ਖੇਤੀਬਾੜੀ ਮੰਤਰਾਲਾ
azadi ka amrit mahotsav

ਧਰਤੀ ਮਾਤਾ ਨੂੰ ਬਚਾਉਣ ਦਾ ਰਾਸ਼ਟਰੀ ਸੰਕਲਪ, 1 ਜੂਨ ਤੋਂ ਰਾਏਸੇਨ ਤੋਂ ਸ਼ੁਰੂ ਹੋਵੇਗਾ 'ਖੇਤ ਬਚਾਓ ਅਭਿਆਨ'


ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੇਸ਼ ਭਰ ਦੀ ਖੇਤੀਬਾੜੀ ਮਸ਼ੀਨਰੀ ਨੂੰ ਅਪੀਲ ਕੀਤੀ, ਕਿਹਾ- ਰਸਮਾਂ ਨਹੀਂ, ਪੂਰੀ ਅੰਤਰ-ਆਤਮਾ ਨਾਲ ਜਾਓ ਖੇਤਾਂ ਵਿੱਚ

ਸ਼੍ਰੀ ਸ਼ਿਵਰਾਜ ਸਿੰਘ ਦੀ ਪਹਿਲ 'ਤੇ, ਦੇਸ਼ ਭਰ ਦੇ ਕੇਵੀਕੇ, ਆਈਸੀਏਆਰ ਦੇ ਸੰਸਥਾਨਾਂ, ਖੇਤੀਬਾੜੀ ਯੂਨੀਵਰਸਿਟੀਆਂ ਅਤੇ ਸਾਰੀ ਰਾਜ ਮਸ਼ੀਨਰੀ ਇੱਕ ਮੰਚ ‘ਤੇ

ਅਭਿਆਨ ਰਾਹੀਂ ਕਿਸਾਨਾਂ ਅਤੇ ਖੇਤਾਂ ਦੇ ਹਿਤ ਵਿੱਚ ਚਲੇਗਾ ਰਾਸ਼ਟਰ ਵਿਆਪੀ ਜਨ ਅੰਦੋਲਨ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

ਸੰਤੁਲਿਤ ਖਾਦ ਦੀ ਵਰਤੋਂ, ਕੁਦਰਤੀ ਖੇਤੀ, ਨਕਲੀ ਖਾਦਾਂ ਅਤੇ ਬੀਜਾਂ 'ਤੇ ਹਮਲਾ - 'ਖੇਤ ਬਚਾਓ ਅਭਿਆਨ' ਦਾ ਬਹੁ-ਆਯਾਮੀ ਰੋਡਮੈਪ ਤਿਆਰ

1 ਜੂਨ ਨੂੰ ਰਾਸ਼ਟਰੀ ਸ਼ੁਰੂਆਤ ਤੋਂ ਪਹਿਲਾਂ, ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਕੀਤਾ ਉਤਸ਼ਾਹਿਤ, ਕਿਹਾ- ਧਰਤੀ ਮਾਤਾ ਦੇ ਸਨਮਾਨ ਦੀ ਰੱਖਿਆ ਕਰਨਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ

ਸ਼੍ਰੀ ਸ਼ਿਵਰਾਜ ਸਿੰਘ ਦੀ ਅਭਿਆਨ ਵਿੱਚ ਸ਼ਾਮਲ ਹੋਣ ਲਈ ਨੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਫ਼ੋਨ 'ਤੇ ਚਰਚਾ, ਕੇਂਦਰੀ ਮੰਤਰੀਆਂ ਨੂੰ ਵੀ ਭਾਗੀਦਾਰੀ ਦੀ ਅਪੀਲ

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਵੀ ਅਭਿਆਨ ਦੌਰਾਨ ਵੱਖ-ਵੱਖ ਰਾਜਾਂ ਦੇ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨਾਲ ਸਿੱਧੇ ਤੌਰ 'ਤੇ ਕਰਨਗੇ ਗੱਲਬਾਤ

Posted On: 31 MAY 2026 4:12PM by PIB Chandigarh

1 ਜੂਨ ਨੂੰ ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲ੍ਹੇ ਤੋਂ ਹੋਣ ਵਾਲੇ ' ਖੇਤ ਬਚਾਓ ਅਭਿਆਨ ' ਦੇ ਰਾਸ਼ਟਰੀ ਲਾਂਚ ਤੋਂ ਪਹਿਲਾਂ , ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਦੇਸ਼ ਭਰ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ , ਆਈਸੀਏਆਰ ਸੰਸਥਾਵਾਂ , ਖੇਤੀਬਾੜੀ ਯੂਨੀਵਰਸਿਟੀਆਂ , ਕੇਂਦਰ ਅਤੇ ਰਾਜ ਸਰਕਾਰਾਂ ਦੇ ਸੀਨੀਅਰ ਖੇਤੀਬਾੜੀ ਅਧਿਕਾਰੀਆਂ ਅਤੇ ਕਿਸਾਨਾਂ ਦੇ ਹਿਤ ਵਿੱਚ ਕੰਮ ਕਰਨ ਵਾਲੇ ਸਹਿਯੋਗੀਆਂ ਨਾਲ ਵਰਚੁਅਲ ਗੱਲਬਾਤ ਕਰਕੇ ਅਭਿਆਨ ਨੂੰ ਜਨਤਕ ਭਾਗੀਦਾਰੀ , ਵਿਗਿਆਨਕ ਦ੍ਰਿਸ਼ਟੀਕੋਣ ਅਤੇ ਰਾਸ਼ਟਰੀ ਜ਼ਿੰਮੇਵਾਰੀ ਨਾਲ ਅੱਗੇ ਵਧਾਉਣ ਦਾ ਸੱਦਾ ਦਿੱਤਾ। ਸ਼ਿਵਰਾਜ ਸਿੰਘ ਨੇ ਇਸ ਮਹੱਤਵਪੂਰਨ ਅਭਿਆਨ ਵਿੱਚ ਸ਼ਾਮਲ ਹੋਣ ਲਈ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਫ਼ੋਨ 'ਤੇ ਚਰਚਾ ਕੀਤੀ ਹੈ ,ਉੱਥੇ ਹੀ ਉਹ ਕੇਂਦਰੀ ਮੰਤਰੀਆਂ ਅਤੇ ਹੋਰ ਸਾਰੇ ਜਨ ਪ੍ਰਤੀਨਿਧੀਆਂ ਤੋਂ ਵੀ ਭਾਗੀਦਾਰੀ ਦੀ ਅਪੀਲ ਕਰ ਰਹੇ ਹਨ।

ਇਸ ਮੌਕੇ 'ਤੇ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਆਪਣੇ ਪ੍ਰੇਰਕ ਸੰਬੋਧਨ ਵਿੱਚ ਕਿਹਾ ਕਿ ਇਹ ਸਿਰਫ਼ ਇੱਕ ਸਰਕਾਰੀ ਪ੍ਰੋਗਰਾਮ ਨਹੀਂ ਹੈ , ਸਗੋਂ ਧਰਤੀ ਮਾਤਾ ਨੂੰ ਬਚਾਉਣ , ਖੇਤੀਬਾੜੀ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਇੱਕ ਰਾਸ਼ਟਰੀ ਅਭਿਆਨ ਹੈ। ਉਨ੍ਹਾਂ ਨੇ ਕਿਹਾ ਕਿ ਵਧਦਾ ਤਾਪਮਾਨ , ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਅਸੰਤੁਲਿਤ ਵਰਤੋਂ , ਮਿੱਟੀ ਦੀ ਡਿੱਗਦੀ ਸਿਹਤ ਅਤੇ ਬਦਲਦੇ ਜਲਵਾਯੂ ਸੰਕਟ ਖੇਤੀ ਦੇ ਸਾਹਮਣੇ ਗੰਭੀਰ ਚੁਣੌਤੀਆਂ ਬਣ ਕੇ ਖੜ੍ਹੇ ਹਨ ,  ਇਸ ਲਈ ਸਮੇਂ ਸਿਰ ਵਿਆਪਕ ਜਾਗਰੂਕਤਾ ਅਤੇ ਵਿਵਹਾਰਿਕ ਦਖਲਅੰਦਾਜ਼ੀ ਜ਼ਰੂਰੀ ਹੈ।

ਸ਼੍ਰੀ ਚੌਹਾਨ ਨੇ ਦੱਸਿਆ ਕਿ 1 ਜੂਨ ਨੂੰ ਰਾਏਸੇਨ ਜ਼ਿਲ੍ਹੇ ਦੇ ਰਾਮਸੀਆ ਪਿੰਡ ਤੋਂ ਸ਼ੁਰੂ ਹੋ ਰਿਹਾ ਰਾਸ਼ਟਰ ਵਿਆਪੀ ' ਖੇਤ ਬਚਾਓ ਅਭਿਆਨ ' ਕਿਸਾਨਾਂ ਨੂੰ ਸੰਤੁਲਿਤ ਖਾਦ ਦੀ ਵਰਤੋਂ , ਮਿੱਟੀ ਦੀ ਟੈਸਟਿੰਗ , ਸੌਇਲ ਹੈਲਥ ਕਾਰਡ , ਕੁਦਰਤੀ ਖੇਤੀ , ਫਸਲਾਂ ਦੀ ਚੋਣ , ਪਾਣੀ ਦੀ ਸੰਭਾਲ , ਹਰੀ ਖਾਦ , ਘੱਟ ਬਾਰਿਸ਼ ਹੋਣ ਦੀ ਸਥਿਤੀ ਵਿੱਚ ਵਿਕਲਪਿਕ ਖੇਤੀਬਾੜੀ ਅਭਿਆਸਾਂ ਅਤੇ ਨਕਲੀ ਖਾਦਾਂ, ਬੀਜਾਂ ਅਤੇ ਕੀਟਨਾਸ਼ਕਾਂ ਦੀ ਪਛਾਣ ਵਰਗੇ ਵਿਸ਼ਿਆਂ ਬਾਰੇ ਜਾਗਰੂਕ ਕਰੇਗਾ ।

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਿਰਫ਼ ਸਲਾਹ ਦੇਣਾ ਹੀ ਕਾਫ਼ੀ ਨਹੀਂ ਹੋਵੇਗਾ , ਸਗੋਂ ਖੇਤਰੀ ਪੱਧਰ 'ਤੇ ਡੈਮੋ, ਵਿਗਿਆਨਕ ਸਬੂਤਾਂ ਅਤੇ ਵਿਵਹਾਰਿਕ ਉਦਾਹਰਣਾਂ ਰਾਹੀਂ ਕਿਸਾਨਾਂ ਦੇ ਵਿਸ਼ਵਾਸ ਨੂੰ  ਮਜ਼ਬੂਤ ​​ਕਰਨਾ ਹੋਵੇਗਾ। ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਕਿਹਾ ਕਿ ਦੇਸ਼ ਭਰ ਵਿੱਚ 30 ਜੂਨ ਤੱਕ ਵਿਸਤ੍ਰਿਤ ਰੋਡਮੈਪ ਤਿਆਰ ਕੀਤਾ ਜਾਵੇ , ਜਿਸ ਵਿੱਚ ਇਹ ਸਪਸ਼ਟ ਹੋਣਾ ਚਾਹੀਦਾ ਹੈ ਕਿ ਕਿਹੜਾ ਅਧਿਕਾਰੀ , ਵਿਗਿਆਨੀ , ਸੰਸਥਾ ਜਾਂ ਟੀਮ ਕਿਸ ਮਿਤੀ ਨੂੰ ਕਿਹੜੇ ਪਿੰਡ ਦਾ ਦੌਰਾ ਕਰੇਗਾ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਹਰੇਕ ਜ਼ਿਲ੍ਹੇ ਦਾ ਪ੍ਰੋਗਰਾਮ ਪਹਿਲਾਂ ਤੋਂ ਯੋਜਨਾਬੱਧ ਹੋਣਾ ਚਾਹੀਦਾ ਹੈ , ਡੈਸ਼ਬੋਰਡ ਅਧਾਰਿਤ ਨਿਗਰਾਨੀ ਹੋਣੀ ਚਾਹੀਦੀ ਹੈ , ਸਥਾਨਕ ਪੱਧਰ 'ਤੇ ਢੁਕਵੇਂ ਪ੍ਰਬੰਧ ਯਕੀਨੀ ਬਣਾਏ ਜਾਣੇ ਚਾਹੀਦੇ ਹਨ ਅਤੇ ਅਭਿਆਨ ਦੇ ਹਰ ਪੜਾਅ ਵਿੱਚ ਪ੍ਰਭਾਵਸ਼ਾਲੀ ਤਾਲਮੇਲ ਦਿਖਾਈ ਦੇਣਾ ਚਾਹੀਦਾ ਹੈ।

ਸ਼੍ਰੀ ਚੌਹਾਨ ਨੇ ਰਾਜਾਂ ਦੇ ਖੇਤੀਬਾੜੀ ਵਿਭਾਗਾਂ ਦੀ ਭੂਮਿਕਾ ਨੂੰ ਅਤਿਅੰਤ ਮਹੱਤਵਪੂਰਨ ਦੱਸਦਿਆਂ ਹੋਏ ਕਿਹਾ ਕਿ ਇਸ ਅਭਿਆਨ ਨੂੰ ਸਫਲ ਬਣਾਉਣ ਲਈ ਕੇਂਦਰ ਸਰਕਾਰ , ਰਾਜ ਸਰਕਾਰਾਂ , ਆਈਸੀਏਆਰ , ਖੇਤੀਬਾੜੀ ਯੂਨੀਵਰਸਿਟੀਆਂ , ਕ੍ਰਿਸ਼ੀ ਵਿਗਿਆਨ ਕੇਂਦਰਾਂ , ਜਨਤਕ ਪ੍ਰਤੀਨਿਧੀਆਂ , ਵਿਦਿਆਰਥੀਆਂ ਅਤੇ ਕਿਸਾਨ-ਪੱਖੀ ਸੰਗਠਨਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸਾਂਸਦਾਂ , ਵਿਧਾਇਕਾਂ ਅਤੇ ਹੋਰ ਜਨਤਕ ਪ੍ਰਤੀਨਿਧੀਆਂ ਨੂੰ ਵੀ ਅਭਿਆਨ ਨਾਲ ਜੋੜਨ ਅਤੇ ਕੁਦਰਤੀ ਖੇਤੀ ਅਤੇ ਟਿਕਾਊ ਖੇਤੀਬਾੜੀ ਦੀਆਂ ਵਿਵਹਾਰਿਕ ਉਦਾਹਰਣਾਂ ਪੇਸ਼ ਕਰਨ 'ਤੇ ਵੀ ਜ਼ੋਰ ਦਿੱਤਾ ।

ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਅਭਿਆਨ ਨੂੰ ਬਹੁ-ਮੰਤਵੀ ਰੂਪ ਦਿੰਦੇ ਹੋਏ, ਕਿਸਾਨ ਕ੍ਰੈਡਿਟ ਕਾਰਡ , ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ , ਫਸਲ ਬੀਮਾ ਯੋਜਨਾ , ਸੌਇਲ ਹੈਲਥ ਕਾਰਡ , ਮਿੰਨੀ ਬੀਜ ਕਿੱਟ , ਦਾਲਾਂ-ਤੇਲ ਬੀਜ ਮਿਸ਼ਨ ਅਤੇ ਖੇਤੀਬਾੜੀ ਮਸ਼ੀਨੀਕਰਣ ਵਰਗੀਆਂ ਯੋਜਨਾਵਾਂ ਦੇ ਲਾਭ ਵੀ ਕਿਸਾਨਾਂ ਤੱਕ ਪਹੁੰਚਾਏ ਜਾਣੇ ਚਾਹੀਦੇ ਹਨ , ਇਸ ਨਾਲ ਖੇਤ ਬਚਾਉਣ ਦੇ ਨਾਲ-ਨਾਲ ਕਿਸਾਨਾਂ ਦੀ ਆਮਦਨ , ਜਾਗਰੂਕਤਾ ਅਤੇ ਖੇਤੀਬਾੜੀ ਪ੍ਰਬੰਧਨ ਸਮਰੱਥਾ ਨੂੰ ਵੀ ਮਜ਼ਬੂਤ ਕੀਤਾ ਜਾ ਸਕੇਗਾ।

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਪ੍ਰਚਾਰ-ਪ੍ਰਸਾਰ 'ਤੇ ਜ਼ੋਰ ਦੇ ਕੇ ਇਸ ਨੂੰ ਅਭਿਆਨ ਦਾ ਮਹੱਤਵਪੂਰਨ ਹਿੱਸਾ ਦੱਸਦੇ ਹੋਏ ਕਿਹਾ ਕਿ ਇਹ ਰਾਸ਼ਟਰੀ ਹਿੱਤ ਦਾ ਪ੍ਰੋਗਰਾਮ ਹੈ ਅਤੇ ਇਸ ਦੀ ਜਾਣਕਾਰੀ ਜਿੰਨੀ ਤੇਜ਼ੀ ਨਾਲ ਪਿੰਡ-ਪਿੰਡ ਪਹੁੰਚੇਗੀ ,ਅਭਿਆਨ ਓਨ੍ਹਾਂ ਹੀ ਪ੍ਰਭਾਵਸ਼ਾਲੀ ਬਣੇਗਾ। ਉਨ੍ਹਾਂ ਨੇ ਅਧਿਕਾਰੀਆਂ ਅਤੇ ਵਿਗਿਆਨੀਆਂ ਨੂੰ ਕਿਹਾ ਕਿ ਉਹ ਬਿਨਾਂ ਕਿਸੇ ਝਿਜਕ ਦੇ ਮੀਡੀਆ ਨਾਲ ਗੱਲਬਾਤ ਕਰਨ ਕਿਉਂਕਿ ਇਹ ਅਭਿਆਨ ਧਰਤੀ , ਖੇਤੀਬਾੜੀ ਅਤੇ ਅੰਨਦਾਤਾ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ ।

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਜਿਸ ਤਰ੍ਹਾਂ ਪਹਿਲਾਂ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਨੇ ਵਿਆਪਕ ਪ੍ਰਭਾਵ ਪਾਇਆ , ਉਸੇ ਤਰ੍ਹਾਂ ' ਖੇਤ ਬਚਾਓ ਅਭਿਆਨ ' ਵੀ ਦੇਸ਼ ਵਿਆਪੀ ਜਨਤਕ ਜਾਗਰੂਕਤਾ ਅਤੇ ਖੇਤੀਬਾੜੀ ਸੁਧਾਰ ਦਾ ਸਫਲ ਅਧਿਆਇ ਬਣ ਜਾਵੇਗਾ। ਉਨ੍ਹਾਂ ਨੇ ਸਾਰੇ ਸਾਥੀਆਂ ਨੂੰ ਸੱਦਾ ਦਿੱਤਾ ਕਿ ਉਹ ਪੂਰੀ ਲਗਨ , ਤਿਆਰੀ ਅਤੇ ਸੰਵੇਦਨਸ਼ੀਲਤਾ ਨਾਲ ਪਿੰਡ-ਪਿੰਡ ਤੱਕ ਪਹੁੰਚ ਕੇ  ਕਿਸਾਨਾਂ ਨੂੰ ਸਹੀ ਜਾਣਕਾਰੀ ਪ੍ਰਦਾਨ ਕਰਨ ਅਤੇ ਧਰਤੀ ਮਾਤਾ ਦੀ ਰੱਖਿਆ ਦਾ ਇਹ ਸੰਕਲਪ ਜਨ ਅੰਦੋਲਨ ਵਿੱਚ ਬਦਲੇ। ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਖੁਦ ਵੀ ਇਸ ਅਭਿਆਨ ਦੌਰਾਨ ਵੱਖ-ਵੱਖ ਰਾਜਾਂ ਦੇ ਪਿੰਡਾਂ ਵਿੱਚ ਜਾ ਕੇ  ਕਿਸਾਨਾਂ ਨਾਲ ਸਿੱਧੇ ਤੌਰ 'ਤੇ ਗੱਲਬਾਤ ਕਰਨਗੇ।

ਇਸ ਵਰਚੁਅਲ ਸੰਵਾਦ ਦੌਰਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਸਕੱਤਰ ਸ਼੍ਰੀ ਆਤਿਸ਼ ਚੰਦਰ ਅਤੇ ਆਈਸੀਏਆਰ ਦੇ ਡਾਇਰੈਕਟਰ ਜਨਰਲ ਡਾ. ਐੱਮ.ਐੱਲ. ਜਾਟ ਨੇ ਵੀ ਵਿਚਾਰ ਵਿਅਕਤ ਕੀਤੇ । ਇਸ ਮੌਕੇ ‘ਤੇ ਖੇਤੀਬਾੜੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ , ਵਿਗਿਆਨੀ , ਆਈਸੀਏਆਰ ਸੰਸਥਾਵਾਂ ਦੇ ਡਾਇਰੈਕਟਰ , ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿਗਿਆਨੀ , ਰਾਜਾਂ ਦੇ ਖੇਤੀਬਾੜੀ ਵਿਭਾਗਾਂ ਦੇ ਅਧਿਕਾਰੀ ਅਤੇ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।

 

*****

 ਆਰਸੀ/ਐੱਮਐੱਸ/ਐੱਮਕੇ/ਏਕੇ/ਬਲਜੀਤ


(Release ID: 2267552) ਵਿਜ਼ੀਟਰ ਕਾਊਂਟਰ : 9