ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਝਾਕੀ ਵਿੱਚ ਭਾਰਤ ਦੀਆਂ ਸਟੋਰੀਟੈਲਿੰਗ ਦੀਆਂ ਪਰੰਪਰਾਵਾਂ ਅਤੇ ਵੇਵਸ ਦੇ ਵਿਜ਼ਨ ਨੂੰ ਦਿਖਾਇਆ ਜਾਵੇਗਾ
ਓਮ ਤੋਂ ਐਲਗੋਰਿਦਮ ਤੱਕ, ਝਾਕੀ ਰਾਸ਼ਟਰ ਦੀ ਖੁਸ਼ਹਾਲ ਰਚਨਾਤਮਕ ਅਰਥਵਿਵਸਥਾ ਨੂੰ ਦਰਸਾਏਗੀ
प्रविष्टि तिथि:
22 JAN 2026 6:40PM by PIB Chandigarh
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਝਾਕੀ, "ਭਾਰਤ ਗਾਥਾ: ਸ਼ਰੂਤੀ, ਕ੍ਰਿਤੀ, ਦ੍ਰਿਸ਼ਟੀ," ਸਟੋਰੀਟੈਲਿੰਗ ਵਿੱਚ ਭਾਰਤ ਦੀ ਸੱਭਿਅਤਾਗਤ ਯਾਤਰਾ ਦੇ ਸ਼ਕਤੀਸ਼ਾਲੀ ਦ੍ਰਿਸ਼ ਕਹਾਣੀ ਪੇਸ਼ ਕਰਨਗੇ। ਇਸ ਵਿੱਚ ਪ੍ਰਾਚੀਨ ਮੌਖਿਕ ਪਰੰਪਰਾਵਾਂ ਤੋਂ ਲੈ ਕੇ ਗਲੋਬਲ ਕੰਟੈਂਟ ਅਤੇ ਮੀਡੀਆ ਪਾਵਰਹਾਊਸ ਵਜੋਂ ਇਸ ਦੇ ਉਭਾਰ ਤੱਕ ਦੀ ਪੂਰੀ ਯਾਤਰਾ ਨੂੰ ਦਰਸਾਇਆ ਜਾਵੇਗਾ। ਇਹ ਝਾਕੀ ਆਤਮਨਿਰਭਰ ਭਾਰਤ ਦੀ ਭਾਵਨਾ ਨੂੰ ਦਰਸਾਉਂਦੀ ਹੈ, ਜੋ ਕਿ ਸੱਭਿਆਚਾਰਕ ਵਿਰਾਸਤ ਨੂੰ ਤਕਨੀਕੀ ਨਵੀਨਤਾ ਨਾਲ ਸਹਿਜ ਰੂਪ ਨਾਲ ਮਿਲਾਉਂਦੀ ਹੈ।

ਸ਼ਰੂਤੀ ਭਾਰਤ ਦੀ ਸਮ੍ਰਿੱਧ ਮੌਖਿਕ ਵਿਰਾਸਤ ਦਾ ਪ੍ਰਤੀਕ ਹੈ, ਜਿਸ ਨੂੰ ਪੀਪਲ ਦੇ ਰੁੱਖ ਹੇਠਾਂ ਚੇਲਿਆਂ ਨੂੰ ਗਿਆਨ ਦਿੰਦੇ ਹੋਏ ਗੁਰੂ ਰਾਹੀਂ ਦਰਸਾਇਆ ਗਿਆ ਹੈ। ਇਸ ਦੇ ਨਾਲ ਹੀ ਓਮ ਦੀ ਬ੍ਰਹਿਮੰਡੀ ਗੂੰਜ ਅਤੇ ਗਿਆਨ ਦੀ ਉਤਪਤੀ ਦੀ ਪ੍ਰਤੀਨਿਧਤਾ ਕਰਨ ਵਾਲੇ ਸਾਉਂਡ-ਵੇਵ ਮੋਟਿਫ਼ਸ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ ਹੈ।

ਕ੍ਰਿਤੀ ਲਿਖਤੀ ਪ੍ਰਗਟਾਵੇ ਦੇ ਵਿਕਾਸ ਚਿੰਨ੍ਹਿਤ ਕਰਦੀ ਹੈ, ਜਿਸ ਵਿੱਚ ਭਗਵਾਨ ਗਣੇਸ਼ ਮਹਾਭਾਰਤ ਲਿਖ ਰਹੇ ਹਨ। ਇਸ ਨੂੰ ਹੱਥ-ਲਿਖਤਾਂ, ਪ੍ਰਦਰਸ਼ਨ ਕਲਾਵਾਂ ਅਤੇ ਸ਼ੁਰੂਆਤੀ ਸੰਚਾਰ ਪਰੰਪਰਾਵਾਂ ਦੇ ਦ੍ਰਿਸ਼ਾਂ ਰਾਹੀਂ ਵੀ ਦਰਸਾਇਆ ਗਿਆ ਹੈ ਜਿਨ੍ਹਾਂ ਨੇ ਭਾਰਤ ਦੀ ਬੌਧਿਕ ਵਿਰਾਸਤ ਨੂੰ ਆਕਾਰ ਦਿੱਤਾ।

ਦ੍ਰਿਸ਼ਟੀ ਪ੍ਰਿੰਟ, ਸਿਨੇਮਾ, ਟੈਲੀਵਿਜ਼ਨ ਅਤੇ ਡਿਜੀਟਲ ਪਲੈਟਫਾਰਮਾਂ ਰਾਹੀਂ ਭਾਰਤ ਦੇ ਮੀਡੀਆ ਦੇ ਵਿਕਾਸ ਨੂੰ ਦਿਖਾਉਂਦੀ ਹੈ। ਵਿੰਟੇਜ ਕੈਮਰੇ, ਫਿਲਮ ਰੀਲਾਂ, ਸੈਟੇਲਾਈਟਾਂ, ਅਖ਼ਬਾਰਾਂ ਅਤੇ ਬਾਕਸ ਆਫਿਸ ਵਰਗੇ ਵਿਜ਼ੁਅਲ ਐਲੀਮੈਂਟ ਉਨ੍ਹਾਂ ਫਿਲਮ ਨਿਰਮਾਤਾਵਾਂ ਅਤੇ ਕਲਾਕਾਰਾਂ ਦੀਆਂ ਪੀੜ੍ਹੀਆਂ ਨੂੰ ਸਨਮਾਨ ਦਿੰਦੇ ਹਨ ਜਿਨ੍ਹਾਂ ਨੇ ਭਾਰਤ ਦੀ ਸੱਭਿਆਚਾਰਕ ਪਛਾਣ ਨੂੰ ਆਕਾਰ ਦਿੱਤਾ ਹੈ। ਇਹ ਝਾਕੀ ਏਆਈ, AVGC-XR ਅਤੇ ਵਰਚੁਅਲ ਪ੍ਰੋਡਕਸ਼ਨ ਟੈਕਨਾਲੌਜਿਸ ਰਾਹੀਂ ਭਵਿੱਖ ਲਈ ਤਿਆਰ ਸਟੋਰੀਟੈਲਿੰਗ 'ਤੇ ਵੀ ਜ਼ੋਰ ਦਿੰਦੀ ਹੈ, ਜੋ ਕਿ ਇਮਰਸਿਵ ਸਟੋਰੀਟੈਲਿੰਗ ਵੱਲ ਬਦਲਾਅ ਨੂੰ ਦਿਖਾਉਂਦੀ ਹੈ।

ਕਲਾਕਾਰ ਇਸ ਝਾਕੀ ਨੂੰ ਜੀਵੰਤ ਬਣਾਉਂਦੇ ਹਨ। ਇਹ ਥੀਮ ਭਾਰਤ ਨੂੰ ਇੱਕ ਗਲੋਬਲ ਕੰਟੈਂਟ ਹੱਬ ਵਜੋਂ ਸਥਾਪਿਤ ਕਰਨ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਟੀਚੇ ਨਾਲ ਮੇਲ ਖਾਂਦੀ ਹੈ, ਜਿਸ ਨੂੰ ਵੇਵਸ 2025 ਨੇ ਹੋਰ ਮਜ਼ਬੂਤ ਕੀਤਾ ਹੈ। ਇਸ ਸੰਮੇਲਨ ਨੇ "ਔਰੇਂਜ ਇਕੋਨੌਮੀ ਦੀ ਸਵੇਰ" ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਦੁਨੀਆ ਭਰ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ ਅਤੇ ਮਹੱਤਵਪੂਰਨ ਵਪਾਰਕ ਸੌਦੇ ਹੋਏ।

ਇਹ ਝਾਕੀ ਸੱਭਿਆਚਾਰਕ ਟਾਈਮਲਾਈਨ ਅਤੇ ਭਵਿਖ ਦੀ ਸੋਚ ਵਾਲੇ ਵਿਜ਼ਨ ਸਟੇਟਮੈਂਟ ਦੋਵਾਂ ਦੇ ਰੂਪ ਵਜੋਂ ਦਿਖਾਈ ਗਈ ਹੈ, ਜੋ ਭਾਰਤ ਦੇ ਪ੍ਰਾਚੀਨ ਗਿਆਨ ਨੂੰ ਉਨ੍ਹਾਂ ਦੇ ਡਿਜੀਟਲ ਭਵਿਖ ਨਾਲ ਜੋੜਦੀ ਹੈ।
****
ਮਹੇਸ਼ ਕੁਮਾਰ/ਵਿਵੇਕ ਵਿਸ਼ਵਾਸ਼/ਸ਼ੀਨਮ ਜੈਨ
(रिलीज़ आईडी: 2217973)
आगंतुक पटल : 2
इस विज्ञप्ति को इन भाषाओं में पढ़ें:
Khasi
,
English
,
Urdu
,
Marathi
,
हिन्दी
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam