ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਸਮਰਪਿਤ ਕਰਨ ਵਾਲੇ ਨੇਤਾਜੀ ਸੁਭਾਸ਼ ਚੰਦ੍ਰ ਬੋਸ ਜੀ ਦੀ ਜਨਮ ਵਰ੍ਹੇਗੰਢ ‘ਤੇ ਉਨ੍ਹਾਂ ਨੂੰ ਨਮਨ ਕੀਤਾ


ਨੇਤਾਜੀ ਸੁਭਾਸ਼ ਚੰਦ੍ਰ ਬੋਸ ਜੀ ਨੇ ਨੌਜਵਾਨਾਂ ਨੂੰ ਇਕੱਠਾ ਕਰਕੇ ਆਜ਼ਾਦ ਹਿੰਦ ਫੌਜ ਰਾਹੀਂ ਪਹਿਲਾ ਸੈਨਿਕ ਅਭਿਆਨ ਚਲਾਇਆ

ਨੇਤਾਜੀ ਨੇ ਅੰਡੇਮਾਨ-ਨਿਕੋਬਾਰ ਵਿੱਚ ਤਿਰੰਗਾ ਲਹਿਰਾ ਕੇ ਵਰ੍ਹੇ 1943 ਵਿੱਚ ਹੀ ਆਜ਼ਾਦ ਭਾਰਤ ਦਾ ਐਲਾਨ ਕੀਤਾ

ਨੇਤਾਜੀ ਦਾ ਜੀਵਨ ਅਤੇ ਉਨ੍ਹਾਂ ਦੇ ਪਰਾਕ੍ਰਮ ਬਾਰੇ ਹਰ ਨੌਜਵਾਨ ਪੜ੍ਹੇ ਅਤੇ ਰਾਸ਼ਟਰ ਰੱਖਿਆ ਦੇ ਸੰਕਲਪ ਨੂੰ ਮਜ਼ਬੂਤ ਬਣਾਏ

ਨੇਤਾਜੀ ਦੁਆਰਾ ਕਈ ਕਸ਼ਟ ਅਤੇ ਸੰਘਰਸ਼ ਸਹਿੰਦੇ ਹੋਏ ਜਰਮਨੀ ਤੋਂ ਲੈ ਕੇ ਰੂਸ ਅਤੇ ਜਾਪਾਨ ਤੱਕ ਹਜ਼ਾਰਾਂ ਕਿਲੋਮੀਟਰ ਦੀ ਯਾਤਰਾ ਦੇਸ਼ ਨੂੰ ਆਜ਼ਾਦ ਕਰਵਾਉਣ ਲਈ, ਉਨ੍ਹਾਂ ਦੇ ਅਟੁੱਟ ਦ੍ਰਿੜ੍ਹ ਇਰਾਦੇ ਨੂੰ ਦਰਸਾਉਂਦੀ ਹੈ

ਸੁਭਾਸ਼ ਚੰਦ੍ਰ ਬੋਸ ਜੀ ਦਾ ਕੁਰਬਾਨੀ ਵਾਲਾ ਜੀਵਨ ਅਤੇ ਉੱਚੀ ਸ਼ਖਸੀਅਤ ਦੇਸ਼ ਦੀ ਆਜ਼ਾਦੀ ਪ੍ਰਤੀ ਸੰਘਰਸ਼, ਸਵੈ-ਮਾਣ ਅਤੇ ਪ੍ਰਭੂਸੱਤਾ ਲਈ, ਆਪਣੇ ਆਪ ਨੂੰ ਸਮਰਪਿਤ ਕਰਨ ਲਈ ਪ੍ਰੇਰਿਤ ਕਰਦਾ ਰਹੇਗਾ

प्रविष्टि तिथि: 23 JAN 2026 9:37AM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਦੇਸ਼ ਦੀ ਆਜ਼ਾਦੀ ਦੇ ਲਈ ਆਪਣਾ ਸਭ ਕੁਝ ਸਮਰਪਿਤ ਕਰਨ ਵਾਲੇ ਨੇਤਾਜੀ ਸੁਭਾਸ਼ ਚੰਦ੍ਰ ਬੋਸ ਜੀ ਦੀ ਜਨਮ ਵਰ੍ਹੇਗੰਢ ‘ਤੇ, ਉਨ੍ਹਾਂ ਨੂੰ ਨਮਨ ਕੀਤਾ।

ਐਕਸ ਪਲੈਟਫਾਰਮ ‘ਤੇ ਪੋਸਟਾਂ ਦੀ ਇੱਕ ਸੀਰੀਜ਼ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਨੇਤਾਜੀ ਸੁਭਾਸ਼ ਚੰਦ੍ਰ ਬੋਸ ਜੀ ਭਾਰਤੀ ਸੁਤੰਤਰਤਾ ਅੰਦੋਲਨ ਦੇ ਅਜਿਹੇ ਨਾਮ ਹਨ, ਜੋ ਸਿਰਫ਼ ਯਾਦ ਕਰਨ ਦੇ ਨਾਲ ਹੀ ਮਨ ਵਿੱਚ ਦੇਸ਼ ਭਗਤੀ ਦੀ ਲਹਿਰ ਜਗਾ ਦਿੰਦੀ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਇਕੱਠਾ ਕਰਕੇ ਆਜ਼ਾਦ ਹਿੰਦ ਫੌਜ ਰਾਹੀਂ ਪਹਿਲਾਂ ਸੈਨਿਕ ਅਭਿਆਨ ਚਲਾਇਆ ਅਤੇ ਅੰਡੇਮਾਨ ਨਿਕੋਬਾਰ ਵਿੱਚ ਤਿਰੰਗਾ ਲਹਿਰਾ ਕੇ ਵਰ੍ਹੇ 1943 ਵਿੱਚ ਆਜ਼ਾਦ ਭਾਰਤ ਦਾ ਐਲਾਨ ਕੀਤਾ। ਨੇਤਾਜੀ ਦਾ ਜੀਵਨ ਅਤੇ ਉਨ੍ਹਾਂ ਦੇ ਪਰਾਕ੍ਰਮ ਬਾਰੇ ਹਰ ਨੌਜਵਾਨ ਪੜ੍ਹੇ ਅਤੇ ਰਾਸ਼ਟਰ ਰੱਖਿਆ ਦੇ ਸੰਕਲਪ ਨੂੰ ਮਜ਼ਬੂਤ ਬਣਾਏ। ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਸਮਰਪਿਤ ਕਰਨ ਵਾਲੇ ਨੇਤਾਜੀ ਦੀ ਜਨਮ ਵਰ੍ਹੇਗੰਢ ‘ਤੇ ਮੈਂ ਉਨ੍ਹਾਂ ਨੂੰ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਸਮਰਪਿਤ ਕਰ ਦਿੱਤਾ, ਸ਼ਰਧਾਂਜਲੀ ਭੇਟ ਕਰਦਾ ਹਾਂ।”

ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਅੱਜ ਪੂਰਾ ਭਾਰਤ ਮਾਂ ਭਾਰਤੀ ਦੇ ਮਹਾਨ ਸਪੂਤ ਨੇਤਾਜੀ ਸੁਭਾਸ਼ ਚੰਦ੍ਰ ਬੋਸ ਜੀ ਦੀ ਯਾਦ ਵਿੱਚ ‘ਪਰਾਕ੍ਰਮ ਦਿਵਸ’ ਮਨਾ ਰਿਹਾ ਹੈ। ਨੇਤਾਜੀ ਵਰਗੀਆਂ ਸ਼ਖਸੀਅਤਾਂ ਘੱਟ ਹੀ ਜਨਮ ਲੈਂਦੀਆਂ ਹਨ। ਉਨ੍ਹਾਂ ਨੇ ਕਈ ਕਸ਼ਟ ਅਤੇ ਸੰਘਰਸ਼ ਸਹਿੰਦੇ ਹੋਏ ਜਰਮਨੀ ਤੋਂ ਲੈ ਕੇ ਰੂਸ ਅਤੇ ਜਾਪਾਨ ਤੱਕ ਹਜ਼ਾਰਾਂ ਕਿਲੋਮੀਟਰ ਦੀ ਯਾਤਰਾ ਕੀਤੀ। ਇਹ ਦੇਸ਼ ਨੂੰ ਆਜ਼ਾਦ ਕਰਵਾਉਣ ਲਈ, ਉਨ੍ਹਾਂ ਦੇ ਅਟੁੱਟ ਦ੍ਰਿੜ੍ਹ ਇਰਾਦੇ ਨੂੰ ਦਰਸਾਉਂਦੀ ਹੈ। ਸੁਭਾਸ਼ ਚੰਦ੍ਰ ਬੋਸ ਜੀ ਦਾ ਕੁਰਬਾਨੀ ਵਾਲਾ ਜੀਵਨ ਅਤੇ ਉੱਚੀ ਸ਼ਖਸੀਅਤ ਦੇਸ਼ ਦੀ ਆਜ਼ਾਦੀ ਪ੍ਰਤੀ ਸੰਘਰਸ਼, ਸਵੈ-ਮਾਣ ਅਤੇ ਪ੍ਰਭੂਸੱਤਾ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਲਈ ਪ੍ਰੇਰਿਤ ਕਰਦਾ ਰਹੇਗਾ।

https://x.com/AmitShah/status/2014528679414767943 

https://x.com/AmitShah/status/2014534093531451438 

********

ਆਰਕੇ/ ਆਰਆਰ /ਪੀਐੱਸ / ਐੱਸਕੇ/ਸ਼ੀਨਮ ਜੈਨ


(रिलीज़ आईडी: 2217868) आगंतुक पटल : 2
इस विज्ञप्ति को इन भाषाओं में पढ़ें: English , Urdu , Marathi , हिन्दी , Bengali , Assamese , Gujarati , Tamil , Kannada , Malayalam