੍ਰਿਕਸ ਦੇ ਅੰਦਰ ਵਧੇਰੇ ਜੁੜੇ ਹੋਏ, ਸਮਾਵੇਸ਼ੀ ਅਤੇ ਭਵਿੱਖ ਲਈ ਤਿਆਰ ਸੱਭਿਆਚਾਰਕ ਭਾਈਵਾਲੀ ਦੀ ਦਿਸ਼ਾ ਵੱਲ ਨਿਰੰਤਰ ਸਹਿਯੋਗ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। 

************

ਐਮ ਅੰਨਾਦੁਰਾਈ /ਬਲਜੀਤ


(Release ID: 2297056) ਵਿਜ਼ੀਟਰ ਕਾਊਂਟਰ : 75