ਰੱਖਿਆ ਮੰਤਰਾਲਾ
ਪੱਛਮੀ ਏਸ਼ੀਆ ‘ਤੇ ਰਕਸ਼ਾ ਮੰਤਰੀ ਦੀ ਅਗਵਾਈ ਹੇਠ ਆਈਜੀਓਐੱਮ ਦੀ ਦੂਜੀ ਬੈਠਕ ਨਵੀਂ ਦਿੱਲੀ ਵਿੱਚ ਹੋਈ
ਭਾਰਤ ਨੂੰ ਤਿਆਰ ਰਹਿਣ ਅਤੇ ਕਿਸੇ ਵੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ 24 ਘੰਟੇ ਨਿਗਰਾਨੀ ਅਤੇ ਸੰਤੁਲਿਤ ਪ੍ਰਤੀਕਿਰਿਆ ਲਾਜ਼ਮੀ: ਰਾਜਨਾਥ ਸਿੰਘ
प्रविष्टि तिथि:
02 APR 2026 9:32PM by PIB Chandigarh
ਪੱਛਮੀ ਏਸ਼ੀਆ ਵਿੱਚ ਬਣੀ ਸਥਿਤੀ ਦੀ ਨਿਗਰਾਨੀ ਅਤੇ ਇਸ ਦੇ ਭਾਰਤ ‘ਤੇ ਘੱਟ ਤੋਂ ਘੱਟ ਪ੍ਰਭਾਵ ਨੂੰ ਯਕੀਨੀ ਬਣਾਉਣ ਲਈ ਬਣਾਏ ਗਏ ਗੈਰ-ਰਸਮੀ ਮੰਤਰੀ ਸਮੂਹ (ਆਈਜੀਓਐੱਮ) ਦੀ ਦੂਜੀ ਬੈਠਕ 02 ਅਪ੍ਰੈਲ 2026 ਨੂੰ ਕਰਤਵਯ ਭਵਨ-2, ਨਵੀਂ ਦਿੱਲੀ ਵਿੱਚ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਆਈਜੀਓਐੱਮ ਨੇ ਤਾਜ਼ਾ ਗਤੀਵਿਧੀਆਂ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਚੱਲ ਰਹੇ ਸੰਘਰਸ਼ ਕਾਰਨ ਪੈਦਾ ਹੋ ਸਕਦੇ ਕਿਸੇ ਵੀ ਨਕਾਰਾਤਮਕ ਪ੍ਰਭਾਵ ਨੂੰ ਘਟਾਉਣ ਲਈ ਸਰਕਾਰ ਵੱਲੋਂ ਚੁੱਕੇ ਜਾਣ ਵਾਲੇ ਅਗਲੇ ਕਦਮਾਂ ‘ਤੇ ਵਿਚਾਰ ਕੀਤਾ।

ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ; ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ; ਬਿਜਲੀ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ; ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ; ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ; ਖਪਤਕਾਰ ਮਾਮਲੇ, ਖਾਦ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ; ਵਿਗਿਆਨ ਅਤੇ ਤਕਨਾਲੋਜੀ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਜਿਤੇਂਦਰ ਸਿੰਘ; ਅਤੇ ਰੇਲਵੇ, ਸੂਚਨਾ ਅਤੇ ਪ੍ਰਸਾਰਣ, ਇਲੈਕਟ੍ਰੌਨਿਕਸ ਅਤੇ ਆਈਟੀ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਬੈਠਕ ਵਿੱਚ ਹਿੱਸਾ ਲਿਆ।

“ਅਨਿਸ਼ਚਿਤ ਸਥਿਤੀ”ਨੂੰ ਦੇਖਦੇ ਹੋਏ, ਰੱਖਿਆ ਮੰਤਰੀ ਨੇ ਸਥਿਤੀ ਦੀ 24 ਘੰਟੇ ਨਿਗਰਾਨੀ ਕਰਨ ਅਤੇ ਕਿਸੇ ਵੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਸੰਤੁਲਿਤ ਢੰਗ ਨਾਲ ਪ੍ਰਤੀਕਿਰਿਆ ਦੇਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਹ ਵੀ ਉਜਾਗਰ ਕੀਤਾ ਕਿ ਦੇਸ਼ ਦੇ ਲੋਕਾਂ ‘ਤੇ ਸੰਘਰਸ਼ ਦਾ ਘੱਟ ਤੋਂ ਘੱਟ ਪ੍ਰਭਾਵ ਪਵੇ, ਇਸ ਲਈ ਕੋਈ ਵੀ ਕਸਰ ਨਾ ਛੱਡੀ ਜਾਵੇ।
https://x.com/rajnathsingh/status/2039721016491225227
ਬੈਠਕ ਦੌਰਾਨ, ਸੱਤ ਸਕੱਤਰਾਂ ਦੇ ਅਧਿਕਾਰ ਪ੍ਰਾਪਤ ਸਮੂਹਾਂ ਨੇ ਸਥਿਤੀ ਨਾਲ ਨਜਿੱਠਣ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਆਈਜੀਓਐੱਮ ਨੂੰ ਜਾਣਕਾਰੀ ਦਿੱਤੀ। ਆਈਜੀਓਐੱਮ ਨੂੰ ਵਿੱਤ ਮੰਤਰਾਲੇ ਵੱਲੋਂ ਆਲਮੀ ਵਪਾਰ ਵਿੱਚ ਰੁਕਾਵਟਾਂ ਕਾਰਨ ਪੈਦਾ ਹੋ ਰਹੀਆਂ ਚਿੰਤਾਵਾਂ ਨੂੰ ਦੂਰ ਕਰਨ, ਉਦਯੋਗ ਖ਼ਾਸ ਕਰਕੇ ਮੈਨੂਫੈਕਚਰਿੰਗ ਨੂੰ ਰਾਹਤ ਅਤੇ ਸਹਾਇਤਾ ਪ੍ਰਦਾਨ ਕਰਨ ਅਤੇ ਨਿਵੇਸ਼ਕਾਂ ਦਾ ਭਰੋਸਾ ਮਜ਼ਬੂਤ ਕਰਨ ਲਈ ਕੀਤੀਆਂ ਗਈਆਂ ਕਾਰਵਾਈਆਂ ਬਾਰੇ ਸੂਚਿਤ ਕੀਤਾ ਗਿਆ। ਇਨ੍ਹਾਂ ਵਿੱਚ ਹੇਠ ਲਿਖੇ ਕਦਮ ਸ਼ਾਮਲ ਹਨ:
• 01 ਅਪ੍ਰੈਲ 2026 ਦੀ ਨੋਟੀਫਿਕੇਸ਼ਨ—40 ਮਹੱਤਵਪੂਰਨ ਪੈਟਰੋਕੈਮੀਕਲ ਉਤਪਾਦਾਂ ‘ਤੇ 30 ਜੂਨ 2026 ਤੱਕ ਪੂਰੀ ਕਸਟਮ ਡਿਊਟੀ ਛੋਟ।
• ਐੱਸਈਜ਼ੈੱਡ ਵਿੱਚ ਯੋਗ ਇਕਾਈਆਂ ਲਈ ਇੱਕ ਵਾਰ ਦੀ ਵਿਸ਼ੇਸ਼ ਰਾਹਤ—ਘਰੇਲੂ ਟੈਰਿਫ ਖੇਤਰ (ਡੀਟੀਏ) ਵਿੱਚ ਘੱਟ ਕਸਟਮ ਡਿਊਟੀ ਦਰਾਂ ‘ਤੇ ਉਤਪਾਦ ਵੇਚਣ ਦੀ ਮਨਜ਼ੂਰੀ (01 ਅਪ੍ਰੈਲ 2026 ਤੋਂ 31 ਮਾਰਚ 2027 ਤੱਕ)।
• 31 ਮਾਰਚ 2026 ਦੀ ਨੋਟੀਫਿਕੇਸ਼ਨ—01 ਅਪ੍ਰੈਲ 2017 ਤੋਂ ਪਹਿਲਾਂ ਕੀਤੇ ਗਏ ਨਿਵੇਸ਼ਾਂ ‘ਤੇ ਜੀਏਏਆਰ ਲਾਗੂ ਨਹੀਂ ਹੋਵੇਗਾ।
ਇਹ ਕਦਮ ਟੈਕਸਟਾਈਲ, ਪੈਕੇਜਿੰਗ ਅਤੇ ਫਾਰਮਾ ਵਰਗੇ ਡਾਊਨਸਟ੍ਰੀਮ ਖੇਤਰਾਂ ਵਿੱਚ ਲਾਗਤ ਦਾ ਦਬਾਅ ਘਟਾਉਣ, ਦੇਸ਼ ਵਿੱਚ ਸਪਲਾਈ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਅਤੇ ਭਾਰਤ ਵਿੱਚ ਨਿਵੇਸ਼ ਕਰਨ ਦੇ ਇਰਾਦੇ ਵਾਲੇ ਨਿਵੇਸ਼ਕਾਂ ਲਈ ਸਪਸ਼ਟਤਾ ਪ੍ਰਦਾਨ ਕਰਨਗੇ।

ਸ਼੍ਰੀ ਰਾਜਨਾਥ ਸਿੰਘ ਨੇ 01 ਅਪ੍ਰੈਲ 2026 ਤੋਂ ਘਰੇਲੂ ਉਡਾਨਾਂ ਲਈ ਐਵੀਏਸ਼ਨ ਟ੍ਰਬਾਇਨ ਫਿਊਲ ਦੀਆਂ ਕੀਮਤਾਂ ਵਿੱਚ ਮਹੀਨਾਵਾਰ ਵਾਧੇ ‘ਤੇ 25% ਦੀ ਹੱਦ ਤੈਅ ਕਰਨ ਦੇ ਸਰਕਾਰੀ ਫੈਸਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਕਦਮ ਲੋਕਾਂ ਨੂੰ ਅਚਾਨਕ ਕਿਰਾਏ ਦੇ ਵਾਧੇ ਤੋਂ ਬਚਾਏਗਾ।
ਸਰਕਾਰ ਨੇ ਘਰੇਲੂ ਐੱਲਪੀਜੀ ਸਪਲਾਈ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ ਅਤੇ ਰਿਫਾਇਨਰੀ ਉਤਪਾਦਨ ਨੂੰ ਵਧਾ ਕੇ ਖਪਤ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਆਈਜੀਓਐੱਮ ਨੂੰ ਦੱਸਿਆ ਗਿਆ ਕਿ ਐੱਲਪੀਜੀ ਡਿਸਟ੍ਰੀਬਿਊਟਰਸ਼ਿਪਸ ‘ਤੇ ਗੈਸ ਖਤਮ ਹੋਣ ਦੀ ਕੋਈ ਰਿਪੋਰਟ ਨਹੀਂ ਹੈ ਅਤੇ ਘਰੇਲੂ ਐੱਲਪੀਜੀ ਸਿਲੰਡਰਾਂ ਦੀ ਡਿਲੀਵਰੀ ਆਮ ਢੰਗ ਨਾਲ ਜਾਰੀ ਹੈ। ਅਸਥਾਈ ਸਪਲਾਈ ਚਿੰਤਾਵਾਂ ਕੁਝ ਥਾਵਾਂ ‘ਤੇ ਹੋਰਡਿੰਗ ਅਤੇ ਕਾਲਾਬਜ਼ਾਰੀ ਕਾਰਨ ਪੈਦਾ ਹੋਈਆਂ, ਜਿਸ ਨਾਲ ਘਬਰਾਹਟ ਵਿੱਚ ਖਰੀਦਦਾਰੀ ਹੋਈ।
ਇਸ ਸਥਿਤੀ ਨੂੰ ਕਾਬੂ ਕਰਨ ਲਈ ਕਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਛਾਪੇ ਮਾਰੇ ਜਾ ਰਹੇ ਹਨ ਅਤੇ ਜਮ੍ਹਾਂਖੋਰੀ ਅਤੇ ਕਾਲਬਾਜ਼ਾਰੀ ‘ਤੇ ਕਾਬੂ ਪਾਇਆ ਜਾ ਰਿਹਾ ਹੈ। ਕੁਝ ਐੱਲਪੀਜੀ ਡਿਸਟ੍ਰੀਬਿਊਟਰਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ ਹੈ।
ਪ੍ਰਵਾਸੀ ਮਜ਼ਦੂਰਾਂ ਅਤੇ ਘੱਟ ਖਪਤ ਵਾਲੇ ਘਰਾਂ ਦੀ ਸਹਾਇਤਾ ਲਈ ਸਰਕਾਰ 5 ਕਿਲੋਗ੍ਰਾਮ ਦੇ ਫ੍ਰੀ ਟ੍ਰੇਡ ਐੱਲਪੀਜੀ ਸਿਲੰਡਰਾਂ ਦੀ ਉਪਲਬਧਤਾ ਯਕੀਨੀ ਬਣਾ ਰਹੀ ਹੈ ਅਤੇ 23 ਮਾਰਚ 2026 ਤੋਂ ਹੁਣ ਤੱਕ 4.3 ਲੱਖ ਤੋਂ ਵੱਧ ਸਿਲੰਡਰ ਵੇਚੇ ਜਾ ਚੁੱਕੇ ਹਨ। ਵੱਧ ਮੰਗ ਵਾਲੇ ਰਾਜਾਂ ‘ਤੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ।
ਆਈਜੀਓਐੱਮ ਨੂੰ ਇਹ ਵੀ ਦੱਸਿਆ ਗਿਆ ਕਿ ਵਪਾਰਕ ਐੱਲਪੀਜੀ ‘ਤੇ ਨਿਰਭਰ ਉਦਯੋਗਿਕ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਅਤੇ ਸੰਕਟ ਤੋਂ ਪਹਿਲਾਂ ਵਾਲੀ ਸਪਲਾਈ ਦੇ 80% ਤੋਂ ਵੱਧ ਪੱਧਰ ਨੂੰ ਬਰਕਰਾਰ ਰੱਖਿਆ ਗਿਆ ਹੈ। ਵੱਖ-ਵੱਖ ਉਦਯੋਗਾਂ ਨਾਲ ਬੈਠਕਾਂ ਕਰਕੇ ਉਨ੍ਹਾਂ ਦੀ ਮੰਗ ਨੂੰ ਸਮਝ ਕੇ ਪੂਰਾ ਕੀਤਾ ਜਾ ਰਿਹਾ ਹੈ। ਤੇਲ ਦੀਆਂ ਸਰਕਾਰੀ ਇਕਾਈਆਂ ਵੱਲੋਂ ਦੇਸ਼ ਭਰ ਵਿੱਚ ਆਟੋ ਐੱਲਪੀਜੀ ਦੀ ਲਗਾਤਾਰ ਸਪਲਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਹਾਲਾਂਕਿ ਕੁਝ ਨਿਜੀ ਆਪਰੇਟਰਾਂ ਨੂੰ ਖਰੀਦ ਸਬੰਧੀ ਮੁਸ਼ਕਲਾਂ ਕਾਰਨ ਸਪਲਾਈ ਵਿੱਚ ਦਿੱਕਤ ਆ ਰਹੀ ਹੈ, ਜਿਸ ਕਰਕੇ ਪੀਐੱਸਯੂ ਪੰਪਾਂ ‘ਤੇ ਕਤਾਰਾਂ ਦੇਖੀਆਂ ਜਾ ਰਹੀਆਂ ਹਨ। ਜਿੱਥੇ ਆਟੋ ਦੋਹਰੇ ਈਂਧਣ ‘ਤੇ ਚੱਲ ਸਕਦੇ ਹਨ, ਉਨ੍ਹਾਂ ਨੂੰ ਪੈਟਰੋਲ ਵਰਤਣ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ।
ਐੱਲਪੀਜੀ ਡਿਲੀਵਰੀ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਕੀਤਾ ਗਿਆ ਹੈ ਤਾਂ ਜੋ ਘਬਰਾਹਟ ਕਾਰਨ ਵਧੀ ਹੋਈ ਮੰਗ ਨੂੰ ਪੂਰਾ ਕੀਤਾ ਜਾ ਸਕੇ ਅਤੇ ਉਪਭੋਗਤਾਵਾਂ ਲਈ ਕੋਈ ਘਾਟ ਨਾ ਰਹੇ। ਉਦਯੋਗਿਕ ਵਰਤੋਂ ਲਈ ਪਾਈਪਡ ਨੈਚੁਰਲ ਗੈਸ (ਪੀਐੱਨਜੀ) ਨੂੰ ਭਰੋਸੇਯੋਗ ਬਦਲ ਵਜੋਂ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਆਈਜੀਓਐੱਮ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਕੁਝ ਸ਼ਰਾਰਤੀ ਤੱਤ ਸੋਸ਼ਲ ਮੀਡੀਆ ‘ਤੇ ਫੋਟੋਸ਼ਾਪ ਕੀਤੀਆਂ ਅਤੇ ਛੇੜਛਾੜ ਕੀਤੀਆਂ ਤਸਵੀਰਾਂ ਅਤੇ ਗੁੰਮਰਾਹ ਕਰਨ ਵਾਲੀ ਸਮੱਗਰੀ ਫੈਲਾ ਕੇ ਘਬਰਾਹਟ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਨਾਗਰਿਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਗ਼ੈਰ ਪ੍ਰਮਾਣਿਤ ਜਾਣਕਾਰੀ ‘ਤੇ ਭਰੋਸਾ ਨਾ ਕਰਨ ਅਤੇ ਨਾ ਹੀ ਇਸ ਨੂੰ ਸਾਂਝਾ ਕਰਨ ਅਤੇ ਸਿਰਫ਼ ਸਰਕਾਰੀ ਸਰੋਤਾਂ ਤੋਂ ਹੀ ਸਹੀ ਜਾਣਕਾਰੀ ਪ੍ਰਾਪਤ ਕਰਨ।
ਆਈਜੀਓਐੱਮ ਦੀ ਪਹਿਲੀ ਬੈਠਕ 28 ਮਾਰਚ 2026 ਨੂੰ ਹੋਈ ਸੀ, ਜਿਸ ਦੌਰਾਨ ਰਕਸ਼ਾ ਮੰਤਰੀ ਨੇ ਅਧਿਕਾਰੀਆਂ ਨੂੰ ਸਥਿਤੀ ‘ਤੇ ਨੇੜਿਓਂ ਨਿਗਰਾਨੀ ਰੱਖਣ, ਦਰਮਿਆਨੇ ਤੋਂ ਲੰਬੇ ਸਮੇਂ ਦੀ ਤਿਆਰੀ ਦੀ ਰਣਨੀਤੀ ਅਪਣਾਉਣ, ਉੱਚ-ਸਤ੍ਹਾ ਸਹਿਯੋਗ ਬਣਾਈ ਰੱਖਣ ਅਤੇ ਤੇਜ਼ੀ ਨਾਲ ਫੈਸਲੇ ਕਰਨ ਦੇ ਨਿਰਦੇਸ਼ ਦਿੱਤੇ ਸਨ।
***********
ਵੀਕੇ/ਸੈਵੀ /ਏਕੇ
(रिलीज़ आईडी: 2248947)
आगंतुक पटल : 54
इस विज्ञप्ति को इन भाषाओं में पढ़ें:
Khasi
,
English
,
Urdu
,
हिन्दी
,
Marathi
,
Bengali
,
Bengali-TR
,
Gujarati
,
Odia
,
Telugu
,
Kannada
,
Malayalam