ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਦੇਸ਼ ਦੇ ਸਭ ਤੋਂ ਲੰਬੇ ਸਮੇਂ ਤੱਕ ਚੁਣੇ ਹੋਏ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਜਨਤਾ ਦੀ ਸੇਵਾ ਕਰਨ ਦੀ ਇਤਿਹਾਸਿਕ ਉਪਲਬਧੀ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ
ਮੋਦੀ ਜੀ ਦੇ ਕਾਰਜਕਾਲ ਦੇ 12 ਵਰ੍ਹੇ ਭਾਰਤ ਦੇ ਸਵੈ-ਮਾਣ, ਸੱਭਿਆਚਾਰਕ ਪੁਨਰ ਜਾਗਰਣ ਅਤੇ ਦੇਸ਼ ਨੂੰ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤ ਕਰਨ ਦੇ ਰਹੇ ਹਨ
ਦੇਸ਼ਵਾਸੀਆਂ ਨੂੰ ਸੁਰੱਖਿਅਤ ਬਣਾਉਣਾ ਅਤੇ ਉਨ੍ਹਾਂ ਦੇ ਗੁਆਚੇ ਹੋਏ ਸਵੈ-ਮਾਣ ਨੂੰ ਮਾਣ ਨਾਲ ਬਹਾਲ ਕਰਨਾ ਮੋਦੀ ਜੀ ਦੀ ਸਭ ਤੋਂ ਵੱਡੀ ਉਪਲਬਧੀ ਹੈ
ਮੋਦੀ ਜੀ ਦੀ ਅਗਵਾਈ ਸੰਕਲਪ ਤੋਂ ਸਿੱਧੀ ਅਤੇ ਸੇਵਾ ਤੋਂ ਚੰਗੇ ਸ਼ਾਸਨ ਦੀ ਯਾਤਰਾ ਦਾ ਪ੍ਰਤੀਕ
ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਨੇ ਆਤਮ-ਵਿਸ਼ਵਾਸ, ਵਿਕਾਸ ਅਤੇ ਗਲੋਬਲ ਪ੍ਰਤਿਸ਼ਠਾ ਦੇ ਨਵੇਂ ਮਾਪਦੰਡ ਸਥਾਪਿਤ ਕੀਤੇ
Posted On:
10 JUN 2026 3:43PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਦੇਸ਼ ਦੇ ਸਭ ਤੋਂ ਲੰਬੇ ਸਮੇਂ ਤੱਕ ਚੁਣੇ ਗਏ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਜਨਤਾ ਦੀ ਸੇਵਾ ਕਰਨ ਦੀ ਇਤਿਹਾਸਿਕ ਉਪਲਬਧੀ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।
X‘ਤੇ ਇੱਕ ਪੋਸਟ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਦੇਸ਼ ਦੇ ਸਭ ਤੋਂ ਲੰਬੇ ਸਮੇਂ ਤੱਕ ਚੁਣੇ ਹੋਏ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਜਨਤਾ ਦੀ ਸੇਵਾ ਕਰਨ ਦੀ ਇਤਿਹਾਸਿਕ ਉਪਲਬਧੀ ‘ਤੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ। ਮੋਦੀ ਜੀ ਦੇ ਇਹ 12 ਸਾਲ ਭਾਰਤ ਦੇ ਸਵੈ-ਮਾਣ, ਸੱਭਿਆਚਾਰਕ ਪੁਨਰ-ਜਾਗਰਣ ਅਤੇ ਦੇਸ਼ ਨੂੰ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤ ਕਰਨ ਦੇ ਰਹੇ ਹਨ। ਨਵੀਂ ਸੰਸਦ ਦਾ ਨਿਰਮਾਣ ਹੋਇਆ, ਤਿੰਨ ਨਵੇਂ ਕਾਨੂੰਨ ਲਾਗੂ ਹੋਏ, ਨਵੀਂ ਸਿੱਖਿਆ ਨੀਤੀ ਅਤੇ ਮਾਤ੍ਰ ਭਾਸ਼ਾਵਾਂ ਵਿੱਚ ਮੈਡੀਕਲ ਅਤੇ ਇੰਜੀਨੀਅਰਿੰਗ ਸਿੱਖਿਆ ਦਾ ਰਾਹ ਪੱਧਰਾ ਹੋਇਆ ਅਤੇ ਆਤਮਨਿਰਭਰ ਭਾਰਤ ਹਰ ਭਾਰਤੀ ਦਾ ਸੰਕਲਪ ਬਣਿਆ। ਇਨ੍ਹਾਂ 12 ਵਰ੍ਹਿਆਂ ਵਿੱਚ ਇੱਕ ਪਾਸੇ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ ਹੋਈਆ, ਕਸ਼ਮੀਰ ਤੋਂ ਧਾਰਾ 370 ਸਮਾਪਤ ਹੋਈ, ਰਾਮ ਮੰਦਿਰ ਦਾ ਨਿਰਮਾਣ ਹੋਇਆ, ਨਕਸਲਵਾਦ ਦੇ ਵਿਰੁੱਧ ਨਿਰਣਾਇਕ ਸਫ਼ਲਤਾ ਮਿਲੀ ਅਤੇ ਅੱਤਵਾਦ ‘ਤੇ ਨਕੇਲ ਕਸ ਹਰ ਅੱਤਵਾਦੀ ਘਟਨਾ ਦਾ ਮੂੰਹ ਤੋੜ ਜਵਾਬ ਦਿੱਤਾ ਗਿਆ, ਉੱਥੇ ਹੀ ਦੇਸ਼ ਦੀ ਸਮੂਹਿਕ ਸ਼ਕਤੀ ਨੇ ਹੀਣਤਾ ਦੀ ਭਾਵਨਾ ਨਾਲ ਬਾਹਰ ਨਿਕਲ ਕੇ ਆਪਣੀ ਵਿਰਾਸਤ, ਸੱਭਿਆਚਾਰ ਅਤੇ ਸਮਰੱਥਾ ‘ਤੇ ਮਾਣ ਕਰਨਾ ਸਿੱਖਿਆ। ਦੇਸ਼ਵਾਸੀਆਂ ਨੂੰ ਸੁਰੱਖਿਅਤ ਬਣਾਉਣਾ ਅਤੇ ਉਨ੍ਹਾਂ ਦੇ ਗੁਆਚੇ ਹੋਏ ਆਤਮ-ਸਨਮਾਨ ਅਤੇ ਮਾਣ ਨੂੰ ਬਹਾਲ ਕਰਨਾ ਮੋਦੀ ਜੀ ਦੀ ਸਭ ਤੋਂ ਵੱਡੀ ਉਪਲਬਧੀ ਹੈ। ਅੱਜ ਨਵਾਂ ਭਾਰਤ ਪੂਰੇ ਆਤਮਵਿਸ਼ਵਾਸ ਨਾਲ ਵਿਸ਼ਵ ਦੇ ਹਰ ਪਲੈਟਫਾਰਮ ‘ਤੇ ਆਪਣੀ ਪਛਾਣ ਸਥਾਪਿਤ ਕਰ ਰਿਹਾ ਹੈ ਅਤੇ ਦੁਨੀਆ ਇੱਕ ਸਮਰੱਥ, ਸਸ਼ਕਤ ਅਤੇ ਨਵੇਂ ਭਾਰਤ ਦੇ ਉਦੈ ਦੀ ਗਵਾਹ ਬਣ ਰਹੀ ਹੈ।”
ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਇੱਕ ਹੋਰ ਪੋਸਟ ਵਿੱਚ ਕਿਹਾ, “ਮੋਦੀ ਜੀ ਦੀ ਅਗਵਾਈ ਸੰਕਲਪ ਤੋਂ ਸਿੱਧੀ ਅਤੇ ਸੇਵਾ ਤੋਂ ਚੰਗੇ ਸ਼ਾਸਨ ਦੀ ਯਾਤਰਾ ਦਾ ਪ੍ਰਤੀਕ ਹੈ। ਉਨ੍ਹਾਂ ਦੀ ਅਗਵਾਈ ਵਿੱਚ ਭਾਰਤ ਨੇ ਆਤਮ-ਵਿਸ਼ਵਾਸ, ਵਿਕਾਸ ਅਤੇ ਗਲੋਬਲ ਪ੍ਰਤਿਸ਼ਠਾ ਦੇ ਨਵੇਂ ਮਾਪਦੰਡ ਸਥਾਪਿਤ ਕੀਤੇ ਹਨ।”
************
ਆਰਕੇ/ਪੀਆਰ/ਪੀਐੱਸ/ਏਜੀ/ਬਲਜੀਤ
(Release ID: 2271556)
ਵਿਜ਼ੀਟਰ ਕਾਊਂਟਰ : 42
Read this release in:
English
,
Urdu
,
Marathi
,
हिन्दी
,
Bengali-TR
,
Bengali
,
Assamese
,
Gujarati
,
Tamil
,
Telugu
,
Kannada
,
Malayalam