ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸਰਕਾਰ ਨੇ ਔਰੇਂਜ ਇਕੌਨਮੀ ਨੂੰ ਗਤੀ ਦਿੱਤੀ; ਦੇਸ਼ ਭਰ ਵਿੱਚ ਕੰਟੈਂਟ ਲੈਬਸ ਅਤੇ ਕੌਸ਼ਲ ਵਿਕਾਸ ਪਹਿਲਕਦਮੀਆਂ ਦਾ ਵਿਸਤਾਰ ਕੀਤਾ
ਬਜਟ 2026-27 ਵਿੱਚ ਏਵੀਜੀਸੀ ਸੈਕਟਰ ਨੂੰ ਹੁਲਾਰਾ; 15,000 ਸਕੂਲਾਂ ਅਤੇ 500 ਕਾਲਜਾਂ ਵਿੱਚ ਕੰਟੈਂਟ ਕ੍ਰਿਏਟਰ ਲੈਬਸ ਸਥਾਪਿਤ ਕੀਤੀਆਂ ਜਾਣਗੀਆਂ
Posted On:
02 APR 2026 2:13PM by PIB Chandigarh
ਸਰਕਾਰ ਮੀਡੀਆ ਅਤੇ ਮਨੋਰੰਜਨ ਖੇਤਰ ਨੂੰ ਹੁਲਾਰਾ ਦੇ ਰਹੀ ਹੈ, ਜਿਸ ਵਿੱਚ ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ ਅਤੇ ਕੌਮਿਕਸ (ਏਵੀਜੀਸੀ) ਖੇਤਰ ਵੀ ਸ਼ਾਮਲ ਹੈ। ਭਾਰਤ ਨੂੰ ਕੰਟੈਂਟ ਕ੍ਰਿਏਸ਼ਨ ਦੇ ਗਲੋਬਲ ਹੱਬ ਵਜੋਂ ਸਥਾਪਿਤ ਕਰਨ ਅਤੇ ਭਾਰਤ ਦੀ ‘ਔਰੇਂਜ ਇਕੌਨਮੀ’ ਨੂੰ ਮਜ਼ਬੂਤ ਕਰਨ ਦੇ ਸਰਕਾਰ ਦੇ ਵਿਜ਼ਨ ਦੇ ਤਹਿਤ ਕਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ ਹਨ।
ਕੇਂਦਰੀ ਬਜਟ 2026-27 ਵਿੱਚ ਘੋਸ਼ਿਤ ਯੋਜਨਾ ਦੇ ਅਨੁਸਾਰ, ਦੇਸ਼ ਭਰ ਦੇ 15,000 ਸੈਕੰਡਰੀ ਸਕੂਲਾਂ ਅਤੇ 500 ਕਾਲਜਾਂ ਵਿੱਚ ਏਵੀਜੀਸੀ ਕੰਟੈਂਟ ਕ੍ਰਿਏਟਰ ਲੈਬਸ (ਸੀਸੀਐੱਲ) ਸਥਾਪਿਤ ਕਰਨ ਦਾ ਪ੍ਰਸਤਾਵ ਹੈ। ਇਸ ਪਹਿਲ ਦੇ ਲਈ 250 ਕਰੋੜ ਰੁਪਏ ਐਲੋਕੇਟ ਕੀਤੇ ਗਏ ਹਨ।
ਏਵੀਜੀਸੀ-ਐਕਸਆਰ ਸੈਕਟਰ ਲਈ ਐੱਨਸੀਓਈ ਵਜੋਂ ਆਈਆਈਸੀਟੀ ਜੁਲਾਈ 2025 ਤੋਂ ਮੁੰਬਈ ਸਥਿਤ ਆਈਆਈਸੀਟੀ –ਰਾਸ਼ਟਰੀ ਫਿਲਮ ਵਿਕਾਸ ਨਿਗਮ (NFDC) ਕੈਂਪਸ, ਤੋਂ ਸੰਚਾਲਿਤ ਹੋ ਰਿਹਾ ਹੈ। ਮੌਜੂਦਾ ਸਮੇਂ 18 ਕੋਰਸ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਵਿੱਚ 136 ਵਿਦਿਆਰਥੀ ਨਾਮਜ਼ਦ ਹਨ ਅਤੇ 15 ਉਮੀਦਵਾਰਾਂ ਨੇ ਟ੍ਰੇਨ-ਦ-ਟ੍ਰੇਨਰ ਪ੍ਰੋਗਰਾਮ ਪੂਰਾ ਕਰ ਲਿਆ ਹੈ। ਭਾਰਤੀ ਰਚਨਾਤਮਕ ਤਕਨਾਲੋਜੀ ਸੰਸਥਾਨ (IICT), ਮੁੰਬਈ ਨੂੰ ਕੰਟੈਂਟ ਕ੍ਰਿਏਟਰਸ ਲੈਬਸ ਦੀ ਯੋਜਨਾ, ਤਾਲਮੇਲ ਅਤੇ ਲੜੀਬੱਧ ਲਾਗੂਕਰਨ ਲਈ ਨੋਡਲ ਏਜੰਸੀ ਨਾਮਜ਼ਦ ਕੀਤਾ ਗਿਆ ਹੈ। ਟੈਕਨੋਲੋਜੀ ਸਟੈਕ, ਲਾਭਪਾਤਰੀ ਸੰਸਥਾਵਾਂ ਦੀ ਪਛਾਣ ਅਤੇ ਲਾਗੂਕਰਨ ਪ੍ਰਕਿਰਿਆਵਾਂ ਨਾਲ ਸਬੰਧਿਤ ਹਿਤਧਾਰਕਾਂ ਨਾਲ ਮਸ਼ਵਰਾ ਜਾਰੀ ਹੈ।
ਏਵੀਜੀਸੀ-ਐਕਸਆਰ ਸੈਕਟਰ ਦੇ ਪ੍ਰਚਾਰ ਅਤੇ ਵਿਕਾਸ ਲਈ ਇੱਕ ਵਿਆਪਕ ਕਾਰਜਨੀਤੀ ਤਿਆਰ ਕਰਨ ਅਤੇ ਨੀਤੀਗਤ ਉਪਾਵਾਂ ਦੀ ਸਿਫਾਰਸ਼ ਕਰਨ ਲਈ ਸਰਕਾਰ ਦੁਆਰਾ ਅਪ੍ਰੈਲ 2022 ਵਿੱਚ ਏਵੀਜੀਸੀ ਪ੍ਰਮੋਸ਼ਨ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਸੀ। ਇਸ ਨੇ ਦਸੰਬਰ 2022 ਵਿੱਚ ਆਪਣੀ ਰਿਪੋਰਟ ਪੇਸ਼ ਕੀਤੀ ਸੀ। ਰਿਪੋਰਟ ਵਿੱਚ ਇਸ ਗੱਲ ਨੂੰ ਰੇਖਾਂਕਿਤ ਕੀਤਾ ਗਿਆ ਹੈ ਕਿ ਇਸ ਸੈਕਟਰ ਵਿੱਚ ਰੁਜ਼ਗਾਰ ਦੇ ਮਹੱਤਵਪੂਰਨ ਮੌਕੇ ਤਿਆਰ ਹੋਣ ਦੀ ਸੰਭਾਵਨਾ ਹੈ ਅਤੇ ਏਵੀਜੀਸੀ-ਐਕਸਆਰ, ਕੰਟੈਂਟ ਪ੍ਰੋਡਕਸ਼ਨ, ਡਿਜ਼ਾਈਨ, ਪ੍ਰੋਗਰਾਮਿੰਗ ਅਤੇ ਸਬੰਧਿਤ ਖੇਤਰਾਂ ਵਿੱਚ 2030 ਤੱਕ ਲਗਭਗ ਦੋ ਮਿਲੀਅਨ ਕੁਸ਼ਲ ਪੇਸ਼ੇਵਰਾਂ ਦੀ ਲੋੜ ਹੋ ਸਕਦੀ ਹੈ।
ਸਰਕਾਰ ਨੇ ਮੁੰਬਈ ਵਿੱਚ ਆਡੀਓ ਵਿਜ਼ੁਅਲ ਅਤੇ ਮਨੋਰੰਜਨ ਸਮਿਟ (ਵੇਵਸ 2025) ਦਾ ਆਯੋਜਨ ਕੀਤਾ। ਇਹ ‘ਭਾਰਤ ਵਿੱਚ ਸਿਰਜਣਾ ਕਰੋ, ਵਿਸ਼ਵ ਲਈ ਸਿਰਜਣਾ ਕਰੋ’ ਪਹਿਲਕਦਮੀ ਦੇ ਤਹਿਤ ਭਾਰਤ ਨੂੰ ਗਲੋਬਲ ਕੰਟੈਂਟ ਨਿਰਮਾਣ ਕੇਂਦਰ ਬਣਾਉਣ ਦੇ ਸਰਕਾਰ ਦੇ ਵਿਜ਼ਨ ਦੇ ਅਨੁਸਾਰ ਸੀ। ਇਸ ਸਮਿਟ ਨੇ ਭਾਰਤੀ ਕ੍ਰਿਏਟਰਾਂ, ਨਿਰਮਾਤਾਵਾਂ ਅਤੇ ਸਟਾਰਟਅੱਪਸ ਨੂੰ 100 ਤੋਂ ਵੱਧ ਦੇਸ਼ਾਂ ਦੇ ਆਲਮੀ ਖਰੀਦਦਾਰਾਂ, ਨਿਵੇਸ਼ਕਾਂ, ਓਟੀਟੀ ਪਲੈਟਫਾਰਮ ਅਤੇ ਤਕਨਾਲੋਜੀ ਖੇਤਰ ਦੇ ਮੋਹਰੀ ਲੋਕਾਂ ਨਾਲ ਜੁੜਣ ਲਈ ਇੱਕ ਏਕੀਕ੍ਰਿਤ ਮੰਚ ਪ੍ਰਦਾਨ ਕੀਤਾ।
ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) ਅਧੀਨ ਸ਼ੁਰੂ ਕੀਤਾ ਗਿਆ ਵੇਵਐਕਸ ਸਟਾਰਟਅੱਪ ਐਕਸੇਲੇਰੇਟਰ ਪ੍ਰੋਗਰਾਮ, ਢਾਂਚਾਗਤ ਇਨਕਿਊਬੇਸ਼ਨ, ਮੈਂਟਰਸ਼ਿਪ ਅਤੇ ਗਲੋਬਲ ਨੈੱਟਵਰਕ ਤੱਕ ਪਹੁੰਚ ਰਾਹੀਂ ਮੀਡੀਆ-ਟੈੱਕ ਸਟਾਰਟਅੱਪਸ ਨੂੰ ਸਹਿਯੋਗ ਪ੍ਰਦਾਨ ਕਰਦਾ ਹੈ। ਸਟਾਰਟਅੱਪਸ ਦੇ ਪਹਿਲੇ ਬੈਚ ਨੂੰ ਉਦਯੋਗ ਮਾਹਿਰਾਂ ਤੋਂ ਮੈਂਟਰਸ਼ਿਪ, ਨਿਵੇਸ਼ਕਾਂ ਨਾਲ ਸੰਪਰਕ, ਬੌਧਿਕ ਸੰਪਤੀ ਦੇ ਨਿਰਮਾਣ ਅਤੇ ਸੰਭਾਲ ਲਈ ਸਹਾਇਤਾ ਵਰਗੇ ਮੌਕੇ ਪ੍ਰਦਾਨ ਕੀਤੇ ਗਏ ਹਨ। ਇਹ ਪ੍ਰੋਗਰਾਮ ਸਟਾਰਟਅੱਪਸ ਨੂੰ ਆਪਣੀਆਂ ਨਵੀਨਤਾਵਾਂ ਨੂੰ ਅੱਗੇ ਵਧਾਉਣ ਵਿੱਚ ਸਮਰੱਥ ਬਣਾਉਣ ਲਈ ਅੰਤਰਰਾਸ਼ਟਰੀ ਮੰਚਾਂ ‘ਤੇ ਭਾਗੀਦਾਰੀ, ਉਦਯੋਗ ਸਾਂਝੇਦਾਰੀ ਅਤੇ ਆਲਮੀ ਬਜ਼ਾਰਾਂ ਦੇ ਨਾਲ ਏਕੀਕਰਣ ਦੀ ਸੁਵਿਧਾ ਵੀ ਪ੍ਰਦਾਨ ਕਰਦਾ ਹੈ।
ਕ੍ਰਿਏਟ ਇਨ ਇੰਡੀਆ ਚੈਲੇਂਜ (ਸੀਆਈਸੀ) ਨੂੰ ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ ਰਚਨਾਤਮਕ ਪ੍ਰਤਿਭਾਵਾਂ ਦੀ ਪਛਾਣ ਕਰਨ, ਉਨ੍ਹਾਂ ਨੂੰ ਫੰਡਿੰਗ ਕਰਨ ਅਤੇ ਪ੍ਰਦਰਸ਼ਿਤ ਕਰਨ ਲਈ ਇੱਕ ਰਾਸ਼ਟਰੀ ਮੰਚ ਵਜੋਂ ਵਰਤਿਆ ਜਾ ਰਿਹਾ ਹੈ। ਸੀਆਈਸੀ ਦੇ ਪਹਿਲੇ ਸੀਜ਼ਨ ਵਿੱਚ, ਉਦਯੋਗ ਭਾਈਵਾਲਾਂ ਦੇ ਸਹਿਯੋਗ ਨਾਲ 33 ਚੈਲੇਂਜ ਆਯੋਜਿਤ ਕੀਤੇ ਗਏ ਅਤੇ ਇਸ ਦੀ ਸਮਾਪਤੀ ਵੇਵਸ 2025 ਵਿੱਚ ਹੋਈ। ਇਸ ਸਮਿਟ ਵਿੱਚ ਦੇਸ਼ ਦੇ ਟੀਅਰ-।। ਅਤੇ ਟੀਅਰ-।।। ਸ਼ਹਿਰਾਂ ਸਮੇਤ ਇੱਕ ਲੱਖ ਤੋਂ ਵੱਧ ਕ੍ਰਿਏਟਰਾਂ ਨੇ ਹਿੱਸਾ ਲਿਆ। ਚੁਣੇ ਹੋਏ ਕ੍ਰਿਏਟਰਾਂ ਨੂੰ ਵੇਵਐਕਸ ਅਤੇ ਵੇਵਸ ਬਜ਼ਾਰ ਵਰਗੇ ਪਲੈਟਫਾਰਮ ਰਾਹੀਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ ‘ਤੇ ਆਪਣੇ ਕੰਟੈਂਟ ਪੇਸ਼ ਕਰਨ ਲਈ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।
ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ ਮੁਰੂਗਨ ਨੇ ਲੋਕ ਸਭਾ ਵਿੱਚ ਸ਼੍ਰੀਮਤੀ ਕ੍ਰਿਤੀ ਦੇਵੀ ਦੇਬਬਰਮਨ (Smt. Kriti Devi Debbarman) ਅਤੇ ਸ਼੍ਰੀ ਇਤਾਲਾ ਰਾਜੇਂਦਰ (Sh. Eatala Rajender) ਦੁਆਰਾ ਪੁੱਛੇ ਗਏ ਸਵਾਲਾਂ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
****
ਮਹੇਸ਼ ਕੁਮਾਰ/ ਵਿਵੇਕ ਵਿਸ਼ਵਾਸ/ ਬਲਜੀਤ ਸਿੰਘ
(Release ID: 2248501)
ਵਿਜ਼ੀਟਰ ਕਾਊਂਟਰ : 6
Read this release in:
English
,
Urdu
,
Marathi
,
हिन्दी
,
Bengali
,
Assamese
,
Gujarati
,
Odia
,
Telugu
,
Kannada
,
Malayalam