ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ 2026 ਲਈ ਨਾਮਜ਼ਦਗੀ ਦੀ ਅੰਤਿਮ ਮਿਤੀ 15 ਅਗਸਤ ਤੱਕ ਵਧਾ ਦਿੱਤੀ ਗਈ ਹੈ


ਨਾਮਜ਼ਦਗੀ ਪ੍ਰਕਿਰਿਆ ਰਾਸ਼ਟਰੀ ਪੁਰਸਕਾਰ ਪੋਰਟਲ https://awards.gov.in ਰਾਹੀਂ ਕੀਤੀ ਜਾਂਦੀ ਹੈ

प्रविष्टि तिथि: 31 JUL 2026 2:03PM by PIB Chandigarh

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਔਨਲਾਈਨ ਨਾਮਜ਼ਦਗੀ ਜਮ੍ਹਾਂ ਕਰਨ ਦੀ ਆਖਰੀ, 31 ਜੁਲਾਈ, 2026 ਤੋਂ ਵਧਾ ਕੇ 15 ਅਗਸਤ 2026 ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ (PMRBP) ਲਈ ਨਾਮਜ਼ਦਗੀ ਪ੍ਰਕਿਰਿਆ 1 ਅਪ੍ਰੈਲ 2026 ਤੋਂ ਰਾਸ਼ਟਰੀ ਪੋਰਟਲ (https://awards.gov.in) ਰਾਹੀਂ ਸ਼ੁਰੂ ਹੋ ਚੁੱਕੀ ਹੈ।

ਇਹ ਪੁਰਸਕਾਰ ਉਨ੍ਹਾਂ ਬੱਚਿਆਂ ਨੂੰ ਪ੍ਰਦਾਨ ਕੀਤੇ ਜਾਂਦੇ ਹਨ ਜਿਨ੍ਹਾਂ ਨੇ ਬਹਾਦਰੀ, ਸਮਾਜਿਕ ਸੇਵਾ, ਵਾਤਾਵਰਣ, ਖੇਡਾਂ, ਕਲਾ ਅਤੇ ਸੱਭਿਆਚਾਰ ਅਤੇ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰਾਂ ਵਿੱਚ ਅਸਧਾਰਣ ਉਪਲਬਧੀਆਂ ਹਾਸਲ ਕੀਤੀਆਂ ਹਨ।

ਦੇਸ਼ ਵਿੱਚ ਰਹਿਣ ਵਾਲਾ ਕੋਈ ਵੀ ਭਾਰਤੀ ਨਾਗਰਿਕ, ਜਿਸ ਦੀ ਉਮਰ 5 ਵਰ੍ਹੇ ਤੋਂ ਵੱਧ ਅਤੇ 31 ਜੁਲਾਈ, 2026 ਤੱਕ 18 ਵਰ੍ਹਿਆਂ ਤੋਂ ਜ਼ਿਆਦਾ ਨਾ ਹੋਵੇ, ਇਨ੍ਹਾਂ ਪੁਰਸਕਾਰਾਂ ਦੇ ਯੋਗ ਹਨ। ਸਵੈ-ਨਾਮਜ਼ਦਗੀ ਅਤੇ ਕਿਸੇ ਵੀ ਨਾਗਰਿਕ ਦੁਆਰਾ ਸਿਫਾਰਸ਼ ਕੀਤੇ ਨਾਮਜ਼ਦਗੀ ਸਿਰਫ਼ ਰਾਸ਼ਟਰੀ ਪੁਰਸਕਾਰ ਪੋਰਟਲ ਰਾਹੀਂ ਹੀ ਸਵੀਕਾਰ ਕੀਤੇ ਜਾਣਗੇ।

ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਰਾਸ਼ਟਰੀ ਪੁਰਸਕਾਰ ਪੋਰਟਲ https://awards.gov.in  ‘ਤੇ ਜਾਓ।

***************

ਐੱਸਐੱਸ/ਪੀਸੀ/ਏਕੇ


(रिलीज़ आईडी: 2292723) आगंतुक पटल : 5
इस विज्ञप्ति को इन भाषाओं में पढ़ें: Telugu , English , Urdu , हिन्दी , Marathi , Bengali-TR , Gujarati , Tamil , Kannada , Malayalam