ਭਾਰਤ ਚੋਣ ਕਮਿਸ਼ਨ
2026 ਦੀਆਂ ਆਮ ਚੋਣਾਂ ਅਤੇ ਉਪ-ਚੋਣਾਂ: ECINET ਪਲੈਟਫਾਰਮ ਦੀ ਵਰਤੋਂ ਕਰਕੇ ਆਪਣੇ ਉਮੀਦਵਾਰ ਦੀ ਵਿਦਿਅਕ ਯੋਗਤਾ ਅਤੇ ਅਪਰਾਧਿਕ ਪਿਛੋਕੜ ਬਾਰੇ ਜਾਣੋ
प्रविष्टि तिथि:
04 APR 2026 1:53PM by PIB Chandigarh
ਇਲੈਕਸ਼ਨ ਕਮਿਸ਼ਨ ਆਫ ਇੰਡੀਆ (ECI) ਨੇ ਅਸਾਮ, ਕੇਰਲ, ਪੁਡੂਚੇਰੀ, ਤਮਿਲ ਨਾਡੂ ਅਤੇ ਪੱਛਮੀ ਬੰਗਾਲ ਦੀਆਂ ਵਿਧਾਨ ਸਭਾਵਾਂ ਲਈ ਆਮ ਚੋਣਾਂ ਅਤੇ ਗੋਆ, ਗੁਜਰਾਤ, ਕਰਨਾਟਕ, ਮਹਾਰਾਸ਼ਟਰ, ਨਾਗਾਲੈਂਡ ਅਤੇ ਤ੍ਰਿਪੁਰਾ ਦੇ 8 (ਅੱਠ) ਵਿਧਾਨ ਸਭਾ ਖੇਤਰਾਂ ਲਈ ਉਪ ਚੋਣਾਂ ਦਾ ਸ਼ਡਿਊਲ 15 ਮਾਰਚ, 2026 ਨੂੰ ਘੋਸ਼ਿਤ ਕੀਤਾ ਹੈ।
1. ਅਸਾਮ ਅਤੇ ਕੇਰਲ ਰਾਜਾਂ ਦੀਆਂ ਵਿਧਾਨ ਸਭਾਵਾਂ ਅਤੇ ਪੁਡੂਚੇਰੀ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਦੇ ਨਾਲ-ਨਾਲ ਚਾਰ ਰਾਜਾਂ ਵਿੱਚ ਹੋਣ ਵਾਲੀਆਂ ਉਪ-ਚੋਣਾਂ ਲਈ ਕੁੱਲ 1,955 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਲਈ 9 ਅਪ੍ਰੈਲ, 2026 ਨੂੰ ਵੋਟਾਂ ਹੋਣਗੀਆਂ।
2. ਪੱਛਮ ਬੰਗਾਲ (ਪੜਾਅ I ਅਤੇ II) ਅਤੇ ਤਮਿਲ ਨਾਡੂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ; ਅਤੇ ਉਮੀਦਵਾਰੀ ਵਾਪਸ ਲੈਣ ਦੀ ਆਖਰੀ ਮਿਤੀ ਤਮਿਲ ਨਾਡੂ ਅਤੇ ਪੱਛਮ ਬੰਗਾਲ (ਪੜਾਅ I) ਲਈ 9 ਅਪ੍ਰੈਲ ਅਤੇ ਪੱਛਮ ਬੰਗਾਲ (ਪੜਾਅ II) ਲਈ 13 ਅਪ੍ਰੈਲ ਹੈ।
3. ਨਾਗਰਿਕ ECINET ਦੇ "ਆਪਣੇ ਉਮੀਦਵਾਰਾਂ ਨੂੰ ਜਾਣੋ (KYC)" ਮੌਡਿਊਲ ਦੀ ਵਰਤੋਂ ਕਰਕੇ ਉਮੀਦਵਾਰਾਂ ਦੇ ਅਪਰਾਧਿਕ ਮਾਮਲਿਆਂ, ਸੰਪਤੀਆਂ ਅਤੇ ਦੇਣਦਾਰੀਆਂ, ਵਿਦਿਅਕ ਯੋਗਤਾਵਾਂ ਅਤੇ ਉਨ੍ਹਾਂ ਦੇ ਪ੍ਰਮਾਣਿਕ ਸੋਸ਼ਲ ਮੀਡੀਆ ਖਾਤਿਆਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
4. ਉਪਭੋਗਤਾ ECINET ਦੇ "ਚੋਣ ਸੰਚਾਲਨ" ਟੈਬ ਦੇ ਅਧੀਨ KYC ਮੌਡਿਊਲ ਤੱਕ ਪਹੁੰਚ ਕਰ ਸਕਦੇ ਹਨ। ਉਹ ECINET ਦੀ ਵਰਤੋਂ ਕਰਕੇ ਉਮੀਦਵਾਰਾਂ ਦੁਆਰਾ ਜਮ੍ਹਾਂ ਕੀਤੇ ਗਏ ਪੂਰੇ ਹਲਫਨਾਮੇ (ਫਾਰਮ 26) ਨੂੰ ਵੀ ਡਾਊਨਲੋਡ ਕਰ ਸਕਦੇ ਹਨ।
5. ECINET ਦੁਨੀਆ ਦਾ ਸਭ ਤੋਂ ਵੱਡਾ ਚੋਣ ਸੇਵਾ ਪਲੈਟਫਾਰਮ ਹੈ, ਜੋ ਕਿ ਭਾਰਤ ਦੇ ਚੋਣ ਕਮਿਸ਼ਨ ਦੇ 40 ਤੋਂ ਵੱਧ ਐਪਸ ਅਤੇ ਪੋਰਟਲਾਂ ਨੂੰ ਏਕੀਕ੍ਰਿਤ ਕਰਕੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀਆਂ ਸਾਰੀਆਂ ਚੋਣ ਸੇਵਾਵਾਂ ਨੂੰ ਇੱਕ ਸਹਿਜ ਅਨੁਭਵ ਵਿੱਚ ਇਕੱਠੇ ਲਿਆਉਂਦਾ ਹੈ।
6. ECINET ਵੋਟਰਾਂ ਨੂੰ ਵੋਟਰ ਰਜਿਸਟ੍ਰੇਸ਼ਨ, ਵੋਟਰ ਸੂਚੀ ਖੋਜ, ਆਪਣੀ ਐਪਲੀਕੇਸ਼ਨ ਟ੍ਰੈਕਿੰਗ, ਚੋਣ ਅਧਿਕਾਰੀਆਂ ਨਾਲ ਸੰਪਰਕ ਕਰਨਾ, BLO ਨਾਲ ਕਾਲਾਂ ਬੁੱਕ ਕਰਨਾ, e-EPIC ਡਾਊਨਲੋਡ, ਵੋਟਿੰਗ ਰੁਝਾਨ ਅਤੇ ਸ਼ਿਕਾਇਤ ਨਿਵਾਰਣ ਵਰਗੀਆਂ ਸੇਵਾਵਾਂ ਇੱਕ ਸੁਰੱਖਿਅਤ ਪਲੈਟਫਾਰਮ 'ਤੇ ਪ੍ਰਦਾਨ ਕਰਦਾ ਹੈ।
7. ਇਹ ਅਸਲ ਸਮੇਂ ਵਿੱਚ ਸੂਚਨਾ ਤੱਕ ਪਹੁੰਚ ਅਤੇ ਸ਼ਿਕਾਇਤ ਨਿਵਾਰਣ ਲਈ ਇੱਕ ਸਿੰਗਲ-ਵਿੰਡੋ ਪਲੈਟਫਾਰਮ ਵੀ ਪ੍ਰਦਾਨ ਕਰਦਾ ਹੈ, ਜਿਸ ਵਿੱਚ ਉਲੰਘਣਾਵਾਂ ਦੀ ਰਿਪੋਰਟਿੰਗ ਕਰਨ ਲਈ 'cVIGIL' ਵਰਗੇ ਉਪਕਰਣ ਅਤੇ ਦਿਵਯਾਂਗਜਨਾਂ ਲਈ ਪਹੁੰਚਯੋਗ ਚੋਣ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ 'Saksham' ਵਰਗੇ ਉਪਕਰਣ ਸ਼ਾਮਲ ਹਨ।
*****
ਪੀਕੇ/ਜੀਡੀਐੱਚ/ਆਰਪੀ/ਏਕੇ
(रिलीज़ आईडी: 2249065)
आगंतुक पटल : 65
इस विज्ञप्ति को इन भाषाओं में पढ़ें:
Malayalam
,
Bengali
,
Bengali-TR
,
English
,
Urdu
,
हिन्दी
,
Marathi
,
Assamese
,
Gujarati
,
Tamil
,
Telugu