ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਭਾਰਤ ਇਨੋਵੇਟਸ ਪ੍ਰੋਗਰਾਮ ਵਿੱਚ ਆਪਣੇ ਸੰਬੋਧਨ ਦੇ ਮੁੱਖ ਅੰਸ਼ ਸਾਂਝੇ ਕੀਤੇ

प्रविष्टि तिथि: 14 JUN 2026 8:05PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਫ਼ਰਾਂਸ ਵਿੱਚ ਆਯੋਜਿਤ ਭਾਰਤ ਇਨੋਵੇਟਸ ਪ੍ਰੋਗਰਾਮ ਵਿੱਚ ਆਪਣੇ ਸੰਬੋਧਨ ਦੀਆਂ ਮੁੱਖ ਗੱਲਾਂ ਸਾਂਝੀਆਂ ਕੀਤੀਆਂ ਹਨ।

ਸ਼੍ਰੀ ਮੋਦੀ ਨੇ ਐੱਕਸ 'ਤੇ ਪੋਸਟਾਂ ਦੀ ਇੱਕ ਲੜੀ ਵਿੱਚ ਕਿਹਾ;

“ਭਾਰਤ ਆਓ।

ਸਾਡੇ ਨਾਲ ਕੰਮ ਕਰੋ।

ਭਾਰਤ ਵਿੱਚ ਡਿਜਾਈਨ ਕਰੋ।

ਭਾਰਤ ਵਿੱਚ ਵਿਕਸਿਤ ਕਰੋ।

ਅਤੇ ਪੂਰੀ ਦੁਨੀਆ ਲਈ ਹੱਲ ਤਿਆਰ ਕਰੋ।

@BharatInnov2026”

 

“ਇਨੋਵੇਸ਼ਨ ਭਾਰਤ ਦੇ ਡੀਐੱਨਏ ਵਿੱਚ ਹੈ।

ਭਾਰਤ ਦੇ ਨੌਜਵਾਨ ਹਰ ਖੇਤਰ ਵਿੱਚ ਇਨੋਵੇਸ਼ਨ ਕਰ ਰਹੇ ਹਨ। ਉਹ ਦੁਨੀਆ ਦੀਆਂ ਗੰਭੀਰ ਅਤੇ ਵੱਡੀਆਂ ਚੁਣੌਤੀਆਂ ਦੇ ਹੱਲ ਵੀ ਲੱਭ ਰਹੇ ਹਨ।

“ਅੱਜ ਦੁਨੀਆ ਅਜਿਹੀਆਂ ਤਕਨੀਕਾਂ ਵੱਲ ਦੇਖ ਰਹੀ ਹੈ ਜੋ ਭਰੋਸੇਯੋਗ, ਸਮਾਵੇਸ਼ੀ, ਮਨੁੱਖ-ਕੇਂਦ੍ਰਿਤ ਅਤੇ ਵਿਸ਼ਵਵਿਆਪੀ ਭਲਾਈ ਲਈ ਸਮਰਪਿਤ ਹੋਣ।

ਅਜਿਹੇ ਸਮੇਂ, ਭਾਰਤ ਦੀ ਤਰਜੀਹ ਸਪਸ਼ਟ ਹੈ... ਮਨੁੱਖਤਾ ਲਈ ਟੈਕਨੋਲੋਜੀ ਅਤੇ ਮਨੁੱਖ-ਕੇਂਦ੍ਰਿਤ ਇਨੋਵੇਸ਼ਨ।

“ਭਾਰਤ ਵੱਡੇ ਪੈਮਾਨੇ 'ਤੇ ਅਤੇ ਤੇਜ਼ੀ ਨਾਲ ਇਨੋਵੇਸ਼ਨ ਕਰ ਰਿਹਾ ਹੈ।

ਭਾਰਤ ਇੱਕ ਟਿਕਾਊ ਭਵਿੱਖ ਲਈ ਇਨੋਵੇਸ਼ਨ ਕਰ ਰਿਹਾ ਹੈ।

ਅਤੇ ਭਾਰਤ ਪੂਰੀ ਦੁਨੀਆ ਲਈ ਇਨੋਵੇਸ਼ਨ ਕਰ ਰਿਹਾ ਹੈ।

@BharatInnov2026”

************

ਐੱਮਜੇਪੀਐੱਸ/ਐੱਸਐੱਸ/ਐੱਸਟੀ


(रिलीज़ आईडी: 2272843) आगंतुक पटल : 4
इस विज्ञप्ति को इन भाषाओं में पढ़ें: English , Urdu , Marathi , हिन्दी , Bengali , Bengali-TR , Manipuri , Assamese , Gujarati , Odia , Tamil , Telugu , Kannada , Malayalam