ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕੇਂਦਰੀ ਬਜਟ 2026-27: ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਔਰੈਂਜ ਇਕੌਨੋਮੀ ਅਤੇ ਰਚਨਾਤਮਕ ਸਿੱਖਿਆ ਲਈ ਵੱਡੇ ਹੁਲਾਰੇ ਦਾ ਐਲਾਨ ਕੀਤਾ
ਏਵੀਜੀਸੀ ਸੈਕਟਰ ਅਤੇ ਹੁਨਰ ਈਕੋਸਿਸਟਮ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਬਜਟ ਘੋਸ਼ਣਾਵਾਂ
ਇਹ ਬਜਟ ਯੁਵਾ ਸ਼ਕਤੀ ਅਤੇ ਨਾਰੀ ਸ਼ਕਤੀ ਨੂੰ ਸਸ਼ਕਤ ਬਣਾਉਣ ਦਾ ਟੀਚਾ ਰੱਖਦਾ ਹੈ ਅਤੇ ਇਹ ਫਰਜ਼ ਤੋਂ ਪ੍ਰਰਿਤ ਹੈ: ਸ਼੍ਰੀ ਅਸ਼ਵਿਨੀ ਵੈਸ਼ਣਵ
Posted On:
01 FEB 2026 7:35PM by PIB Chandigarh
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ ਪੇਸ਼ ਕੀਤਾ। ਭਾਰਤ ਦੀ ਸਿੱਖਿਆ ਅਤੇ ਹੁਨਰ ਈਕੋਸਿਸਟਮ ਲਈ ਇੱਕ ਪਰਿਵਰਤਨਕਾਰੀ ਰੋਡਮੈਪ ਪੇਸ਼ ਕਰਦੇ ਹੋਏ, ਵਿੱਤ ਮੰਤਰੀ ਨੇ ਔਰੇਂਜ ਇਕੌਨੋਮੀ ਨੂੰ ਹੁਲਾਰਾ ਦੇਣ ਅਤੇ ਦੇਸ਼ ਦੇ ਰਚਨਾਤਮਕ ਉਦਯੋਗਾਂ ਨੂੰ ਸਸ਼ਕਤ ਬਣਾਉਣ ਲਈ ਪ੍ਰਮੁੱਖ ਪਹਿਲਕਦਮੀਆਂ ਨੂੰ ਸਾਹਮਣੇ ਰੱਖਿਆ।
ਭਾਰਤ ਦੇ ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ ਅਤੇ ਕੌਮਿਕਸ (ਏਵੀਜੀਸੀ) ਸੈਕਟਰ ਦੇ ਤੇਜ਼ ਵਿਕਾਸ ਨੂੰ ਉਜਾਗਰ ਕਰਦੇ ਹੋਏ, ਵਿੱਤ ਮੰਤਰੀ ਨੇ ਕਿਹਾ ਕਿ ਸਾਲ 2030 ਤੱਕ ਇਸ ਉਦਯੋਗਾਂ ਨੂੰ ਲਗਭਗ 20 ਲੱਖ ਪੇਸ਼ੇਵਰਾਂ ਦੀ ਲੋੜ ਹੋਵੇਗੀ। ਇਸ ਵਧਦੇ ਈਕੋਸਿਸਟਮ ਨੂੰ ਸਮਰਥਨ ਦੇਣ ਲਈ, ਉਨ੍ਹਾਂ ਨੇ ਮੁੰਬਈ ਸਥਿਤ ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟਿਵ ਟੈਕਨੋਲੋਜੀਜ਼ (ਆਈਆਈਸੀਟੀ) ਨੂੰ ਦੇਸ਼ ਭਰ ਦੇ 15,000 ਸੈਕੰਡਰੀ ਸਕੂਲਾਂ ਅਤੇ 500 ਕਾਲਜਾਂ ਵਿੱਚ ਏਵੀਜੀਸੀ ਕੰਟੈਂਟ ਕ੍ਰਿਏਟਰ ਲੈਬਸ ਸਥਾਪਤ ਕਰਨ ਲਈ ਸਹਾਇਤਾ ਦੇਣ ਦਾ ਪ੍ਰਸਤਾਵ ਰੱਖਿਆ। ਇਹ ਲੈਬ ਨੌਜਵਾਨਾਂ ਲਈ ਨਵੇਂ ਰਚਨਾਤਮਕ ਕਰੀਅਰ ਦੇ ਮੌਕੇ ਖੋਲ੍ਹਣਗੀਆਂ।
ਇਹ ਪਹਿਲ ਭਵਿੱਖ ਲਈ ਤਿਆਰ ਕਾਰਜਬਲ ਦੇ ਨਿਰਮਾਣ, ਭਾਰਤ ਦੀ ਰਚਨਾਤਮਕ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਦੇਸ਼ ਭਰ ਦੇ ਵਿਦਿਆਰਥੀਆਂ ਲਈ ਮੌਕਿਆਂ ਦਾ ਵਿਸਥਾਰ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਰੇਲ ਭਵਨ ਵਿਖੇ ਕੇਂਦਰੀ ਬਜਟ ਘੋਸ਼ਣਾਵਾਂ 'ਤੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ, "ਇਹ ਯੁਵਾ ਸ਼ਕਤੀ ਅਤੇ ਨਾਰੀ ਸ਼ਕਤੀ ਤੋਂ ਪ੍ਰੇਰਿਤ, ਫਰਜ਼-ਭਾਵਨਾ ਨਾਲ ਸੰਚਾਲਿਤ ਬਜਟ ਹੈ।" ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ WAVES ਰਾਹੀਂ ਭਾਰਤ ਦੀ ਰਚਨਾਤਮਕ ਅਰਥਵਿਵਸਥਾ ਨੂੰ ਆਲਮੀ ਪਲੈਟਫਾਰਮ 'ਤੇ ਸਥਾਪਿਤ ਕੀਤਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ IITs ਅਤੇ IIMs ਦੀ ਤਰਜ ‘ਤੇ ਸਥਾਪਿਤ IICT ਮੁੰਬਈ, ਕ੍ਰਿਏਟਰਸ ਲੈਬ ਰਾਹੀਂ 15,000 ਸਕੂਲਾਂ ਅਤੇ 500 ਕਾਲਜਾਂ ਨਾਲ ਜੁੜੇਗਾ, ਜਿਸ ਨਾਲ 20 ਲੱਖ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ।
ਆਰਥਿਕ ਸਰਵੇਖਣ ਵਿੱਚ ਵੀ ਜ਼ਿਕਰ ਕੀਤਾ ਗਿਆ ਹੈ ਕਿ ਭਾਰਤ ਦਾ ਮੀਡੀਆ ਅਤੇ ਮਨੋਰੰਜਨ (ਐੱਮ ਐਂਡ ਈ) ਖੇਤਰ ਸੇਵਾਵਾਂ ਦੀ ਅਰਥਵਿਵਸਥਾ ਦਾ ਇੱਕ ਪ੍ਰਮੁੱਖ ਥੰਮ੍ਹ ਬਣ ਕੇ ਉਭਰਿਆ, ਜਿਸ ਵਿੱਚ ਆਡੀਓ-ਵਿਜ਼ੁਅਲ ਉਤਪਾਦਨ, ਪ੍ਰਸਾਰਣ, ਡਿਜੀਟਲ ਕੰਟੈਂਟ, ਐਨੀਮੇਸ਼ਨ, ਗੇਮਿੰਗ, ਵਿਗਿਆਪਨ ਅਤੇ ਲਾਈਵ ਮਨੋਰੰਜਨ ਸ਼ਾਮਲ ਹਨ। ਪਿਛਲੇ ਇੱਕ ਦਹਾਕੇ ਵਿੱਚ ਇਹ ਖੇਤਰ ਤੇਜ਼ੀ ਨਾਲ ਡਿਜੀਟਲ ਅਤੇ ਪਲੈਟਫਾਰਮ-ਅਧਾਰਿਤ ਵੰਡ ਵੱਲ ਵਧਿਆ ਹੈ, ਜਿਸ ਨਾਲ ਮਾਲੀਆ ਮਾਡਲਾਂ, ਰੁਜ਼ਗਾਰ ਅਤੇ ਵੈਲਿਉ ਚੇਨਾਂ ਵਿੱਚ ਵਿਆਪਕ ਬਦਲਾਅ ਆਇਆ ਹੈ। ਸਾਲ 2024 ਵਿੱਚ ਲਗਭਗ 2.5-ਟ੍ਰਿਲੀਅਨ ਰੁਪਏ ਦੇ ਅਨੁਮਾਨਿਤ ਆਕਾਰ ਮੁੱਲ ਨਾਲ, ਇਸ ਖੇਤਰ ਵਿੱਚ ਵਧਦੀ ਆਮਦਨ, ਇੰਟਰਨੈੱਟ ਦੀ ਪਹੁੰਚ, ਓਟੀਟੀ ਵਿਸਥਾਰ ਅਤੇ ਏਆਈ-ਅਧਾਰਿਤ ਇਨੋਵੇਸ਼ਨ ਦੇਖਣ ਨੂੰ ਮਿਲ ਰਿਹਾ ਹੈ।
ਬਾਜ਼ਾਰ ਆਕਾਰ ਦੇ ਨਾਲ, ਇਸ ਖੇਤਰ ਦੇ ਵਧਦੀ ਆਮਦਨ, ਇੰਟਰਨੈਟ ਪ੍ਰਵੇਸ਼, OTT ਵਿਸਥਾਰ, ਅਤੇ AI-ਅਧਾਰਿਤ ਨਵੀਨਤਾ ਦੁਆਰਾ ਵਧਣ ਦੀ ਉਮੀਦ ਹੈ।
"ਔਰੈਂਜ ਇਕੌਨੋਮੀ ਦੇ ਬਾਰੇ ਵਿੱਚ
"ਔਰੈਂਜ ਇਕੌਨੋਮੀ" ਅਰਥਵਿਵਸਥਾ ਦੇ ਉਸ ਹਿੱਸੇ ਨੂੰ ਕਹਿੰਦੇ ਹਨ ਜੋ ਰਚਨਾਤਮਕਤਾ, ਸੱਭਿਆਚਾਰ ਅਤੇ ਬੌਧਿਕ ਸੰਪਤੀ 'ਤੇ ਅਧਾਰਿਤ ਹੁੰਦਾ ਹੈ, ਜਿੱਥੇ ਮੁੱਲ ਦਾ ਸਿਰਜਣ ਭੌਤਿਕ ਵਸਤੂਆਂ ਦੇ ਬਜਾਏ ਮੁੱਖ ਤੌਰ 'ਤੇ ਵਿਚਾਰਾਂ, ਗਿਆਨ, ਕਲਾਤਮਕ ਪ੍ਰਗਟਾਵੇ ਅਤੇ ਸੱਭਿਆਚਾਰਕ ਸਮੱਗਰੀ ਨਾਲ ਹੁੰਦਾ ਹੈ।
******
ਮਹੇਸ਼ ਕੁਮਾਰ/ਬਲਜੀਤ ਸਿੰਘ
(Release ID: 2222195)
ਵਿਜ਼ੀਟਰ ਕਾਊਂਟਰ : 43
Read this release in:
Tamil
,
English
,
Urdu
,
Marathi
,
हिन्दी
,
Bengali
,
Assamese
,
Gujarati
,
Telugu
,
Kannada
,
Malayalam