ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਜੈਸਲਮੇਰ ਦੇ ਰਾਮਗੜ੍ਹ ਵਿੱਚ 20 ਕਿਲੋਵਾਟ ਆਕਾਸ਼ਵਾਣੀ ਐੱਫਐੱਮ ਟ੍ਰਾਂਸਮੀਟਰ ਦਾ ਉਦਘਾਟਨ ਕੀਤਾ


ਪ੍ਰਾਸੰਗਿਕ ਅਤੇ ਪ੍ਰਭਾਵਸ਼ਾਲੀ ਬਣੇ ਰਹਿਣ ਲਈ ਰੇਡੀਓ ਪ੍ਰਸਾਰਣ ਨੂੰ ‘ਡਿਜੀਟਲ ਫਸਟ’ ਅਤੇ ‘ਹਾਈਪਰ-ਲੋਕਲ’ ਦ੍ਰਿਸ਼ਟੀਕੋਣ ਅਪਣਾਉਣਾ ਹੋਵੇਗਾ : ਸ਼੍ਰੀ ਵੈਸ਼ਣਵ

ਨਵਾਂ ਐੱਫਐੱਮ ਟ੍ਰਾਂਸਮੀਟਰ ਸਰਹੱਦੀ ਖੇਤਰਾਂ ਵਿੱਚ ਪ੍ਰਸਾਰਣ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ‘ਕਸ਼ਮੀਰ ਤੋਂ ਕੱਛ’ ਤੱਕ ਕਨੈਕਟੀਵਿਟੀ ਦੀ ਕਲਪਨਾ ਨੂੰ ਅੱਗੇ ਵਧਾਉਣ ਦਾ ਟੀਚਾ ਰੱਖਦਾ ਹੈ

प्रविष्टि तिथि: 11 JUN 2026 3:57PM by PIB Chandigarh

ਕੇਂਦਰੀ ਰੇਲ, ਸੂਚਨਾ ਅਤੇ ਪ੍ਰਸਾਰਣ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਆਕਾਸ਼ਵਾਣੀ ਜੈਪੁਰ ਪਰਿਸਰ ਤੋਂ ਜੈਸਲਮੇਰ ਦੇ ਰਾਮਗੜ੍ਹ ਵਿੱਚ 20 ਕਿਲੋਵਾਟ ਦੇ ਆਕਾਸ਼ਵਾਣੀ ਐੱਫਐੱਮ ਟ੍ਰਾਂਸਮੀਟਰ ਦਾ ਵਰਚੁਅਲੀ ਤੌਰ ‘ਤੇ ਉਦਘਾਟਨ ਕੀਤਾ। 

ਇਸ ਨਵੇਂ ਟ੍ਰਾਂਸਮੀਟਰ ਦੇ ਜੁੜਨ ਨਾਲ ਰਾਜਸਥਾਨ ਵਿੱਚ ਐੱਫਐੱਮ ਟ੍ਰਾਂਸਮੀਟਰਾਂ ਦੀ ਸੰਖਿਆ ਵਧ ਕੇ 39 ਹੋ ਗਈ ਹੈ। ਰਾਮਗੜ੍ਹ ਟ੍ਰਾਂਸਮੀਟਰ ਸਰਹੱਦੀ ਖੇਤਰ ਵਿੱਚ 80 ਕਿਲੋਮੀਟਰ ਦੇ ਦਾਇਰੇ ਵਿੱਚ ਰੇਡੀਓ ਕਵਰੇਜ ਨੂੰ ਯਕੀਨੀ ਬਣਾਏਗਾ, ਜੋ ਕਿ ਜੈਸਲਮੇਰ ਜ਼ਿਲ੍ਹੇ ਦੇ ਲਗਭਗ 20 ਹਜ਼ਾਰ ਵਰਗ ਕਿਲੋਮੀਟਰ ਖੇਤਰ ਨੂੰ ਕਵਰ ਕਰੇਗਾ ਅਤੇ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਸੂਚਨਾਤਮਕ, ਵਿਦਿਅਕ ਅਤੇ ਮਨੋਰੰਜਕ ਪ੍ਰੋਗਰਾਮਾਂ ਤੱਕ ਪਹੁੰਚ ਪ੍ਰਦਾਨ ਕਰੇਗਾ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਵੈਸ਼ਣਵ ਨੇ ਪ੍ਰਸਾਰ ਭਾਰਤੀ ਦੇ ਕੰਮਕਾਰ ਅਤੇ ਦ੍ਰਿਸ਼ਟੀਕੋਣ ਵਿੱਚ ਤਬਦੀਲੀ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਤੀਬਰ ਤਕਨੀਕੀ ਤਰੱਕੀ ਦੇ ਇਸ ਯੁੱਗ ਵਿੱਚ ਪ੍ਰਾਸੰਗਿਕ ਅਤੇ ਪ੍ਰਭਾਵਸ਼ਾਲੀ ਬਣੇ ਰਹਿਣ ਲਈ ਰੇਡੀਓ ਪ੍ਰਸਾਰਣ ਨੂੰ ‘ਡਿਜੀਟਲ ਫਸਟ’ ਅਤੇ ‘ਹਾਈਪਰ-ਲੋਕਲ’ ਦ੍ਰਿਸ਼ਟੀਕੋਣ ਅਪਣਾਉਣਾ ਹੋਵੇਗਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਸ ਤਬਦੀਲੀ ਲਈ ਇੱਕ ਰੋਡਮੈਪ ਤਿਆਰ ਕਰਨ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਨੇ ਪ੍ਰਸਾਰਣ ਪ੍ਰਣਾਲੀ ਵਿੱਚ ਸਥਾਨਕ ਕਲਾਕਾਰਾਂ ਅਤੇ ਸ਼ਿਲਪਕਾਰਾਂ ਨੂੰ ਇਕੱਠੇ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ। 

 ਸ਼੍ਰੀ ਵੈਸ਼ਣਵ ਨੇ ਜੈਪੁਰ ਵਿੱਚ ਬਣ ਰਹੇ ਅਪਕਮਿੰਗ ਏਆਈ ਡੇਟਾ ਸੈਂਟਰ ਦਾ ਵੀ ਜ਼ਿਕਰ ਕੀਤਾ ਅਤੇ ਇਸ ਨੂੰ ਭਵਿੱਖ ਦੀ ਨੀਂਹ ਅਤੇ ਤਕਨੀਕੀ ਪ੍ਰਗਤੀ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਦੱਸਿਆ। 

ਪ੍ਰਸਾਰ ਭਾਰਤੀ ਦੇ ਚੇਅਰਮੈਨ, ਪ੍ਰਸੂਨ ਜੋਸ਼ੀ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਆਕਾਸ਼ਵਾਣੀ ਅਤੇ ਦੂਰਦਰਸ਼ਨ ਵਰਗੀਆਂ ਸੰਸਥਾਵਾਂ ਦੀ ਸਥਾਈ ਮਹੱਤਤਾ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਹ ਸੰਗਠਨ ਸਮਾਜ ਦੀਆਂ ਜੜ੍ਹਾਂ ਵਿੱਚ ਡੂੰਘਾਈ ਤੱਕ ਜੁੜੇ ਹੋਏ ਹਨ ਅਤੇ ਵਿਆਪਕ ਜਨਤਕ ਸਮੂਹ ਤੱਕ ਸੂਚਨਾ ਪਹੁੰਚਾਉਣ ਅਤੇ ਜ਼ਮੀਨੀ ਹਕੀਕਤਾਂ ਨੂੰ ਪ੍ਰਤੀਬਿੰਬਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। 

ਇਸ ਟ੍ਰਾਂਸਮੀਟਰ ਦਾ ਉਦੇਸ਼ ਸਰਹੱਦੀ ਖੇਤਰਾਂ ਵਿੱਚ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਦੀ ਪਹੁੰਚ ਨੂੰ ਮਜ਼ਬੂਤ ਕਰਨਾ ਹੈ। ਇਹ ਨਾ ਸਿਰਫ਼ ਜੈਸਲਮੇਰ ਸਗੋਂ ਆਲੇ-ਦੁਆਲੇ ਦੇ ਖੇਤਰਾਂ ਨੂੰ ਵੀ ਸੇਵਾ ਪ੍ਰਦਾਨ ਕਰੇਗਾ ਜੋ ਕਿ ਸੀਮਾ ਸੰਚਾਰ ਬੁਨਿਆਦੀ ਢਾਂਚੇ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਹ ਪਹਿਲ ‘ਕਸ਼ਮੀਰ ਤੋਂ ਕੱਛ ਤੱਕ’ ਸਮਰਪਿਤ ਪ੍ਰਸਾਰਣ ਬੁਨਿਆਦੀ ਢਾਂਚੇ ਦੀ ਕਲਪਨਾ ਦੇ ਅਨੁਸਾਰ ਹੈ, ਜੋ ਕਿ ਸੰਪੂਰਨ ਸਰਹੱਦੀ ਖੇਤਰ ਵਿੱਚ ਪ੍ਰਸਾਰਣ ਸੇਵਾਵਾਂ ਦੇ ਸੁਚਾਰੂ ਵਿਸਥਾਰ ਨੂੰ ਯਕੀਨੀ ਕਰੇਗੀ। 

ਇਸ ਪ੍ਰੋਗਰਾਮ ਦੌਰਾਨ ਸ਼੍ਰੀ ਵੈਸ਼ਣਵ ਨੇ ਪ੍ਰਸਾਰ ਭਾਰਤੀ ਦੇ ਨੌਜਵਾਨ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ। ਆਕਾਸ਼ਵਾਣੀ ਜੈਪੁਰ ਪਰਿਸਰ ਵਿਖੇ ਆਯੋਜਿਤ ਇਸ ਸਮਾਰੋਹ ਵਿੱਚ ਰਾਜਸਥਾਨ ਦੇ ਊਰਜਾ ਮੰਤਰੀ ਹੀਰਾਲਾਲ ਨਾਗਰ, ਜੈਪੁਰ ਦੀ ਸਾਂਸਦ ਮੰਜੂ ਸ਼ਰਮਾ ਅਤੇ ਆਕਾਸ਼ਵਾਣੀ ਦੇ ਡਾਇਰੈਕਟਰ ਜਨਰਲ ਰਾਜੀਵ ਕੁਮਾਰ ਜੈਨ ਮੌਜੂਦ ਸਨ। ਜੈਸਲਮੇਰ ਦੇ ਸਾਂਸਦ ਉਮੇਦਰਾਮ ਬੈਨੀਵਾਲ ਵੀ ਪ੍ਰੋਗਰਾਮ ਵਿੱਚ ਵਰਚੁਅਲੀ ਤੌਰ ‘ਤੇ ਸ਼ਾਮਲ ਹੋਏ। 

************

ਮਹੇਸ਼ ਕੁਮਾਰ/ ਵਿਵੇਕ ਵਿਸ਼ਵਾਸ਼/ ਨੀਤੂ ਸੈਣੀ/ ਬਲਜੀਤ ਸਿੰਘ


(रिलीज़ आईडी: 2272176) आगंतुक पटल : 6
इस विज्ञप्ति को इन भाषाओं में पढ़ें: English , Urdu , Marathi , हिन्दी , Bengali , Bengali-TR , Assamese , Gujarati , Odia , Tamil , Telugu , Kannada , Malayalam