ਪ੍ਰਧਾਨ ਮੰਤਰੀ ਦਫਤਰ
azadi ka amrit mahotsav AI Impact Summit 2026

ਪ੍ਰਧਾਨ ਮੰਤਰੀ ਨੇ ਏਆਈ ਇੰਪੈਕਟ ਸਮਿਟ 2026 ਦੇ ਉਦਘਾਟਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ

Posted On: 19 FEB 2026 3:28PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਏਆਈ ਇੰਪੈਕਟ ਸਮਿਟ 2026 ਦੇ ਉਦਘਾਟਨ ਦੇ ਮੌਕੇ ’ਤੇ ਅੱਜ ਆਪਣੇ ਸੰਬੋਧਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ।

ਸ਼੍ਰੀ ਮੋਦੀ ਨੇ ਐੱਕਸ 'ਤੇ ਪੋਸਟਾਂ ਦੀ ਇੱਕ ਲੜੀ ਵਿੱਚ ਕਿਹਾ:

"ਆਰਟੀਫਿਸ਼ੀਅਲ ਇੰਟੈਲੀਜੈਂਸ ਮਨੁੱਖੀ ਇਤਿਹਾਸ ਵਿੱਚ ਸਭ ਤੋਂ ਵੱਡੇ ਪਰਿਵਰਤਨਾਂ ਵਿੱਚੋਂ ਇੱਕ ਹੈ!"

"ਏਆਈ ਲਈ ਭਾਰਤ ਦਾ ਦ੍ਰਿਸ਼ਟੀਕੋਣ "ਮਾਨਵ" (MANAV) ਸ਼ਬਦ ਵਿੱਚ ਸਮਾਇਆ ਹੈ, ਜਿਸ ਦਾ ਅਰਥ ਹੈ, ਮਨੁੱਖ।"

"ਆਰਟੀਫਿਸ਼ੀਅਲ ਇੰਟੈਲੀਜੈਂਸ ਮਨੁੱਖਤਾ ਦੀ ਸਮਰੱਥਾ ਨੂੰ ਨਵੀਂਆਂ ਉਚਾਈਆਂ 'ਤੇ ਲੈ ਜਾਵੇਗਾ"

"ਆਓ ਆਪਾਂ ਏਆਈ ਨੂੰ ਇੱਕ ਵਿਸ਼ਵ-ਵਿਆਪੀ ਸਾਂਝੇ ਭਲੇ ਵਜੋਂ ਵਿਕਸਿਤ ਕਰਨ ਦਾ ਸੰਕਲਪ ਲਈਏ।"

"ਬਦਕਿਸਮਤੀ ਨਾਲ ਏਆਈ ਡੀਪਫੇਕ ਅਤੇ ਮਨਘੜਤ ਸਮਗਰੀ ਖੁੱਲ੍ਹੇ ਸਮਾਜ ਨੂੰ ਅਸਥਿਰ ਕਰ ਰਹੀ ਹੈ।

ਵਾਟਰਮਾਰਕਿੰਗ ਅਤੇ ਸਪਸ਼ਟ ਸਰੋਤ ਮਿਆਰ ਤੇਜ਼ੀ ਨਾਲ ਜ਼ਰੂਰੀ ਹੁੰਦੇ ਜਾ ਰਹੇ ਹਨ।

ਸਾਨੂੰ ਬੱਚਿਆਂ ਦੀ ਸੁਰੱਖਿਆ ਬਾਰੇ ਵੀ ਵਧੇਰੇ ਚੌਕਸ ਰਹਿਣਾ ਚਾਹੀਦਾ ਹੈ।”

"ਭਾਰਤ ਵਿੱਚ ਡਿਜ਼ਾਈਨ ਅਤੇ ਵਿਕਾਸ।

ਦੁਨੀਆ ਨੂੰ ਪਹੁੰਚਾਓ।

ਮਨੁੱਖਤਾ ਤੱਕ ਪਹੁੰਚਾਓ।"

"ਦਿੱਲੀ ਵਿੱਚ ਏਆਈ ਇੰਪੈਕਟ ਸਮਿਟ ਨੇ ਏਆਈ ਦੀ ਦੁਨੀਆ ਨਾਲ ਜੁੜੀਆਂ ਹਸਤੀਆਂ ਨੂੰ ਇਕੱਠਾ ਕੀਤਾ ਹੈ।

ਇਸ ਵਿੱਚ 100 ਤੋਂ ਵੱਧ ਦੇਸ਼ਾਂ ਦੀ ਨੁਮਾਇੰਦਗੀ ਹੈ।

ਦੁਨੀਆ ਦੇ ਹਰੇਕ ਕੋਨੇ ਵਿੱਚ ਪ੍ਰਸਿੱਧ ਭਾਗੀਦਾਰ ਸ਼ਾਮਲ ਹੋਏ ਹਨ।

ਸਾਡਾ ਟੀਚਾ ਇੱਕ ਹੀ ਹੈ - ਧਰਤੀ ਦੀ ਭਲਾਈ ਲਈ ਏਆਈ ਦੀ ਤਾਕਤ ਦਾ ਲਾਭ ਚੁੱਕੋ।"

"ਨਵੀਂ ਦਿੱਲੀ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਇਤਿਹਾਸਕ ਏਆਈ ਇੰਪੈਕਟ ਸਮਿਟ ਵਿੱਚ!

@LulaOficial

@anuradisanayake

@ParmelinG

@KBM_ALNAHYAN”

 

************

 

ਐੱਮਜੇਪੀਐੱਸ/ਐੱਸਆਰ

 


(Release ID: 2230782) ਵਿਜ਼ੀਟਰ ਕਾਊਂਟਰ : 3