ਭਾਰਤ ਚੋਣ ਕਮਿਸ਼ਨ
ਆਮ ਚੋਣਾਂ ਅਤੇ ਜ਼ਿਮਣੀ ਚੋਣਾਂ 2026: 650 ਕਰੋੜ ਰੁਪਏ ਤੋਂ ਵੱਧ ਰਕਮ ਜਬਤ
Posted On:
05 APR 2026 2:53PM by PIB Chandigarh
-
ਭਾਰਤੀ ਚੋਣ ਕਮਿਸ਼ਨ ਨੇ 15 ਮਾਰਚ, 2026 ਨੂੰ ਅਸਮ, ਕੇਰਲ, ਪੁਡੂਚੇਰੀ, ਤਮਿਲ ਨਾਡੂ ਅਤੇ ਪੱਛਮ ਬੰਗਾਲ ਦੀਆਂ ਵਿਧਾਨਸਭਾਵਾਂ ਦੀਆਂ ਆਮ ਚੋਣਾਂ ਅਤੇ 6 ਰਾਜਾਂ ਵਿੱਚ ਜ਼ਿਮਣੀ ਚੋਣਾਂ ਦਾ ਐਲਾਨ ਕੀਤਾ ਸੀ। ਕਮਿਸ਼ਨ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੂੰ ਆਦਰਸ਼ ਚੋਣ ਜ਼ਾਬਤੇ (ਐੱਮਸੀਸੀ) ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।
-
ਜ਼ਿਕਰਯੋਗ ਹੈ ਕਿ ਕਮਿਸ਼ਨ ਨੇ 5 ਚੋਣਾਂ ਵਾਲੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਉਨ੍ਹਾਂ ਦੇ 12 ਸਰਹੱਦੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ, ਪ੍ਰਮੁੱਖ ਕਾਰਜਕਾਰੀ ਅਧਿਕਾਰੀਆਂ ਅਤੇ ਪੁਲਿਸ ਡਾਇਰੈਕਟਰ ਜਨਰਲਾਂ ਅਤੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਪ੍ਰਮੁੱਖਾਂ ਦੇ ਨਾਲ ਕਈ ਸਮੀਖਿਆ ਮੀਟਿੰਗਾਂ ਕੀਤੀਆਂ ਹਨ ਅਤੇ ਉਨ੍ਹਾਂ ਨੂੰ ਹਿੰਸਾ-ਮੁਕਤ, ਧਮਕੀ-ਮੁਕਤ ਅਤੇ ਲੋਭ ਮੁਕਤ ਚੋਣਾਂ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।
-
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 5,173 ਤੋਂ ਵੱਧ ਫਲਾਇੰਗ ਸਕੁਐਡ ਤਾਇਨਾਤ ਕੀਤੇ ਗਏ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸ਼ਿਕਾਇਤਾਂ ਦਾ ਨਿਪਟਾਰਾ 100 ਮਿੰਟ ਦੇ ਅੰਦਰ ਕੀਤਾ ਜਾਵੇ। ਇਸ ਤੋਂ ਇਲਾਵਾ, ਵੱਖ-ਵੱਖ ਸਥਾਨਾਂ ‘ਤੇ ਅਚਾਨਕ ਨਾਕੇਬੰਦੀ ਲਈ 5,200 ਤੋਂ ਵੱਧ ਸਥਿਰ ਨਿਗਰਾਨੀ ਟੀਮਾਂ (SSTs) ਵੀ ਤਾਇਨਾਤ ਕੀਤੀਆਂ ਗਈਆਂ ਹਨ।
-
26 ਫਰਵਰੀ 2026 ਨੂੰ ਇਲੈਕਟ੍ਰੌਨਿਕ ਸੀਜ਼ਰ ਮੈਨੇਜਮੈਂਟ ਸਿਸਟਮ (ਈਐੱਸਐੱਮਐੱਸ) ਦੇ ਸਰਗਰਮ ਹੋਣ ਦੇ ਬਾਅਦ ਤੋਂ, 5 ਅਪ੍ਰੈਲ 2026 ਤੱਕ ਦਾ ਡਾਟਾ ਹੇਠਾਂ ਪੇਸ਼ ਹੈ:
|
ਲੜੀਵਾਰ
|
ਰਾਜ
|
ਨਕਦ
(ਕਰੋੜ ਰੁਪਏ ਵਿੱਚ)
|
ਸ਼ਰਾਬ ਦੀ ਮਾਤਰਾ (ਲੀਟਰ)
|
ਸ਼ਰਾਬ ਦੀ ਕੀਮਤ (ਕਰੋੜ ਰੁਪਏ ਵਿੱਚ)
|
ਨਸ਼ੀਲੇ ਪਦਾਰਥਾ ਦੀ ਕੀਮਤ (ਕਰੋੜ ਰੁਪਏ ਵਿੱਚ)
|
ਕੀਮਤੀ ਧਾਤਾਂ ਦੀ ਕੀਮਤ (ਕਰੋੜ ਰੁਪਏ ਵਿੱਚ)
|
ਮੁਫਤ ਤੋਹਫੇ/ਹੋਰ ਮੁੱਲ
|
ਕੁੱਲ (ਕਰੋੜ ਰੁਪਏ ਵਿੱਚ)
|
|
1.
|
ਪੱਛਮ ਬੰਗਾਲ
|
11
|
21,29,103
|
55
|
65
|
39
|
150
|
319
|
|
2.
|
ਤਮਿਲ ਨਾਡੂ
|
30
|
74,029
|
2
|
67
|
8
|
63
|
170
|
|
3.
|
ਅਸਾਮ
|
4
|
6,84,627
|
20
|
56
|
4
|
13
|
97
|
|
4.
|
ਕੇਰਲ
|
8
|
64,862
|
2
|
41
|
1
|
5
|
58
|
|
5.
|
ਪੁਡੂਚੇਰੀ
|
0.2
|
11,068
|
0.3
|
0
|
6
|
0.01
|
7
|
|
|
ਕੁੱਲ
|
53.2
|
29,63,689
|
79.3
|
230
|
58
|
231.01
|
651.51
|
-
ਕਮਿਸ਼ਨ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਇਨ੍ਹਾਂ ਨਿਰਦੇਸ਼ਾਂ ਦੇ ਲਾਗੂ ਕਰਨ ਲਈ ਕੀਤੀਆਂ ਜਾਣ ਵਾਲੀਆਂ ਜਾਂਚਾਂ ਅਤੇ ਨਿਰੀਖਣਾਂ ਦੌਰਾਨ ਆਮ ਨਾਗਰਿਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਜਾ ਪਰੇਸ਼ਾਨੀ ਨਾ ਹੋਵੇ, ਇਸ ਨੂੰ ਲਾਗੂ ਕਰਨ ਅਧਿਕਾਰੀ ਯਕੀਨੀ ਬਣਾਉਣ। ਇਸ ਸਬੰਧ ਵਿੱਚ ਕਿਸੇ ਵੀ ਸ਼ਿਕਾਇਤ ਦੇ ਨਿਵਾਰਣ ਲਈ ਜ਼ਿਲ੍ਹਾ ਸ਼ਿਕਾਇਤ ਕਮੇਟੀਆਂ ਦਾ ਵੀ ਗਠਨ ਕੀਤਾ ਗਿਆ ਹੈ।
-
ਨਾਗਰਿਕ ਅਤੇ ਰਾਜਨੀਤਕ ਪਾਰਟੀਆਂ ‘ਈਸੀਆਈਐੱਨਈਟੀ’ ‘ਤੇ ‘ਸੀ-ਵਿਜਿਲ’ ਮੌਡਿਊਲ ਦੀ ਵਰਤੋਂ ਕਰਕੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਨਾ ਦੀ ਰਿਪੋਰਟ ਕਰ ਸਕਦੇ ਹਨ।
************
ਪੀਕੇ/ਜੀਡੀਐੱਚ/ਆਰਪੀ/ ਸ਼ੀਨਮ ਜੈਨ
(Release ID: 2249324)
ਵਿਜ਼ੀਟਰ ਕਾਊਂਟਰ : 4