ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਦੂਰਦਰਸ਼ਨ (ਪ੍ਰਸਾਰ ਭਾਰਤੀ) ਨੇ ਭਾਰਤੀ ਸੱਭਿਆਚਾਰਕ ਸਮੱਗਰੀ ਦੀ ਵਿਸ਼ਵਵਿਆਪੀ ਪਹੁੰਚ ਨੂੰ ਵਧਾਉਣ ਲਈ ICCR ਨਾਲ ਇੱਕ ਸਹਿਮਤੀ ਪੱਤਰ (MoU) 'ਤੇ ਹਸਤਾਖਰ ਕੀਤੇ ਹਨ।


ਸਾਂਝੇਦਾਰੀ ਨਾਲ ਸੱਭਿਆਚਾਰਕ ਸਮੱਗਰੀ ਦਾ ਕਈ ਪਲੈਟਫਾਰਮਾਂ ‘ਤੇ ਪ੍ਰਚਾਰ ਸੰਭਵ ਹੋਵੇਗਾ, ਵਿਸ਼ਵਵਿਆਪੀ ਪਹੁੰਚ ਅਤੇ ਡਿਜੀਟਲ ਵਿਸਥਾਰ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ

Posted On: 09 APR 2026 6:51PM by PIB Chandigarh

 ਭਾਰਤ ਦੀ ਸੱਭਿਆਚਾਰਕ ਕੂਟਨੀਤੀ ਅਤੇ ਵਿਸ਼ਵਵਿਆਪੀ ਪਹੁੰਚ ਨੂੰ ਮਜ਼ਬੂਤ ​​ਕਰਨ ਲਈ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਦੂਰਦਰਸ਼ਨ (ਪ੍ਰਸਾਰ ਭਾਰਤੀ) ਨੇ 7 ਅਪ੍ਰੈਲ, 2026 ਨੂੰ ਨਵੀਂ ਦਿੱਲੀ ਦੇ ਦੂਰਦਰਸ਼ਨ ਭਵਨ ਵਿਖੇ ਭਾਰਤੀ ਸੱਭਿਆਚਾਰਕ ਸਬੰਧ ਪ੍ਰੀਸ਼ਦ (ICCR) ਨਾਲ ਇੱਕ ਸਹਿਮਤੀ ਪੱਤਰ (MoU) 'ਤੇ ਹਸਤਾਖਰ ਕੀਤੇ। 

MoU 'ਤੇ ਦੂਰਦਰਸ਼ਨ ਦੇ ਡਾਇਰੈਕਟਰ ਜਨਰਲ ਸ਼੍ਰੀ ਕੇ. ਸਤੀਸ਼ ਨੰਬੂਦੀਰੀਪਾਦ (K. Satish Nambudiripad) ਅਤੇ ਆਈਸੀਸੀਆਰ ਦੀ ਡਾਇਰੈਕਟਰ ਜਨਰਲ ਸ਼੍ਰੀਮਤੀ ਕੇ. ਨੰਦਿਨੀ ਸਿੰਗਲਾ ਨੇ ਦੋਵਾਂ ਸੰਗਠਨਾਂ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹਸਤਾਖਰ ਕੀਤੇ। ਇਸ ਸਮਾਰੋਹ ਵਿੱਚ ਦੂਰਦਰਸ਼ਨ (ਪ੍ਰਸਾਰ ਭਾਰਤੀ) ਅਤੇ ਆਈਸੀਸੀਆਰ ਦੇ ਅਧਿਕਾਰੀ ਵੀ ਮੌਜੂਦ ਸਨ।

ਇਸ ਸਾਂਝੇਦਾਰੀ ਦਾ ਉਦੇਸ਼ ਦੂਰਦਰਸ਼ਨ (ਪ੍ਰਸਾਰ ਭਾਰਤੀ) ਦੇ ਵਿਆਪਕ ਟੈਲੀਵਿਜ਼ਨ, ਰੇਡੀਓ ਅਤੇ ਡਿਜੀਟਲ ਨੈੱਟਵਰਕਾਂ ਰਾਹੀਂ ICCR ਦੁਆਰਾ ਉਪਲਬਧ ਕਰਵਾਈ ਗਈ ਸੱਭਿਆਚਾਰਕ ਸਮੱਗਰੀ ਦੀ ਪਹੁੰਚ ਨੂੰ ਵਧਾਉਣਾ ਹੈ। ਇਸ ਵਿੱਚ ਵਿਦੇਸ਼ਾਂ ਵਿੱਚ ਸਥਿਤ ਭਾਰਤੀ ਦੂਤਾਵਾਸਾਂ, ਕੌਂਸਲੇਟਾਂ ਅਤੇ ਭਾਰਤੀ ਸੱਭਿਆਚਾਰਕ ਕੇਂਦਰਾਂ ਦੁਆਰਾ ਆਯੋਜਿਤ ਸੱਭਿਆਚਾਰਕ ਪ੍ਰੋਗਰਾਮਾਂ, ਨਾਲ ਹੀ ICCR ਹੈੱਡਕੁਆਰਟਰ ਅਤੇ ਭਾਰਤ ਭਰ ਵਿੱਚ ਸਥਿਤ ਇਸ ਦੇ ਖੇਤਰੀ ਅਤੇ ਉਪ-ਖੇਤਰੀ ਦਫ਼ਤਰਾਂ ਦੁਆਰਾ ਸੰਚਾਲਿਤ ਪ੍ਰੋਗਰਾਮ ਸ਼ਾਮਲ ਹਨ।

ਸਮਝੌਤੇ ਦੇ ਤਹਿਤ, ICCR ਸੱਭਿਆਚਾਰਕ ਸਮੱਗਰੀ ਅਤੇ ਪੇਸ਼ਕਾਰੀਆਂ ਉਪਲਬਧ ਕਰਵਾਏਗਾ, ਜਦੋਂ ਕਿ ਦੂਰਦਰਸ਼ਨ (ਪ੍ਰਸਾਰ ਭਾਰਤੀ) ਟੈਲੀਵਿਜ਼ਨ ਚੈਨਲਾਂ, ਰੇਡੀਓ ਨੈੱਟਵਰਕਾਂ, OTT ਪਲੈਟਫਾਰਮਾਂ ਅਤੇ ਸੋਸ਼ਲ ਮੀਡੀਆ ਸਮੇਤ ਵੱਖ-ਵੱਖ ਪਲੈਟਫਾਰਮਾਂ 'ਤੇ ਉਨ੍ਹਾਂ ਦਾ ਪ੍ਰਸਾਰਣ ਕਰੇਗਾ। ਇਹ ਪ੍ਰਬੰਧ ਨਾਲ ਵਿਦੇਸ਼ਾਂ ਵਿੱਚ ਭਾਰਤੀ ਦੂਤਾਵਾਸਾਂ ਤੋਂ ਪ੍ਰਾਪਤ ਰਿਕਾਰਡਿਡ ਸੱਭਿਆਚਾਰਕ ਸਮੱਗਰੀ ਦੇ ਪ੍ਰਸਾਰਣ ਵਿੱਚ ਵੀ ਮਦਦ ਮਿਲੇਗੀ, ਜਿਸ ਨਾਲ ਵਿਭਿੰਨ ਭੂਗੋਲਿਕ ਖੇਤਰਾਂ ਵਿੱਚ ਭਾਰਤ ਦੇ ਸੱਭਿਆਚਾਰਕ ਪ੍ਰਗਟਾਵੇ ਦੀ ਵਿਆਪਕ ਪਹੁੰਚ ਸੰਭਵ ਹੋਵੇਗੀ।

ਸਮਝੌਤੇ ਦੀ ਇੱਕ ਪ੍ਰਮੁੱਖ ਵਿਸ਼ੇਸ਼ਤਾ ਡਿਜੀਟਲ ਅਧਿਕਾਰਾਂ ਸਮੇਤ ਸਮੱਗਰੀ ਅਧਿਕਾਰਾਂ ਦੀ ਸਾਂਝੀ ਮਾਲਕੀ ਹੈ, ਜੋ ਦੋਵਾਂ ਸੰਗਠਨਾਂ ਨੂੰ ਲੰਬੇ ਸਮੇਂ ਦੀ ਵਰਤੋਂ ਲਈ ਸਮੱਗਰੀ ਨੂੰ ਪੁਰਾਲੇਖ ਅਤੇ ਪ੍ਰਸਾਰਿਤ ਕਰਨ ਵਿੱਚ ਸਮਰੱਥ ਬਣਾਉਂਦਾ ਹੈ। ਦੂਰਦਰਸ਼ਨ (ਪ੍ਰਸਾਰ ਭਾਰਤੀ) ਦਰਸ਼ਕਾਂ ਦੀ ਸ਼ਮੂਲੀਅਤ ਵਧਾਉਣ ਲਈ, ਜਿੱਥੇ ਤੱਕ ਸੰਭਵ ਹੋਵੇ, ਪ੍ਰੋਗਰਾਮ ਤੋਂ ਪਹਿਲਾਂ ਪ੍ਰਚਾਰ ਅਤੇ ਵੱਖ-ਵੱਖ ਪਲੈਟਫਾਰਮਾਂ 'ਤੇ ਵੀ ਪ੍ਰਚਾਰ ਕਰੇਗਾ।

ਇਹ ਸਹਿਮਤੀ ਪੱਤਰ ਦੂਰਦਰਸ਼ਨ (ਪ੍ਰਸਾਰ ਭਾਰਤੀ) ਨੂੰ ਇਸ ਸਹਿਯੋਗ ਦੇ ਤਹਿਤ ਤਿਆਰ ਕੀਤੀ ਸਮੱਗਰੀ ਤੋਂ ਹੋਣ ਵਾਲੇ ਵਿੱਤੀ ਮੌਕਿਆਂ ਦਾ ਪਤਾ ਲਗਾਉਣ ਵਿੱਚ ਮਦਦ ਕਰਦਾ ਹੈ, ਤਾਂ ਜੋ ਇਸ ਤਰ੍ਹਾਂ ਦੇ ਸੱਭਿਆਚਾਰਕ ਪ੍ਰਸਾਰਣ ਪਹਿਲਕਦਮੀਆਂ ਲਗਾਤਾਰ ਹੁੰਦੀਆਂ ਰਹਿਣ।

ਇਹ ਸਮਝੌਤਾ ਤਿੰਨ ਵਰ੍ਹਿਆਂ ਦੀ ਮਿਆਦ ਲਈ ਲਾਗੂ ਰਹੇਗਾ, ਜਿਸ ਵਿੱਚ ਆਪਸੀ ਸਹਿਮਤੀ ਨਾਲ ਵਿਸਥਾਰ ਦਾ ਪ੍ਰਾਵਧਾਨ ਹੈ। ਇਸ ਸਹਿਯੋਗ ਨਾਲ ਭਾਰਤ ਦੀ ਸਮ੍ਰਿੱਧ ਅਤੇ ਵਿਭਿੰਨ ਸੱਭਿਆਚਾਰਕ ਵਿਰਾਸਤ ਦੀ ਦਿੱਖ ਅਤੇ ਪਹੁੰਚ ਵਿੱਚ ਬਹੁਤ ਵਾਧਾ ਹੋਣ ਦੀ ਉਮੀਦ ਹੈ, ਜਦੋਂ ਕਿ ਇਸ ਨਾਲ ਸੱਭਿਆਚਾਰਕ ਪ੍ਰਚਾਰ ਦੇ ਯਤਨਾਂ ਨੂੰ ਸਮਕਾਲੀ ਮੀਡੀਆ ਪਲੈਟਫਾਰਮਾਂ ਅਤੇ ਵਿਸ਼ਵਵਿਆਪੀ ਦਰਸ਼ਕਾਂ ਨਾਲ ਜੋੜਿਆ ਜਾ ਸਕੇਗਾ।

************

ਮਹੇਸ਼ ਕੁਮਾਰ/ਵਿਵੇਕ ਵਿਸ਼ਵਾਸ਼/ਬਲਜੀਤ ਸਿੰਘ


(Release ID: 2250798) ਵਿਜ਼ੀਟਰ ਕਾਊਂਟਰ : 8