ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਪ੍ਰੀਕਸ਼ਾ ਪੇ ਚਰਚਾ’ 2026 ਦੇ ਦੂਜੇ ਐਪੀਸੋਡ ਵਿੱਚ ਕੋਇੰਬਟੂਰ, ਛੱਤੀਸਗੜ੍ਹ, ਗੁਜਰਾਤ ਅਤੇ ਅਸਾਮ ਦੇ ਵਿਦਿਆਰਥੀਆਂ ਨਾਲ ਆਪਣੀ ਗੱਲਬਾਤ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ


Posted On: 10 FEB 2026 5:06PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਪ੍ਰੀਕਸ਼ਾ ਪੇ ਚਰਚਾ’ (ਪੀਪੀਸੀ) 2026 ਦੇ 9ਵੇਂ ਐਡੀਸ਼ਨ ਵਿੱਚ ਵਿਦਿਆਰਥੀਆਂ ਨਾਲ ਆਪਣੀ ਗੱਲਬਾਤ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ। ਪੀਪੀਸੀ 2026 ਦੇ ਦੂਜੇ ਐਪੀਸੋਡ ਦੌਰਾਨ ਪ੍ਰਧਾਨ ਮੰਤਰੀ ਨੇ ਕੋਇੰਬਟੂਰ, ਛੱਤੀਸਗੜ੍ਹ, ਗੁਜਰਾਤ ਅਤੇ ਅਸਾਮ ਦੇ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨਾਲ ਗੈਰ-ਰਸਮੀ ਗੱਲਬਾਤ ਕੀਤੀ। ' ਪ੍ਰੀਕਸ਼ਾ ਪੇ ਚਰਚਾ' ਦੇ ਵਿਸ਼ੇਸ਼ ਐਡੀਸ਼ਨ ਵਿੱਚ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਸ ਵਾਰ ਇਹ ਪ੍ਰੋਗਰਾਮ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਆਯੋਜਿਤ ਕੀਤਾ ਗਿਆ।

ਸ਼੍ਰੀ ਮੋਦੀ ਨੇ ਐੱਕਸ 'ਤੇ ਪੋਸਟ ਕੀਤਾ:

ਤਾਮਿਲਨਾਡੂ ਦੇ ਕੋਇੰਬਟੂਰ ਵਿੱਚ #ParikshaPeCharcha26 ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕਰਨਾ ਇੱਕ ਸ਼ਾਨਦਾਰ ਅਨੁਭਵ ਸੀ। ਸਟਾਰਟਅੱਪਸ ਅਤੇ ਏਆਈ ਤੋਂ ਲੈ ਕੇ ਸਵੈ-ਅਨੁਸ਼ਾਸਨ ਅਤੇ ਵਿਕਸਤ ਭਾਰਤ ਦੇ ਨਿਰਮਾਣ ਦੇ ਸੁਪਨਿਆਂ ਤੱਕ, ਅੱਜ ਦੇ ਨੌਜਵਾਨ ਮਨਾਂ ਦੀ ਉਤਸੁਕਤਾ ਅਤੇ ਸਪਸ਼ਟਤਾ ਸ਼ਾਨਦਾਰ ਹੈ।

#ParikshaPeCharcha26 ਦੌਰਾਨ ਛੱਤੀਸਗੜ੍ਹ ਦੇ ਵਿਦਿਆਰਥੀਆਂ ਨਾਲ ਹੋਈ ਗੱਲਬਾਤ ਤੋਂ ਪਤਾ ਲੱਗਾ ਕਿ ਅੱਜ ਦੀ ਪੀੜ੍ਹੀ ਉਤਸੁਕ, ਸੋਚਵਾਨ ਅਤੇ ਜਾਗਰੂਕ ਹੈ। ਪੜ੍ਹਾਈ ਅਤੇ ਖੇਡਾਂ ਵਿੱਚ ਸੰਤੁਲਨ ਬਣਾਉਣ ਤੋਂ ਲੈ ਕੇ ਵਾਤਾਵਰਨ ਦੀ ਦੇਖਭਾਲ ਅਤੇ ਅਤੇ ਲੀਡਰਸ਼ਿਪ ਗੁਣਾਂ ਦੇ ਵਿਕਾਸ ਤੱਕ, ਉਨ੍ਹਾਂ ਦੇ ਸਵਾਲਾਂ ਵਿੱਚ ਸਪਸ਼ਟ ਸੋਚ ਦੀ ਝਲਕ ਮਿਲੀ।

ਗੁਜਰਾਤ ਵਿੱਚ ਆਯੋਜਿਤ #ParikshaPeCharcha26 ਪ੍ਰੀਖਿਆ ਦੀ ਤਿਆਰੀ ਤੋਂ ਕਿਤੇ ਵੱਧ ਸੀ। ਉਨ੍ਹਾਂ ਦੇ ਸਵਾਲਾਂ ਵਿੱਚ ਸਿੱਖਣ ਅਤੇ ਆਤਮ-ਵਿਸ਼ਵਾਸ ਦੇ ਨਾਲ ਅੱਗੇ ਵਧਣ ਦੀ ਡੂੰਘੀ ਇੱਛਾ ਝਲਕਦੀ ਸੀ। ਵਿਦਿਆਰਥੀਆਂ ਨੇ ਗੰਭੀਰ ਸਥਿਤੀਆਂ ਵਿੱਚ ਦਬਾਅ ਦਾ ਸਾਹਮਣਾ ਕਰਨ, ਅਧਿਆਪਕਾਂ ਦੀ ਮਹੱਤਵਪੂਰਨ ਭੂਮਿਕਾ ਅਤੇ ਹੋਰ ਵਿਸ਼ਿਆਂ 'ਤੇ ਖੁੱਲ੍ਹ ਕੇ ਚਰਚਾ ਕੀਤੀ। ਉਨ੍ਹਾਂ ਨੇ ਵਾਰਲੀ, ਪਿਥੋਰਾ ਅਤੇ ਲਿੱਪਨ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਵੀ ਕੀਤਾ।

 

"ਤਣਾਅ ਅਤੇ ਤੁਲਨਾਵਾਂ ਨਾਲ ਨਜਿੱਠਣ ਤੋਂ ਲੈ ਕੇ ਆਤਮ-ਵਿਸ਼ਵਾਸ ਵਧਾਉਣ ਅਤੇ ਸਿਹਤਮੰਦ ਰੋਜ਼ਾਨਾ ਰੁਟੀਨ ਸਥਾਪਤ ਕਰਨ ਤੱਕ, ਅਸਾਮ ਦੇ ਵਿਦਿਆਰਥੀਆਂ ਨਾਲ ਆਯੋਜਿਤ #ParikshaPeCharcha26 ਵਿੱਚ ਸਭ ਕੁਝ ਸ਼ਾਮਲ ਰਿਹਾ। ਪ੍ਰੀਖਿਆ ਵਿੱਚ ਵਧੀਆ ਪ੍ਰਦਰਸ਼ਨ ਕਰਨ, ਅੱਗੇ ਵਧਣ ਅਤੇ ਨਾਲ ਹੀ ਆਪਣੀਆਂ ਜੜ੍ਹਾਂ ਅਤੇ ਸਭਿਆਚਾਰ ਨਾਲ ਜੁੜੇ ਰਹਿਣ ਦੀਆਂ ਉਨ੍ਹਾਂ ਦੀਆਂ ਇੱਛਾਵਾਂ ਬਾਰੇ ਪਤਾ ਲੱਗਾ।"

 

 

 

 


*******

ਐੱਮਜੇਪੀਐੱਸ/ਵੀਜੇ


(Release ID: 2226240) ਵਿਜ਼ੀਟਰ ਕਾਊਂਟਰ : 9