ਭਾਰਤ ਚੋਣ ਕਮਿਸ਼ਨ
ਭਾਰਤੀ ਚੋਣ ਕਮਿਸ਼ਨ 21 ਤੋਂ 23 ਜਨਵਰੀ ਤੱਕ ਆਈਆਈਸੀਡੀਈਐੱਮ-2026 ਦੀ ਮੇਜ਼ਬਾਨੀ ਕਰੇਗਾ
ਇਸ ਕਾਨਫਰੰਸ ਵਿੱਚ 70 ਤੋਂ ਵੱਧ ਦੇਸ਼ਾਂ ਦੇ ਲਗਭਗ 100 ਡੈਲੀਗੇਟਸ ਹਿੱਸਾ ਲੈਣਗੇ
3 ਦਿਨਾਂ ਵਿੱਚ 40 ਤੋਂ ਵੱਧ ਦੁਵੱਲੀਆਂ ਮੀਟਿੰਗਾਂ ਅਤੇ 36 ਸੈਸ਼ਨ ਆਯੋਜਿਤ ਕੀਤੇ ਜਾਣਗੇ
प्रविष्टि तिथि:
19 JAN 2026 11:39AM by PIB Chandigarh
ਭਾਰਤੀ ਚੋਣ ਕਮਿਸ਼ਨ (ਈਸੀਆਈ) ਪਹਿਲਾਂ ਭਾਰਤ ਅੰਤਰਰਾਸ਼ਟਰੀ ਲੋਕਤੰਤਰ ਅਤੇ ਚੋਣ ਪ੍ਰਬੰਧਨ ਸੰਮੇਲਨ (ਆਈਆਈਸੀਡੀਈਐੱਮ) 2026 ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਭਾਰਤ ਅੰਤਰਰਾਸ਼ਟਰੀ ਲੋਕਤੰਤਰ ਅਤੇ ਚੋਣ ਪ੍ਰਬੰਧਨ ਸੰਸਥਾਨ ਵੱਲੋਂ ਆਯੋਜਿਤ ਇਹ ਤਿੰਨ ਦਿਨਾਂ ਦੀ ਕਾਨਫਰੰਸ 21 ਜਨਵਰੀ ਤੋਂ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਸ਼ੁਰੂ ਹੋਵੇਗਾ।
ਆਈਆਈਡੀਈਐੱਮ-2026 ਲੋਕਤੰਤਰ ਅਤੇ ਚੋਣ ਪ੍ਰਬੰਧਨ ਖੇਤਰ ਵਿੱਚ ਭਾਰਤ ਦੁਆਰਾ ਆਯੋਜਿਤ ਆਪਣੀ ਤਰ੍ਹਾਂ ਦੀ ਸਭ ਤੋਂ ਵੱਡਾ ਗਲੋਬਲ ਕਾਨਫਰੰਸ ਬਣਨ ਜਾ ਰਹੀ ਹੈ। ਵਿਸ਼ਵ ਭਰ ਦੇ 70 ਤੋਂ ਵੱਧ ਦੇਸ਼ਾਂ ਦੀ ਨੁਮਾਇੰਦਗੀ ਕਰਨ ਵਾਲੇ ਲਗਭਗ 100 ਅੰਤਰਰਾਸ਼ਟਰੀ ਡੈਲੀਗੇਟ ਦੇ ਨਾਲ-ਨਾਲ ਅੰਤਰਰਾਸ਼ਟਰੀ ਸੰਗਠਨਾਂ ਦੇ ਪ੍ਰਤੀਨਿਧੀ, ਭਾਰਤ ਵਿੱਚ ਵਿਦੇਸ਼ੀ ਮਿਸ਼ਨਾਂ ਦੇ ਪ੍ਰਤੀਨਿਧੀ ਅਤੇ ਚੋਣ ਖੇਤਰ ਦੇ ਅਕਾਦਮਿਕ ਅਤੇ ਵਿਵਹਾਰਿਕ ਮਾਹਿਰ ਵੀ ਇਸ ਵਿੱਚ ਹਿੱਸਾ ਲੈਣ ਲਈ ਤਿਆਰ ਹਨ।
ਮੁੱਖ ਚੋਣ ਕਮਿਸ਼ਨਰ ਸ਼੍ਰੀ ਗਿਆਨੇਸ਼ ਕੁਮਾਰ, ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਅਤੇ ਡਾ. ਵਿਵੇਕ ਜੋਸ਼ੀ 21 ਜਨਵਰੀ, 2026 ਨੂੰ ਉਦਘਾਟਨੀ ਸੈਸ਼ਨ ਵਿੱਚ ਡੈਲੀਗੇਟਾਂ ਦਾ ਸੁਆਗਤ ਕਰਨਗੇ ਅਤੇ ਕਾਰਵਾਈ ਨੂੰ ਹਰੀ ਝੰਡੀ ਦਿਖਾਉਣਗੇ।
ਤਿੰਨ ਦਿਨਾਂ ਦੇ ਪ੍ਰੋਗਰਾਮ ਵਿੱਚ ਚੋਣ ਪ੍ਰਬੰਧਨ ਸੰਸਥਾ (ਈਐੱਮਬੀ) ਦੇ ਜਨਰਲ ਅਤੇ ਪਲੈਨਰੀ ਸੈਸ਼ਨ ਸ਼ਾਮਲ ਹਨ, ਜਿਸ ਵਿੱਚ ਉਦਘਾਟਨੀ ਸੈਸ਼ਨ, ਚੋਣ ਪ੍ਰਬੰਧਨ ਸੰਸਥਾ ਦੇ ਆਗੂਆਂ ਦਾ ਪਲੈਨਰੀ ਸੈਸ਼ਨ, ਚੋਣ ਪ੍ਰਬੰਧਨ ਸੰਸਥਾ ਦੇ ਕਾਰਜ ਸਮੂਹ ਦੀਆਂ ਮੀਟਿੰਗਾਂ, ਨਾਲ ਹੀ ਵਿਸ਼ਵਵਿਆਪੀ ਚੋਣ ਮੁੱਦਿਆਂ, ਮਾਡਲ ਅੰਤਰਰਾਸ਼ਟਰੀ ਚੋਣ ਮਿਆਰਾਂ ਅਤੇ ਚੋਣ ਪ੍ਰਕਿਰਿਆਵਾਂ ਵਿੱਚ ਨਵੀਨਤਾਵਾਂ ਅਤੇ ਸਭ ਤੋਂ ਵਧੀਆ ਅਭਿਆਸਾਂ 'ਤੇ ਕੇਂਦ੍ਰਿਤ ਥੀਮੈਟਿਕ ਸੈਸ਼ਨ ਸ਼ਾਮਲ ਹਨ।
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੀਈਓਜ਼ ਦੀ ਅਗਵਾਈ ਵਿੱਚ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਕਾਦਮਿਕ ਮਾਹਿਰਾਂ ਦੇ ਸਹਿਯੋਗ ਨਾਲ ਗਠਿਤ ਕੁੱਲ 36 ਥੀਮੈਟਿਕ ਸਮੂਹ ਕਾਨਫਰੰਸ ਦੌਰਾਨ ਡੂੰਘੇ ਵਿਚਾਰ-ਵਟਾਂਦਰੇ ਵਿੱਚ ਯੋਗਦਾਨ ਦੇਣਗੇ। ਇਨ੍ਹਾਂ ਚਰਚਾਵਾਂ ਵਿੱਚ 4 ਆਈਆਈਟੀ, 6 ਆਈਆਈਐੱਮ, 12 ਨੈਸ਼ਨਲ ਲਾਅ ਯੂਨੀਵਰਸਿਟੀਆਂ (ਐੱਨਐੱਲਯੂ), ਅਤੇ ਆਈਆਈਐੱਮਸੀ ਸਮੇਤ ਪ੍ਰਮੁੱਖ ਅਕਾਦਮਿਕ ਸੰਸਥਾਵਾਂ ਦੀ ਭਾਗੀਦਾਰੀ ਵੀ ਹੋਵੇਗੀ।
ਭਾਰਤੀ ਚੋਣ ਕਮਿਸ਼ਨ ਵਿਸ਼ਵ ਭਰ ਵਿੱਚ ਚੋਣ ਪ੍ਰਬੰਧਨ ਸੰਸਥਾਵਾਂ ਦੇ ਸਾਹਮਣੇ ਆਉਣ ਵਾਲੀਆਂ ਵੱਖ-ਵੱਖ ਚੁਣੌਤੀਆਂ 'ਤੇ ਚਰਚਾ ਅਤੇ ਸਹਿਯੋਗ ਨੂੰ ਅੱਗੇ ਵਧਾਉਣ ਲਈ ਚੋਣ ਕਮਿਸ਼ਨ ਨਾਲ 40 ਤੋਂ ਵੱਧ ਦੁਵੱਲੀਆਂ ਮੀਟਿੰਗਾਂ ਆਯੋਜਿਤ ਕਰਨਗੇ। ਕਮਿਸ਼ਨ, ਭਾਰਤੀ ਚੋਣ ਕਮਿਸ਼ਨ ਦੇ ਸਾਰੇ ਚੋਣ ਸਬੰਧੀ ਸੂਚਨਾਵਾਂ ਅਤੇ ਸੇਵਾਵਾਂ ਲਈ ਇੱਕ ਹੀ ਥਾਂ 'ਤੇ ਉਪਲਬਧ ਡਿਜੀਟਲ ਪਲੈਟਫਾਰਮ ਈਸੀਆਈਐੱਨਈਟੀ ਦਾ ਰਸਮੀ ਤੌਰ 'ਤੇ ਸ਼ੁਰੂਆਤ ਵੀ ਕਰੇਗਾ।
ਇਨ੍ਹਾਂ ਆਯੋਜਨਾਂ ਦੇ ਨਾਲ-ਨਾਲ ਇੱਕ ਪ੍ਰਦਰਸ਼ਨੀ ਵੀ ਆਯੋਜਿਤ ਕੀਤੀ ਜਾਵੇਗੀ ਜਿਸ ਵਿੱਚ ਭਾਰਤ ਵਿਖੇ ਚੋਣ ਕਰਵਾਉਣ ਦੀ ਵਿਆਪਕਤਾ ਅਤੇ ਜਟਿਲਤਾ ਦੇ ਨਾਲ-ਨਾਲ ਚੋਣ ਕਮਿਸ਼ਨ ਦੁਆਰਾ ਚੋਣਾਂ ਦੇ ਦੋ ਥੰਮ੍ਹਾਂ-ਮਤਦਾਤਾ ਸੂਚੀ ਤਿਆਰ ਕਰਨਾ ਅਤੇ ਚੋਣ ਕਰਵਾਉਣਾ-ਨੂੰ ਮਜ਼ਬੂਤ ਕਰਨ ਲਈ ਹਾਲ ਹੀ ਵਿੱਚ ਕੀਤੀਆਂ ਗਈਆਂ ਪਹਿਲਕਦਮੀਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।
ਦੁਨੀਆ ਦੀਆਂ ਸਭ ਤੋਂ ਵੱਡੀਆਂ ਚੋਣਾਂ, ਲੋਕ ਸਭਾ 2024 ਚੋਣਾਂ ਦੇ ਆਯੋਜਨ 'ਤੇ ਚਾਣਨਾ ਪਾਉਣ ਵਾਲੀ ਦਸਤਾਵੇਜ਼ੀ ਲੜੀ "ਇੰਡੀਆ ਡਿਸਾਈਡਜ਼" ਨੂੰ ਵੀ ਆਈਆਈਸੀਡੀਈਐੱਮ-2026 ਦੇ ਪਹਿਲੇ ਦਿਨ ਪ੍ਰਦਰਸ਼ਿਤ ਕੀਤਾ ਜਾਵੇਗਾ।
*****
ਪੀਕੇ/ਜੀਡੀਐੱਚ/ਆਰਪੀ
(रिलीज़ आईडी: 2216174)
आगंतुक पटल : 4