ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਦਿੱਲੀ ਪੁਲਿਸ ਦੇ 79ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਸੰਬੋਧਨ ਕੀਤਾ
ਨਸ਼ੀਲੇ ਪਦਾਰਥਾਂ ਦੇ ਸਿੰਡੀਕੇਟ, ਜਾਅਲੀ ਕਰੰਸੀ ਰੈਕੇਟ, ਗੁੰਝਲਦਾਰ ਸਾਈਬਰ ਕ੍ਰਾਈਮ ਹੋਵੇ ਜਾਂ ਸੰਗਠਿਤ ਅਪਰਾਧ, ਦਿੱਲੀ ਪੁਲਿਸ ਨੇ ਸ਼ਾਂਤੀ ਅਤੇ ਸੁਰੱਖਿਆ ਦੇ ਹਰ ਖੇਤਰ ਵਿੱਚ ਸਫ਼ਲਤਾਪੂਰਵਕ ਕੰਮ ਕੀਤਾ ਹੈ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ 2014 ਤੋਂ 2026 ਤੱਕ ਦੇ 12 ਵਰ੍ਹੇ, ਦੇਸ਼ ਦੀ ਅੰਦਰੂਨੀ ਸੁਰੱਖਿਆ ਦੀ ਇਤਿਹਾਸ ਵਿੱਚ ਸੁਨਹਿਰੀ ਕਾਲ ਦੇ ਰੂਪ ਵਿੱਚ ਅੰਕਿਤ ਕੀਤੇ ਜਾਣਗੇ
ਤਿੰਨ ਨਵੇਂ ਕਾਨੂੰਨਾਂ ਦੇ ਪੂਰਨ ਇੰਪਲੀਮੈਂਟੇਸ਼ਨ ਦੇ ਬਾਅਦ ਦੇਸ਼ ਭਰ ਵਿੱਚ ਦੋਸ਼ ਸਿਧੀ ਦਰ ਬਹੁਤ ਜ਼ਿਆਦਾ ਵੱਧ ਜਾਵੇਗੀ
ਦੇਸ਼ ਦੀ ਅੰਦਰੂਨੀ ਸੁਰੱਖਿਆ ਦੇ ਲਈ ਵੱਡੀ ਚੁਣੌਤੀ ਰਿਹਾ ਨਕਸਲਵਾਦ ਸਮਾਪਤੀ ਦੇ ਕਗਾਰ ‘ਤੇ ਹੈ ਅਤੇ ਦੇਸ਼ 31 ਮਾਰਚ ਤੋਂ ਪਹਿਲਾਂ ਪੂਰੀ ਤਰ੍ਹਾਂ ਨਕਸਲਵਾਦ ਤੋਂ ਮੁਕਤ ਹੋਵੇਗਾ
ਇੱਕ ਵੀ ਘੁਸਪੈਠੀਆ ਸੀਮਾ ਪਾਰ ਨਾ ਕਰ ਪਾਵੇ, ਅਜਿਹੀ ਸਸ਼ਕਤ ਸੁਰੱਖਿਆ ਪ੍ਰਣਾਲੀ ਬਣਾਉਣਾ ਸਾਡਾ ਸੰਕਲਪ ਹੈ
368 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਜਾ ਰਿਹਾ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦਾ ਇੰਟੀਗ੍ਰੇਟਿਡ ਹੈੱਡਕੁਆਰਟਰ ਅੱਤਵਾਦ ਅਤੇ ਅਪਰਾਧ ਨਾਲ ਨਜਿੱਠਣ ਦਾ ਇੱਕ ਕਾਰਗਰ ਮਾਧਿਅਮ ਬਣੇਗਾ
857 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਆਧੁਨਿਕ ਇੰਟੀਗ੍ਰੇਟਿਡ ਕਮਾਂਡ ਕੰਟਰੋਲ ਕਮਿਊਨੀਕੇਸ਼ਨ ਅਤੇ ਕੰਪਿਊਟਰ ਸੈਂਟਰ (C4I) ਨਾਲ ਦਿੱਲੀ ਪੁਲਿਸ ਹੋਰ ਵੀ ਆਧੁਨਿਕ ਅਤੇ ਸਸ਼ਕਤ ਹੋਵੇਗੀ
Posted On:
16 FEB 2026 3:31PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਦਿੱਲੀ ਪੁਲਿਸ ਦੇ 79ਦੇਂ ਸਥਾਪਨਾ ਦਿਵਸ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ। ਇਸ ਮੌਕੇ ‘ਤੇ ਦਿੱਲੀ ਪੁਲਿਸ ਕਮਿਸ਼ਨਰ, ਸ਼੍ਰੀ ਸਤੀਸ਼ ਗੋਲਚਾ ਸਮੇਤ ਕਈ ਪਤਵੰਤੇ ਮੌਜੂਦ ਸਨ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਆਪਣੀ ਸਥਾਪਨਾ ਤੋਂ ਲੈ ਕੇ ਅੱਜ ਤੱਕ ਸ਼ਾਂਤੀ, ਸੇਵਾ ਅਤੇ ਨਿਆਂ ਦੇ ਸੰਕਲਪ ਨੂੰ ਚਰਿਤਾਰਥ ਕਰਨ ਵਿੱਚ ਕਦੇ ਕੋਈ ਕਸਰ ਨਹੀਂ ਛੱਡੀ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੋਣ ਦੇ ਨਾਲ ਹੀ ਦੇਸ਼ ਦੇ ਲੋਕਤੰਤਰ ਦੀ ਧੜਕਣ ਅਤੇ ਪਛਾਣ ਦਾ ਕੇਂਦਰ ਹੈ। ਰਾਜਧਾਨੀ ਹੋਣ ਦੇ ਨਾਤੇ ਦਿੱਲੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਰੇ ਗਲੋਬਲ ਮਾਪਦੰਡਾਂ ਵਿੱਚ ਉੱਚਤਮ ਹੋਣਾ ਬੇਹੱਦ ਜ਼ਰੂਰੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਦਿੱਲੀ ਵਿੱਚ ਕਈ ਤਰ੍ਹਾਂ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਆਯੋਜਨ, ਸਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਦਫ਼ਤਰ ਅਤੇ ਨਿਵਾਸ ਦੇ ਕਾਰਨ ਦਿੱਲੀ ਪੁਲਿਸ ਦੀ ਜ਼ਿੰਮੇਵਾਰੀ ਬਹੁਤ ਵੱਧ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਹਮੇਸ਼ਾ ਅੱਗੇ ਰਹਿੰਦੇ ਹੋਏ ਉੱਤਮਤਾ ਅਤੇ ਸਫ਼ਲਤਾ ਦੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਪੁਲਿਸ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਸਪੈਸ਼ਲ ਸੈੱਲ ਦੇ ਇੰਟੀਗ੍ਰੇਟਿਡ ਹੈੱਡਕੁਆਰਟਰ ਦਾ ਈ-ਫਾਊਂਡੇਸ਼ਨ ਸਟੋਨ ਰੱਖਿਆ ਗਿਆ ਹੈ। ਲਗਭਗ 368 ਕਰੋੜ ਰੁਪਏ ਦੀ ਲਾਗਤ ਨਾਲ ਸਪੈਸ਼ਲ ਸੈੱਲ ਦਾ ਇਹ ਇੰਟਗ੍ਰੇਟਿਡ ਹੈੱਡਕੁਆਰਟਰ ਨਾਰਕੋਟਿਕਸ ਅਤੇ ਅੱਤਵਾਦ ਨਾਲ ਨਜਿੱਠਣ ਵਿੱਚ ਦੇਸ਼ ਦਾ ਸਭ ਤੋਂ ਆਧੁਨਿਕ ਕੇਂਦਰ ਬਣੇਗਾ। ਉਨ੍ਹਾਂ ਨੇ ਕਿਹਾ ਕਿ ਇਹ ਹੈੱਡਕੁਆਰਟਰ ਅਤਿਆਧੁਨਿਕ ਇੰਡੋਰ ਫਾਈਰਿੰਗ ਰੇਂਜ, ਵਾਰ ਰੂਮ, ਸਾਈਬਰ ਲੈਬ, ਟ੍ਰੇਨਿੰਗ ਹਾਲ ਸਮੇਤ ਕਈ ਤਰ੍ਹਾਂ ਦੇ ਆਧੁਨਿਕ ਉਪਕਰਣਾਂ ਨਾਲ ਲੈਸ ਹੋਵੇਗਾ ਅਤੇ ਦੇਸ਼ ਭਰ ਦੇ ਪੁਲਿਸ ਬਲਾਂ ਲਈ ਇੱਕ ਆਦਰਸ਼ ਸਪੈਸ਼ਲ ਸੈੱਲ ਹੈੱਡਕੁਆਰਟਰ ਬਣੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਨਸ਼ੀਲੇ ਪਦਾਰਥਾਂ ਦੇ ਸਿੰਡੀਕੇਟਸ, ਜਾਅਲੀ ਭਾਰਤੀ ਕਰੰਸੀ ਨੋਟਸ, ਗੁੰਝਲਦਾਰ ਸਾਈਬਰ ਕ੍ਰਾਈਮ, ਸੰਗਠਿਤ ਅਪਰਾਧ ਦੀ ਨਾਲ ਹੀ ਨਾ ਸਿਰਫ਼ ਦਿੱਲੀ ਸਗੋਂ ਦੇਸ਼ ਦੀਆਂ ਕਈ ਵੱਡੀਆਂ ਅੱਤਵਾਦੀ ਘਟਨਾਵਾਂ ਦੀ ਜਾਂਚ ਵਿੱਚ ਸਫਲ ਅਤੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਦਿੱਲੀ ਪੁਲਿਸ ਦੇ 10 ਨਵੇਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਲਗਭਗ 857 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ ਸੇਫ ਸਿਟੀ ਪ੍ਰੋਜੈਕਟ ਦੇ ਪਹਿਲੇ ਪੜਾਅ ਦਾ ਉਦਘਾਟਨ ਵੀ ਹੋਇਆ ਹੈ। ਇਸ ਦੇ ਤਹਿਤ ਆਧੁਨਿਕ ਇੰਟੀਗ੍ਰੇਟਿਡ ਕਮਾਂਡ ਕੰਟਰੋਲ ਕਮਿਊਨੀਕੇਸ਼ਨ ਅਤੇ ਕੰਪਿਊਟਰ ਸੈਂਟਰ (C4I) ਨੂੰ ਦਿੱਲੀ ਦੀ ਜਨਤਾ ਨੂੰ ਸਮਰਪਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ 10 ਹਜ਼ਾਰ ਕੈਮਰਿਆਂ ਨਾਲ ਦਿੱਲੀ ਨੂੰ ਜੋੜਨ ਦੇ ਪ੍ਰੋਗਰਾਮ ਦੇ ਪਹਿਲੇ ਫੇਜ਼ ਵਿੱਚ 2100 ਕੈਮਰੇ ਲਾਈਵ ਜੁੜ ਚੁੱਕੇ ਹਨ ਅਤੇ ਪਹਿਲਾਂ ਤੋਂ ਮੌਜੂਦ 15 ਹਜ਼ਾਰ ਤੋਂ ਵੱਧ ਕੈਮਰਿਆਂ ਨੂੰ ਵੀ ਇਸ ਨਾਲ ਜੋੜਨ ਦਾ ਕੰਮ ਪੂਰਾ ਹੋ ਚੁੱਕਿਆ ਹੈ। ਸ਼੍ਰੀ ਸ਼ਾਹ ਨੈ ਕਿਹਾ ਕਿ ਸੇਫ ਸਿਟੀ ਪ੍ਰੋਜੈਕਟ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਦੀ ਸੁਰੱਖਿਆ ਨੂੰ ਬਹੁਤ ਅੱਗੇ ਲੈ ਜਾਵੇਗਾ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪਿਛਲੇ 11 ਵਰ੍ਹਿਆਂ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੌਦੀ ਜੀ ਦੀ ਅਗਵਾਈ ਵਿੱਚ ਦੇਸ਼ ਨੇ ਕਈ ਮਹੱਤਵਪੂਰਨ ਮੁਕਾਮ ਹਾਸਲ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਜਦੋਂ ਵੀ ਨਿਆਂ ਦੀ ਗੱਲ ਹੋਵੇਗਾ ਤਦ ਸਾਡੀਆਂ ਤਿੰਨ ਨਵੀਆਂ ਨਯਾਯ ਸੰਹਿਤਾਵਾਂ ਦਾ ਜ਼ਿਕਰ ਜ਼ਰੂਰ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅੰਗ੍ਰੇਜ਼ਾਂ ਦੁਆਰਾ 150 ਵਰ੍ਹੇ ਪਹਿਲਾਂ ਬਣਾਏ ਗਏ ਕਾਨੂੰਨਾਂ ਨੂੰ ਰੱਦ ਕਰ ਕੇ ਹੁਣ ਨਿਆਂ-ਕੇਂਦ੍ਰਿਤ ਨਿਆਂ ਪ੍ਰਣਾਲੀ ਅਸੀਂ ਸਥਾਪਿਤ ਕੀਤੀ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਅਗਲੇ 2 ਵਰ੍ਹਿਆਂ ਵਿੱਚ ਇਨ੍ਹਾਂ ਕਾਨੂੰਨਾਂ ‘ਤੇ ਪੂਰਾ ਅਮਲ ਹੋਣ ਤੋਂ ਬਾਅਦ ਦੇਸ਼ ਭਰ ਵਿੱਚ ਕਿਸੇ ਵੀ ਐੱਫਆਈਆਰ ‘ਤੇ ਸੁਪਰੀਮ ਕੋਰਟ ਤੱਕ ਤਿੰਨ ਸਾਲ ਵਿੱਚ ਫੈਸਲਾ ਹੋ ਜਾਵੇਗਾ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਨਵੀਂ ਨਯਾਯ ਸੰਹਿਤਾਵਾਂ ਵਿੱਚ ਬੱਚਿਆਂ ਅਤੇ ਮਹਿਲਾਵਾਂ ਦੇ ਵਿਰੁੱਧ ਅਪਰਾਧਾਂ ‘ਤੇ ਇੱਕ ਵੱਖ ਅਧਿਆਏ ਜੋੜਿਆ ਗਿਆ ਹੈ ਅਤੇ ਈ-ਐੱਫਆਈਆਰ ਅਤੇ ਜ਼ੀਰੋ ਐੱਫਆਈਆਰ ਨੂੰ ਕਾਨੂੰਨੀ ਸਮਰਥਨ ਦਿੱਤਾ ਗਿਆ ਹੈ। CJS ਦੇ ਤਹਿਤ ਪੁਲਿਸ, ਨਿਆਂ ਪਾਲਿਕਾ, ਫੌਰੈਂਸਿਕ ਸਾਇੰਸ, ਮੁਕੱਦਮਾ ਅਤੇ ਜੇਲ੍ਹਾਂ ਨੂੰ ਜੋੜ ਕੇ ਉਨ੍ਹਾਂ ਦੀ ਸੇਵਾਵਾਂ ਨੂੰ ਔਨਲਾਈਨ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਛੋਟੇ ਅਪਰਾਧਾਂ ਵਿੱਚ ਸਜ਼ਾ ਦੇ ਰੂਪ ਵਿੱਚ ਭਾਈਚਾਰਕ ਸੇਵਾ ਨੂੰ ਪਹਿਲੀ ਵਾਰ ਕਾਨੂੰਨੀ ਜਾਮਾ ਪਾਇਆ ਗਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ 7 ਸਾਲ ਤੋਂ ਵੱਧ ਸਜ਼ਾ ਦੇ ਪ੍ਰਾਵਧਾਨ ਵਾਲੇ ਅਪਰਾਧਾਂ ਵਿੱਚ ਫੌਰੈਂਸਿਕ ਵਿਜ਼ਿਟ ਨੂੰ ਲਾਜ਼ਮੀ ਕੀਤਾ ਗਿਆ ਹੈ। ਦੇਸ਼ ਦੇ ਕਾਨੂੰਨਾਂ ਵਿੱਚ ਪਹਿਲੀ ਵਾਰ ਅੱਤਵਾਦ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ ਅਤੇ ਦੇਸ਼ ਛੱਡ ਕੇ ਭੱਜੇ ਅਪਰਾਧੀਆਂ ਲਈ Trial in Absentia ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਘੋਸ਼ਿਤ ਅਪਰਾਧੀਆਂ ਦੀ ਭਾਰਤ ਦੇ ਬਾਹਰ ਸੰਪਤੀਆਂ ਨੂੰ ਕੁਰਕ ਕਰਨ ਦਾ ਪ੍ਰਾਵਧਾਨ ਕੀਤਾ ਗਿਆ ਹੈ। ਨਾਲ ਹੀ ਨਵੇਂ ਕਾਨੂੰਨਾਂ ਵਿੱਚ ਡਾਇਰੈਕਟਰ ਆਫ ਪ੍ਰੌਸੀਕਿਊਸ਼ਨ ਨੂੰ ਨਵੀਂ ਤਰ੍ਹਾਂ ਨਾਲ ਮਹੱਤਵ ਦਿੱਤਾ ਗਿਆ ਹੈ। ਦਸਤਾਵੇਜ਼ਾਂ ਦੀ ਪਰਿਭਾਸ਼ਾ ਦਾ ਵਿਸਤਾਰ ਕਰਕੇ ਇਲੈਕਟ੍ਰੌਨਿਕ ਅਤੇ ਡਿਜੀਟਲ ਰਿਕਾਰਡਸ ਨੂੰ ਕਾਨੂੰਨੀ ਮਾਨਤਾ ਦੇਣ ਦਾ ਕੰਮ ਵੀ ਕੀਤਾ ਗਿਆ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਨਵੀਆਂ ਨਯਾਯ ਸੰਹਿਤਾਵਾਂ ‘ਤੇ ਪੂਰੀ ਤਰ੍ਹਾਂ ਅਮਲ ਤੋਂ ਬਾਅਦ ਸਾਡੀ ਨਿਆਂ ਪ੍ਰਣਾਲੀ ਦੁਨੀਆ ਭਰ ਵਿੱਚ ਸਭ ਤੋਂ ਆਧੁਨਿਕ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਨਵੇਂ ਕਾਨੂੰਨਾਂ ਤੋਂ ਨਿਆਂ ਪ੍ਰਣਾਲੀ ਵਿੱਚ ਦੇਰੀ ਘੱਟ ਹੋਵੇਗੀ ਅਤੇ ਦੋਸ਼ ਸਿੱਧੀ ਦਰ ਨੂੰ ਉੱਪਰ ਲੈ ਜਾਣ ਵਿੱਚ ਵੀ ਮਦਦ ਮਿਲੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਅਸਾਮ, ਹਰਿਆਣਾ, ਗੁਜਰਾਤ ਆਦਿ ਰਾਜਾਂ ਵਿੱਚ ਦੋਸ਼ ਸਿੱਧੀ ਦੀ ਦਰ ਵਿੱਚ ਬੇਮਿਸਾਲ ਵਾਧਾ ਦਰਜ ਕੀਤਾ ਗਿਆ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ਵਿੱਚ 2014 ਤੋਂ 2026 ਦੇ 12 ਸਾਲ ਦੇਸ਼ ਦੀ ਅੰਦਰੂਨੀ ਸੁਰੱਖਿਆ ਦੇ ਇਤਿਹਾਸ ਵਿੱਚ ਹਮੇਸ਼ਾ ਸੁਨਹਿਰੀ ਕਾਲ ਦੇ ਰੂਪ ਵਿੱਚ ਅੰਕਿਤ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ 2014 ਤੋਂ ਪਹਿਲਾਂ ਸਾਡੇ ਦੇਸ਼ ਵਿੱਚ ਤਿੰਨ ਸਮੱਸਿਆਵਾਂ-ਜੰਮੂ-ਕਸ਼ਮੀਰ, ਖੱਬੇ-ਪੱਖੀ ਉਗਰਵਾਦ ਅਤੇ ਨੌਰਥਈਸਟ ਦਹਾਕਿਆਂ ਤੋਂ ਸਾਡੀ ਅੰਦਰੂਨੀ ਸੁਰੱਖਿਆ ਨੂੰ ਚੁਣੌਤੀ ਦੇ ਰਹੀਆਂ ਸਨ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 11 ਰਾਜਾਂ ਵਿੱਚ ਫੈਲਿਆ ਨਕਸਲਵਾਦ ਹਮੇਸ਼ਾ ਤੋਂ ਦੇਸ਼ ਦੀ ਅੰਦਰੂਨੀ ਸੁਰੱਖਿਆ ਦੇ ਲਈ ਬਹੁਤ ਵੱਡੀ ਚੁਣੌਤੀ ਸੀ। ਗ੍ਰਹਿ ਮੰਤਰੀ ਨੇ ਕਿਹਾ ਕਿ ਅਸੀਂ ਨਕਸਲਵਾਦ ਪ੍ਰਭਾਵਿਤ ਖੇਤਰਾਂ ਨੂੰ ਪੂਰੀ ਤਰ੍ਹਾਂ ਨਕਸਲਵਾਦ ਤੋਂ ਮੁਕਤ ਕਰਨ ਦੇ ਬਹੁਤ ਕਰੀਬ ਹਨ ਅਤੇ ਅਸੀਂ 31 ਮਾਰਚ, 2026 ਨੂੰ ਪੂਰੇ ਦੇਸ਼ ਨੂੰ ਨਕਸਲੀ ਹਿੰਸਾ ਤੋਂ ਮੁਕਤ ਕਰਨ ਵਿੱਚ ਜ਼ਰੂਰ ਸਫਲ ਹੋਵਾਂਗੇ। ਉਨ੍ਹਾਂ ਨੇ ਕਿਹਾ ਕਿ ਨੌਰਥ ਈਸਟ ਵਿੱਚ ਵੀ 10 ਹਜ਼ਾਰ ਤੋਂ ਵੱਧ ਯੁਵਾ ਹਥਿਆਰ ਪਾ ਕੇ ਮੁੱਖਧਾਰਾ ਵਿੱਚ ਸ਼ਾਮਲ ਹੋਏ ਹਨ ਅਤੇ 12 ਤੋਂ ਵੱਧ ਸ਼ਾਂਤੀ ਸਮਝੌਤਿਆਂ ਰਾਹੀਂ ਅਸੀਂ ਨੌਰਥ ਈਸਟ ਵਿੱਚ ਸ਼ਾਂਤੀ ਸਥਾਪਿਤ ਕਰਨ ਦਾ ਬਹੁਤ ਵੱਡਾ ਕੰਮ ਕੀਤਾ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਸਰਕਾਰ ਦਾ ਗ੍ਰਹਿ ਮੰਤਰਾਲਾ ਪੂਰੇ ਵਿੱਚ ਸੀਸੀਟੀਵੀ ਕੈਮਰਿਆਂ ਦਾ ਜਾਲ ਬੁਣ ਕੇ ਸੁਰੱਖਿਆ ਦੀ ਇੱਕ ਨਵੀਂ ਪ੍ਰਣਾਲੀ ਖੜ੍ਹੀ ਕਰੇਗਾ। ਉਨ੍ਹਾਂ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਦਾ ਪੂਰਾ ਧਿਆਨ ਦੇਸ਼ ਦੇ ਹਰ ਲੈਂਡ ਬਾਰਡਰ ‘ਤੇ ਸੁਰੱਖਿਆ ਦੀ ਵਿਵਸਥਾ ਦੇ ਆਧੁਨਿਕੀਕਰਣ, ਦੇਸ਼ ਨੂੰ ਘੁਸਪੈਠੀਆਂ ਤੋਂ ਮੁਕਤ ਬਣਾਉਣ ਅਤੇ ਤਿੰਨ ਨਵੀਆਂ ਨਯਾਯ ਸੰਹਿਤਾਵਾਂ ਦੇ ਪੂਰਨ ਅਮਲ ‘ਤੇ ਰਹੇਗਾ।
*****
ਆਰਕੇ/ਪੀਆਰ/ਪੀਐੱਸ/ਬਲਜੀਤ
(Release ID: 2229164)
ਵਿਜ਼ੀਟਰ ਕਾਊਂਟਰ : 6
Read this release in:
English
,
Urdu
,
Marathi
,
हिन्दी
,
Assamese
,
Gujarati
,
Odia
,
Tamil
,
Telugu
,
Kannada
,
Malayalam