ਵਿੱਤ ਮੰਤਰਾਲਾ
ਕੇਂਦਰੀ ਬਜਟ 2026-27 ਵਿੱਚ ਸੱਤ ਰਣਨੀਤਕ ਅਤੇ ਸਰਹੱਦੀ ਖੇਤਰਾਂ ਵਿੱਚ ਮੈਨੂਫੈਕਚਰਿੰਗ ਵਧਾਉਣ ‘ਤੇ ਜ਼ੋਰ ਦਿੱਤਾ ਗਿਆ ਹੈ
ਭਾਰਤ ਨੂੰ ਗਲੋਬਲ ਬਾਇਓਫਾਰਮਾ ਮੈਨੂਫੈਕਚਰਿੰਗ ਸੈਂਟਰ ਵਜੋਂ ਵਿਕਸਿਤ ਕਰਨ ਲਈ ਬਜਟ ਵਿੱਚ ਅਗਲੇ ਪੰਜ ਵਰ੍ਹਿਆਂ ਵਿੱਚ 10 ਹਜ਼ਾਰ ਕਰੋੜ ਰੁਪਏ ਖਰਚੇ ਦੇ ਨਾਲ ਬਾਇਓਫਾਰਮਾ ਸ਼ਕਤੀ ਦਾ ਪ੍ਰਸਤਾਵ
ਉਪਕਰਣ ਅਤੇ ਸਮੱਗਰੀ ਉਤਪਾਦਨ, ਭਾਰਤੀ ਆਈਪੀ ਦਾ ਪੂਰੀ ਤਰ੍ਹਾਂ ਡਿਜਾਈਨ ਕਰਨ ਅਤੇ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਲਈ ਭਾਰਤ ਸੈਮੀਕੰਡਕਟਰ ਮਿਸ਼ਨ 2.0 ਦਾ ਐਲਾਨ
ਇਲੈਕਟ੍ਰੌਨਿਕੀ ਕੰਪੋਨੈਂਟਸ ਮੈਨੂਫੈਕਚਰਿੰਗ ਸਕੀਮ ਦਾ ਖਰਚਾ ਵਧਾ ਕੇ 40 ਹਜ਼ਾਰ ਕਰੋੜ ਰੁਪਏ ਕਰ ਦਿੱਤਾ ਗਿਆ
ਖਣਿਜ ਸਮ੍ਰਿੱਧ ਰਾਜਾਂ ਓਡੀਸ਼ਾ, ਕੇਰਲ, ਆਂਧਰਾ ਪ੍ਰਦੇਸ਼ ਅਤੇ ਤਮਿਲ ਨਾਡੂ ਦੀ ਮਦਦ ਲਈ ਸਮਰਪਿਤ ਰੇਅਰ ਅਰਥ ਕੌਰੀਡੋਰ ਦੀ ਸਥਾਪਨਾ ਕੀਤੀ ਜਾਵੇਗੀ ਤਾਂ ਜੋ ਖਣਨ, ਪ੍ਰੋਸੈੱਸਿੰਗ, ਖੋਜ ਅਤੇ ਮੈਨੂਫੈਕਚਰਿੰਗ ਨੂੰ ਹੁਲਾਰਾ ਮਿਲੇ
ਰਾਜਾਂ ਨੂੰ ਚੈਲੈਂਜ ਰੂਟ ਦੇ ਜ਼ਰੀਏ ਕਲਸਟਰ ਅਧਾਰਿਤ ਪਲੱਗ ਐਂਡ ਪਲੇ ਮਾਡਲ ‘ਤੇ ਤਿੰਨ ਸਮਰਪਿਤ ਰਸਾਇਣ ਪਾਰਕਾਂ ਦੀ ਸਥਾਪਨਾ ਵਿੱਚ ਮਦਦ ਲਈ ਇੱਕ ਯੋਜਨਾ ਦਾ ਪ੍ਰਸਤਾਵ
ਅਗਲੇ ਪੰਜ ਵਰ੍ਹਿਆਂ ਦੀ ਮਿਆਦ ਵਿੱਚ 10 ਹਜ਼ਾਰ ਕਰੋੜ ਰੁਪਏ ਦੇ ਬਜਟੀ ਅਲਾਟ ਦੇ ਨਾਲ ਗਲੋਬਲ ਪੱਧਰ ‘ਤੇ ਮੁਕਾਬਲੇਬਾਜ਼ੀ ਕੰਟੇਨਰ ਮੈਨੂਫੈਕਚਰਿੰਗ ਈਕੋਸਿਸਟਮ ਦੇ ਨਿਰਮਾਣ ਲਈ ਯੋਜਨਾ
ਕੱਪੜਾ ਉਦਯੋਗ ਨੂੰ ਵਿਕਸਿਤ ਕਰਨ ਲਈ ਪੰਜ ਕੰਪੋਨੈਂਟਸ ਦੇ ਨਾਲ ਇੱਕ ਏਕੀਕ੍ਰਿਤ ਪ੍ਰੋਗਰਾਮ ਦਾ ਐਲਾਨ
ਚੁਣੌਤੀ ਮੋਡ ਵਿੱਚ ਮੈਗਾ ਟੈਕਸਟਾਈਲ ਪਾਰਕਾਂ ਦੀ ਸਥਾਪਨਾ ਕੀਤੀ ਜਾਵੇਗੀ
ਖਾਦੀ, ਹੈਂਡਲੂਮ ਅਤੇ ਹੈਂਡੀਕ੍ਰਾਫਟ ਨੂੰ ਮਜ਼ਬੂਤ ਕਰਨ ਅਤੇ ਗਲੋਬਲ ਮਾਰਕਿਟ ਨਾਲ ਜੁੜਨ ਅਤੇ ਬ੍ਰਾਂਡਿੰਗ ਲਈ ‘ਮਹਾਤਮਾ ਗਾਂਧੀ ਗ੍ਰਾਮ ਸਵਰਾਜ’ ਪਹਿਲ ਦੀ ਸ਼ੁਰੂਆਤ
ਖੇਡ ਸਮੱਗਰੀ ਦੀ ਮੈਨੂਫੈਕਚਰਿੰਗ, ਖੋਜ ਅਤੇ ਉਪਕਰਣ ਡਿਜ਼ਾਈਨ ਦੇ ਨਾਲ ਹੀ ਸਮੱਗਰੀ ਵਿਗਿਆਨ ਵਿੱਚ ਇਨੋਵੇਸ਼ਨ ਨੂੰ ਹੁਲਾਰਾ ਦੇਣ ਲਈ ਇੱਕ ਸਮਰਪਿਤ ਪਹਿਲ
प्रविष्टि तिथि:
01 FEB 2026 1:05PM by PIB Chandigarh
ਕੇਂਦਰੀ ਬਜਟ 2026-27 ਵਿੱਚ ਸੱਤ ਰਣਨੀਤਕ ਅਤੇ ਸਰਹੱਦੀ ਖੇਤਰਾਂ ਵਿੱਚ ਮੈਨੂਫੈਕਚਰਿੰਗ ਨੂੰ ਤੇਜ਼ ਕਰਨ ‘ਤੇ ਜ਼ੋਰ ਦਿੱਤਾ ਗਿਆ ਹੈ। ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਬਜਟ 2026-27 ਪੇਸ਼ ਕਰਦੇ ਹੋਏ ਕਿਹਾ ਕਿ ਪ੍ਰਸਤਾਵਿਤ ਪ੍ਰੋਗਰਾਮ ਬਜਟ ਵਿੱਚ ‘ਪਹਿਲਾ ਕਰਤਵਯ’ ਦੇ ਤਹਿਤ 6 ਖੇਤਰਾਂ ਦਾ ਹਿੱਸਾ ਹੋਵੇਗਾ।
ਭਾਰਤ ਨੂੰ ਗਲੋਬਲ ਬਾਇਓਫਾਰਮਾ ਮੈਨੂਫੈਕਚਰਿੰਗ ਸੈਂਟਰ ਦੇ ਰੂਪ ਵਿੱਚ ਵਿਕਸਿਤ ਕਰਨ ਲਈ ਕੇਂਦਰੀ ਬਜਟ ਵਿੱਚ ਅਗਲੇ ਪੰਜ ਵਰ੍ਹਿਆਂ ਲਈ 10 ਹਜ਼ਾਰ ਕਰੋੜ ਰੁਪਏ ਦੇ ਖਰਚੇ ਦੇ ਨਾਲ ‘ਬਾਇਓਫਾਰਮਾ ਸ਼ਕਤੀ’ ਦਾ ਪ੍ਰਸਤਾਵ ਕੀਤਾ ਗਿਆ ਹੈ। ਇਸ ਪ੍ਰਸਤਾਵ ਨਾਲ ਬਾਇਓਲੌਜਿਕਸ ਅਤੇ ਬਾਇਓਸਿਮੀਲਰਸ ਦੇ ਘਰੇਲੂ ਉਤਪਾਦਨ ਦੇ ਲਈ ਉੱਚਿਤ ਪ੍ਰਣਾਲੀ ਦਾ ਨਿਰਮਾਣ ਹੋਵੇਗਾ। ਇਸ ਦੇ ਲਈ ਬਜਟ ਵਿੱਚ ਮਿੱਥੀ ਗਈ ਕਾਰਜ ਨੀਤੀ ਵਿੱਚ ਤਿੰਨ ਨਵੇਂ ਰਾਸ਼ਟਰੀ ਫਾਰਮਾਸਿਊਟੀਕਲ ਸਿੱਖਿਆ ਅਤੇ ਖੋਜ ਸੰਸਾਧਨਾਂ ਦੇ ਨਾਲ ਬਾਇਓਫਾਰਮਾ ਕੇਂਦ੍ਰਿਤ ਨੈੱਟਵਰਕ ਅਤੇ ਸੱਤ ਮੌਜੂਦਾ ਸੰਸਥਾਨਾਂ ਦਾ ਅਪਗ੍ਰੇਡੇਸ਼ਨ ਸ਼ਾਮਲ ਹੈ। ਇਸ ਵਿੱਚ ਇੱਕ ਹਜ਼ਾਰ ਤੋਂ ਵੱਧ ਮਾਨਤਾ ਪ੍ਰਾਪਤ ਇੰਡੀਆ ਕਲੀਨਿਕਲ ਟ੍ਰਾਇਲ ਸਾਈਟਾਂ ਦਾ ਨੈੱਟਵਰਕ ਤਿਆਰ ਕੀਤਾ ਜਾਵੇਗਾ। ਕੇਂਦਰੀ ਬਜਟ ਵਿੱਚ ਗਲੋਬਲ ਮਾਪਦੰਡਾਂ ਨੂੰ ਪੂਰਾ ਕਰਨ ਲਈ ਕੇਂਦਰੀ ਡ੍ਰੱਗਸ ਮਾਪਦੰਡ ਕੰਟਰੋਲ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਇੱਕ ਸਮਰਪਿਤ ਵਿਗਿਆਨਿਕ ਸਮੀਖਿਆ ਕੈਡਰ ਅਤੇ ਮਾਹਿਰਾਂ ਦੇ ਜ਼ਰੀਏ ਸਮੇਂ ਤੋਂ ਪ੍ਰਵਾਨਗੀ ਲਈ ਪ੍ਰਸਤਾਵ ਕੀਤਾ ਗਿਆ ਹੈ।

ਦੇਸ਼ ਵਿੱਚ ਸੈਮੀਕੰਡਕਟਰ ਖੇਤਰ ਦੀ ਸਮੱਰਥਾ ਵਿੱਚ ਵਿਸਤਾਰ ਕਰਨਾ ਅਤੇ ਭਾਰਤ ਸੈਮੀਕੰਡਕਟਰ ਮਿਸ਼ਨ (1.0) ਨੂੰ ਅਧਾਰ ਮੰਨ ਕੇ ਕੇਂਦਰੀ ਬਜਟ ਵਿੱਚ ਉਪਕਰਣ ਅਤੇ ਸਮਗੱਰੀ ਨਿਰਮਾਣ, ਭਾਰਤੀ ਆਈਪੀ ਦਾ ਪੂਰੀ ਤਰ੍ਹਾਂ ਨਾਲ ਡਿਜ਼ਾਈਨ ਕਰਨ ਅਤੇ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਲਈ ਭਾਰਤ ਸੈਮੀਕੰਡਕਟਰ ਮਿਸ਼ਨ (2.0) ਸ਼ੁਰੂ ਕਰਨ ਦਾ ਪ੍ਰਸਤਾਵ ਕੀਤਾ ਗਿਆ ਹੈ। ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਤਕਨਾਲੋਜੀ ਅਤੇ ਕੁਸ਼ਲ ਕਾਰਜਬਲ ਵਿਕਸਿਤ ਕਰਨ ਲਈ ਸਰਕਾਰ ਦਾ ਧਿਆਨ ਉਦਯੋਗ ਅਧਾਰਿਤ ਖੋਜ ਅਤੇ ਟ੍ਰੇਨਿੰਗ ਕੇਂਦਰਾਂ ‘ਤੇ ਰਹੇਗਾ।
ਅਪ੍ਰੈਲ 2025 ਵਿੱਚ ਸ਼ੁਰੂ ਕੀਤੀ ਗਈ ਇਲੈਕਟ੍ਰੌਨਿਕੀ ਕੰਪੋਨੈਂਟ ਮੈਨੂਫੈਕਚਰਿੰਗ ਸਕੀਮ ਦਾ ਖਰਚਾ 22 ਹਜ਼ਾਰ 919 ਕਰੋੜ ਰੁਪਏ ਸੀ। ਬਜਟ 2026-27 ਵਿੱਚ ਇਸ ਰਾਸ਼ੀ ਨੂੰ ਵਧਾ ਕੇ 40 ਹਜ਼ਾਰ ਕਰੋੜ ਰੁਪਏ ਕਰਨ ਦਾ ਪ੍ਰਸਤਾਵ ਹੈ।

ਕੇਂਦਰੀ ਬਜਟ ਵਿੱਚ ਖਣਿਜ ਸਮ੍ਰਿੱਧ ਰਾਜਾਂ ਓਡੀਸ਼ਾ, ਕੇਰਲ, ਆਂਧਰ ਪ੍ਰਦੇਸ਼ ਅਤੇ ਤਮਿਲ ਨਾਡੂ ਵਿੱਚ ਸਮਰਪਿਤ ਰੇਅਰ ਅਰਥ ਕੌਰੀਡੋਰ ਦੀ ਸਥਾਪਨਾ ਵਿੱਚ ਮਦਦ ਕਰਨ ਦਾ ਪ੍ਰਸਤਾਵ ਹੈ। ਇਸ ਦਾ ਉਦੇਸ਼ ਖਣਨ, ਪ੍ਰੋਸੈੱਸਿੰਗ,ਖੋਜ ਅਤੇ ਮੈਨੂਫੈਕਚਰਿੰਗ ਨੂੰ ਹੁਲਾਰਾ ਦੇਣਾ ਹੈ।
ਘਰੇਲੂ ਰਸਾਇਣ ਉਤਪਾਦਨ ਨੂੰ ਹੁਲਾਰਾ ਦੇਣ ਅਤੇ ਆਯਾਤ ‘ਤੇ ਨਿਰਭਰਤਾ ਨੂੰ ਘੱਟ ਕਰਨ ਲਈ ਕੇਂਦਰੀ ਵਿੱਤ ਮੰਤਰੀ ਨੇ ਚੈਲੇਂਜ ਰੂਟ ਦੇ ਜ਼ਰੀਏ ਕਲਸਟਰ ਅਧਾਰਿਤ ਪਲੱਗ ਐਂਡ ਪਲੇ ਮਾਡਲ ‘ਤੇ ਤਿੰਨ ਰਸਾਇਣ ਪਾਰਕਾਂ ਦੀ ਸਥਾਪਨਾ ਵਿੱਚ ਰਾਜਾਂ ਨੂੰ ਮਦਦ ਕਰਨ ਲਈ ਇੱਕ ਯੋਜਨਾ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ।
ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਆਪਣੇ ਬਜਟ ਭਾਸ਼ਣ ਵਿੱਚ ਕਿਹਾ ਕਿ ਮਜ਼ਬੂਤ ਪੂੰਜੀਗਤ ਵਸਤੂ ਸਮਰੱਥਾ ਵੱਖ-ਵੱਖ ਖੇਤਰਾਂ ਵਿੱਚ ਉਤਪਾਦਕਤਾ ਅਤੇ ਗੁਣਵੱਤਾ ਦਾ ਨਿਰਧਾਰਕ ਹੈ। ਕੇਂਦਰੀ ਬਜਟ ਵਿੱਚ ਦੋ ਸਥਾਨਾਂ ‘ਤੇ ਉੱਚ ਤਕਨਾਲੋਜੀ ਟੂਲ ਰੂਮ ਸਥਾਪਿਤ ਕੀਤੇ ਜਾਣਗੇ। ਇਸ ਦੀ ਸਥਾਪਨਾ ਸੀਪੀਐੱਸਈ ਡਿਜੀਟਲ ਤੌਰ ‘ਤੇ ਸਮਰਥਿਤ ਆਟੋਮੇਟਿਡ ਸਰਵਿਸ ਬਿਊਰੋ ਦੇ ਰੂਪ ਵਿੱਚ ਕਰੇਗੀ।
ਜੋ ਸਥਾਨਕ ਪੱਧਰ ‘ਤੇ ਵੱਡੇ ਪੈਮਾਨੇ ਅਤੇ ਘੱਟ ਲਾਗਤ ‘ਤੇ ਉੱਚ-ਸ਼ੁੱਧਤਾ ਵਾਲੇ ਕੰਪੋਨੈਂਟਸ ਦੇ ਡਿਜ਼ਾਈਨ, ਪ੍ਰੀਖਣ ਅਤੇ ਮੈਨੂਫੈਕਚਰਿੰਗ ਕਰਨਗੇ। ਨਿਰਮਾਣ ਅਤੇ ਬੁਨਿਆਦੀ ਢਾਂਚਾ ਉਪਕਰਣ (ਸੀਆਈਈ) ਨੂੰ ਹੁਲਾਰਾ ਦੇਣ ਲਈ ਇੱਕ ਯੋਜਨਾ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਦਾ ਉਦੇਸ਼ ਉੱਚ ਘਰੇਲੂ ਮੈਨੂਫੈਕਚਰਿੰਗ ਅਤੇ ਤਕਨਾਲੋਜੀ ਦੇ ਪੱਧਰ ‘ਤੇ ਉੱਨਤ ਸੀਆਈਈ ਨੂੰ ਮਜ਼ਬੂਤ ਕਰਨਾ ਹੈ। ਇਹ ਬਹੁ-ਮੰਜ਼ਿਲਾ ਇਮਾਰਤ ਵਿੱਚ ਲਿਫਟ, ਅੱਗ ਬੁਝਾਉਣ ਵਾਲੇ ਉਪਕਰਣ, ਵੱਡੀਆਂ ਅਤੇ ਛੋਟੀਆਂ ਤੋਂ ਲੈ ਕੇ ਮੈਟਰੋ ਅਤੇ ਉੱਚਾਈ ਵਾਲੇ ਸਥਾਨਾਂ ‘ਤੇ ਸੜਕਾਂ ਦੇ ਲਈ ਸੁਰੰਗ ਸਬੰਧੀ ਉਪਕਰਣ ਹੋ ਸਕਦੇ ਹਨ। ਬਜਟ ਵਿੱਚ ਗਲੋਬਲ ਮੁਕਾਬਲੇਬਾਜ਼ੀ ਕੰਟੇਨਰ ਮੈਨੂਫੈਕਚਰਿੰਗ ਈਕੋਸਿਸਟਮ ਦੇ ਨਿਰਮਾਣ ਲਈ ਇੱਕ ਯੋਜਨਾ ਦਾ ਪ੍ਰਸਤਾਵ ਕੀਤਾ ਗਿਆ ਹੈ। ਇਸ ਦੇ ਲਈ, ਪੰਜ ਵਰ੍ਹਿਆਂ ਦੀ ਮਿਆਦ ਵਿੱਚ 10 ਹਜ਼ਾਰ ਕਰੋੜ ਰੁਪਏ ਦੀ ਬਜਟ ਵੰਡ ਹੈ। ਕਿਰਤ ਸਬੰਧੀ ਟੈਕਸਟਾਈਲ ਉਦਯੋਗ ਲਈ, ਬਜਟ ਵਿੱਚ ਪੰਜ ਉਪ-ਭਾਗਾਂ ਵਾਲੇ ਇੱਕ ਏਕੀਕ੍ਰਿਤ ਪ੍ਰੋਗਰਾਮ ਦਾ ਪ੍ਰਸਤਾਵ ਕੀਤਾ ਗਿਆ ਹੈ। ਪਹਿਲਾਂ, ਰੇਸ਼ਮ,ਊਨ ਅਤੇ ਜੂਟ ਜਿਹੇ ਕੁਦਰਤੀ ਫਾਈਬਰ, ਮਨੁੱਖ ਦੁਆਰਾ ਬਣਾਏ ਗਏ ਫਾਈਬਰ ਅਤੇ ਆਧੁਨਿਕ ਫਾਈਬਰਾਂ ਵਿੱਚ ਆਤਮ-ਨਿਰਭਰਤਾ ਲਈ ਰਾਸ਼ਟਰੀ ਫਾਈਬਰ ਯੋਜਨਾ; ਦੂਸਰਾ, ਮਸ਼ੀਨਰੀ ਤਕਨਾਲੋਜੀ ਅਪਗ੍ਰੇਡ ਅਤੇ ਆਮ ਟੈਸਟਿੰਗ ਅਤੇ ਪ੍ਰਮਾਣੀਕਰਣ ਕੇਂਦਰਾਂ ਲਈ ਪੂੰਜੀਗਤ ਸਹਾਇਤਾ ਦੇ ਨਾਲ ਪਰੰਪਰਾਗਤ ਕਲਸਟਰਾਂ ਦੇ ਆਧੁਨਿਕੀਕਰਣ ਦੇ ਲਈ ਟੈਕਸਟਾਈਲ ਵਿਸਤਾਰ ਅਤੇ ਰੁਜ਼ਗਾਰ ਯੋਜਨਾ; ਤੀਸਰਾ, ਮੌਜੂਦਾ ਯੋਜਨਾਵਾਂ ਨੂੰ ਏਕੀਕ੍ਰਿਤ ਅਤੇ ਮਜ਼ਬੂਤ ਕਰਨ ਅਤੇ ਬੁਣਕਰਾਂ ਅਤੇ ਕਾਰੀਗਰਾਂ ਲਈ ਟੀਚਾਬੱਧ ਸਹਾਇਤਾ ਨੂੰ ਯਕੀਨੀ ਬਣਾਉਣ ਲਈ ਨੈਸ਼ਨਲ ਹੈਂਡਲੂਮ ਅਤੇ ਹੈਂਡੀਕ੍ਰਾਫਟ ਪ੍ਰੋਗਰਾਮ; ਚੌਥਾ, ਗਲੋਬਲ ਤੌਰ ‘ਤੇ ਮੁਕਾਬਲੇਬਾਜ਼ੀ ਅਤੇ ਟਿਕਾਊ ਟੈਕਸਟਾਈਲ ਅਤੇ ਲਿਬਾਸਾਂ ਨੂੰ ਹੁਲਾਰਾ ਦੇਣ ਲਈ ਟੈਕਸ ਈਕੋ ਪਹਿਲ; ਪੰਜਵਾਂ, ਉਦਯੋਗ ਜਗਤ ਅਤੇ ਵਿਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਟੈਕਸਟਾਈਲ ਕੌਸ਼ਲ ਵਾਤਾਵਰਣ ਦੇ ਆਧੁਨਿਕੀਕਰਣ ਅਤੇ ਅਪਗ੍ਰੇਡੇਸ਼ਨ ਲਈ ਸਮਰੱਥ 2.0।
ਤਕਨੀਕੀ ਟੈਕਸਟਾਈਲ ਵਿੱਚ ਮੁੱਲ ਵਾਧਾ ਲਿਆਉਣ ‘ਤੇ ਧਿਆਨ ਦਿੰਦੇ ਹੋਏ ਬਜਟ ਵਿੱਚ ਚੁਣੌਤੀ ਮੂਡ ਵਿੱਚ ਮੈਗਾ ਟੈਕਸਟਾਈਲ ਉਤਪਾਦ ਸਥਾਪਿਤ ਕਰਨ ਦਾ ਪ੍ਰਸਤਾਵ ਕੀਤਾ ਗਿਆ ਹੈ।
ਇਸ ਤੋਂ ਇਲਾਵਾ, ਖਾਦੀ ਹੈਂਡਲੂਮ ਅਤੇ ਹੈਂਡੀਕ੍ਰਾਫਟ ਨੂੰ ਮਜ਼ਬੂਤ ਬਣਾਉਣ ਲਈ ਮਹਾਤਮਾ ਗਾਂਧੀ ਗ੍ਰਾਮ ਸਵਰਾਜ ਯੋਜਨਾ ਦੀ ਸ਼ੁਰੂਆਤ ਕਰਨ ਦਾ ਪ੍ਰਸਤਾਵ ਕੀਤਾ ਗਿਆ ਹੈ। ਇਸ ਨਾਲ ਗਲੋਬਲ ਮਾਰਕਿਟ ਵਿੱਚ ਜਗ੍ਹਾ ਬਣਾਉਣ ਅਤੇ ਬ੍ਰਾਂਡਿੰਗ ਵਿੱਚ ਮਦਦ ਮਿਲੇਗੀ।
ਬਜਟ ਵਿੱਚ ਕਿਹਾ ਗਿਆ ਹੈ ਕਿ ਇਸ ਨਾਲ ਟ੍ਰੇਨਿੰਗ, ਕੌਸ਼ਲ, ਪ੍ਰਕਿਰਿਆ ਅਤੇ ਉਤਪਾਦਨ ਗੁਣਵੱਤਾ ਨੂੰ ਸੁਚਾਰੂ ਬਣਾਇਆ ਜਾਵੇਗਾ ਅਤੇ ਸਹਾਇਤਾ ਵੀ ਮਿਲੇਗੀ। ਇਸ ਪਹਿਲ ਨਾਲ ਸਾਡੇ ਬੁਣਕਰਾਂ, ਗ੍ਰਾਮੀਣ ਉਦਯੋਗਾਂ, ਇੱਕ ਜ਼ਿਲ੍ਹਾ ਇੱਕ ਪਹਿਲ ਅਤੇ ਗ੍ਰਾਮੀਣ ਨੌਜਵਾਨਾਂ ਨੂੰ ਲਾਭ ਮਿਲੇਗਾ।
ਬਜਟ ਪੇਸ਼ ਕਰਨ ਦੌਰਾਨ ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਭਾਰਤ ਵਿੱਚ ਉੱਚ ਗੁਣਵੱਤਾ ਵਾਲੇ ਖੇਡ-ਕੁੱਦ ਦੇ ਕਿਫਾਇਤੀ ਵਸਤਾਂ ਲਈ ਇੱਕ ਗਲੋਬਲ ਸੈਂਟਰ ਦੇ ਰੂਪ ਵਿੱਚ ਉਭਰਨ ਦੀ ਸੰਭਾਵਨਾ ਹੈ। ਬਜਟ ਵਿੱਚ ਉਪਕਰਣ ਡਿਜ਼ਾਈਨ ਦੇ ਨਾਲ-ਨਾਲ ਸਮੱਗਰੀ ਵਿਗਿਆਨ ਵਿੱਚ ਮੈਨੂਫੈਕਚਰਿੰਗ, ਖੋਜ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਣ ਲਈ ਖੇਡਕੂਦ ਦੇ ਵਸਤੂਆਂ ਲਈ ਇੱਕ ਸਮਰਪਿਤ ਪਹਿਲ ਦਾ ਪ੍ਰਸਤਾਵ ਰੱਖਿਆ ਗਿਆ ਹੈ।
***************
ਐੱਨਬੀ/ਐੱਸਬੀ/ਪੀ/ਏਕੇ
(रिलीज़ आईडी: 2221883)
आगंतुक पटल : 4
इस विज्ञप्ति को इन भाषाओं में पढ़ें:
English
,
Kannada
,
Tamil
,
Telugu
,
Bengali
,
Urdu
,
Marathi
,
हिन्दी
,
Assamese
,
Gujarati
,
Malayalam