ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਜ਼ਮੀਨੀ ਪੱਧਰ ਦੇ ਡਿਜੀਟਲ ਕ੍ਰਿਏਟਰ ਨੂੰ ਹੁਲਾਰਾ ਦੇਣ ਲਈ ‘ਜੇਮਸ ਆਫ ਇੰਡੀਆ’ ਚੈਲੇਂਜ ਦੇ ਪਾਇਲਟ ਫੇਜ਼ ਦੀ ਸ਼ੁਰੂਆਤ ਕੀਤੀ


ਸ਼ੂਟ, ਅਪਲੋਡ, ਸ਼ਾਈਨ: ‘ਜੇਮਸ ਆਫ ਇੰਡੀਆ’ ਚੈਲੇਂਜ ਲਈ 1 ਅਗਸਤ ਤੋਂ MyWAVES ‘ਤੇ ਐਂਟਰੀਆਂ ਮੰਗੀਆਂ ਹਨ

ਰਾਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਜ਼ਮੀਨੀ ਪੱਧਰ ‘ਤੇ ਕ੍ਰਿਏਟਰ ਨੂੰ ਸੰਗਠਿਤ ਕਰਨ ਤੋਂ ਲੈ ਕੇ ਜਿਊਰੀ ਮੁਲਾਂਕਣ (Jury Evaluation) ਤੱਕ ਚੈਲੇਂਜ ਦਾ ਸੰਚਾਲਨ ਕਰਨਗੇ

ਯੂ-ਟਿਊਬ ਅਤੇ ਮੇਟਾ ਆਪਣੇ ਕ੍ਰਿਏਟਰ ਈਕੋਸਿਸਟਮ ਨੂੰ ਸਾਂਝਾ ਕਰਦੇ ਹੋਏ ਇਸ ਚੈਲੇਂਜ ਦੇ ਭਾਗੀਦਾਰ ਹੋਣਗੇ

प्रविष्टि तिथि: 21 JUL 2026 1:52PM by PIB Chandigarh

ਭਾਰਤ ਦੇ ਕ੍ਰਿਏਟਿਵ ਸੈਕਟਰ ਨੂੰ ਮਜ਼ਬੂਤ ਕਰਨ ਅਤੇ ਉਭਰਦੀ ਹੋਈ ਔਰੇਂਜ ਇਕੌਨਮੀ ਨੂੰ ਹੁਲਾਰਾ ਦੇਣ ਲਈ ਸਰਕਾਰ ਦੇ ਲਗਾਤਾਰ ਯਤਨਾਂ ਦੇ ਤਹਿਤ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਅੱਜ ‘ਜੇਮਸ ਆਫ ਇੰਡੀਆ’ ਚੈਲੇਂਜ ਦੇ ਪਾਇਲਟ ਫੇਜ਼ ਦੀ ਸ਼ੁਰੂਆਤ ਕੀਤੀ। ਇਹ ਇੱਕ ਢਾਂਚਾਗਤ ਰਾਸ਼ਟਰੀ ਪਹਿਲਕਦਮੀ ਹੈ ਜਿਸ ਦਾ ਉਦੇਸ਼ ਦੇਸ਼ ਭਰ ਤੋਂ ਜ਼ਮੀਨੀ ਪੱਧਰ ਦੇ ਡਿਜੀਟਲ ਕ੍ਰਿਏਟਰ ਦੀ ਪਛਾਣ ਕਰਨਾ, ਉਨ੍ਹਾਂ ਦਾ ਪੋਸ਼ਣ ਕਰਨਾ ਅਤੇ ਉਨ੍ਹਾਂ ਨੂੰ ਹੁਲਾਰਾ ਦੇਣਾ ਹੈ। 

ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਦੂਰਦਰਸ਼ੀ ਅਗਵਾਈ ਵਿੱਚ ਭਾਰਤ ਨੇ ਤਕਨਾਲੋਜੀ ਨੂੰ ਸਸ਼ਕਤੀਕਰਣ, ਸਮਾਵੇਸ਼ ਅਤੇ ਰਾਸ਼ਟਰ ਨਿਰਮਾਣ ਦੇ ਇੱਕ ਸ਼ਕਤੀਸ਼ਾਲੀ ਸਾਧਨ ਵਜੋਂ ਅਪਣਾਇਆ ਹੈ। ਡਿਜੀਟਲ ਇੰਡੀਆ ਵਰਗੀਆਂ ਪਹਿਲਕਦਮੀਆਂ ਨੇ ਤਕਨਾਲੋਜੀ ਤੱਕ ਪਹੁੰਚ ਨੂੰ ਲੋਕਤੰਤਰੀ ਬਣਾਇਆ ਹੈ ਅਤੇ ਬੇਮਿਸਾਲ ਪੱਧਰ 'ਤੇ ਨਵੀਨਤਾ ਲਈ ਮੌਕੇ ਪੈਦਾ ਕੀਤੇ ਹਨ।

ਇਹ ਪਹਿਲਕਦਮੀ, ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਵੱਲੋਂ ਸ਼ੁਰੂ ਕੀਤੇ ਗਏ ਵੇਵਸ ਓਟੀਟੀ ਅਧੀਨ ਸਿਟੀਜ਼ਨ ਕ੍ਰਿਏਟਰ ਪਲੈਟਫਾਰਮ MyWAVES ‘ਤੇ ਅਧਾਰਿਤ ਹੈ। ਇਸ ਦਾ ਉਦੇਸ਼ ਨਾਗਰਿਕਾਂ ਨੂੰ ਮੌਲਿਕ ਵਿਸ਼ੇ ਸਮੱਗਰੀ ਤਿਆਰ ਕਰਨ, ਅਪਲੋਡ ਕਰਨ ਅਤੇ ਸਾਂਝਾ ਕਰਨ ਵਿੱਚ ਸਮਰੱਥ ਬਣਾਉਣ ਨਾਲ ਹੀ ਭਾਰਤ ਦੇ ਡਿਜੀਟਲ ਕ੍ਰਿਏਟਰ ਈਕੋਸਿਸਟਮ ਨੂੰ ਮਜ਼ਬੂਤ ਕਰਨਾ ਹੈ। ਉਪਭੋਗਤਾ-ਨਿਰਮਾਣ ਕੀਤੀ ਸਮੱਗਰੀ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਪਲੈਟਫਾਰਮ ਵਜੋਂ ਕਲਪਨਾ ਕੀਤੀ MyWAVES ਹੁਣ ‘ਜੇਮਸ ਆਫ ਇੰਡੀਆ’ ਦਾ ਅਧਾਰ ਪ੍ਰਦਾਨ ਕਰਦਾ ਹੈ, ਜੋ ਕ੍ਰਿਏਟਰ ਨੂੰ ਪ੍ਰਮਾਣਿਕ ਡਿਜੀਟਲ ਸਟੋਰੀ ਟੈਲਿੰਗ ਰਾਹੀਂ ਆਪਣੇ ਜ਼ਿਲ੍ਹਿਆਂ ਦੀ ਵਿਲੱਖਣ ਕਹਾਣੀਆਂ ਨੂੰ ਦੱਸਣ ਲਈ ਸੱਦਾ ਦਿੰਦਾ ਹੈ। 

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਚੰਚਲ ਕੁਮਾਰ ਨੇ ਕਿਹਾ ਕਿ “ਭਾਰਤ ਦੇ ਹਰ ਜ਼ਿਲ੍ਹੇ ਵਿੱਚ ਇੱਕ ਕਹਾਣੀ ਲੁੱਕੀ ਹੋਈ ਹੈ ਜਿਸ ਨੂੰ ਸੁਣਾਏ ਜਾਣ ਦਾ ਇੰਤਜ਼ਾਰ ਹੈ, ਅਤੇ ‘ਜੇਮਸ ਆਫ ਇੰਡੀਆ’ ਸਾਡੇ ਰਚਨਾਕਾਰਾਂ ਨੂੰ ਇਸ ਨੂੰ ਸੁਣਾਉਣ ਦਾ ਪਲੈਟਫਾਰਮ ਪ੍ਰਦਾਨ ਕਰਦਾ ਹੈ। ਇਹ ਪ੍ਰੋਗਰਾਮ ਨਾ ਸਿਰਫ ਸਾਡੇ ਨੌਜਵਾਨਾਂ ਦੀ ਰਚਨਾਤਮਕਤਾ ਦਾ ਜਸ਼ਨ ਮਨਾਉਂਦਾ ਹੈ, ਸਗੋਂ ਸਾਡੇ ਜ਼ਿਲ੍ਹਿਆਂ ਦੀ ਅਸਾਧਾਰਣ ਵਿਭਿੰਨਤਾ ਦਾ ਵੀ ਜ਼ਸ਼ਨ ਮਨਾਉਂਦਾ ਹੈ।”

ਇਸ ਚੈਲੇਂਜ ਦਾ ਉਦੇਸ਼ ਰਚਨਾਕਾਰਾਂ ਦਾ ਇੱਕ ਜੀਵੰਤ ਰਾਸ਼ਟਰਵਿਆਪੀ ਨੈੱਟਵਰਕ ਬਣਾਉਣਾ ਹੈ, ਜਿਸ ਦੇ ਤਹਿਤ ਉਨ੍ਹਾਂ ਨੂੰ ਪ੍ਰਮਾਣਿਕ ਡਿਜੀਟਲ ਸਟੋਰੀ ਟੈਲਿੰਗ ਰਾਹੀਂ ਆਪਣੇ ਜ਼ਿਲ੍ਹਿਆਂ ਦੇ ਸੱਭਿਆਚਾਰਕ, ਵਿਰਾਸਤ, ਟੂਰਿਜ਼ਮ, ਪਰੰਪਰਾਵਾਂ, ਇਤਿਹਾਸ ਅਤੇ ਵਿਸ਼ੇਸ਼ ਉਪਲਬਧੀਆਂ ਨੂੰ ਪ੍ਰਦਰਸ਼ਿਤ ਕਰਨ ਲਈ ਹੁਲਾਰਾ ਦਿੱਤਾ ਜਾਵੇਗਾ, ਨਾਲ ਹੀ ਭਾਰਤ ਦੇ ਹਰੇਕ ਜ਼ਿਲ੍ਹੇ ਦੀ ਵਿਲੱਖਣ ਪਛਾਣ ਦਾ ਜਸ਼ਨ ਮਨਾਇਆ ਜਾਵੇਗਾ।

ਭਾਗੀਦਾਰੀ ਦਾ ਤਰੀਕਾ: ਇਸ ਚੈਲੇਂਜ ਵਿੱਚ ਸ਼ਾਮਲ ਹੋਣ ਲਈ, ਕ੍ਰਿਏਟਰ ਵੇਵਸ ਓਟੀਟੀ ਪਲੈਟਫਾਰਮ ‘ਤੇ MyWAVES ਸੈਕਸ਼ਨ ਰਾਹੀਂ 1 ਤੋਂ 3 ਮਿੰਟ ਦੀ ਮਿਆਦ ਦੇ ਵੀਡੀਓ ਸਬਮਿਟ ਕਰ ਸਕਦੇ ਹਨ। ਪਾਇਲਟ ਫੇਜ਼ ਲਈ ਸਬਮਿਸ਼ਨ ਵਿੰਡੋ 1 ਅਗਸਤ, 2026 ਤੋਂ ਲੈ ਕੇ 31 ਅਗਸਤ, 2026 ਤੱਕ ਖੁੱਲ੍ਹੀ ਰਹੇਗੀ। 

ਪਾਇਲਟ ਫੇਜ਼ ਦਾ ਦਾਇਰਾ ਅਤੇ ਭਾਗੀਦਾਰੀ: ਇਹ ਪਾਇਲਟ ਫੇਜ਼ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ, ਅਰੁਣਾਚਲ ਪ੍ਰਦੇਸ਼, ਚੰਡੀਗੜ੍ਹ, ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦੀਓ, ਗੋਆ ਅਤੇ ਲੱਦਾਖ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਫੇਜ਼ ਪ੍ਰਸਾਰ ਭਾਰਤੀ, ਮਾਈ ਭਾਰਤ ਅਤੇ ਸਬੰਧਿਤ ਰਾਜ ਅਤੇ ਜ਼ਿਲ੍ਹਾ ਪ੍ਰਸ਼ਾਸਨਾਂ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। ਰਚਨਾਕਾਰਾਂ ਨੂੰ ਸੰਗਠਿਤ ਕਰਨ ਅਤੇ ਸਮੱਗਰੀ ਵਿਕਸਿਤ ਕਰਨ ਵਿੱਚ ਸਥਾਨਕ ਸੱਭਿਆਚਾਰਕ ਅਤੇ ਵਿਦਿਅਕ ਸੰਸਥਾਨ ਵੀ ਸਰਗਰਮ ਤੌਰ ‘ਤੇ ਸ਼ਾਮਲ ਹੋਣਗੇ।

ਇਸ ਪਹਿਲ ਨੂੰ ਹੋਰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ, ਮੰਤਰਾਲੇ ਯੂ-ਟਿਊਬ ਅਤੇ ਮੇਟਾ ਵਰਗੀਆਂ ਇੰਡਸਟ੍ਰੀਆਂ ਦੀਆਂ ਦਿੱਗਜ ਕੰਪਨੀਆਂ ਨਾਲ ਸਹਿਯੋਗ ਕਰ ਰਿਹਾ ਹੈ। ਇਹ ਦੋਵੇ ਪਲੈਟਫਾਰਮ ਆਪਣੇ ਕ੍ਰਿਏਟਰ ਭਾਈਚਾਰਿਆਂ ਨੂੰ ਇਕਜੁੱਟ ਕਰਨ ਅਤੇ ਆਪਣੇ ਨੈੱਟਵਰਕ ਵਿੱਚ ਇਸ ਚੈਲੇਂਜ ਦਾ ਵਿਆਪਕ ਪ੍ਰਸਾਰ ਕਰਨ ਵਿੱਚ ਮਦਦ ਕਰਨਗੇ। 

ਐਵਾਰਡ ਅਤੇ ਸਨਮਾਨ: ਸ਼ਾਨਦਾਰ ਪ੍ਰਤਿਭਾਵਾਂ ਨੂੰ ਸਨਮਾਨਿਤ ਕਰਨ ਲਈ, ਪ੍ਰੋਗਰਾਮ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਪ੍ਰਤਿਸ਼ਠਿਤ ਐਵਾਰਡ ਪ੍ਰਦਾਨ ਕਰੇਗਾ। 

  • ਜ਼ਿਲ੍ਹਾ ਪੱਧਰ: ਪ੍ਰਤੀ ਜ਼ਿਲ੍ਹੇ ਵਿੱਚ 50,000 ਰੁਪਏ ਦੇ ਵੱਧ ਤੋਂ ਵੱਧ 20 ਐਵਾਰਡ

  • ਰਾਜ ਪੱਧਰ: ਹਰੇਕ ਜ਼ਿਲ੍ਹੇ ਤੋਂ ਇੱਕ ਅਸਾਧਾਰਨ ਰਚਨਾਕਾਰ ਦੀ ਚੋਣ ਕੀਤੀ ਜਾਵੇਗੀ, ਜਿਸ ਨੂੰ 2 ਲੱਖ ਰੁਪਏ ਦਾ ਰਾਜ ਪੱਧਰੀ ਐਵਾਰਡ ਦਿੱਤਾ ਜਾਵੇਗਾ।

  • ਰਾਸ਼ਟਰੀ ਪੱਧਰ: ਇਸ ਤੋਂ ਬਾਅਦ ਰਾਸ਼ਟਰੀ ਪੱਧਰ ‘ਤੇ ਆਯੋਜਿਤ ਪ੍ਰੋਗਰਾਮ ਦੌਰਾਨ, ਰਾਜਾਂ ਦੀਆਂ ਚੁਣੀਆਂ ਗਈਆਂ ਐਂਟਰੀਆਂ ਵਿੱਚੋਂ 5 ਲੱਖ ਰੁਪਏ ਦੇ ਨੈਸ਼ਨਲ ਐਵਾਰਡ ਪ੍ਰਦਾਨ ਕੀਤੇ ਜਾਣਗੇ। 

ਨਿਰਪੱਖ ਮੁਲਾਂਕਣ ਨੂੰ ਯਕੀਨੀ ਬਣਾਉਣ ਲਈ, ਸਬੰਧਿਤ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਅਤੇ ਰਾਜ ਪੱਧਰੀ ਨਿਰਣਾਇਕ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ। ਇਨ੍ਹਾਂ ਕਮੇਟੀਆਂ ਵਿੱਚ ਸੱਭਿਆਚਾਰ, ਵਿਰਾਸਤ, ਟੂਰਿਜ਼ਮ, ਮੀਡੀਆ ਅਤੇ ਸਿੱਖਿਆ ਖੇਤਰ ਦੀਆਂ ਉੱਘੀਆਂ ਸ਼ਖਸੀਅਤਾਂ ਸ਼ਾਮਲ ਹੋਣਗੀਆਂ।

ਭਵਿੱਖ ਵਿੱਚ ਰਾਸ਼ਟਰਵਿਆਪੀ ਵਿਸਤਾਰ: ਇਸ ਪਾਇਲਟ ਫੇਜ਼ ਦੌਰਾਨ ਪ੍ਰਾਪਤ ਅੰਤਰ ਦ੍ਰਿਸ਼ਟੀ ਅਤੇ ਅਨੁਭਵ ਦੇ ਅਧਾਰ ‘ਤੇ, ਜੇਮਸ ਆਫ ਇੰਡੀਆ ਚੈਲੇਂਜ ਦਾ ਵਿਸਤਾਰ ਅੰਤ ਵਿੱਚ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੱਕ ਕੀਤਾ ਜਾਵੇਗਾ। ਇਸ ਦਾ ਅੰਤਿਮ ਟੀਚਾ ਭਾਰਤ ਦੇ ਹਰੇਕ ਜ਼ਿਲ੍ਹੇ ਦੀ ਵਿਲੱਖਣ ਪਛਾਣ ਅਤੇ ਵਿਰਾਸਚ ਦਾ ਜਸ਼ਨ ਮਨਾਉਣ ਵਾਲੇ ਡਿਜੀਟਲ ਰਚਨਾਕਾਰਾਂ ਦਾ ਇੱਕ ਜੀਵੰਤ, ਰਾਸ਼ਟਰਵਿਆਪੀ ਈਕੋਸਿਸਟਮ ਸਥਾਪਿਤ ਕਰਨਾ ਹੈ। 

*****

ਮਹੇਸ਼ ਕੁਮਾਰ/ਵਿਵੇਕ ਵਿਸ਼ਵਾਸ/ਅਪਰਾਜਿਤਾ ਪ੍ਰਿਯਦਰਸ਼ਨੀ/ਏਕੇ


(रिलीज़ आईडी: 2287189) आगंतुक पटल : 8
इस विज्ञप्ति को इन भाषाओं में पढ़ें: Odia , English , Urdu , Marathi , हिन्दी , Manipuri , Assamese , Bengali , Bengali-TR , Gujarati , Tamil , Telugu , Kannada , Malayalam