ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼ਹੀਦੀ ਦਿਵਸ ’ਤੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕੀਤੀ
प्रविष्टि तिथि:
23 MAR 2026 8:29AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼ਹੀਦੀ ਦਿਵਸ ਦੇ ਮੌਕੇ ’ਤੇ ਮਹਾਨ ਆਜ਼ਾਦੀ ਘੁਲਾਟੀਏ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਦਿਲੋਂ ਸ਼ਰਧਾਂਜਲੀ ਭੇਟ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਲਈ ਇਨ੍ਹਾਂ ਮਹਾਨ ਨਾਇਕਾਂ ਦੀ ਕੁਰਬਾਨੀ ਭਾਰਤ ਦੀ ਸਮੂਹਿਕ ਯਾਦ ਵਿੱਚ ਡੂੰਘਾਈ ਨਾਲ ਉੱਕਰੀ ਹੋਈ ਹੈ; ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਛੋਟੀ ਉਮਰ ਵਿੱਚ ਹੀ ਉਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੇ ਉਦੇਸ਼ ਪ੍ਰਤੀ ਅਟੁੱਟ ਵਚਨਬੱਧਤਾ ਦਿਖਾਈ। ਸ਼੍ਰੀ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਬਸਤੀਵਾਦੀ ਸ਼ਾਸਨ ਦੀ ਤਾਕਤ ਤੋਂ ਡਰੇ ਬਿਨਾਂ ਉਨ੍ਹਾਂ ਨੇ ਦ੍ਰਿੜ੍ਹ ਵਿਸ਼ਵਾਸ ਨਾਲ ਕੁਰਬਾਨੀ ਦਾ ਰਾਹ ਚੁਣਿਆ ਅਤੇ ਰਾਸ਼ਟਰ ਨੂੰ ਆਪਣੇ ਜੀਵਨ ਤੋਂ ਉੱਪਰ ਰੱਖਿਆ; ਨਿਆਂ, ਦੇਸ਼ ਭਗਤੀ ਅਤੇ ਨਿਡਰ ਵਿਰੋਧ ਦੇ ਉਨ੍ਹਾਂ ਦੇ ਆਦਰਸ਼ ਅੱਜ ਵੀ ਅਣਗਿਣਤ ਭਾਰਤੀਆਂ ਦੇ ਮਨਾਂ ਵਿੱਚ ਪ੍ਰੇਰਨਾ ਦਾ ਸੰਚਾਰ ਕਰਦੇ ਹਨ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲਿਖਿਆ:
“ਅੱਜ ਅਸੀਂ ਭਾਰਤ ਮਾਤਾ ਦੇ ਵੀਰ ਪੁੱਤਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਪੂਰਵਕ ਨਮਨ ਕਰਦੇ ਹਾਂ।
ਛੋਟੀ ਉਮਰ ਵਿੱਚ ਹੀ ਉਨ੍ਹਾਂ ਨੇ ਅਸਧਾਰਨ ਹੌਸਲਾ ਅਤੇ ਭਾਰਤ ਦੀ ਆਜ਼ਾਦੀ ਦੇ ਉਦੇਸ਼ ਪ੍ਰਤੀ ਅਟੁੱਟ ਸਮਰਪਣ ਦਾ ਪ੍ਰਦਰਸ਼ਨ ਕੀਤਾ। ਬਸਤੀਵਾਦੀ ਸ਼ਾਸਨ ਦੀ ਤਾਕਤ ਤੋਂ ਡਰੇ ਬਿਨਾਂ ਉਨ੍ਹਾਂ ਨੇ ਦ੍ਰਿੜ੍ਹ ਵਿਸ਼ਵਾਸ ਨਾਲ ਕੁਰਬਾਨੀ ਦਾ ਰਾਹ ਚੁਣਿਆ ਅਤੇ ਰਾਸ਼ਟਰ ਨੂੰ ਆਪਣੇ ਜੀਵਨ ਤੋਂ ਉੱਪਰ ਰੱਖਿਆ; ਨਿਆਂ, ਦੇਸ਼ ਭਗਤੀ ਅਤੇ ਨਿਡਰ ਵਿਰੋਧ ਦੇ ਆਦਰਸ਼ ਅੱਜ ਵੀ ਅਣਗਿਣਤ ਭਾਰਤੀਆਂ ਦੇ ਮਨਾਂ ਵਿੱਚ ਪ੍ਰੇਰਨਾ ਦਾ ਸੰਚਾਰ ਕਰਦੇ ਹਨ।”
****
ਐੱਮਜੇਪੀਐੱਸ/ਪੀਆਰਕੇ
(रिलीज़ आईडी: 2243715)
आगंतुक पटल : 40
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Bengali
,
Bengali-TR
,
Assamese
,
Gujarati
,
Odia
,
Tamil
,
Telugu
,
Kannada
,
Malayalam