ਪ੍ਰਧਾਨ ਮੰਤਰੀ ਦਫਤਰ
azadi ka amrit mahotsav AI Impact Summit 2026

ਪ੍ਰਧਾਨ ਮੰਤਰੀ ਨੇ ਇੰਡੀਆ ਏਆਈ ਇੰਪੈਕਟ ਐਕਸਪੋ 2026 ਦੇ ਉਦਘਾਟਨ ਸਮਾਰੋਹ ਦੀਆਂ ਮੁੱਖ ਗੱਲਾਂ ਸਾਂਝੀਆਂ ਕੀਤੀਆਂ

Posted On: 17 FEB 2026 10:47AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੰਡੀਆ ਏਆਈ ਇੰਪੈਕਟ ਐਕਸਪੋ 2026 ਨੂੰ ਨਵੇਂ ਵਿਚਾਰਾਂ, ਨਵੀਨਤਾ ਅਤੇ ਇਰਾਦਿਆਂ ਦਾ ਇੱਕ ਮਜ਼ਬੂਤ ਸੰਗਮ ਦੱਸਿਆ।

ਉਦਘਾਟਨੀ ਸਮਾਰੋਹ ਦੀਆਂ ਮੁੱਖ ਗੱਲਾਂ ਸਾਂਝੀਆਂ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਸ ਐਕਸਪੋ ਨੇ ਪੂਰੀ ਦੁਨੀਆ ਦੇ ਹਿੱਤ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਭਾਰਤੀ ਪ੍ਰਤਿਭਾ ਦੀ ਅਸਾਧਾਰਨ ਸਮਰੱਥਾ ਨੂੰ ਉਜਾਗਰ ਕੀਤਾ ਹੈ।

ਸਭ ਤੋਂ ਵੱਧ ਇਸ ਸਮਾਗਮ ਨੇ ਮਨੁੱਖੀ ਤਰੱਕੀ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜ਼ਿੰਮੇਵਾਰੀ ਨਾਲ, ਸਮਾਵੇਸ਼ੀ ਅਤੇ ਵੱਡੇ ਪੱਧਰ 'ਤੇ ਵਰਤੋਂ ਕਰਨ ਲਈ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ।

ਸ਼੍ਰੀ ਮੋਦੀ ਨੇ ਐੱਕਸ 'ਤੇ ਇੱਕ ਪੋਸਟ ਵਿੱਚ ਕਿਹਾ:

“ਇੰਡੀਆ ਏਆਈ ਇੰਪੈਕਟ ਐਕਸਪੋ 2026 ਨਵੇਂ ਵਿਚਾਰਾਂ, ਨਵੀਨਤਾ ਅਤੇ ਇਰਾਦਿਆਂ ਦਾ ਇੱਕ ਮਜ਼ਬੂਤ ਸੰਗਮ ਸੀ।

ਇਸਨੇ ਪੂਰੀ ਦੁਨੀਆ ਦੀ ਭਲਾਈ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਭਵਿੱਖ ਨੂੰ ਆਕਾਰ ਦੇਣ ਲਈ ਭਾਰਤੀ ਪ੍ਰਤਿਭਾ ਦੀ ਅਸਾਧਾਰਨ ਸਮਰੱਥਾ ਨੂੰ ਪ੍ਰਦਰਸ਼ਿਤ ਕੀਤਾ।

ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸਨੇ ਮਨੁੱਖੀ ਤਰੱਕੀ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਜ਼ਿੰਮੇਵਾਰੀ ਨਾਲ, ਸਮਾਵੇਸ਼ੀ  ਅਤੇ ਵਿਆਪਕ ਪੱਧਰ 'ਤੇ ਵਰਤੋਂ ਪ੍ਰਤੀ ਸਾਡੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਇਹ ਹਨ ਐਕਸਪੋ ਦੀਆਂ ਮੁੱਖ ਗੱਲਾਂ...”

***************

ਐੱਮਜੇਪੀਐੱਸ/ਐੱਸਆਰ


(Release ID: 2229095) ਵਿਜ਼ੀਟਰ ਕਾਊਂਟਰ : 5