ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਸੀਡੀਐੱਸਸੀਓ ਨੇ ਭਾਰਤ ਦੇ ਪਹਿਲੇ ਡੇਂਗੂ ਟੀਕੇ ਨੂੰ ਪ੍ਰਵਾਨਗੀ ਦਿੱਤੀ, ਰਾਸ਼ਟਰੀ ਡੇਂਗੂ ਰੋਕਥਾਮ ਯਤਨਾਂ ਨੂੰ ਮਿਲੀ ਮਜ਼ਬੂਤੀ
ਸੀਡੀਐੱਸਸੀਓ ਨੇ 4 ਤੋਂ 60 ਸਾਲ ਦੀ ਉਮਰ ਦੇ ਵਿਅਕਤੀਆਂ ਵਿੱਚ ਡੇਂਗੂ ਦੀ ਰੋਕਥਾਮ ਲਈ ‘ਰੀਕੌਂਬੀਨੈਂਟ’ ਲਾਈਵ ਐਟੇਨੂਏਟਿਡ ਡੇਂਗੂ ਵੈਕਸੀਨ ਨੂੰ ਮਨਜ਼ੂਰੀ ਦਿੱਤੀ
ਡਬਲਿਊਐੱਚਓ ਦੀ ਪ੍ਰੀ-ਕੁਆਲੀਫਿਕੇਸ਼ਨ ਅਤੇ ਮਜ਼ਬੂਤ ਆਲਮੀ ਸੁਰੱਖਿਆ ਰਿਕਾਰਡ ਨਾਲ ਡੇਂਗੂ ਟੀਕੇ ਨੂੰ 42 ਦੇਸ਼ਾਂ ਵਿੱਚ ਮਨਜ਼ੂਰੀ ਮਿਲੀ
प्रविष्टि तिथि:
21 JUL 2026 8:35AM by PIB Chandigarh
ਭਾਰਤ ਵਿੱਚ ਡੇਂਗੂ ਦੀ ਰੋਕਥਾਮ ਅਤੇ ਨਿਯੰਤਰਣ ਦੇ ਯਤਨਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਕਦਮ ਚੁੱਕਦੇ ਹੋਏ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਧੀਨ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਸੰਗਠਨ (ਸੀਡੀਐੱਸਸੀਓ) ਨੇ ਡੇਂਗੂ ਟੈਟ੍ਰਾਵੈਲੇਂਟ ਵੈਕਸੀਨ (ਲਾਈਵ, ਐਟੇਨੂਏਟਿਡ) - Qdenga® ਲਈ ਮਾਰਕੀਟਿੰਗ ਦੀ ਆਗਿਆ ਪ੍ਰਦਾਨ ਕਰ ਦਿੱਤੀ ਹੈ। ਇਸ ਟੀਕੇ ਦਾ ਨਿਰਮਾਣ ਟਾਕੇਦਾ GmbH, ਜਰਮਨੀ ਦੁਆਰਾ ਕੀਤਾ ਗਿਆ ਹੈ ਅਤੇ ਇਸ ਦਾ ਆਯਾਤ ਐੱਮ/ਐੱਸ ਟਾਕੇਦਾ ਬਾਇਓਫਾਰਮਾਸਿਊਟੀਕਲਜ਼ ਇੰਡੀਆ ਪ੍ਰਾਈਵੇਟ ਲਿਮਿਟੇਡ ਦੁਆਰਾ ਕੀਤਾ ਜਾਵੇਗਾ। ਇਹ ਭਾਰਤ ਵਿੱਚ ਡੇਂਗੂ ਬਿਮਾਰੀ ਦੀ ਰੋਕਥਾਮ ਲਈ ਪ੍ਰਵਾਨਿਤ ਦੇਸ਼ ਦਾ ਪਹਿਲਾ ਡੇਂਗੂ ਟੀਕਾ ਹੈ।
ਇਹ ਪ੍ਰਵਾਨਗੀ ਡਰੱਗਜ਼ ਐਂਡ ਕੌਸਮੈਟਿਕਸ ਐਕਟ, 1940 ਅਤੇ ਡਰੱਗਜ਼ ਰੂਲਜ਼, 1945 ਦੇ ਉਪਬੰਧਾਂ ਦੇ ਅਨੁਸਾਰ, ਟੀਕੇ ਦੀ ਗੁਣਵੱਤਾ, ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਦੇ ਵਿਆਪਕ ਵਿਗਿਆਨਕ ਮੁਲਾਂਕਣ ਤੋਂ ਬਾਅਦ ਪ੍ਰਦਾਨ ਕੀਤੀ ਗਈ ਹੈ।
Qdenga® ਇੱਕ ਜੀਵਿਤ, ਐਟੇਨੂਏਟਿਡ ਟੈਟ੍ਰਾਵੈਲੇਂਟ ਡੇਂਗੂ ਟੀਕਾ ਹੈ ਜਿਸ ਨੂੰ ਰੀਕੌਂਬੀਨੈਂਟ ਡੀਐੱਨਏ ਤਕਨਾਲੌਜੀ ਦੀ ਵਰਤੋਂ ਕਰਕੇ ਵਿਕਸਿਤ ਕੀਤਾ ਗਿਆ ਹੈ। ਇਹ ਟੀਕਾ ਵੇਰੋ ਸੈੱਲਾਂ ਵਿੱਚ ਤਿਆਰ ਕੀਤਾ ਜਾਂਦਾ ਹੈ, ਜਿਸ ਵਿੱਚ ਡੇਂਗੂ ਵਾਇਰਸ ਟਾਈਪ-2 ਦੇ ਮੁੱਖ ਢਾਂਚੇ ਵਿੱਚ ਸੀਰੋਟਾਈਪ-ਵਿਸ਼ੇਸ਼ ਸਤਹ ਪ੍ਰੋਟੀਨ ਨੂੰ ਐਨਕੋਡ ਕਰਨ ਵਾਲੇ ਜੀਨ ਸ਼ਾਮਲ ਕੀਤੇ ਜਾਂਦੇ ਹਨ। ਇਸ ਉਤਪਾਦ ਵਿੱਚ ਜੈਨੇਟਿਕ ਤੌਰ 'ਤੇ ਸੋਧੇ ਹੋਏ ਜੀਵ ਸ਼ਾਮਲ ਹਨ। ਇਹ ਪੁਨਰਗਠਨ ਲਈ ਇੱਕ ਸੁੱਕੇ ਪਾਊਡਰ ਦੇ ਰੂਪ ਵਿੱਚ ਆਉਂਦਾ ਹੈ ਅਤੇ ਇਸ ਨੂੰ ਚਮੜੀ ਦੇ ਹੇਠ ਇੰਜੇਕਸ਼ਨ ਵਜੋਂ ਦਿੱਤਾ ਜਾਂਦਾ ਹੈ।
ਇਹ ਟੀਕਾ 4 ਤੋਂ 60 ਸਾਲ ਦੀ ਉਮਰ ਦੇ ਵਿਅਕਤੀਆਂ ਵਿੱਚ ਡੇਂਗੂ ਦੀ ਬਿਮਾਰੀ ਤੋਂ ਬਚਾਅ ਲਈ ਦਿੱਤਾ ਜਾਂਦਾ ਹੈ। ਇਸ ਦੇ ਰਿਕਮੈਂਡਿਡ ਟੀਕਾਕਰਣ ਸ਼ਡਿਊਲ ਵਿੱਚ 0.5 ਮਿਲੀਲੀਟਰ ਦੀਆਂ 2 ਖੁਰਾਕਾਂ ਸ਼ਾਮਲ ਹਨ, ਜਿਨ੍ਹਾਂ ਨੂੰ ਤਿੰਨ ਮਹੀਨਿਆਂ ਦੇ ਅੰਤਰਾਲ (0 ਅਤੇ 3 ਮਹੀਨਿਆਂ 'ਤੇ) 'ਤੇ ਦਿੱਤੀਆਂ ਜਾਂਦੀਆਂ ਹਨ।
ਇਸ ਪ੍ਰਵਾਨਗੀ ਨੂੰ ਇੱਕ ਵਿਆਪਕ ਗਲੋਬਲ ਕਲੀਨਿਕਲ ਵਿਕਾਸ ਪ੍ਰੋਗਰਾਮ ਦੁਆਰਾ ਪ੍ਰਾਪਤ ਸਬੂਤਾਂ ਦਾ ਸਮਰਥਨ ਪ੍ਰਾਪਤ ਹੈ ਜਿਸ ਨੇ ਡੇਂਗੂ-ਸਥਾਨਕ ਅਤੇ ਗੈਰ-ਸਥਾਨਕ ਦੋਵਾਂ ਖੇਤਰਾਂ ਵਿੱਚ ਟੀਕੇ ਦੀ ਸੁਰੱਖਿਆ, ਇਮਯੂਨੋਜੈਨੀਸਿਟੀ (immunogenicity) ਅਤੇ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕੀਤਾ ਹੈ। ਇਹ ਕਲੀਨਿਕਲ ਅਧਿਐਨ ਬ੍ਰਾਜ਼ੀਲ, ਥਾਈਲੈਂਡ ਅਤੇ ਸ਼੍ਰੀਲੰਕਾ ਸਮੇਤ ਅੱਠ ਤੋਂ ਵੱਧ ਦੇਸ਼ਾਂ ਦੇ ਭਾਗੀਦਾਰਾਂ ‘ਤੇ ਕੀਤੇ ਗਏ ਸਨ। ਇਸ ਮੁਲਾਂਕਣ ਵਿੱਚ 4 ਤੋਂ 60 ਸਾਲ ਦੀ ਉਮਰ ਦੇ ਭਾਰਤੀ ਭਾਗੀਦਾਰਾਂ ਸ਼ਾਮਲ ਕਰਦੇ ਹੋਏ ਭਾਰਤ ਵਿੱਚ ਆਯੋਜਿਤ ਇੱਕ ਮਹੱਤਵਪੂਰਨ ਪੜਾਅ III ਸੁਰੱਖਿਆ ਅਤੇ ਇਮਯੂਨੋਜੈਨੀਸਿਟੀ ਅਧਿਐਨ ਵੀ ਸ਼ਾਮਲ ਸੀ।
ਇਸ ਟੀਕੇ ਨੂੰ ਯੂਰੋਪੀਅਨ ਯੂਨੀਅਨ, ਗ੍ਰੇਟ ਬ੍ਰਿਟੇਨ, ਸਵਿਟਜ਼ਰਲੈਂਡ, ਇੰਡੋਨੇਸ਼ੀਆ, ਮਲੇਸ਼ੀਆ ਅਤੇ ਥਾਈਲੈਂਡ ਸਮੇਤ 42 ਦੇਸ਼ਾਂ ਦੇ ਰੈਗੂਲੇਟਰੀ ਅਧਿਕਾਰੀਆਂ ਤੋਂ ਪਹਿਲੇ ਹੀ ਮਨਜ਼ੂਰੀ ਹਾਸਲ ਹੋ ਚੁੱਕੀ ਹੈ। ਇਸ ਦੇ ਇਲਾਵਾ, ਇਸ ਨੂੰ ਵਿਸ਼ਵ ਸਿਹਤ ਸੰਗਠਨ ਦਾ ਪ੍ਰੀ-ਕੁਆਲੀਫਿਕੇਸ਼ਨ ਵੀ ਪ੍ਰਾਪਤ ਹੈ। ਆਲਮੀ ਪੱਧਰ ‘ਤੇ ਹੁਣ ਤੱਕ ਇਸ ਟੀਕੇ ਦੀਆਂ 2.4 ਕਰੋੜ ਤੋਂ ਵੱਧ ਖੁਰਾਕਾਂ ਵੰਡਿਆ ਜਾ ਸਕਦੀਆਂ ਹਨ। ਜਿਨ੍ਹਾਂ ਦੇਸ਼ਾਂ ਵਿੱਚ ਇਸ ਟੀਕੇ ਦੀ ਵਰਤੋਂ ਕੀਤੀ ਜਾ ਰਹੀ ਹੈ, ਉੱਥੇ ਤੋਂ ਹਾਸਲ ਪੋਸਟ- ਮਾਰਕਿਟਿੰਗ ਸਰਵੀਲਾਂਸ ਦੇ ਅੰਕੜਿਆਂ ਨੇ ਇਸ ਦੇ ਸੁਰੱਖਿਅਤ ਹੋਣ ਦੀ ਪੁਸ਼ਟੀ ਕੀਤੀ ਹੈ ਅਤੇ ਹੁਣ ਤੱਕ ਸੁਰੱਖਿਆ ਨਾਲ ਸਬੰਧਿਤ ਕੋਈ ਗੰਭੀਰ ਚਿੰਤਾ ਸਾਹਮਣੇ ਨਹੀਂ ਆਈ ਹੈ।
ਦੇਸ਼ ਦੇ ਪਹਿਲੇ ਡੇਂਗੂ ਟੀਕੇ ਨੂੰ ਮਿਲੀ ਮਨਜ਼ੂਰੀ ਭਾਰਤ ਦੀ ਡੇਂਗੂ ਦੇ ਵਿਰੁੱਧ ਜਨਤਕ ਸਿਹਤ ਪ੍ਰਤਿਕਿਰਿਆ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ। ਇਸ ਨੂੰ ਨੈਸ਼ਨਲ ਵੈਕਟਰ ਬੋਰਨ ਡਿਜ਼ੀਜ਼ ਕੰਟਰੋਲ ਪ੍ਰੋਗਰਾਮ ਦੇ ਅਧੀਨ ਪਹਿਲੇ ਤੋਂ ਸੰਚਾਲਿਤ ਵੈਕਟਰ ਕੰਟਲੋਰ, ਨਿਗਰਾਨੀ, ਸ਼ੁਰੂਆਤੀ ਜਾਂਚ ਅਤੇ ਰੋਗੀ ਪ੍ਰਬੰਧਨ ਸਬੰਧੀ ਉਪਾਵਾਂ ਨੂੰ ਹੋਰ ਵਧੇਰੇ ਮਜ਼ਬੂਤ ਅਤੇ ਪ੍ਰਭਾਵੀ ਬਣਾਉਣ ਵਿੱਚ ਸਹਾਇਤਾ ਮਿਲਣ ਦੀ ਉਮੀਦ ਹੈ
ਸਿਹਤ ਅਤੇ ਪਰਿਵਾਰ ਭਵਾਈ ਮੰਤਰਾਲੇ ਇੱਕ ਮਜ਼ਬੂਤ ਅਤੇ ਵਿਗਿਆਨ-ਅਧਾਰਿਤ ਰੈਗੂਲੈਟਰੀ ਫਰੇਮਵਰਕ ਰਾਹੀਂ ਸੁਰੱਖਿਅਤ, ਪ੍ਰਭਾਵੀ ਅਤੇ ਗੁਣਵੱਤਾ-ਪੂਰਣ ਟੀਕਿਆਂ ਅਤੇ ਦਵਾਈਆਂ ਦੀ ਸਮੇਂ ‘ਤੇ ਪਹੁੰਚ ਯਕੀਨੀ ਬਣਾਉਣ ਲਈ ਵਚਨਬੱਧ ਹੈ।
****
ਐੱਸਆਰ/ਏਕੇ
(रिलीज़ आईडी: 2287016)
आगंतुक पटल : 12
इस विज्ञप्ति को इन भाषाओं में पढ़ें:
Bengali
,
English
,
Urdu
,
Marathi
,
हिन्दी
,
Bengali-TR
,
Bengali-TR
,
Manipuri
,
Gujarati
,
Tamil
,
Telugu
,
Malayalam