ਵਿੱਤ ਮੰਤਰਾਲਾ
ਕਸਟਮ ਅਤੇ ਸੈਂਟਰਲ ਐਕਸਾਈਜ਼ ਲਈ ਬਜਟ ਪ੍ਰਸਤਾਵਾਂ ਦਾ ਮਕਸਦ ਟੈਰਿਫ ਸਟ੍ਰਕਚਰ ਨੂੰ ਹੋਰ ਅਸਾਨ ਬਣਾਉਣਾ, ਘਰੇਲੂ ਮੈਨੂਫੈਕਚਰਿੰਗ ਦੀ ਸਹਾਇਤਾ ਕਰਨਾ ਹੈ: ਕੇਂਦਰੀ ਵਿੱਤ ਮੰਤਰੀ
ਕੇਂਦਰੀ ਬਜਟ 2026-27 ਵਿੱਚ ਐਨਰਜੀ ਟ੍ਰਾਂਜ਼ਿਸ਼ਨ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਈ ਬੇਸਿਕ ਕਸਮਟ ਡਿਊਟੀਆਂ ਵਿੱਚ ਛੋਟ ਦਾ ਪ੍ਰਸਤਾਵ
ਸਿਵਿਲ ਅਤੇ ਡਿਫੈਂਸ ਐਵੀਏਸ਼ਨ ਵਿੱਚ ਮੈਨੂਫੈਕਚਰਿੰਗ ਅਤੇ MRO ਜ਼ਰੂਰਤਾਂ ਲਈ BCD ਵਿੱਚ ਛੋਟ ਦਾ ਪ੍ਰਸਤਾਵ
ਬਜਟ ਵਿੱਚ SEZ ਵਿੱਚ ਯੋਗ ਮੈਨੂਫੈਕਚਰਿੰਗ ਯੂਨਿਟਾਂ ਰਾਹੀਂ ਘਰੇਲੂ ਟੈਰਿਫ ਏਰੀਆ ਵਿੱਚ ਰਿਆਇਤੀ ਦਰਾਂ ‘ਤੇ ਵਿਕਰੀ ਨੂੰ ਅਸਾਨ ਬਣਾਉਣ ਦਾ ਪ੍ਰਸਤਾਵ
Posted On:
01 FEB 2026 1:04PM by PIB Chandigarh
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ 2026-27 ਪੇਸ਼ ਕਰਦੇ ਹੋਏ ਕਿਹਾ ਕਿ ਕਸਟਮ ਡਿਊਟੀ ਅਤੇ ਕੇਂਦਰੀ ਉਤਪਾਦ ਡਿਊਟੀ ਲਈ ਬਜਟ ਪ੍ਰਸਤਾਵਾਂ ਦਾ ਟੀਚਾ ਟੈਰਿਫ ਸੰਰਚਨਾ ਨੂੰ ਹੋਰ ਸਰਲ ਬਣਾਉਣਾ, ਘਰੇਲੂ ਮੈਨੂਫੈਕਚਰਿੰਗ ਨੂੰ ਸਮਰਥਨ ਦੇਣਾ, ਨਿਰਯਾਤ ਮੁਕਾਬਲੇਬਾਜ਼ੀ ਨੂੰ ਉਤਸ਼ਾਹਿਤ ਕਰਨਾ ਅਤੇ ਟੈਰਿਫਾਂ ਵਿੱਚ ਅਸਮਾਨਤਾਵਾਂ ਨੂੰ ਠੀਕ ਕਰਨਾ ਹੈ।
ਲੰਬੇ ਸਮੇਂ ਤੋਂ ਚਲੀ ਆ ਰਹੀ ਕਸਟਮ ਡਿਊਟੀ ਛੋਟ ਨੂੰ ਖਤਮ ਕਰਨ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਂਦੇ ਹੋਏ, ਬਜਟ ਵਿੱਚ ਉਨ੍ਹਾਂ ਵਸਤੂਆਂ ‘ਤੇ ਕੁਝ ਛੋਟ ਹਟਾਉਣ ਦਾ ਪ੍ਰਸਤਾਵ ਹੈ ਜੋ ਕਿ ਭਾਰਤ ਵਿੱਚ ਤਿਆਰ ਹੋ ਰਹੀਆਂ ਹਨ ਜਾਂ ਜਿਨ੍ਹਾਂ ਦਾ ਆਯਾਤ ਨਵਾਂ ਹੈ। ਇਸੇ ਤਰ੍ਹਾਂ, ਕਿਸੇ ਵਿਸ਼ੇਸ਼ ਵਸਤੂ ‘ਤੇ ਲਾਗੂ ਡਿਊਟੀ ਦੀ ਦਰ ਦਾ ਪਤਾ ਲਗਾਉਣ ਦੀ ਪ੍ਰਕਿਰਿਆ ਨੂੰ ਹੋਰ ਸਰਲ ਬਣਾਉਣ ਲਈ, ਬਜਟ ਵਿੱਚ ਵੱਖ-ਵੱਖ ਕਸਟਮ ਨੋਟੀਫਿਕੇਸ਼ਨਾਂ ਵਿੱਚ ਕੁਝ ਪ੍ਰਭਾਵਸ਼ਾਲੀ ਦਰਾਂ ਨੂੰ ਟੈਰਿਫ ਸੂਚੀ ਵਿੱਚ ਹੀ ਸ਼ਾਮਲ ਕਰਨ ਦਾ ਪ੍ਰਸਤਾਵ ਹੈ।
ਨਿਰਯਾਤ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਨਿਰਯਾਤ ਦੇ ਲਈ ਸਮੁੰਦਰੀ ਖੁਰਾਕ ਉਤਪਾਦਾਂ ਦੀ ਪ੍ਰੋਸੈੱਸਿੰਗ ਵਿੱਚ ਵਰਤੋਂ ਵਿੱਚ ਲਿਆਂਦੇ ਜਾਣ ਵਾਲੇ ਦਰਸਾਏ ਗਏ ਇਨਪੁਟ ਦੇ ਡਿਊਟੀ-ਫ੍ਰੀ ਆਯਾਤ ਦੀ ਸੀਮਾ ਨੂੰ ਪਿਛਲੇ ਵਰ੍ਹੇ ਦੇ ਨਿਰਯਾਤ ਟਰਨਓਵਰ ਦੇ FOB ਮੁੱਲ ਦੇ ਮੌਜੂਦਾ 1 ਪ੍ਰਤੀਸ਼ਤ ਤੋਂ ਵਧਾ ਕੇ 3 ਪ੍ਰਤੀਸ਼ਤ ਕਰਨ ਦੀ ਸਿਫਾਰਿਸ਼ ਕੀਤੀ। ਬਜਟ ਵਿੱਚ ਦਰਸਾਏ ਗਏ ਇਨਪੁੱਟ ‘ਤੇ ਡਿਊਟੀ –ਫ੍ਰੀ ਆਯਾਤ ਦੀ ਮਨਜ਼ੂਰੀ ਦੇਣ ਦਾ ਵੀ ਪ੍ਰਸਤਾਵ ਹੈ, ਜੋ ਮੌਜੂਦਾ ਸਮੇਂ ਲੈਦਰ ਜਾਂ ਸਿੰਥੈਟਿਕ ਫੁੱਟਵੇਅਰ ਦੇ ਨਿਰਯਾਤ ਲਈ ਉਪਲਬਧ ਹੈ, ਇਸ ਨੂੰ ਸ਼ੂ ਅਪਰ ਦੇ ਨਿਰਯਾਤ ਲਈ ਵੀ ਲਾਗੂ ਕੀਤਾ ਜਾਵੇਗਾ। ਵਿੱਤ ਮੰਤਰੀ ਨੇ ਲੈਦਰ ਜਾਂ ਟੈਕਸਟਾਈਲ ਗਾਰਮੈਂਟਸ, ਲੈਦਰ ਜਾਂ ਸਿੰਥੈਟਿਕ ਫੁੱਟਵੇਅਰ ਜਾਂ ਹੋਰ ਲੈਦਰ ਦੇ ਉਤਪਾਦਾਂ ਦੇ ਨਿਰਯਾਤਕਾਂ ਲਈ ਅੰਤਿਮ ਉਤਪਾਦ ਦੇ ਨਿਰਯਾਤ ਦੀ ਸਮੇਂ ਸੀਮਾ ਨੂੰ ਮੌਜੂਦਾ 6 ਮਹੀਨਿਆਂ ਤੋਂ ਵਧਾ ਕੇ 1 ਸਾਲ ਕਰਨ ਦਾ ਪ੍ਰਸਤਾਵ ਦਿੱਤਾ ਹੈ।
ਬਜਟ ਵਿੱਚ ਊਰਜਾ ਪਰਿਵਰਤਨ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਈ ਪ੍ਰਸਤਾਵ ਹਨ। ਸਭ ਤੋਂ ਪਹਿਲਾਂ, ਬਜਟ ਵਿੱਚ ਬੈਟਰੀ ਲਈ ਲਿਥੀਅਮ-ਆਇਨ ਸੈੱਲ ਦੇ ਨਿਰਮਾਣ ਵਿੱਚ ਵਰਤੀਆਂ ਜਾਣ ਵਾਲੀਆਂ ਪੂੰਜੀਗਤ ਵਸਤੂਆਂ ਨੂੰ ਦਿੱਤੀ ਗਈ ਮੂਲ ਕਸਟਮ ਡਿਊਟੀ ਛੋਟ ਨੂੰ ਬੈਟਰੀ ਊਰਜਾ ਭੰਡਾਰਣ ਪ੍ਰਣਾਲੀਆਂ ਲਈ ਲਿਥੀਅਮ-ਆਇਨ ਸੈੱਲ ਦੇ ਨਿਰਮਾਣ ਵਿੱਚ ਵਰਤੀਆਂ ਜਾਣ ਵਾਲੀਆਂ ਚੀਜਾਂ ਤੱਕ ਵੀ ਵਧਾਉਣ ਦਾ ਪ੍ਰਸਤਾਵ ਹੈ। ਸੌਰ ਊਰਜਾ ਦੇ ਸਬੰਧ ਵਿੱਚ, ਵਿੱਤ ਮੰਤਰੀ ਨੇ ਸੋਲਰ ਗਲਾਸ ਦੇ ਨਿਰਮਾਣ ਵਿੱਚ ਵਰਤੋਂ ਲਈ ਸੋਡੀਅਮ ਐਂਟੀਮੋਨੇਟ ਦੇ ਆਯਾਤ ‘ਤੇ ਮੂਲ ਕਸਟਮ ਡਿਊਟੀ ਤੋਂ ਛੋਟ ਦੇਣ ਦਾ ਪ੍ਰਸਤਾਵ ਦਿੱਤਾ।

ਨਿਊਕਲੀਅਰ ਐਨਰਜੀ ਸੈਕਟਰ ਨੂੰ ਹੁਲਾਰਾ ਦਿੰਦੇ ਹੋਏ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਨਿਊਕਲੀਅਰ ਪਾਵਰ ਪ੍ਰੋਜੈਕਟਸ ਲਈ ਜ਼ਰੂਰੀ ਵਸਤੂਆਂ ਦੇ ਇੰਪੋਰਟ ‘ਤੇ ਮੌਜੂਦਾ ਬੇਸਿਕ ਕਸਟਮ ਡਿਊਟੀ ਛੋਟ ਨੂੰ ਸਾਲ 2035 ਤੱਕ ਵਧਾਉਣ ਅਤੇ ਇਸ ਨੂੰ ਸਾਰੇ ਨਿਊਕਲੀਅਰ ਪਲਾਂਟਾਂ ਲਈ, ਭਾਵੇਂ ਉਨ੍ਹਾਂ ਦੀ ਸਮਰੱਥਾ ਕੁਝ ਵੀ ਹੋਵੇ, ਲਾਗੂ ਕਰਨ ਦੀ ਸਿਫਾਰਿਸ਼ ਕੀਤੀ। ਬਜਟ ਵਿੱਚ ਭਾਰਤ ਵਿੱਚ ਜ਼ਰੂਰੀ ਮਿਨਰਲਜ਼ ਦੀ ਪ੍ਰੋਸੈੱਸਿੰਗ ਲਈ ਜ਼ਰੂਰੀ ਕੈਪੀਟਲ ਗੁੱਡਸ ਦੇ ਇੰਪੋਰਟ ‘ਤੇ ਬੇਸਿਕ ਕਸਟਮ ਡਿਊਟੀ ਵਿੱਚ ਛੋਟ ਦੇਣ ਦਾ ਵੀ ਪ੍ਰਸਤਾਵ ਹੈ। ਸੀਐੱਨਜੀ ਵਿੱਚ ਬਾਇਓਗੈਸ ਬਲੈਂਡਿੰਗ ਨੂੰ ਹੁਲਾਰਾ ਦੇਣ ਲਈ, ਬਜਟ ਵਿੱਚ ਬਾਇਓਗੈਸ ਬਲੈਂਡਿਡ ਸੀਐੱਨਜੀ ‘ਤੇ ਲਗਣ ਵਾਲੀ ਸੈਂਟਰਲ ਐਕਸਾਈਜ਼ ਡਿਊਟੀ ਦੀ ਕੈਲਕੁਲੇਸ਼ਨ ਕਰਦੇ ਸਮੇਂ ਬਾਇਓਗੈਸ ਦੀ ਪੂਰੀ ਵੈਲਿਊ ਨੂੰ ਬਾਹਰ ਰੱਖਣ ਦਾ ਪ੍ਰਸਤਾਵ ਹੈ।
ਵਿੱਤ ਮੰਤਰੀ ਨੇ ਸਿਵਿਲੀਅਨ, ਟ੍ਰੇਨਿੰਗ ਅਤੇ ਦੂਸਰੇ ਏਅਰਕ੍ਰਾਫਟ ਦੇ ਨਿਰਮਾਣ ਲਈ ਜ਼ਰੂਰੀ ਕੰਪੋਨੈਂਟਸ ਅਤੇ ਪਾਰਟਸ ‘ਤੇ ਬੇਸਿਕ ਕਸਟਮ ਡਿਊਟੀ ਵਿੱਚ ਛੋਟ ਦੇਣ ਦਾ ਵੀ ਪ੍ਰਸਤਾਵ ਰੱਖਿਆ। ਬਜਟ ਵਿੱਚ ਡਿਫੈਂਸ ਸੈਕਟਰ ਦੀ ਯੂਨਿਟਸ ਦੁਆਰਾ ਮੈਂਟੇਨੈਂਸ, ਰਿਪੇਅਰ ਜਾਂ ਓਵਰਆਲ ਦੀਆਂ ਜ਼ਰੂਰਤਾਂ ਲਈ ਇਸਤੇਮਾਲ ਹੋਣ ਵਾਲੇ ਏਅਰਕ੍ਰਾਫਟਸ ਦੇ ਪਾਰਟਸ ਦੇ ਨਿਰਮਾਣ ਲਈ ਇੰਪੋਰਟ ਕੀਤੇ ਗਏ ਕੱਚੇ ਮਾਲ ‘ਤੇ ਬੇਸਿਕ ਕਸਟਮ ਡਿਊਟੀ ਵਿੱਚ ਛੋਟ ਦੇਣ ਦਾ ਵੀ ਪ੍ਰਸਤਾਵ ਹੈ।
ਕੰਜ਼ਿਊਮਰ ਇਲੈਕਟ੍ਰੌਨਿਕਸ ਸੈਕਟਰ ਵਿੱਚ ਵੈਲਿਊ ਐਡੀਸ਼ਨ ਨੂੰ ਵਧਾਉਣ ਲਈ, ਬਜਟ ਵਿੱਚ ਮਾਈਕ੍ਰੋਵੇਵ ਓਵਨ ਦੇ ਨਿਰਮਾਣ ਵਿੱਚ ਵਰਤੇ ਜਾਣ ਵਾਲੇ ਖਾਸ ਪਾਰਟਸ ‘ਤੇ ਬੇਸਿਕ ਕਸਟਮ ਡਿਊਟੀ ਵਿੱਚ ਛੋਟ ਦੇਣ ਦਾ ਪ੍ਰਸਤਾਵ ਹੈ।
ਬਜਟ ਵਿੱਚ ਗਲੋਬਲ ਟ੍ਰੇਡ ਵਿੱਚ ਰੁਕਾਵਟਾਂ ਕਾਰਨ ਸਪੈਸ਼ਲ ਇਕੌਨੋਮਿਕ ਜ਼ੋਨ ਵਿੱਚ ਮੈਨੂਫੈਕਚਰਿੰਗ ਯੂਨਿਟਾਂ ਦੁਆਰਾ ਸਮਰੱਥਾਵਾਂ ਦੇ ਇਸਤੇਮਾਲ ਸਬੰਧੀ ਆ ਰਹੀਆਂ ਰੁਕਾਵਟਾਂ ਨੂੰ ਦੂਰ ਕੀਤਾ ਗਿਆ ਹੈ। ਇਸ ਲਈ, ਵਿੱਤ ਮੰਤਰੀ ਨੇ ਇੱਕ ਖਾਸ ਇੱਕ ਵਾਰ ਦੇ ਉਪਾਅ ਦੇ ਤੌਰ ‘ਤੇ SEZ ਵਿੱਚ ਯੋਗ ਮੈਨੂਫੈਕਚਰਿੰਗ ਯੂਨਿਟਾਂ ਨੂੰ ਡੋਮੈਸਟਿਕ ਟੈਰਿਫ ਏਰੀਆ (DTA) ਵਿੱਚ ਰਿਆਇਤੀ ਦਰਾਂ ‘ਤੇ ਵਿਕਰੀ ਦੀ ਸੁਵਿਧਾ ਦੇਣ ਦਾ ਪ੍ਰਸਤਾਵ ਰੱਖਿਆ। ਅਜਿਹੀ ਵਿਕਰੀ ਦੀ ਮਾਤਰਾਂ ਉਨ੍ਹਾਂ ਦੇ ਐਕਸਪੋਰਟ ਦੇ ਇੱਕ ਤੈਅ ਅਨੁਪਾਤ ਤੱਕ ਸੀਮਤ ਹੋਵੇਗੀ। ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਇਨ੍ਹਾਂ ਉਪਾਵਾਂ ਨੂੰ ਲਾਗੂ ਕਰਨ ਲਈ ਜ਼ਰੂਰੀ ਰੈਗੂਲੇਟਰੀ ਬਦਲਾਅ ਕੀਤੇ ਜਾਣਗੇ, ਨਾਲ ਹੀ DTA ਵਿੱਚ ਕੰਮ ਕਰਨ ਵਾਲੇ ਯੂਨਿਟਾਂ ਲਈ ਬਰਾਬਰ ਮੌਕੇ ਯਕੀਨੀ ਬਣਾਏ ਜਾਣਗੇ।
******
ਐੱਨਬੀ/ਏਕੇ/ਵੀਐੱਮ/ਐੱਸਟੀ/ਏਕੇ
(Release ID: 2221774)
ਵਿਜ਼ੀਟਰ ਕਾਊਂਟਰ : 38
Read this release in:
English
,
Urdu
,
हिन्दी
,
Marathi
,
Bengali
,
Bengali-TR
,
Assamese
,
Gujarati
,
Tamil
,
Telugu
,
Kannada
,
Malayalam