ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਭਾਰਤ-ਯੂਕੇ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ ਨੂੰ ਦੁਵੱਲੇ ਸਬੰਧਾਂ ਲਈ ਇੱਕ ਇਤਿਹਾਸਕ ਮੀਲ ਪੱਥਰ ਦੱਸਿਆ
Posted On:
17 JUN 2026 10:03PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਗੱਲ ’ਤੇ ਖ਼ੁਸ਼ੀ ਜ਼ਾਹਰ ਕੀਤੀ ਹੈ ਕਿ ਭਾਰਤ-ਯੂਕੇ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ 15 ਜੁਲਾਈ, 2026 ਤੋਂ ਲਾਗੂ ਹੋ ਜਾਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਮਝੌਤੇ ਨਾਲ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਅਤੇ ਨਿਵੇਸ਼ ਨੂੰ ਕਾਫੀ ਹੁਲਾਰਾ ਮਿਲੇਗਾ।
ਸ਼੍ਰੀ ਮੋਦੀ ਨੇ ਕਿਹਾ ਕਿ ਇਹ ਸਮਝੌਤਾ ਭਾਰਤੀ ਕਿਸਾਨਾਂ, ਮਜ਼ਦੂਰਾਂ, ਐੱਮਐੱਸਐੱਮਈ, ਸਟਾਰਟਅੱਪਸ ਅਤੇ ਨਵੀਨਤਾਕਾਰਾਂ ਲਈ ਕਈ ਮੌਕੇ ਖੋਲ੍ਹੇਗਾ ਅਤੇ ‘ਵਿਕਸਿਤ ਭਾਰਤ 2047’ ਦੇ ਟੀਚੇ ਨੂੰ ਹਾਸਲ ਕਰਨ ਵਿੱਚ ਅਹਿਮ ਯੋਗਦਾਨ ਪਾਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਅਤੇ ਯੂਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ - ਜੋ ਜੀ-7 ਸਿਖਰ ਸੰਮੇਲਨ ਦੇ ਲਈ ਏਵੀਅਨ ਵਿੱਚ ਹਨ - ਭਾਰਤ-ਯੂਕੇ ਆਰਥਿਕ ਸਬੰਧਾਂ ਨੂੰ ਮਿਲ ਰਹੀ ਨਵੀਂ ਰਫ਼ਤਾਰ ਤੋਂ ਬਹੁਤ ਖ਼ੁਸ਼ ਹਨ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲਿਖਿਆ;
“ਭਾਰਤ-ਯੂਕੇ ਸਬੰਧਾਂ ਲਈ ਇੱਕ ਇਤਿਹਾਸਕ ਮੀਲ ਪੱਥਰ।
ਇਹ ਜਾਣ ਕੇ ਖ਼ੁਸ਼ੀ ਹੋਈ ਕਿ ਭਾਰਤ-ਯੂਕੇ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ 15 ਜੁਲਾਈ, 2026 ਤੋਂ ਲਾਗੂ ਹੋ ਜਾਵੇਗਾ।
ਇਹ ਸਮਝੌਤਾ ਸਾਡੇ ਦੁਵੱਲੇ ਵਪਾਰ ਅਤੇ ਨਿਵੇਸ਼ ਨੂੰ ਕਾਫੀ ਹੁਲਾਰਾ ਦੇਵੇਗਾ।
ਇਹ ਭਾਰਤੀ ਕਿਸਾਨਾਂ, ਮਜ਼ਦੂਰਾਂ, ਐੱਮਐੱਸਐੱਮਈ, ਸਟਾਰਟਅੱਪਸ ਅਤੇ ਨਵੀਨਤਾਕਾਰਾਂ ਲਈ ਬਹੁਤ ਸਾਰੇ ਮੌਕੇ ਖੋਲ੍ਹੇਗਾ ਅਤੇ ‘ਵਿਕਸਿਤ ਭਾਰਤ 2047’ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਅਹਿਮ ਯੋਗਦਾਨ ਪਾਵੇਗਾ।
ਜੀ-7 ਸਿਖਰ ਸੰਮੇਲਨ ਦੇ ਲਈ ਏਵੀਅਨ ਵਿੱਚ ਮੌਜੂਦ ਪ੍ਰਧਾਨ ਮੰਤਰੀ ਸਟਾਰਮਰ ਅਤੇ ਮੈਂ, ਦੋਵੇਂ ਹੀ ਸਾਡੇ ਆਰਥਿਕ ਸਬੰਧਾਂ ਨੂੰ ਮਿਲ ਰਹੀ ਇਸ ਨਵੀਂ ਰਫ਼ਤਾਰ ਤੋਂ ਬਹੁਤ ਖ਼ੁਸ਼ ਹਾਂ।
@Keir_Starmer”
******
ਐੱਮਜੇਪੀਐੱਸ/ਐੱਸਐੱਸ/ਐੱਸਟੀ
(Release ID: 2274606)
ਵਿਜ਼ੀਟਰ ਕਾਊਂਟਰ : 43
Read this release in:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Telugu
,
Kannada
,
Malayalam