ਟੈਕਸਟਾਈਲ ਮੰਤਰਾਲਾ
ਰਾਸ਼ਟਰਪਤੀ 7 ਅਗਸਤ ਨੂੰ ਰਾਸ਼ਟਰੀ ਹੈਂਡਲੂਮ ਦਿਵਸ ਦੇ ਮੌਕੇ 'ਤੇ ਭਾਰਤ ਦੇ ਹੈਂਡਲੂਮ ਖੇਤਰ ਵਿੱਚ ਸ਼ਾਨਦਾਰ ਉਪਲਬਧੀਆਂ ਲਈ ਹੈਂਡਲੂਮ ਪੁਰਸਕਾਰ 2025 ਪ੍ਰਦਾਨ ਕਰਨਗੇ
प्रविष्टि तिथि:
04 AUG 2026 6:53PM by PIB Chandigarh
ਰਾਸ਼ਟਰਪਤੀ 7 ਅਗਸਤ 2026 ਨੂੰ ਰਾਸ਼ਟਰੀ ਹੈਂਡਲੂਮ ਦਿਵਸ ਸਮਾਗਮ ਦੌਰਾਨ ਵੱਕਾਰੀ ਹੈਂਡਲੂਮ ਪੁਰਸਕਾਰ ਪ੍ਰਦਾਨ ਕਰਨਗੇ।
ਇਸ ਸਮਾਗਮ ਵਿੱਚ ਕੇਂਦਰੀ ਕੱਪੜਾ ਮੰਤਰੀ ਸ਼੍ਰੀ ਗਿਰੀਰਾਜ ਸਿੰਘ, ਸੀਨੀਅਰ ਸ਼ਖ਼ਸੀਅਤਾਂ, ਹੈਂਡਲੂਮ ਉਦਯੋਗ ਦੇ ਨੁਮਾਇੰਦੇ, ਮਾਸਟਰ ਬੁਣਕਰ, ਡਿਜ਼ਾਈਨਰ, ਨਿਰਯਾਤਕ, ਕਾਰੀਗਰ ਅਤੇ ਹੋਰ ਖ਼ਾਸ ਮਹਿਮਾਨ ਸ਼ਾਮਲ ਹੋਣਗੇ।
ਭਾਰਤ ਦੀਆਂ ਅਮੀਰ ਹੈਂਡਲੂਮ ਪਰੰਪਰਾਵਾਂ ਦੇ ਸੰਭਾਲ, ਉਤਸ਼ਾਹ ਅਤੇ ਵਿਕਾਸ ਵਿੱਚ ਬੇਮਿਸਾਲ ਯੋਗਦਾਨ ਲਈ ਕੁੱਲ 22 ਪੁਰਸਕਾਰ ਜੇਤੂਆਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਨ੍ਹਾਂ ਵਿੱਚ 3 ਸੰਤ ਕਬੀਰ ਹੈਂਡਲੂਮ ਪੁਰਸਕਾਰ ਜੇਤੂ ਅਤੇ 19 ਰਾਸ਼ਟਰੀ ਹੈਂਡਲੂਮ ਪੁਰਸਕਾਰ ਜੇਤੂ ਸ਼ਾਮਲ ਹਨ।
(2025 ਲਈ ਸੰਤ ਕਬੀਰ ਅਤੇ ਰਾਸ਼ਟਰੀ ਹੈਂਡਲੂਮ ਪੁਰਸਕਾਰ ਜੇਤੂਆਂ ਦੀ ਸੂਚੀ)
ਹੈਂਡਲੂਮ ਖੇਤਰ ਵਿੱਚ ਉੱਤਮਤਾ ਦਾ ਜਸ਼ਨ
ਕੱਪੜਾ ਮੰਤਰਾਲੇ ਨੇ ਸੰਤ ਕਬੀਰ ਹੈਂਡਲੂਮ ਪੁਰਸਕਾਰ ਅਤੇ ਰਾਸ਼ਟਰੀ ਹੈਂਡਲੂਮ ਪੁਰਸਕਾਰ 2025 ਦੇ ਜੇਤੂਆਂ ਦਾ ਐਲਾਨ ਕੀਤਾ ਹੈ। ਇਹ ਪੁਰਸਕਾਰ ਹੈਂਡਲੂਮ ਖੇਤਰ ਵਿੱਚ ਬੁਣਾਈ, ਨਵੀਨਤਾ, ਡਿਜ਼ਾਈਨ ਵਿਕਾਸ, ਮਾਰਕੀਟਿੰਗ ਪਹਿਲਕਦਮੀਆਂ, ਸਟਾਰਟ-ਅੱਪ ਉੱਦਮਾਂ ਅਤੇ ਉਤਪਾਦਕ ਕੰਪਨੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਨੂੰ ਮਾਨਤਾ ਦਿੰਦੇ ਹਨ।
ਇਹ ਪੁਰਸਕਾਰ ਰਾਸ਼ਟਰੀ ਹੈਂਡਲੂਮ ਵਿਕਾਸ ਪ੍ਰੋਗਰਾਮ (ਐੱਨਐੱਚਡੀਪੀ) ਦੇ ਹੈਂਡਲੂਮ ਮਾਰਕੀਟਿੰਗ ਸਹਾਇਤਾ (ਐੱਚਐੱਮਏ) ਹਿੱਸੇ ਦੇ ਅਧੀਨ ਸਥਾਪਿਤ ਕੀਤੇ ਗਏ ਹਨ ਅਤੇ ਹੈਂਡਲੂਮ ਖੇਤਰ ਵਿੱਚ ਉੱਤਮਤਾ ਲਈ ਸਰਵਉੱਚ ਰਾਸ਼ਟਰੀ ਮਾਨਤਾ ਦੀ ਅਗਵਾਈ ਕਰਦੇ ਹਨ।
ਰਾਸ਼ਟਰੀ ਹੈਂਡਲੂਮ ਦਿਵਸ ਸਮਾਗਮ ਦੌਰਾਨ ਇਹ ਪੁਰਸਕਾਰ ਉਨ੍ਹਾਂ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਪ੍ਰਦਾਨ ਕੀਤੇ ਜਾਣਗੇ, ਜਿਨ੍ਹਾਂ ਨੇ ਭਾਰਤ ਦੀ ਹੈਂਡਲੂਮ ਵਿਰਾਸਤ ਨੂੰ ਮਜ਼ਬੂਤ ਕਰਨ ਅਤੇ ਘਰੇਲੂ ਤੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਇਸ ਦੀ ਪ੍ਰਤੀਯੋਗਤਾ ਵਧਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ।
ਇਸ ਪ੍ਰੋਗਰਾਮ ਵਿੱਚ ਦੇਸ਼ ਭਰ ਤੋਂ ਸੰਸਦ ਮੈਂਬਰ, ਸੀਨੀਅਰ ਸਰਕਾਰੀ ਅਧਿਕਾਰੀ, ਉਦਯੋਗ ਦੇ ਮਾਹਰ, ਵਿਦਿਅਕ ਸੰਸਥਾਵਾਂ, ਨਿਰਯਾਤਕ, ਡਿਜ਼ਾਈਨਰ ਅਤੇ ਹਥਖੱਡੀ ਬੁਣਕਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਹੈਂਡਲੂਮ ਪੁਰਸਕਾਰ
ਹੈਂਡਲੂਮਪੁਰਸਕਾਰਾਂ ਦਾ ਉਦੇਸ਼ ਹੈਂਡਲੂਮ ਖੇਤਰ ਵਿੱਚ ਉੱਤਮਤਾ, ਨਵੀਨਤਾ ਅਤੇ ਲਗਾਤਾਰ ਵਚਨਬੱਧਤਾ ਨੂੰ ਉਤਸ਼ਾਹਿਤ ਕਰਨਾ ਹੈ। ਇਹ ਪੁਰਸਕਾਰ ਸ਼ਾਨਦਾਰ ਸ਼ਿਲਪ ਕਲਾ, ਪਰੰਪਰਾਗਤ ਹੁਨਰ ਨੂੰ ਸੰਭਾਲਦੇ ਹੋਏ ਆਧੁਨਿਕ ਤਕਨੀਕਾਂ ਨੂੰ ਅਪਣਾਉਣ, ਉਤਪਾਦ ਵਿਭਿੰਨਤਾ, ਡਿਜ਼ਾਈਨ ਨਵੀਨਤਾ ਅਤੇ ਬੁਣਕਰ ਭਾਈਚਾਰਿਆਂ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਯੋਗਦਾਨ ਨੂੰ ਮਾਨਤਾ ਦਿੰਦੇ ਹਨ।
ਸੰਤ ਕਬੀਰ ਹੈਂਡਲੂਮ ਪੁਰਸਕਾਰ
ਇਹ ਪੁਰਸਕਾਰ ਉਨ੍ਹਾਂ ਹਥਖੱਡੀ ਬੁਣਕਰਾਂ ਲਈ ਦੇਸ਼ ਦਾ ਸਰਵਉੱਚ ਸਨਮਾਨ ਹੈ, ਜਿਨ੍ਹਾਂ ਨੇ ਬੇਮਿਸਾਲ ਸ਼ਿਲਪ ਕਲਾ ਅਤੇ ਭਾਰਤ ਦੀਆਂ ਬੁਣਾਈ ਪਰੰਪਰਾਵਾਂ ਨੂੰ ਸੰਭਾਲਣ ਤੇ ਉਤਸ਼ਾਹਿਤ ਕਰਨ ਲਈ ਜੀਵਨ ਭਰ ਸਮਰਪਣ ਦਿਖਾਇਆ ਹੈ।
ਪੁਰਸਕਾਰ ਪ੍ਰਾਪਤਕਰਤਾਵਾਂ ਦੀ ਚੋਣ ਬੇਮਿਸਾਲ ਤਕਨੀਕੀ ਹੁਨਰ, ਨਵੀਨਤਾ, ਇਸ ਖੇਤਰ ਵਿੱਚ ਲਗਾਤਾਰ ਯੋਗਦਾਨ, ਪਰੰਪਰਾਗਤ ਬੁਣਾਈ ਦੇ ਤਰੀਕਿਆਂ ਨੂੰ ਉਤਸ਼ਾਹਿਤ ਕਰਨ, ਕਾਰੀਗਰਾਂ ਨੂੰ ਮਾਰਗਦਰਸ਼ਨ ਦੇਣ ਅਤੇ ਭਾਈਚਾਰੇ ਦੇ ਵਿਕਾਸ ਲਈ ਕੀਤੇ ਯਤਨਾਂ ਦੇ ਆਧਾਰ 'ਤੇ ਕੀਤੀ ਜਾਂਦੀ ਹੈ।
ਪੁਰਸਕਾਰ ਵਿੱਚ ਸ਼ਾਮਲ ਹਨ:
-
ਸੋਨੇ ਦਾ ਸਿੱਕਾ (ਜੜਤ)
-
ਤਾਮਰ-ਪੱਤਰ (ਤਾਂਬੇ ਦੀ ਤਖ਼ਤੀ)
-
ਸ਼ਾਲ
-
ਪ੍ਰਮਾਣ-ਪੱਤਰ (ਸਰਟੀਫਿਕੇਟ)
-
ਰਾਸ਼ਟਰਪਤੀ ਹੈਂਡਲੂਮ ਪੁਰਸਕਾਰ
-
ਰਾਸ਼ਟਰੀ ਹੈਂਡਲੂਮ ਪੁਰਸਕਾਰ ਉਨ੍ਹਾਂ ਹਥਖੱਡੀ ਬੁਣਕਰਾਂ ਅਤੇ ਹੋਰ ਹਿੱਸੇਦਾਰਾਂ ਨੂੰ ਸਨਮਾਨਿਤ ਕਰਦਾ ਹੈ ਜਿਨ੍ਹਾਂ ਨੇ ਆਪਣੇ-ਆਪਣੇ ਖੇਤਰਾਂ ਵਿੱਚ ਸ਼ਾਨਦਾਰ ਰਚਨਾਤਮਿਕਤਾ, ਗੁਣਵੱਤਾ, ਨਵੀਨਤਾ ਅਤੇ ਉੱਤਮਤਾ ਦਾ ਪ੍ਰਦਰਸ਼ਨ ਕੀਤਾ ਹੈ।
-
ਇਹ ਪੁਰਸਕਾਰ ਕਾਰੀਗਰਾਂ ਅਤੇ ਸੰਸਥਾਵਾਂ ਨੂੰ ਭਾਰਤ ਦੀਆਂ ਵੱਖ-ਵੱਖ ਹਥਖੱਡੀ ਪਰੰਪਰਾਵਾਂ ਨੂੰ ਸੰਭਾਲਦੇ ਹੋਏ ਸ਼ਿਲਪ ਕਲਾ, ਉਤਪਾਦ ਵਿਕਾਸ ਅਤੇ ਬਾਜ਼ਾਰ ਤੱਕ ਪਹੁੰਚ ਵਿੱਚ ਮਿਆਰਾਂ ਨੂੰ ਲਗਾਤਾਰ ਬਿਹਤਰ ਬਣਾਉਣ ਲਈ ਪ੍ਰੇਰਿਤ ਕਰਦਾ ਹੈ।
ਪੁਰਸਕਾਰ ਵਿੱਚ ਸ਼ਾਮਲ ਹਨ:
ਚੋਣ ਪ੍ਰਕਿਰਿਆ
ਬੁਣਾਈ ਸ਼੍ਰੇਣੀ ਦੇ ਪੁਰਸਕਾਰ ਜੇਤੂਆਂ ਦੀ ਚੋਣ ਜੋਨਲ, ਹੈੱਡਕੁਆਰਟਰ ਅਤੇ ਕੇਂਦਰੀ ਪੱਧਰ ਦੀਆਂ ਚੋਣ ਕਮੇਟੀਆਂ ਰਾਹੀਂ ਇੱਕ ਸਖ਼ਤ ਬਹੁ-ਪੱਧਰੀ ਮੁਲਾਂਕਣ ਪ੍ਰਕਿਰਿਆ ਰਾਹੀਂ ਕੀਤੀ ਜਾਂਦੀ ਹੈ। ਇਹਨਾਂ ਕਮੇਟੀਆਂ ਵਿੱਚ ਤਜਰਬੇਕਾਰ ਪੇਸ਼ੇਵਰ, ਤਕਨੀਕੀ ਮਾਹਰ ਅਤੇ ਸੀਨੀਅਰ ਸਰਕਾਰੀ ਅਧਿਕਾਰੀ ਸ਼ਾਮਲ ਹੁੰਦੇ ਹਨ, ਜੋ ਨਿਰਧਾਰਿਤ ਯੋਗਤਾ ਮਾਪਦੰਡਾਂ ਅਤੇ ਮੁਲਾਂਕਣ ਮਾਪਦੰਡਾਂ ਦੇ ਆਧਾਰ 'ਤੇ ਨਾਮਜ਼ਦਗੀਆਂ ਦਾ ਮੁਲਾਂਕਣ ਕਰਦੇ ਹਨ।
ਡਿਜ਼ਾਈਨ ਵਿਕਾਸ, ਮਾਰਕੀਟਿੰਗ, ਸਟਾਰਟ-ਅੱਪ ਉੱਦਮਾਂ ਅਤੇ ਉਤਪਾਦਕ ਕੰਪਨੀਆਂ ਨਾਲ ਸਬੰਧਿਤ ਸ਼੍ਰੇਣੀਆਂ ਲਈ, ਨਾਮਜ਼ਦਗੀਆਂ ਨੂੰ ਅੰਤਿਮ ਪ੍ਰਵਾਨਗੀ ਤੋਂ ਪਹਿਲਾਂ ਹੈੱਡਕੁਆਰਟਰ ਕਮੇਟੀ ਅਤੇ ਕੇਂਦਰੀ ਪੱਧਰ ਦੀ ਕਮੇਟੀ ਵੱਲੋਂ ਇੱਕ ਸਿਲਸਿਲੇਵਾਰ ਮੁਲਾਂਕਣ ਵਿੱਚੋਂ ਲੰਘਣਾ ਪੈਂਦਾ ਹੈ।
ਇਹ ਚੋਣ ਪ੍ਰਕਿਰਿਆ ਹੈਂਡਲੂਮ ਖੇਤਰ ਦੇ ਸਾਰੇ ਵਰਗਾਂ ਵਿੱਚ ਪਾਰਦਰਸ਼ਤਾ, ਨਿਰਪੱਖਤਾ ਅਤੇ ਅਸਲ ਉੱਤਮਤਾ ਨੂੰ ਮਾਨਤਾ ਦੇਣਾ ਯਕੀਨੀ ਬਣਾਉਂਦੀ ਹੈ।
(2025 ਲਈ ਸੰਤ ਕਬੀਰ ਅਤੇ ਰਾਸ਼ਟਰੀ ਹਥਕਰਘਾ ਪੁਰਸਕਾਰ ਜੇਤੂਆਂ ਦੀ ਸੂਚੀ)
******
ਐੱਮਏਐੱਮ/ਵੀਐੱਨ
(रिलीज़ आईडी: 2295371)
आगंतुक पटल : 4