ਮੰਤਰੀ ਮੰਡਲ
azadi ka amrit mahotsav

ਕੇਂਦਰੀ ਕੈਬਨਿਟ ਨੇ ਅਟਲ ਪੈਨਸ਼ਨ ਯੋਜਨਾ (ਏਪੀਵਾਈ) ਨੂੰ ਜਾਰੀ ਰੱਖਣ ਅਤੇ ਪ੍ਰਚਾਰ ਅਤੇ ਵਿਕਾਸ ਭਰਪੂਰ ਗਤੀਵਿਧੀਆਂ ਅਤੇ ਗੈਪ-ਫੰਡਿੰਗ ਲਈ ਵਿੱਤੀ ਸਹਾਇਤਾ ਨੂੰ 2030-31 ਤੱਕ ਵਧਾਉਣ ਨੂੰ ਮਨਜ਼ੂਰੀ ਦਿੱਤੀ

प्रविष्टि तिथि: 21 JAN 2026 12:14PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ ਅਟਲ ਪੈਨਸ਼ਨ ਯੋਜਨਾ (ਏਪੀਵਾਈ) ਨੂੰ ਵਿੱਤੀ ਵਰ੍ਹੇ 2030-31 ਤੱਕ ਜਾਰੀ ਰੱਖਣ ਦੇ ਨਾਲ-ਨਾਲ ਪ੍ਰਚਾਰ ਅਤੇ ਵਿਕਾਸਾਤਮਕ ਗਤੀਵਿਧੀਆਂ ਅਤੇ ਗੈਪ-ਫੰਡਿੰਗ ਲਈ ਵਿੱਤੀ ਸਹਾਇਤਾ ਦੇ ਵਿਸਤਾਰ ਨੂੰ ਮਨਜ਼ੂਰੀ ਦਿੱਤੀ।

 ਲਾਗੂਕਰਨ ਰਣਨੀਤੀ:

ਇਹ ਯੋਜਨਾ 2030-31 ਤੱਕ ਜਾਰੀ ਰਹੇਗੀ ਅਤੇ ਸਰਕਾਰ ਹੇਠ ਲਿਖੇ ਲਈ ਸਹਾਇਤਾ ਪ੍ਰਦਾਨ ਕਰੇਗੀ:

 

  1. ਅਸੰਗਠਿਤ ਵਰਕਰਾਂ ਦਰਮਿਆਨ ਪਹੁੰਚ ਵਧਾਉਣ ਲਈ ਪ੍ਰਚਾਰ ਅਤੇ ਵਿਕਾਸ ਗਤੀਵਿਧੀਆਂ।

  2. ਯੋਜਨਾ ਦੀ ਵਿਵਹਾਰਕਤਾ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਯੋਜਨਾ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਗੈਪ-ਫੰਡਿੰਗ।

ਮੁੱਖ ਪ੍ਰਭਾਵ:

  • ਇਹ ਲੱਖਾਂ ਘੱਟ-ਆਮਦਨ ਵਰਗ ਅਤੇ ਅਸੰਗਠਿਤ ਖੇਤਰ ਦੇ ਕਰਮਚਾਰੀਆਂ ਲਈ ਬੁਢਾਪਾ ਆਮਦਨ ਸੁਰੱਖਿਆ ਨੂੰ ਯਕੀਨੀ ਬਣਾਉਂਦੀ ਹੈ।

  • ਇਹ ਵਿੱਤੀ ਸਮਾਵੇਸ਼ ਨੂੰ ਹੁਲਾਰਾ ਦਿੰਦਾ ਹੈ ਅਤੇ ਭਾਰਤ ਦੇ ਪੈਨਸ਼ਨ –ਅਧਾਰਿਤ ਸਮਾਜ ਵਿੱਚ ਪਰਿਵਰਤਨ ਦਾ ਸਮਰਥਨ ਕਰਦਾ ਹੈ।

  • ਟਿਕਾਊ ਸਮਾਜਿਕ ਸੁਰੱਖਿਆ ਪ੍ਰਦਾਨ ਕਰਕੇ ਵਿਕਸਿਤ ਭਾਰਤ @2047  ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਬਣਾਉਂਦਾ ਹੈ।

ਪਿਛੋਕੜ :

  • ਸ਼ੁਰੂਆਤ: ਅਸੰਗਠਿਤ ਖੇਤਰ ਦੇ ਵਰਕਰਾਂ ਨੂੰ ਬੁਢਾਪਾ ਆਮਦਨ ਸੁਰੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਏਪੀਵਾਈ ਨੂੰ 9 ਮਈ, 2015 ਨੂੰ ਸ਼ੁਰੂ ਕੀਤਾ ਗਿਆ ਸੀ।

  • ਯੋਜਨਾ ਦੀਆਂ ਵਿਸ਼ੇਸ਼ਤਾਵਾਂ: ਏਪੀਵਾਈ 60 ਵਰ੍ਹਿਆਂ ਦੀ ਉਮਰ ਤੋਂ ਸ਼ੁਰੂ ਹੋ ਕੇ, ਯੋਗਦਾਨ ਦੇ ਅਧਾਰ ‘ਤੇ, ਹਰ ਮਹੀਨੇ 1,000 ਰੁਪਏ ਤੋਂ 5,000 ਰੁਪਏ ਤੱਕ ਦੀ ਗਰੰਟੀਸ਼ੁਦਾ ਨਿਊਨਤਮ ਪੈਨਸ਼ਨ ਪ੍ਰਦਾਨ ਕਰਦਾ ਹੈ। 

  • ਤਰੱਕੀ : 19 ਜਨਵਰੀ, 2026 ਤੱਕ 8.66 ਕਰੋੜ ਤੋਂ ਵੱਧ ਗਾਹਕ ਨਾਮਜ਼ਦ ਹੋ ਚੁੱਕੇ ਹਨ, ਜਿਸ ਨਾਲ ਏਪੀਵਾਈ ਭਾਰਤ ਦੇ ਸਮਾਵੇਸ਼ੀ ਸਮਾਜਿਕ ਸੁਰੱਖਿਆ ਢਾਂਚੇ ਦੀ ਇੱਕ ਨੀਂਹ ਪੱਥਰ ਬਣ ਗਈ ਹੈ।

  • ਵਿਸਤਾਰ ਦੀ ਜ਼ਰੂਰਤ : ਯੋਜਨਾ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਨਿਰੰਤਰ ਜਾਗਰੂਕਤਾ, ਸਮਰੱਥਾ ਨਿਰਮਾਣ ਅਤੇ ਵਿਵਹਾਰਕਤਾ ਸਬੰਧੀ ਕਮੀਆਂ ਨੂੰ ਦੂਰ ਕਰਨ ਲਈ ਨਿਰੰਤਰ ਸਰਕਾਰੀ ਸਮਰਥਨ ਲਾਜ਼ਮੀ ਹੈ।

****

ਐੱਮਜੇਪੀਐੱਸ/ਏਕੇ 


(रिलीज़ आईडी: 2216960) आगंतुक पटल : 4
इस विज्ञप्ति को इन भाषाओं में पढ़ें: Marathi , Odia , Manipuri , English , Urdu , हिन्दी , Assamese , Bengali-TR , Bengali , Gujarati , Tamil , Telugu , Kannada , Malayalam