ਵਿੱਤ ਮੰਤਰਾਲਾ
azadi ka amrit mahotsav

ਖੇਤੀਬਾੜੀ ਖੇਤਰ ਵਿੱਚ ਪਿਛਲੇ ਪੰਜ ਵਰ੍ਹਿਆਂ ਦੌਰਾਨ ਔਸਤਨ ਸਲਾਨਾ ਵਿਕਾਸ ਦਰ 4.4 ਪ੍ਰਤੀਸ਼ਤ ਰਹੀ ਹੈ।


ਵਿੱਤੀ ਸਾਲ 2016 ਤੋਂ ਲੈਕੇ ਵਿੱਤੀ ਸਾਲ 2025 ਦੌਰਾਨ ਦਹਾਕਿਆਂ ਦੀ ਵਾਧਾ ਦਰ 4.45 ਪ੍ਰਤੀਸ਼ਤ ਰਹੀ, ਜੋ ਪਿਛਲੇ ਦਹਾਕੇ ਦੇ ਮੁਕਾਬਲੇ ਦੀ ਤੁਲਨਾ ਵਿੱਚ ਸਭ ਤੋਂ ਵੱਧ ਹੈ

ਵਿੱਤੀ ਸਾਲ 2024-25 ਵਿੱਚ ਖੁਰਾਕ ਉਤਪਾਦਨ 3,577.3 ਲੱਖ ਟਨ (ਐੱਲਐੱਮਟੀ) ਦੇ ਰਿਕਾਰਡ ਪੱਧਰ 'ਤੇ ਪਹੁੰਚਿਆ

ਖੇਤੀਬਾੜੀ ਮੁੱਲ ਜੋੜ (ਜੀਵੀਏ) ਵਿੱਚ ਲਗਭਗ 33 ਪ੍ਰਤੀਸ਼ਤ ਹਿੱਸੇਦਾਰੀ ਦੇ ਨਾਲ ਬਾਗਬਾਨੀ ਖੇਤਰ ਸਭ ਤੋਂ ਵੱਧ ਉੱਜਵਲ ਪੱਖ ਵਜੋਂ ਉਭਰਿਆ, ਇਸ ਦਾ ਉਤਪਾਦਨ ਵਿੱਤੀ ਸਾਲ 2013-14 ਵਿੱਚ 280.70 ਮਿਲੀਅਨ ਟਨ ਤੋਂ ਵੱਧ ਕੇ 2024-25 ਵਿੱਚ 367.72 ਮਿਲੀਅਨ ਟਨ ਪਹੁੰਚਿਆ

प्रविष्टि तिथि: 29 JAN 2026 2:03PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਕਾਰਜ ਮੰਤਰੀ ਸ਼੍ਰੀ ਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਆਰਥਿਕ ਸਰਵੇਖਣ 2025-26 ਪੇਸ਼ ਕਰਦੇ ਹੋਏ ਕਿਹਾ ਕਿ ਭਾਰਤੀ ਖੇਤੀਬਾੜੀ ਦੀ ਸਥਿਤੀ ਨਿਰੰਤਰ ਮਜ਼ਬੂਤ ਹੋਈ ਹੈ ਅਤੇ  ਮੁੱਖ ਤੌਰ ‘ਤੇ ਇਸ ਦੇ ਸਹਿਯੋਗੀ ਖੇਤਰਾਂ ਵਿੱਚ ਵਿਕਾਸ ਹੋਣ ਨਾਲ ਇਸ ਵਿੱਚ ਲਗਾਤਾਰ ਪ੍ਰਗਤੀ ਹੋਈ ਹੈ।

ਆਰਥਿਕ ਸਰਵੇਖਣ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਾਲ ਦੇ ਵਰ੍ਹਿਆਂ ਵਿੱਚ ਖੁਰਾਕ ਦੇ ਉਤਪਾਦਨ ਵਿੱਚ ਵਾਧਾ ਹੋਇਆ ਹੈ ਅਤੇ ਪਸ਼ੂ, ਮੱਛੀ ਪਾਲਣ ਅਤੇ ਬਾਗਵਾਨੀ ਜਿਵੇ ਉੱਚ ਮੁੱਲ ਵਾਲੇ ਸਹਿਯੋਗੀ ਖੇਤਰ ਆਮਦਨ ਦੇ ਮੌਕਿਆਂ ਨੂੰ ਬਿਹਤਰ ਬਣਾਉਣ ਅਤੇ ਗ੍ਰਾਮੀਣ ਖੇਤਰਾਂ ਵਿੱਚ ਰੋਜ਼ੀ-ਰੋਟੀ ਨੂੰ ਮਜ਼ਬੂਤ ਕਰਨ ਵਿੱਛ ਨਿਰੰਤਰ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। 

 

ਆਰਥਿਕ ਸਰਵੇਖਣ ਵਿੱਚ ਇਹ ਤੱਥ ਨੂੰ ਵੀ ਦਰਜ ਕੀਤਾ ਗਿਆ ਹੈ ਕਿ ਪਿਛਲੇ ਪੰਜ ਵਰ੍ਹਿਆਂ ਦੌਰਾਨ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ ਔਸਤ ਸਲਾਨਾ ਵਿਕਾਸ ਦਰ ਸਥਿਰ ਕੀਮਤਾਂ 'ਤੇ 4.4 ਪ੍ਰਤੀਸ਼ਤ ਰਹੀ ਹੈ। ਵਿੱਤੀ ਸਾਲ 2025-26 ਦੀ ਦੂਜੀ ਤਿਮਾਹੀ ਦੌਰਾਨ ਖੇਤੀਬਾੜੀ ਖੇਤਰ ਦੀ ਵਿਕਾਸ ਦਰ 3.5 ਪ੍ਰਤੀਸ਼ਤ ਰਹੀ। ਦਹਾਕਾਵਾਰ ਵਾਧਾ ਦਰ (ਵਿੱਤੀ ਸਾਲ 2016-ਵਿੱਤੀ ਸਾਲ 2025) 4.45 ਪ੍ਰਤੀਸ਼ਤ ਰਹੀ, ਜੋ ਕਿ ਪਿਛਲੇ ਦਹਾਕੇ ਦੇ ਮੁਕਾਬਲੇ ਵਿੱਚ ਸਭ ਤੋਂ ਵੱਧ ਹੈ। ਇਹ ਵਾਧਾ ਦਰ ਮੁੱਖ ਤੌਰ 'ਤੇ ਪਸ਼ੂਧਨ (7.1 ਪ੍ਰਤੀਸ਼ਤ) ਅਤੇ ਮੱਛੀ ਫੜਨ ਅਤੇ ਉਸ ਦੇ ਪਾਲਣ (8.8 ਪ੍ਰਤੀਸ਼ਤ) ਦੇ ਮਾਮਲੇ ਵਿੱਚ ਸਸ਼ਕਤ ​​ਪ੍ਰਦਰਸ਼ਨ ਦੇ ਨਤੀਜੇ ਵਜੋਂ ਸੰਭਵ ਹੋਈ ਹੈ। ਇਸ ਤੋਂ ਬਾਅਦ ਫਸਲ ਖੇਤਰ ਦਾ ਸਥਾਨ ਰਿਹਾ, ਜਿਸ ਵਿੱਚ 3.5 ਪ੍ਰਤੀਸ਼ਤ ਦਾ ਵਾਧਾ ਦਰ ਦਰਜ ਕੀਤਾ ਗਿਆ।

ਵਿੱਤੀ ਵਰ੍ਹੇ 2015 ਤੋਂ ਲੈ ਕੇ ਵਿੱਤੀ ਵਰ੍ਹੇ 2024 ਦੌਰਾਨ ਪਸ਼ੂਧਨ ਖੇਤਰ ਵਿੱਚ ਜਬਰਦਸਤ ਵਾਧਾ ਦਰ ਦਰਜ ਕੀਤੀ ਗਈ। ਇਸ ਦੇ ਕੁੱਲ ਜੋੜ (ਜੀਵੀਏ) ਵਿੱਚ ਲਗਭਗ 195 ਪ੍ਰਤੀਸ਼ਤ ਦਾ ਵਾਧਾ ਹੋਇਆ। ਇਸ ਖੇਤਰ ਨੇ ਮੌਜੂਦਾ ਕੀਮਤਾਂ 'ਤੇ 12.77 ਪ੍ਰਤੀਸ਼ਤ ਦੀ ਚੱਕਰ ਵਾਧਾ ਸਲਾਨਾ ਵਿਕਾਸ ਦਰ (ਸੀਏਜੀਆਰ) ਦਰਜ ਕੀਤੀ। ਮੱਛੀ ਪਾਲਣ ਖੇਤਰ ਨੇ ਵੀ ਚੰਗਾ  ਪ੍ਰਦਰਸ਼ਨ ਕੀਤਾ। ਸਾਲ 2004-14 ਦੇ ਮੁਕਾਬਲੇ 2014-2025 ਦੌਰਾਨ ਮੱਛੀ ਉਤਪਾਦਨ ਵਿੱਚ 140 ਪ੍ਰਤੀਸ਼ਤ ਤੋਂ ਵੀ ਵੱਧ (88.14 ਲੱਖ ਟਨ) ਦਾ ਵਾਧਾ ਹੋਇਆ। ਇਸ ਤਰ੍ਹਾਂ, ਸਹਾਇਕ ਖੇਤਰ ਨਿਰੰਤਰ ਵਿਕਾਸ ਦੇ ਇੱਕ ਮੁੱਖ ਚਾਲਕ ਵਜੋਂ ਉੱਭਰਿਆ ਹੈ ਅਤੇ ਖੇਤੀਬਾੜੀ ਤੋਂ ਹੋਣ ਵਾਲੀ ਆਮਦਨ ਨੂੰ ਵਧਾਉਣ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਹੇ ਹਨ।

ਭਾਰਤ ਦੇ ਖੁਰਾਕ ਉਤਪਾਦਨ ਵਿੱਚ ਵੀ ਨਿਰੰਤਰ ਵਾਧਾ ਹੋਇਆ ਹੈ ਅਤੇ ਇਸ ਦੇ ਖੇਤੀਬਾੜੀ ਵਰ੍ਹੇ (ਏਵਾਈ) 2024-25 ਦੌਰਾਨ 3,577.3 ਲੱਖ ਮੀਟ੍ਰਿਕ ਟਨ (ਐੱਲਐੱਮਟੀ) ਤੱਕ ਪਹੁੰਚਣ ਦਾ ਅਨੁਮਾਨ ਹੈ, ਜੋ ਕਿ ਪਿਛਲੇ ਵਰ੍ਹੇ ਦੇ ਮੁਕਾਬਲੇ ਵਿੱਚ 254.3 ਐੱਲਐੱਮਟੀ ਵੱਧ ਹੈ। ਖੁਰਾਕ ਉਤਪਾਦਨ ਵਿੱਚ ਇਹ ਵਾਧਾ ਚੌਲ, ਕਣਕ, ਮੱਕੀ ਅਤੇ ਮੋਟੇ ਅਨਾਜਾਂ (ਸ਼੍ਰੀ ਅੰਨ) ਦੀ ਵਧੇਰੇ ਉਪਜ ਦੇ ਕਾਰਨ ਸੰਭਵ ਹੋਈ ਹੈ। 

ਬਾਗਬਾਨੀ ਖੇਤਰ, ਜਿਸ ਦੀ ਖੇਤੀਬਾੜੀ ਮੁੱਲ ਜੋੜ (ਜੀਵੀਏ) ਵਿੱਚ 33 ਪ੍ਰਤੀਸ਼ਤ ਦੀ ਹਿੱਸੇਦਾਰੀ ਹੈ, ਦੇਸ਼ ਦੀ ਖੇਤੀਬਾੜੀ ਵਿਕਾਸ ਯਾਤਰਾ ਵਿੱਚ ਇੱਕ ਉੱਜਵਲ ਸਪੋਟ ਵਜੋਂ ਉਭਰਿਆ ਹੈ। ਸਾਲ 2024-25 ਦੌਰਾਨ, ਬਾਗਬਾਨੀ ਖੇਤਰ ਦਾ ਉਤਪਾਦਨ 362.08 ਐੱਮਟੀ ਤੱਕ ਪਹੁੰਚ ਗਿਆ ਅਤੇ ਇਸ ਨੇ ਖੁਰਾਕਾ ਦੇ 329.68 ਐੱਮਟੀ ਦੇ ਅਨੁਮਾਨਿਤ ਉਤਪਾਦਨ ਨੂੰ ਪਿੱਛੇ ਛੱਡ ਦਿੱਤਾ। ਅਗਸਤ 2025 ਤੱਕ, ਬਾਗਬਾਨੀ ਖੇਤਰ ਦਾ ਉਤਪਾਦਨ 2013-14 ਵਿੱਚ 280.70 ਮਿਲੀਅਨ ਟਨ ਤੋਂ ਵੱਧ ਕੇ 2024-25 ਵਿੱਚ 367.72 ਮਿਲੀਅਨ ਟਨ ਤੱਕ ਜਾ ਪਹੁੰਚਿਆ।

ਖੁਰਾਕਾ ਦੇ ਉਤਪਾਦਨ ਵਿੱਚ ਇਹ ਵਾਧਾ ਬਹੁਤ ਵਿਆਪਕ ਰਹੀ ਹੈ। ਫਲਾਂ ਦਾ ਉਤਪਾਦਨ 114.51 ਮਿਲੀਅਨ ਟਨ, ਸਬਜ਼ੀਆਂ ਦਾ ਉਤਪਾਦਨ 219.67 ਮਿਲੀਅਨ ਟਨ ਅਤੇ ਹੋਰ ਬਾਗਵਾਨੀ ਅਧਾਰਿਤ ਫਸਲਾਂ ਦਾ ਉਤਪਾਦਨ 33.54 ਮਿਲੀਅਨ ਟਨ ਰਿਹਾ, ਜੋ ਕਿ ਖੇਤੀਬਾੜੀ ਉਤਪਾਦਨ ਅਤੇ ਮੁੱਲ ਵਿੱਚ ਇਸ ਖੇਤਰ ਦੀ ਵਧਦੀ ਭੂਮਿਕਾ ਨੂੰ ਦਰਸਾਉਂਦਾ ਹੈ।

ਇਸ ਤੋਂ ਇਲਾਵਾ, ਭਾਰਤ ਦੁਨੀਆ ਦਾ ਸਭ ਤੋਂ ਵੱਡਾ ਪਿਆਜ਼ ਉਤਪਾਦਕ ਦੇਸ਼ ਬਣ ਗਿਆ ਹੈ ਅਤੇ ਪਿਆਜ਼ ਦੇ ਆਲਮੀ ਉਤਪਾਦਨ ਵਿੱਚ 25 ਪ੍ਰਤੀਸ਼ਤ ਦਾ ਯੋਗਦਾਨ ਦੇ ਰਿਹਾ ਹੈ। ਸਬਜ਼ੀਆਂ, ਫਲਾਂ ਅਤੇ ਆਲੂਆਂ ਦੇ ਉਤਪਾਦਨ ਦੇ ਮਾਮਲੇ ਵਿੱਚ ਵੀ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਦੇਸ਼ ਬਣ ਗਿਆ ਹੈ ਅਤੇ ਉਹ ਹਰੇਕ ਸ਼੍ਰੇਣੀ ਦੇ ਆਲਮੀ ਉਤਪਾਦਨ ਵਿੱਚ 12-13 ਪ੍ਰਤੀਸ਼ਤ ਦਾ ਯੋਗਦਾਨ ਦੇ ਰਿਹਾ ਹੈ। ਇਹ ਪ੍ਰਾਪਤੀਆਂ ਬਾਗਬਾਨੀ ਖੇਤਰ ਵਿੱਚ ਭਾਰਤ ਦੀ ਮਜ਼ਬੂਤ ​​ਸਥਿਤੀ, ਖੁਰਾਕ ਪਦਾਰਥ ਦੀ ਆਲਮੀ ਮੰਗ ਨੂੰ ਪੂਰਾ ਕਰਨ ਵਿੱਚ ਇਸ ਦੀ ਵਧਦੀ ਭੂਮਿਕਾ ਅਤੇ ਉੱਚ-ਮੁੱਲ ਵਾਲੀਆਂ ਫਸਲਾਂ ਦੇ ਉਤਪਾਦਨ ਵਿੱਚ ਉਪਲਬਧ ਮੌਕਿਆਂ ਨੂੰ ਦਰਸਾਉਂਦੀਆਂ ਹਨ।

ਅੰਤ ਵਿੱਚ, ਆਰਥਿਰ ਸਰਵੇਖਣ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਖੇਤੀਬਾੜੀ ‘ਵਿਕਸਿਤ ਭਾਰਤ’ ਦੇ ਟੀਚੇ ਨੂੰ ਹਾਸਲ ਕਰਨ ਦੇ ਕੇਂਦਰ ਵਿੱਚ ਹੋਵੇਗੀ, ਸਮਾਵੇਸ਼ੀ ਵਿਕਾਸ ਨੂੰ ਹੁਲਾਰਾ ਦੇਵੇਗੀ ਅਤੇ ਕਰੋੜਾਂ ਲੋਕਾਂ ਦੀ ਰੋਜ਼ੀ-ਰੋਟੀ ਨੂੰ ਬਿਹਤਰ ਬਣਾਏਗੀ। ਭਾਰਤ ਨੇ ਖੇਤੀਬਾੜੀ ਉਤਪਾਦਨ, ਖ਼ਾਸ ਕਰਕੇ ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ ਸੰਯੁਕਤ ਤੌਰ ‘ਤੇ ਮਹੱਤਵਪੂਰਨ ਯੋਗਦਾਨ ਦੇਣ ਵਾਲੇ ਡੇਅਰੀ, ਪੋਲਟਰੀ, ਮੱਛੀ ਪਾਲਣ ਅਤੇ ਬਾਗਬਾਨੀ ਖੇਤਰ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਜ਼ਿਕਰਯੋਗ ਪ੍ਰਗਤੀ ਕੀਤੀ ਹੈ। 

*********

ਐੱਨਬੀ/ਆਰਸੀ/ਆਰਕੇ/ਬਲਜੀਤ ਸਿੰਘ


(रिलीज़ आईडी: 2220735) आगंतुक पटल : 7
इस विज्ञप्ति को इन भाषाओं में पढ़ें: Marathi , English , Urdu , हिन्दी , Bengali , Gujarati , Odia , Tamil , Telugu , Kannada , Malayalam