ਵਣਜ ਤੇ ਉਦਯੋਗ ਮੰਤਰਾਲਾ
ਭਾਰਤ-ਯੂਰੋਪੀਅਨ ਯੂਨੀਅਨ ਮੁਕਤ ਵਪਾਰ ਸਮਝੌਤਾ ਹੋਇਆ: ਭਾਰਤ ਦੇ ਵਿਸ਼ਵ ਵਪਾਰਕ ਸਬੰਧਾਂ ਵਿੱਚ ਇੱਕ ਵੱਡੀ ਰਣਨੀਤਕ ਸਫਲਤਾ
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਯੂਰੋਪੀਅਨ ਕਮਿਸ਼ਨ ਦੀ ਪ੍ਰਧਾਨ ਸ਼੍ਰੀਮਤੀ ਉਰਸੁਲਾ ਵਾਨ ਡੇਰ ਲੇਯੇਨ ਵੱਲੋਂ 16ਵੀਂ ਭਾਰਤ-ਯੂਰੋਪੀਅਨ ਸਮਿਟ ਵਿੱਚ ਇਸ ਇਤਿਹਾਸਕ ਪ੍ਰਾਪਤੀ ਦਾ ਐਲਾਨ
ਵਿਸ਼ਵਵਿਆਪੀ ਜੀਡੀਪੀ ਦਾ 25 ਪ੍ਰਤੀਸ਼ਤ ਨਿਰਮਾਣ ਕਰਨ ਵਾਲੀ, ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਵਜੋਂ ਭਾਰਤ ਅਤੇ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਯੂਰੋਪੀਅਨ ਯੂਨੀਅਨ ਦੇ ਵਿਚਕਾਰ ਵਿਸ਼ਵਾਸ਼ 'ਤੇ ਅਧਾਰਿਤ ਸਾਂਝੇਦਾਰੀ
ਬੇਮਿਸਾਲ ਬਜ਼ਾਰ ਪਹੁੰਚ: ਯੂਰੋਪੀਅਨ ਯੂਨੀਅਨ ਨੂੰ 99 ਪ੍ਰਤੀਸ਼ਤ ਤੋਂ ਵੱਧ ਭਾਰਤੀ ਨਿਰਯਾਤ ਲਈ ਤਰਜੀਹੀ ਪਹੁੰਚ, ਜਿਸ ਨਾਲ ਵੱਡੇ ਪੱਧਰ ‘ਤੇ ਵਿਕਾਸ ਦੀ ਸੰਭਾਵਨਾਵਾਂ ਦੇ ਰਾਹ ਖੁੱਲਣਗੇ
ਮੁਕਤ ਵਪਾਰ ਸਮਝੌਤਾ ਐੱਮਐੱਸਐੱਮਈ ਨੂੰ ਨਵੇਂ ਮੌਕੇ ਪ੍ਰਦਾਨ ਕਰੇਗਾ ਅਤੇ ਔਰਤਾਂ, ਕਾਰੀਗਰਾਂ, ਨੌਜਵਾਨਾਂ ਅਤੇ ਪੇਸ਼ੇਵਰਾਂ ਲਈ ਨੌਕਰੀਆਂ ਪੈਦਾ ਕਰੇਗਾ
6.41 ਲੱਖ ਕਰੋੜ ਰੁਪਏ (USD 75 ਬਿਲੀਅਨ ਡਾਲਰ) ਦਾ ਨਿਰਯਾਤ ਸ਼ੁਰੂ ਹੋਣ ਲਈ ਤਿਆਰੀ, ਕਿਰਤ-ਸਬੰਧੀ ਖੇਤਰਾਂ ਜਿਵੇਂ ਕਿ ਟੈਕਸਟਾਈਲ, ਚਮੜਾ, ਸਮੁੰਦਰੀ ਉਤਪਾਦ, ਰਤਨ ਅਤੇ ਗਹਿਣਿਆਂ ਵਿੱਚ 33 ਬਿਲੀਅਨ ਅਮਰੀਕੀ ਡਾਲਰ ਦੇ ਨਿਰਯਾਤ ਨੂੰ FTA ਅਧੀਨ ਤਰਜੀਹੀ ਵਾਲੀ ਪਹੁੰਚ ਤੋਂ ਬਹੁਤ ਲਾਭ ਹੋਵੇਗਾ
ਆਟੋਮੋਬਾਈਲ ਸੈਕਟਰ ਵਿੱਚ ਮੇਕ ਇਨ ਇੰਡੀਆ ਨੂੰ ਉਤਸ਼ਾਹਿਤ ਕਰਨ ਲਈ ਪਰਸਪਰ ਮਾਰਕੀਟ ਪਹੁੰਚ ਦੇ ਨਾਲ ਵਾਜਬ ਉਦਾਰੀਕਰਣ
ਅਨੁਕੂਲ ਮਾਰਕੀਟ ਪਹੁੰਚ ਭਾਰਤ ਦੇ ਖੇਤੀਬਾੜੀ ਅਤੇ ਪ੍ਰੋਸੈੱਸਡ ਫੂਡ ਨਿਰਯਾਤ ਲਈ ਦਰਵਾਜ਼ੇ ਖੋਲ੍ਹਦੀ ਹੈ
ਭਾਰਤ ਵਿੱਚ ਸੰਵੇਦਨਸ਼ੀਲ ਖੇਤੀਬਾੜੀ ਉਤਪਾਦਾਂ ਅਤੇ ਡੇਅਰੀ ਸੈਕਟਰ ਦੀ ਰੱਖਿਆ: ਮਾਰਕਿਟ ਤੱਕ ਪਹੁੰਚ ਨਹੀਂ
ਸੇਵਾਵਾਂ ਵਿੱਚ ਮਹੱਤਵਾਕਾਂਖੀ ਅਤੇ ਵਪਾਰਕ ਤੌਰ 'ਤੇ ਅਰਥਪੂਰਨ ਮਾਰਕਿਟ ਪਹੁੰਚ
ਭਵਿੱਖ ਲਈ ਤਿਆਰ ਗਤੀਸ਼ੀਲਤਾ ਢਾਂਚਾ ਹੁਨਰਮੰਦ ਅਤੇ ਅਰਧ-ਹੁਨਰਮੰਦ ਭਾਰਤੀ ਪੇਸ਼ੇਵਰਾਂ ਲਈ ਵਿਸ਼ਵਵਿਆਪੀ ਮੌਕਿਆਂ ਦਾ ਵਿਸਤਾਰ ਕਰਦਾ ਹੈ
ਵਿਜ਼ਨਰੀ CBAM (ਕਾਰਬਨ ਬਾਰਡਰ ਐਡਜੈਸਟਮੈਂਟ ਮਕੈਨਿਜ਼ਮ) ਵਿਵਸਥਾਵਾਂ ਭਾਰਤ- ਯੂਰੋਪੀਅਨ ਯੂਨੀਅਨ ਮੁਕਤ ਵਪਾਰ ਸਮਝੌਤੇ ਨੂੰ ਉਸਾਰੂ ਸ਼ਮੂਲੀਅਤ ਅਤੇ ਗੱਲਬਾਤ ਨਾਲ ਸਮਰਥਨ ਦਿੰਦੀਆਂ ਹਨ ਜਿਨ੍ਹਾਂ ਨੇ ਸਮਾਵੇਸ਼ੀ, ਲਚਕੀਲੇ ਅਤੇ ਭਵਿੱਖ ਲਈ ਤਿਆਰ ਵਿਕਾਸ ਦੀ ਨੀਂਹ ਰੱਖੀ ਹੈ
प्रविष्टि तिथि:
27 JAN 2026 2:16PM by PIB Chandigarh
ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ, ਅਤੇ ਯੂਰੋਪੀਅਨ ਕਮਿਸ਼ਨ ਦੀ ਪ੍ਰਧਾਨ, ਸ਼੍ਰੀਮਤੀ ਉਰਸੁਲਾ ਵਾਨ ਡੇਰ ਲੇਯੇਨ (H.E Ms. Ursula von der Leyen) ਨੇ ਅੱਜ ਯੂਰੋਪੀਅਨ ਯੂਨੀਅਨ ਦੇ ਨੇਤਾਵਾਂ ਦੇ ਭਾਰਤ ਦੌਰੇ ਦੌਰਾਨ ਆਯੋਜਿਤ 16ਵੇਂ ਭਾਰਤ-ਯੂਰੋਪੀਅਨ ਸਮਿਟ ਵਿੱਚ ਭਾਰਤ-ਯੂਰੋਪੀਅਨ ਯੂਨੀਅਨ ਮੁਕਤ ਵਪਾਰ ਸਮਝੌਤੇ (ਭਾਰਤ-ਯੂਰੋਪੀਅਨ ਯੂਨੀਅਨ ਐੱਫਟੀਏ) ਨੂੰ ਸੰਪੰਨ ਕਰਨ ਦਾ ਐਲਾਨ ਕੀਤਾ। ਇਹ ਐਲਾਨ ਭਾਰਤ-ਯੂਰੋਪੀਅਨ ਯੂਨੀਅਨ ਆਰਥਿਕ ਸਬੰਧਾਂ ਅਤੇ ਮੁੱਖ ਗਲੋਬਲ ਭਾਈਵਾਲਾਂ ਨਾਲ ਵਪਾਰ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਹੈ।
ਇਹ ਮੁਕਤ ਵਪਾਰ ਸਮਝੌਤਾ ਭਾਰਤ ਅਤੇ ਯੂਰੋਪੀਅਨ ਯੂਨੀਅਨ ਨੂੰ ਖੁੱਲ੍ਹੇ ਬਾਜ਼ਾਰਾਂ, ਪੂਰਵ ਅਨੁਮਾਨ ਅਤੇ ਸਮਾਵੇਸ਼ੀ ਵਿਕਾਸ ਲਈ ਵਚਨਬੱਧ ਭਰੋਸੇਯੋਗ ਭਾਈਵਾਲਾਂ ਵਜੋਂ ਸਥਾਪਿਤ ਕਰਦਾ ਹੈ ।
ਇਹ ਮੁਕਤ ਵਪਾਰ ਸਮਝੌਤਾ 2022 ਵਿੱਚ ਗੱਲਬਾਤ ਨੂੰ ਮੁੜ ਸ਼ੁਰੂ ਹੋਣ ਤੋਂ ਬਾਅਦ ਤੀਬਰ ਵਿਚਾਰ-ਵਟਾਂਦਰੇ ਤੋਂ ਬਾਅਦ ਸੰਪੰਨ ਹੋਇਆ। ਅੱਜ ਐਲਾਨਿਆ ਗਿਆ FTA ਭਾਰਤ ਅਤੇ EU ਵਿਚਕਾਰ ਸਾਲਾਂ ਤੋਂ ਚੱਲ ਰਹੀ ਨਿਰੰਤਰ ਗੱਲਬਾਤ ਅਤੇ ਸਹਿਯੋਗ ਦੀ ਸੰਪੰਨਤਾ ਨੂੰ ਦਰਸਾਉਂਦਾ ਹੈ, ਜੋ ਇੱਕ ਸੰਤੁਲਿਤ, ਆਧੁਨਿਕ ਅਤੇ ਨਿਯਮ-ਅਧਾਰਿਤ ਆਰਥਿਕ ਅਤੇ ਵਪਾਰਕ ਭਾਈਵਾਲੀ ਪ੍ਰਦਾਨ ਕਰਨ ਲਈ ਰਾਜਨੀਤਿਕ ਇੱਛਾ ਸ਼ਕਤੀ ਅਤੇ ਸਾਂਝੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ।
ਯੂਰੋਪੀਅਨ ਯੂਨੀਅਨ ਭਾਰਤ ਦੇ ਸਭ ਤੋਂ ਵੱਡੇ ਵਪਾਰਕ ਭਾਈਵਾਲਾਂ ਵਿੱਚੋਂ ਇੱਕ ਹੈ ਜਿਸ ਵਿੱਚ ਵਸਤੂਆਂ ਅਤੇ ਸੇਵਾਵਾਂ ਵਿੱਚ ਦੁਵੱਲਾ ਵਪਾਰ ਸਾਲਾਂ ਦੌਰਾਨ ਲਗਾਤਾਰ ਵਧ ਰਿਹਾ ਹੈ । 2024-25 ਵਿੱਚ ਯੂਰੋਪੀਅਨ ਯੂਨੀਅਨ ਨਾਲ ਭਾਰਤ ਦਾ ਵਸਤੂਆਂ ਵਿੱਚ ਦੁਵੱਲਾ ਵਪਾਰ 11.5 ਲੱਖ ਕਰੋੜ ਰੁਪਏ ( US $136.54 ਬਿਲੀਅਨ ਡਾਲਰ) ਤੱਕ ਪਹੁੰਚਣ ਦਾ ਅਨੁਮਾਨ ਸੀ, ਜਿਸ ਵਿੱਚ ਨਿਰਯਾਤ 6.4 ਲੱਖ ਕਰੋੜ ਰੁਪਏ ( US $ 75.85 ਬਿਲੀਅਨ ਡਾਲਰ) ਅਤੇ ਆਯਾਤ 5.1 ਲੱਖ ਕਰੋੜ ਰੁਪਏ (US $ 60.68 ਬਿਲੀਅਨ ਡਾਲਰ) ਹੋਵੇਗਾ। 2024 ਵਿੱਚ ਸੇਵਾਵਾਂ ਦੇ ਖੇਤਰ ਵਿੱਚ ਭਾਰਤ-ਯੂਰੋਪੀਅਨ ਯੂਨੀਅਨ ਵਪਾਰ 7.2 ਲੱਖ ਕਰੋੜ ਰੁਪਏ ( US$ 83.10 ਬਿਲੀਅਨ ਡਾਲਰ) ਤੱਕ ਪਹੁੰਚਣ ਦਾ ਅਨੁਮਾਨ ਹੈ ।
ਭਾਰਤ ਅਤੇ ਯੂਰੋਪੀਅਨ ਯੂਨੀਅਨ ਚੌਥੇ ਅਤੇ ਦੂਜੇ ਸਭ ਤੋਂ ਵੱਡੇ ਅਰਥਚਾਰੇ ਹਨ, ਜੋ ਕਿ ਗਲੋਬਲ GDP ਦਾ 25 ਪ੍ਰਤੀਸ਼ਤ ਅਤੇ ਗਲੋਬਲ ਵਪਾਰ ਦਾ ਇੱਕ ਤਿਹਾਈ ਹਿੱਸਾ ਬਣਾਉਂਦੇ ਹਨ। ਇਸ ਤਰ੍ਹਾਂ, ਦੋ ਵੱਡੀਆਂ, ਵਿਭਿੰਨ ਅਤੇ ਪੂਰਕ ਅਰਥਵਿਵਸਥਾਵਾਂ ਦਾ ਏਕੀਕਰਣ ਬੇਮਿਸਾਲ ਵਪਾਰ ਅਤੇ ਨਿਵੇਸ਼ ਦੇ ਮੌਕੇ ਪੈਦਾ ਕਰੇਗਾ ।
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਇਸ ਸਬੰਧ ਵਿੱਚ ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਰਣਨੀਤਕ ਦ੍ਰਿਸ਼ਟੀਕੋਣ ਅਤੇ ਮਜ਼ਬੂਤ ਅਗਵਾਈ ਦੀ ਸ਼ਲਾਘਾ ਕੀਤੀ । ਉਨ੍ਹਾਂ ਕਿਹਾ:
"ਭਾਰਤ -ਯੂਰੋਪੀਅਨ ਯੂਨੀਅਨ ਮੁਕਤ ਵਪਾਰ ਸਮਝੌਤੇ ਦਾ ਸਿੱਟਾ ਭਾਰਤ ਦੇ ਆਰਥਿਕ ਸਬੰਧਾਂ ਅਤੇ ਵਿਸ਼ਵਵਿਆਪੀ ਦ੍ਰਿਸ਼ਟੀਕੋਣ ਵਿੱਚ ਇੱਕ ਨਿਰਣਾਇਕ ਮੀਲ ਪੱਥਰ ਹੈ। ਇਹ ਇੱਕ ਭਰੋਸੇਮੰਦ, ਆਪਸੀ ਤੌਰ ‘ਤੇ ਲਾਭਦਾਇਕ ਅਤੇ ਸੰਤੁਲਿਤ ਭਾਈਵਾਲੀ ਨੂੰ ਸੁਰੱਖਿਅਤ ਕਰਨ ਦੇ ਭਾਰਤ ਦੇ ਦ੍ਰਿਸ਼ਟੀਕੋਣ ਦਾ ਸਮਰਥਨ ਕਰਦਾ ਹੈ।"
ਇਹ ਇੱਕ ਰਵਾਇਤੀ ਵਪਾਰ ਸਮਝੌਤੇ ਤੋਂ ਅੱਗੇ ਵਧ ਕੇ, ਰਣਨੀਤਕ ਪਹਿਲੂਆਂ ਵਾਲੀ ਇੱਕ ਵਿਆਪਕ ਭਾਈਵਾਲੀ ਨੂੰ ਦਰਸਾਉਂਦਾ ਹੈ, ਅਤੇ ਸਭ ਤੋਂ ਮਹੱਤਵਪੂਰਨ ਮੁਕਤ ਵਪਾਰ ਸਮਝੌਤਿਆਂ ਵਿੱਚੋਂ ਇੱਕ ਹੈ। ਭਾਰਤ ਨੇ ਯੂਰੋਪੀਅਨ ਯੂਨੀਅਨ ਨੂੰ ਵਪਾਰਕ ਮੁੱਲ ਦੁਆਰਾ 99 ਪ੍ਰਤੀਸ਼ਤ ਤੋਂ ਵੱਧ ਭਾਰਤੀ ਨਿਰਯਾਤ ਲਈ ਬੇਮਿਸਾਲ ਮਾਰਕਿਟ ਪਹੁੰਚ ਪ੍ਰਾਪਤ ਕੀਤੀ ਹੈ , ਜੋ "ਮੇਕ ਇਨ ਇੰਡੀਆ" ਪਹਿਲਕਦਮੀ ਨੂੰ ਵੀ ਉਤਸ਼ਾਹਿਤ ਕਰਦੀ ਹੈ। ਵਸਤੂਆਂ ਤੋਂ ਇਲਾਵਾ, ਇਹ ਇੱਕ ਵਿਆਪਕ ਗਤੀਸ਼ੀਲਤਾ ਢਾਂਚੇ ਰਾਹੀਂ ਮਹੱਤਵਪੂਰਨ ਰੁਝੇਵਿਆਂ ਲਈ ਹੁਨਰਮੰਦ ਭਾਰਤੀ ਪੇਸ਼ੇਵਰਾਂ ਦੀ ਨਿਰਵਿਘਨ ਆਵਾਜਾਈ ਨੂੰ ਸਮਰੱਥ ਬਣਾਏਗੀ।
ਭਾਰਤ ਇੱਕ ਨੌਜਵਾਨ ਅਤੇ ਗਤੀਸ਼ੀਲ ਕਾਰਜਬਲ ਦੁਆਰਾ ਸੰਚਾਲਿਤ ਹੈ ਅਤੇ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ। ਇਹ ਨੌਕਰੀਆਂ ਪੈਦਾ ਕਰਨ, ਨਵੀਨਤਾ ਨੂੰ ਉਤਸ਼ਾਹਿਤ ਕਰਨ, ਸਾਰੇ ਖੇਤਰਾਂ ਵਿੱਚ ਮੌਕੇ ਖੋਲ੍ਹਣ ਅਤੇ ਵਿਸ਼ਵ ਪੱਧਰ 'ਤੇ ਆਪਣੀ ਮੁਕਾਬਲੇਬਾਜ਼ੀ ਨੂੰ ਵਧਾਉਣ ਲਈ ਇਸ ਮੁਕਤ ਵਪਾਰ ਸਮਝੌਤੇ ਦਾ ਲਾਭ ਉਠਾਉਣ ਲਈ ਤਿਆਰ ਹੈ ।
ਭਾਰਤ-ਯੂਰੋਪੀਅਨ ਯੂਨੀਅਨ ਵਪਾਰ ਸਮਝੌਤਾ ਰਵਾਇਤੀ ਖੇਤਰਾਂ ਜਿਵੇਂ ਕਿ ਵਸਤੂਆਂ, ਸੇਵਾਵਾਂ, ਵਪਾਰ ਨਾਲ ਸਬੰਧਿਤ ਹੱਲ, ਮੂਲ ਨਿਯਮ, ਕਸਟਮ ਅਤੇ ਵਪਾਰ ਸਹੂਲਤ ਦੇ ਨਾਲ-ਨਾਲ SMEs ਅਤੇ ਡਿਜੀਟਲ ਵਪਾਰ ਵਰਗੇ ਉੱਭਰ ਰਹੇ ਖੇਤਰਾਂ ਨੂੰ ਕਵਰ ਕਰਦਾ ਹੈ ।
ਭਾਰਤ -ਯੂਰੋਪੀਅਨ ਯੂਨੀਅਨ ਮੁਕਤ ਵਪਾਰ ਸਮਝੌਤਾ ਟੈਕਸਟਾਈਲ, ਲਿਬਾਸ, ਚਮੜਾ, ਫੁੱਟਵੇਅਰ, ਸਮੁੰਦਰੀ ਉਤਪਾਦ, ਰਤਨ ਅਤੇ ਗਹਿਣੇ, ਦਸਤਕਾਰੀ, ਇੰਜੀਨੀਅਰਿੰਗ ਸਾਮਾਨ ਅਤੇ ਆਟੋਮੋਬਾਈਲ ਵਰਗੇ ਕਿਰਤ-ਸਬੰਧੀ ਖੇਤਰਾਂ ਨੂੰ ਇੱਕ ਨਿਰਣਾਇਕ ਹੁਲਾਰਾ ਪ੍ਰਦਾਨ ਕਰਦਾ ਹੈ। ਲਾਗੂ ਹੋਣ 'ਤੇ ਲਗਭਗ 33 ਬਿਲੀਅਨ ਅਮਰੀਕੀ ਡਾਲਰ ਦੇ ਨਿਰਯਾਤ 'ਤੇ ਟੈਰਿਫ 10 ਪ੍ਰਤੀਸ਼ਤ ਘਟਾ ਦਿੱਤੇ ਗਏ ਹਨ। ਮੁਕਾਬਲੇਬਾਜ਼ੀ ਵਧਾਉਣ ਦੇ ਨਾਲ-ਨਾਲ, ਇਹ ਕਾਮਿਆਂ, ਕਾਰੀਗਰਾਂ, ਔਰਤਾਂ, ਨੌਜਵਾਨਾਂ ਅਤੇ MSMEs ਨੂੰ ਸ਼ਕਤੀ ਪ੍ਰਦਾਨ ਕਰਦਾ ਹੈ, ਜਦਕਿ ਭਾਰਤੀ ਕਾਰੋਬਾਰਾਂ ਨੂੰ ਵਿਸ਼ਵਵਿਆਪੀ ਵੈਲਿਊ ਚੇਨ ਵਿੱਚ ਹੋਰ ਡੂੰਘਾਈ ਨਾਲ ਜੋੜਦਾ ਹੈ ਅਤੇ ਵਿਸ਼ਵਵਿਆਪੀ ਵਪਾਰ ਵਿੱਚ ਇੱਕ ਪ੍ਰਮੁੱਖ ਪਲੇਅਰ ਅਤੇ ਸਪਲਾਇਰ ਵਜੋਂ ਭਾਰਤ ਦੀ ਭੂਮਿਕਾ ਨੂੰ ਮਜ਼ਬੂਤ ਕਰਦਾ ਹੈ।
ਆਟੋਮੋਬਾਈਲ ਸੈਕਟਰ ਵਿੱਚ ਇੱਕ ਚੰਗੀ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਅਤੇ ਧਿਆਨ ਨਾਲ ਤਿਆਰ ਕੀਤਾ ਗਿਆ ਕੋਟਾ-ਅਧਾਰਿਤ ਆਟੋ ਉਦਾਰੀਕਰਣ ਪੈਕੇਜ ਨਾ ਸਿਰਫ਼ ਯੂਰੋਪੀਅਨ ਯੂਨੀਅਨ ਦੇ ਵਾਹਨ ਨਿਰਮਾਤਾਵਾਂ ਨੂੰ ਭਾਰਤ ਵਿੱਚ ਆਪਣੇ ਮਾਡਲਾਂ ਨੂੰ ਉੱਚ ਕੀਮਤ ਬੈਂਡਾਂ 'ਤੇ ਪੇਸ਼ ਕਰਨ ਦੀ ਆਗਿਆ ਦੇਵੇਗਾ, ਸਗੋਂ ਭਵਿੱਖ ਵਿੱਚ ਮੇਕ ਇਨ ਇੰਡੀਆ ਅਤੇ ਭਾਰਤ ਤੋਂ ਨਿਰਯਾਤ ਦੇ ਮੌਕੇ ਵੀ ਖੋਲ੍ਹੇਗਾ। ਭਾਰਤੀ ਖਪਤਕਾਰਾਂ ਨੂੰ ਉੱਚ-ਤਕਨੀਕੀ ਉਤਪਾਦਾਂ ਅਤੇ ਵਧੇਰੇ ਮੁਕਾਬਲੇਬਾਜ਼ੀ ਤੋਂ ਲਾਭ ਹੋਵੇਗਾ। ਯੂਰੋਪੀਅਨ ਯੂਨੀਅਨ ਦੇ ਬਜ਼ਾਰ ਤੱਕ ਪਰਸਪਰ ਮਾਰਕਿਟ ਪਹੁੰਚ ਭਾਰਤੀ ਵਿੱਚ ਨਿਰਮਿਤ ਆਟੋਮੋਬਾਈਲਜ਼ ਲਈ ਯੂਰੋਪੀਅਨ ਯੂਨੀਅਨ ਦੇ ਬਜ਼ਾਰ ਤੱਕ ਪਹੁੰਚ ਦੇ ਮੌਕੇ ਵੀ ਪ੍ਰਦਾਨ ਕਰੇਗੀ।
ਭਾਰਤ-ਯੂਰੋਪੀਅਨ ਯੂਨੀਅਨ ਐੱਫਟੀਏ ਦੇ ਤਹਿਤ ਭਾਰਤ ਦੇ ਖੇਤੀਬਾੜੀ ਅਤੇ ਪ੍ਰੋਸੈੱਸਡ ਫੂਡ ਸੈਕਟਰ ਨੂੰ ਇੱਕ ਪਰਿਵਰਤਨਸ਼ੀਲ ਹੁਲਾਰਾ ਮਿਲੇਗਾ, ਜਿਸ ਨਾਲ ਭਾਰਤੀ ਕਿਸਾਨਾਂ ਅਤੇ ਖੇਤੀਬਾੜੀ ਉੱਦਮਾਂ ਲਈ ਇੱਕ ਬਰਾਬਰ ਦੇ ਮੌਕੇ ਮਿਲਣਗੇ। ਚਾਹ, ਕੌਫੀ, ਮਸਾਲੇ, ਤਾਜ਼ੇ ਫਲ ਅਤੇ ਸਬਜ਼ੀਆਂ, ਅਤੇ ਪ੍ਰੋਸੈੱਸਡ ਫੂਡ ਵਰਗੀਆਂ ਮੁੱਖ ਵਸਤੂਆਂ ਮੁਕਾਬਲੇਬਾਜ਼ੀ ਨੂੰ ਵਧਾਉਣਗੀਆਂ, ਪੇਂਡੂ ਜੀਵਨ-ਨਿਰਵਾਹ ਨੂੰ ਮਜ਼ਬੂਤ ਕਰਨਗੀਆਂ, ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰਨਗੀਆਂ ਅਤੇ ਇੱਕ ਭਰੋਸੇਯੋਗ ਵਿਸ਼ਵਵਿਆਪੀ ਸਪਲਾਇਰ ਵਜੋਂ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨਗੀਆਂ। ਭਾਰਤ ਨੇ ਘਰੇਲੂ ਤਰਜੀਹਾਂ ਦੇ ਨਾਲ ਨਿਰਯਾਤ ਵਿਕਾਸ ਨੂੰ ਸੰਤੁਲਿਤ ਕਰਦੇ ਹੋਏ, ਡੇਅਰੀ, ਅਨਾਜ, ਪੋਲਟਰੀ, ਸੋਇਆਮੀਲ ਅਤੇ ਕੁਝ ਫਲਾਂ ਅਤੇ ਸਬਜ਼ੀਆਂ ਸਮੇਤ ਸੰਵੇਦਨਸ਼ੀਲ ਖੇਤਰਾਂ ਦੀ ਸਮਝਦਾਰੀ ਨਾਲ ਰੱਖਿਆ ਕੀਤੀ ਹੈ ।
ਟੈਰਿਫ ਉਦਾਰੀਕਰਣ ਤੋਂ ਇਲਾਵਾ, FTA ਮਜ਼ਬੂਤ ਰੈਗੂਲੇਟਰੀ ਸਹਿਯੋਗ, ਵਧੇਰੇ ਪਾਰਦਰਸ਼ਿਤਾ ਅਤੇ ਸੁਚਾਰੂ ਕਸਟਮ, ਸੈਨੇਟਰੀ ਅਤੇ ਫਾਈਟੋਸੈਨੇਟਰੀ (SPS) ਪ੍ਰਕਿਰਿਆਵਾਂ ਅਤੇ ਵਪਾਰ ਵਿੱਚ ਤਕਨੀਕੀ ਰੁਕਾਵਟਾਂ ਨੂੰ ਹਟਾਉਣ ਰਾਹੀਂ ਗੈਰ-ਟੈਰਿਫ ਰੁਕਾਵਟਾਂ ਨੂੰ ਦੂਰ ਕਰਨ ਲਈ ਉਪਾਅ ਪ੍ਰਦਾਨ ਕਰਦਾ ਹੈ।
ਸਿਬੀਏਐੱਮ ਪ੍ਰਬੰਧ ਵਚਨਬੱਧਤਾਵਾਂ ਨੂੰ ਸੁਰੱਖਿਅਤ ਕਰਦੇ ਹਨ ਜਿਸ ਵਿੱਚ ਵਿਸਤ੍ਰਿਤ ਰੈਗੂਲੇਟਰੀ ਲਚਕਤਾਵਾਂ ਸ਼ਾਮਲ ਹਨ, ਜਿਸ ਵਿੱਚ ਦੂਰਦਰਸ਼ੀ ਪਸੰਦੀਦਾ ਰਾਸ਼ਟਰ ਭਰੋਸਾ, ਕਾਰਬਨ ਕੀਮਤ 'ਤੇ ਵਧਿਆ ਹੋਇਆ ਤਕਨੀਕੀ ਸਹਿਯੋਗ ਅਤੇ ਤਸਦੀਕ-ਕਰਤਾਵਾਂ ਦੀ ਮਾਨਤਾ, ਨਾਲ ਹੀ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਅਤੇ ਉੱਭਰ ਰਹੀਆਂ ਕਾਰਬਨ ਜ਼ਰੂਰਤਾਂ ਦੀ ਪਾਲਣਾ ਕਰਨ ਲਈ ਵਿੱਤੀ ਸਹਾਇਤਾ ਅਤੇ ਟੀਚਾਬੱਧ ਸਮਰਥਨ ਸ਼ਾਮਲ ਹੈ।
ਸੇਵਾ ਖੇਤਰ ਦੋਵਾਂ ਅਰਥਵਿਵਸਥਾਵਾਂ ਦਾ ਇੱਕ ਪ੍ਰਮੁੱਖ ਅਤੇ ਤੇਜ਼ੀ ਨਾਲ ਵਧ ਰਿਹਾ ਹਿੱਸਾ ਹੈ, ਜਿਸ ਨਾਲ ਭਵਿੱਖ ਵਿੱਚ ਇਸ ਖੇਤਰ ਵਿੱਚ ਵਪਾਰ ਵਿੱਚ ਵਾਧਾ ਹੋਵੇਗਾ। ਬਜ਼ਾਰ ਪਹੁੰਚ ਦੀ ਨਿਸ਼ਚਿਤਤਾ, ਗੈਰ-ਪੱਖਪਾਤੀ ਵਿਵਹਾਰ, ਡਿਜੀਟਲ ਤੌਰ 'ਤੇ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ 'ਤੇ ਧਿਆਨ ਕੇਂਦ੍ਰਿਤ ਕਰਨਾ ਅਤੇ ਗਤੀਸ਼ੀਲਤਾ ਦੀ ਸੌਖ ਭਾਰਤ ਤੋਂ ਸੇਵਾਵਾਂ ਦੇ ਨਿਰਯਾਤ ਨੂੰ ਵਧਾਏਗੀ ।
ਇਹ FTA ਭਾਰਤ ਦੇ ਮੁੱਖ ਅਤੇ ਮਹੱਤਵਪੂਰਨ ਖੇਤਰਾਂ ਵਿੱਚ EU ਤੋਂ ਵਿਸਤ੍ਰਿਤ ਅਤੇ ਵਪਾਰਕ ਤੌਰ 'ਤੇ ਮਹੱਤਵਪੂਰਨ ਵਚਨਬੱਧਤਾਵਾਂ ਨੂੰ ਸੁਰੱਖਿਅਤ ਕਰਦਾ ਹੈ , ਜਿਸ ਵਿੱਚ IT ਅਤੇ IT- ਸਮਰੱਥ ਸੇਵਾਵਾਂ, ਪੇਸ਼ੇਵਰ ਸੇਵਾਵਾਂ, ਸਿੱਖਿਆ, ਵਿੱਤੀ ਸੇਵਾਵਾਂ, ਸੈਰ-ਸਪਾਟਾ, ਨਿਰਮਾਣ ਅਤੇ ਹੋਰ ਵਪਾਰਕ ਖੇਤਰ ਸ਼ਾਮਲ ਹਨ।
ਭਾਰਤ ਦੀ ਯੂਰੋਪੀਅਨ ਯੂਨੀਅਨ ਦੇ 144 ਉਪ-ਖੇਤਰਾਂ ( ਜਿਸ ਵਿੱਚ IT/ITES, ਵਪਾਰਕ ਸੇਵਾਵਾਂ, ਹੋਰ ਵਪਾਰਕ ਸੇਵਾਵਾਂ ਅਤੇ ਸਿੱਖਿਆ ਸੇਵਾਵਾਂ ਸ਼ਾਮਲ ਹਨ) ਤੱਕ ਪਹੁੰਚ ਭਾਰਤੀ ਸੇਵਾ ਪ੍ਰਦਾਤਾਵਾਂ ਨੂੰ ਹੁਲਾਰਾ ਦੇਵੇਗੀ ਅਤੇ ਉਨ੍ਹਾਂ ਨੂੰ ਯੂਰੋਪੀਅਨ ਯੂਨੀਅਨ ਦੇ ਖਪਤਕਾਰਾਂ ਨੂੰ ਪ੍ਰਤੀਯੋਗੀ ਵਿਸ਼ਵ ਪੱਧਰੀ ਭਾਰਤੀ ਸੇਵਾਵਾਂ ਪ੍ਰਦਾਨ ਕਰਨ ਦੇ ਯੋਗ ਬਣਾਏਗੀ ਜਦਕਿ ਭਾਰਤ ਦੁਆਰਾ ਪੇਸ਼ ਕੀਤੇ ਗਏ 102 ਉਪ-ਖੇਤਰਾਂ ਤੱਕ ਯੂਰਪੀ ਸੰਘ ਦੀ ਪਹੁੰਚ ਯੂਰੋਪੀਅਨ ਯੂਨੀਅਨ ਤੋਂ ਭਾਰਤ ਵਿੱਚ ਉੱਚ-ਤਕਨੀਕੀ ਸੇਵਾਵਾਂ ਅਤੇ ਨਿਵੇਸ਼ ਲਿਆਏਗੀ ਜਿਸਦੇ ਨਤੀਜੇ ਵਜੋਂ ਆਪਸੀ ਲਾਭਦਾਇਕ ਪ੍ਰਬੰਧ ਹੋਣਗੇ।
ਗਤੀਸ਼ੀਲਤਾ ਦੇ ਮਾਮਲੇ ਵਿੱਚ, ਭਾਰਤ-ਯੂਰੋਪੀਅਨ ਯੂਨੀਅਨ ਐੱਫਟੀਏ ਦੋਵਾਂ ਦਿਸ਼ਾਵਾਂ ਵਿੱਚ ਥੋੜ੍ਹੇ ਸਮੇਂ, ਅਸਥਾਈ ਅਤੇ ਵਪਾਰਕ ਯਾਤਰਾਵਾਂ ਲਈ ਵਪਾਰਕ ਗਤੀਸ਼ੀਲਤਾ ਲਈ ਇੱਕ ਸੁਵਿਧਾਜਨਕ ਅਤੇ ਅਨੁਮਾਨਯੋਗ ਢਾਂਚਾ ਪ੍ਰਦਾਨ ਕਰਦਾ ਹੈ। ਇਹ ਪੇਸ਼ੇਵਰਾਂ ਨੂੰ ਦੋਵਾਂ ਅਰਥਵਿਵਸਥਾਵਾਂ ਵਿਚਕਾਰ ਯਾਤਰਾ ਕਰਨ ਦੇ ਯੋਗ ਬਣਾਉਂਦਾ ਹੈ ਤਾਂ ਜੋ ਵੱਖ-ਵੱਖ ਸਥਿਤੀਆਂ ਵਿੱਚ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ। ਯੂਰੋਪੀਅਨ ਯੂਨੀਅਨ ਅਤੇ ਭਾਰਤ ਆਪਸੀ ਗਤੀਸ਼ੀਲਤਾ, ਜਿਸ ਵਿੱਚ ਆਈਸੀਟੀ ਕਰਮਚਾਰੀਆਂ ਦੇ ਨਿਰਭਰ ਅਤੇ ਪਰਿਵਾਰਕ ਮੈਂਬਰਾਂ ਲਈ ਪ੍ਰਵੇਸ਼ ਅਤੇ ਕੰਮ ਦੇ ਅਧਿਕਾਰ ਸ਼ਾਮਲ ਹਨ, ਨਾਲ ਹੀ ਇਸ ਖੇਤਰ ਵਿੱਚ ਵਪਾਰਕ ਗਤੀਵਿਧੀਆਂ ਵਿੱਚ ਲੱਗੇ ਅਤੇ ਰੁੱਝੇ ਯਾਤਰੀਆਂ ਲਈ ਵੀ ਵਚਨਬੱਧਤਾਵਾਂ ਪ੍ਰਦਾਨ ਕਰ ਰਹੇ ਹਨ। ਯੂਰੋਪੀਅਨ ਯੂਨੀਅਨ ਨੇ ਕੰਟ੍ਰੈਕਟਲ ਸੇਵਾ ਸਪਲਾਇਰਾਂ (ਸੀਐੱਸਐੱਸ) ਲਈ 37 ਸੈਕਟਰਾਂ/ਉਪ-ਖੇਤਰਾਂ ਅਤੇ ਸੁਤੰਤਰ ਪੇਸ਼ੇਵਰਾਂ (ਆਈਪੀ) ਲਈ 17 ਸੈਕਟਰਾਂ/ਉਪ-ਖੇਤਰਾਂ ਵਿੱਚ ਵਚਨਬੱਧਤਾਵਾਂ ਦੀ ਪੇਸ਼ਕਸ਼ ਵੀ ਕੀਤੀ ਹੈ , ਜਿਨ੍ਹਾਂ ਵਿੱਚੋਂ ਬਹੁਤ ਸਾਰੇ ਭਾਰਤ ਲਈ ਦਿਲਚਸਪੀ ਵਾਲੇ ਹਨ, ਜਿਸ ਵਿੱਚ ਵਪਾਰਕ ਸੇਵਾਵਾਂ , ਕੰਪਿਊਟਰ ਅਤੇ ਸੰਬੰਧਿਤ ਸੇਵਾਵਾਂ, ਖੋਜ ਅਤੇ ਵਿਕਾਸ ਸੇਵਾਵਾਂ, ਅਤੇ ਸਿੱਖਿਆ ਸੇਵਾਵਾਂ ਸ਼ਾਮਲ ਹਨ।
ਭਾਰਤ ਨੇ ਪੰਜ ਸਾਲਾਂ ਵਿੱਚ ਸਮਾਜਿਕ ਸੁਰੱਖਿਆ ਸਮਝੌਤਿਆਂ ਨਾਲ ਰਚਨਾਤਮਕ ਤੌਰ 'ਤੇ ਜੁੜਨ ਲਈ ਇੱਕ ਢਾਂਚਾ ਵੀ ਯਕੀਨੀ ਬਣਾਇਆ ਹੈ, ਜਿਸ ਵਿੱਚ ਵਿਦਿਆਰਥੀਆਂ ਦੀ ਗਤੀਸ਼ੀਲਤਾ ਅਤੇ ਪੜ੍ਹਾਈ ਤੋਂ ਬਾਅਦ ਦੇ ਕੰਮ ਦੇ ਮੌਕਿਆਂ 'ਤੇ ਸਹਿਯੋਗ ਲਈ ਇੱਕ ਢੁਕਵਾਂ ਢਾਂਚਾ ਸ਼ਾਮਲ ਹੈ ।
ਇਸ ਤੋਂ ਇਲਾਵਾ, ਭਾਰਤ ਨੇ ਇਹ ਯਕੀਨੀ ਬਣਾਇਆ ਹੈ ਕਿ ਭਾਰਤੀ ਪਰੰਪਰਾਗਤ ਚਿਕਿਤਸਾ ਦੇ ਪ੍ਰੈਕਟੀਸ਼ਨਰਾਂ ਨੂੰ ਯੂਰੋਪੀਅਨ ਯੂਨੀਅਨ ਦੇ ਮੈਂਬਰ ਦੇਸ਼ਾਂ ਵਿੱਚ ਹੋਮ ਟਾਈਟਲ ਹੇਠ ਕੰਮ ਕਰਨ ਦਾ ਅਧਿਕਾਰ ਹੋਵੇ ਜਿੱਥੇ ਰਵਾਇਤੀ ਚਿਕਿਤਸਾ ਪ੍ਰਣਾਲੀਆਂ ਨੂੰ ਨਿਯੰਤ੍ਰਿਤ ਨਹੀਂ ਕੀਤਾ ਜਾਂਦਾ ਹੈ।
ਇਹ FTA ਵਿੱਤੀ ਸੇਵਾਵਾਂ ਵਿੱਚ ਨਵੀਨਤਾ ਨੂੰ ਅੱਗੇ ਵਧਾਉਣ ਅਤੇ ਸਰਹੱਦ ਪਾਰ ਇਲੈਕਟ੍ਰੌਨਿਕ ਭੁਗਤਾਨਾਂ ਨੂੰ ਸੁਰੱਖਿਅਤ ਕਰਨ ਲਈ ਸਹਿਯੋਗ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਭਾਰਤ ਨੂੰ ਕਈ ਮੁੱਖ EU ਮੈਂਬਰ ਰਾਜਾਂ ਵਿੱਚ ਵਧੀ ਹੋਈ ਮਾਰਕਿਟ ਪਹੁੰਚ ਪ੍ਰਦਾਨ ਕਰਦਾ ਹੈ। ਇਨ੍ਹਾਂ ਪ੍ਰਬੰਧਾਂ ਨਾਲ ਵਿੱਤੀ ਏਕੀਕਰਣ ਨੂੰ ਮਜ਼ਬੂਤ ਕਰਨ ਅਤੇ ਵਿੱਤੀ ਸੇਵਾਵਾਂ ਵਪਾਰ ਦੇ ਵਾਧੇ ਨੂੰ ਸਮਰਥਨ ਦੇਣ ਦੀ ਉਮੀਦ ਹੈ।
ਇਹ ਵਚਨਬੱਧਤਾਵਾਂ ਨਾ ਸਿਰਫ਼ ਮਹੱਤਵਪੂਰਨ ਰੁਜ਼ਗਾਰ ਦੇ ਮੌਕੇ ਖੋਲ੍ਹਦੀਆਂ ਹਨ ਬਲਕਿ ਪ੍ਰਤਿਭਾ, ਨਵੀਨਤਾ ਅਤੇ ਟਿਕਾਊ ਆਰਥਿਕ ਵਿਕਾਸ ਲਈ ਇੱਕ ਵਿਸ਼ਵਵਿਆਪੀ ਕੇਂਦਰ ਵਜੋਂ ਭਾਰਤ ਦੀ ਸਥਿਤੀ ਨੂੰ ਵੀ ਮਜ਼ਬੂਤ ਕਰਦੀਆਂ ਹਨ।
ਇਹ FTA ਕੌਪੀਰਾਈਟ, ਟ੍ਰੇਡਮਾਰਕ, ਡਿਜ਼ਾਈਨ, ਵਪਾਰਕ ਭੇਦ, ਪੌਦਿਆਂ ਦੀਆਂ ਕਿਸਮਾਂ, IPR ਦੇ ਲਾਗੂਕਰਨ ਨਾਲ ਸਬੰਧਿਤ TRIPS ਅਧੀਨ ਪ੍ਰਦਾਨ ਕੀਤੀ ਗਈ ਬੌਧਿਕ ਸੰਪਤੀ ਸੁਰੱਖਿਆ ਨੂੰ ਮਜ਼ਬੂਤ ਕਰਦਾ ਹੈ, ਦੋਨੋਂ ਘੋਸ਼ਣਾ ਪੱਤਰਾਂ ਦੀ ਪੁਸ਼ਟੀ ਕਰਦਾ ਹੈ ਅਤੇ ਡਿਜੀਟਲ ਲਾਇਬ੍ਰੇਰੀਆਂ, ਖਾਸ ਕਰਕੇ ਭਾਰਤ ਦੁਆਰਾ ਸ਼ੁਰੂ ਕੀਤੇ ਗਏ ਪਰੰਪਰਾਗਤ ਗਿਆਨ ਡਿਜੀਟਲ ਲਾਇਬ੍ਰੇਰੀ (TKDL) ਪ੍ਰੋਜੈਕਟ ਦੀ ਮਹੱਤਤਾ ਨੂੰ ਮਾਨਤਾ ਦਿੰਦਾ ਹੈ ।
ਇਸ FTA ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ, ਸਵੱਛ ਤਕਨਾਲੋਜੀਆਂ ਅਤੇ ਸੈਮੀਕੰਡਕਟਰਾਂ ਵਰਗੇ ਮੁੱਖ ਖੇਤਰਾਂ ਵਿੱਚ ਸਹਿਯੋਗ ਦੀ ਸਹੂਲਤ ਮਿਲਣ ਦੀ ਉਮੀਦ ਹੈ, ਜਿਸ ਨਾਲ ਭਾਰਤ ਦੀ ਤਕਨੀਕੀ ਤਰੱਕੀ ਦਾ ਸਮਰਥਨ ਹੋਵੇਗਾ ।
ਇਸ FTA ਤੋਂ ਵਪਾਰ ਵਿੱਚ ਮਹੱਤਵਪੂਰਨ ਵਾਧਾ ਹੋਣ, ਨਿਰਯਾਤ ਮੁਕਾਬਲੇਬਾਜ਼ੀ ਵਧਾਉਣ ਅਤੇ ਭਾਰਤੀ ਕਾਰੋਬਾਰਾਂ ਨੂੰ ਯੂਰਪੀ ਅਤੇ ਗਲੋਬਲ ਵੈਲਿਊ ਚੇਨ ਵਿੱਚ ਹੋਰ ਡੂੰਘਾਈ ਨਾਲ ਏਕੀਕ੍ਰਿਤ ਹੋਣ ਦੇ ਯੋਗ ਬਣਾਉਣ ਦੀ ਉਮੀਦ ਹੈ।
ਭਾਰਤ-ਯੂਰੋਪੀਅਨ ਯੂਨੀਅਨ ਐੱਫਟੀਏ ਦੁਵੱਲੇ ਆਰਥਿਕ ਸਬੰਧਾਂ ਵਿੱਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਕਰਦਾ ਹੈ, ਭਾਰਤ ਅਤੇ 27-ਮੈਂਬਰੀ ਯੂਰੋਪੀਅਨ ਯੂਨੀਅਨ ਵਿਚਕਾਰ ਵਪਾਰ ਅਤੇ ਰਣਨੀਤਕ ਸਹਿਯੋਗ ਨੂੰ ਮਜ਼ਬੂਤ ਕਰਦਾ ਹੈ। ਇਸ ਸਮਝੌਤੇ ਵਿੱਚ ਭਵਿੱਖ ਵਿੱਚ ਪੈਦਾ ਹੋਣ ਵਾਲੀਆਂ ਨਵੀਆਂ ਅਤੇ ਉੱਭਰ ਰਹੀਆਂ ਚੁਣੌਤੀਆਂ ਦਾ ਹੱਲ ਕਰਨ ਲਈ ਸਮੀਖਿਆ, ਸਲਾਹ-ਮਸ਼ਵਰਾ ਅਤੇ ਫੀਡਬੈਕ ਵਿਧੀਆਂ ਸ਼ਾਮਲ ਹਨ, ਜਿਸ ਵਿੱਚ ਵਪਾਰਕ ਸਬੰਧਾਂ ਦੇ ਵਿਭਿੰਨ ਉਦੇਸ਼ਾਂ, ਵਪਾਰ ਦੀ ਗਤੀਸ਼ੀਲ ਪ੍ਰਕਿਰਤੀ, ਤੇਜ਼ੀ ਨਾਲ ਵਿਕਸਿਤ ਹੋ ਰਹੀਆਂ ਤਕਨਾਲੋਜੀਆਂ ਅਤੇ ਵਧਦੀਆਂ ਰੈਗੂਲੇਟਰੀ ਜਟਿਲਤਾਵਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਇਹ ਸਮਝੌਤਾ ਦੋਵੇਂ ਧਿਰਾਂ ਨੂੰ ਲਾਭ ਪਹੁੰਚਾਉਣ ਲਈ ਮਜ਼ਬੂਤ ਪ੍ਰਬੰਧਨ ਅਤੇ ਵਿਸ਼ਵਾਸ 'ਤੇ ਨਿਰਭਰ ਕਰਦਾ ਹੈ ।
ਯੂਰੋਪੀਅਨ ਯੂਨੀਅਨ ਭਾਰਤ ਦਾ 22ਵਾਂ FTA ਭਾਈਵਾਲ ਬਣ ਗਿਆ। 2014 ਤੋਂ, ਸਰਕਾਰ ਨੇ ਮਾਰੀਸ਼ਸ, ਸੰਯੁਕਤ ਅਰਬ ਅਮੀਰਾਤ, ਯੂਕੇ, EFTA, ਓਮਾਨ ਅਤੇ ਆਸਟ੍ਰੇਲੀਆ ਨਾਲ ਵਪਾਰ ਸਮਝੌਤਿਆਂ ' ਤੇ ਦਸਤਖਤ ਕੀਤੇ ਹਨ ਅਤੇ ਨਿਊਜ਼ੀਲੈਂਡ ਨਾਲ ਵਪਾਰ ਸਮਝੌਤੇ ਦਾ ਐਲਾਨ ਕੀਤਾ ਹੈ। 2025 ਵਿੱਚ, ਭਾਰਤ ਨੇ ਓਮਾਨ ਅਤੇ ਯੂਕੇ ਨਾਲ ਵਪਾਰ ਸਮਝੌਤੇ 'ਤੇ ਦਸਤਖਤ ਕੀਤੇ ਅਤੇ ਨਿਊਜ਼ੀਲੈਂਡ ਨਾਲ ਵਪਾਰ ਸਮਝੌਤੇ ਦੇ ਸਿੱਟੇ ਦਾ ਐਲਾਨ ਕੀਤਾ।
ਭਾਰਤ-ਯੂਰੋਪੀਅਨ ਯੂਨੀਅਨ ਵਪਾਰ ਸਮਝੌਤਾ ਪ੍ਰਭਾਵਸ਼ਾਲੀ ਢੰਗ ਨਾਲ ਪੂਰੇ ਯੂਰਪੀ ਬਜ਼ਾਰ ਨੂੰ ਭਾਰਤੀ ਕਾਰੋਬਾਰਾਂ, ਨਿਰਯਾਤਕਾਂ ਅਤੇ ਉੱਦਮੀਆਂ ਲਈ ਖੋਲ੍ਹਦਾ ਹੈ, ਨਾਲ ਹੀ ਭਾਰਤ ਦੇ ਐੱਫਟੀਏ, ਜਿਸ ਵਿੱਚ ਯੂਕੇ ਅਤੇ ਈਐੱਫਟੀਏ ਸ਼ਾਮਲ ਹਨ।
ਇਹ ਸਾਂਝੀਆਂ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰੇਗਾ, ਨਵੀਨਤਾ ਨੂੰ ਉਤਸ਼ਾਹਿਤ ਕਰੇਗਾ ਅਤੇ ਦੋਵੇਂ ਖੇਤਰਾਂ ਵਿਚਕਾਰ ਵਪਾਰ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ MSME, ਔਰਤਾਂ ਅਤੇ ਹੁਨਰਮੰਦ ਪੇਸ਼ੇਵਰਾਂ ਤੋਂ ਲੈ ਕੇ ਕਿਸਾਨਾਂ ਅਤੇ ਨਿਰਯਾਤਕਾਂ ਤੱਕ ਖੇਤਰਾਂ ਅਤੇ ਹਿੱਸੇਦਾਰਾਂ ਵਿੱਚ ਮੌਕੇ ਪੈਦਾ ਕਰੇਗਾ। " ਵਿਕਸਿਤ ਭਾਰਤ 2047" ਦੇ ਭਾਰਤ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ, ਇਹ FTA ਭਾਰਤ ਨੂੰ ਵਿਸ਼ਵ ਪੱਧਰ 'ਤੇ ਇੱਕ ਗਤੀਸ਼ੀਲ, ਭਰੋਸੇਮੰਦ ਅਤੇ ਦੂਰਦਰਸ਼ੀ ਭਾਈਵਾਲ ਵਜੋਂ ਸਥਾਪਿਤ ਕਰਦਾ ਹੈ, ਦੋਵੇਂ ਖੇਤਰਾਂ ਲਈ ਸਮਾਵੇਸ਼ੀ, ਲਚਕੀਲਾ ਅਤੇ ਭਵਿੱਖ ਲਈ ਤਿਆਰ ਵਿਕਾਸ ਦੀ ਨੀਂਹ ਰੱਖਦਾ ਹੈ ।
*****
ਪੀਕੇ / ਕੇਸੀ / ਕੇਕੇ / ਐੱਮਪੀ/ਏਕੇ
(रिलीज़ आईडी: 2219579)
आगंतुक पटल : 8
इस विज्ञप्ति को इन भाषाओं में पढ़ें:
Odia
,
English
,
Urdu
,
हिन्दी
,
Hindi_MP
,
Marathi
,
Bengali
,
Bengali-TR
,
Assamese
,
Gujarati
,
Tamil
,
Kannada
,
Malayalam