ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਨਵੀਂ ਦਿੱਲੀ ਵਿੱਚ ਆਯੋਜਿਤ ਪੋਂਗਲ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

प्रविष्टि तिथि: 14 JAN 2026 11:41AM by PIB Chandigarh

ਵਣਕਮ! (वणक्कम!)

ਅਨਿਯ ਪੋਂਗਲ ਨਲਵਾਲਤੁੱਕਲ! (इनिय पोंगल नल्वाळ्तुक्कल!)

ਅੱਜ ਪੋਂਗਲ ਇੱਕ ਗਲੋਬਲ ਤਿਉਹਾਰ ਬਣ ਚੁੱਕਿਆ ਹੈ। ਦੁਨੀਆ ਭਰ ਵਿੱਚ ਤਾਮਿਲ ਸਮੁਦਾਇ ਅਤੇ ਤਾਮਿਲ ਸਭਿਆਚਾਰ ਨਾਲ ਪਿਆਰ ਕਰਨ ਵਾਲੇ ਲੋਕ ਇਸ ਨੂੰ ਉਤਸ਼ਾਹ ਨਾਲ ਮਨਾਉਂਦੇ ਹਨ, ਉਨ੍ਹਾਂ ਵਿੱਚੋਂ ਮੈਂ ਵੀ ਇੱਕ ਹਾਂ। ਇਸ ਖ਼ਾਸ ਤਿਉਹਾਰ ਨੂੰ ਤੁਹਾਡੇ ਸਾਰਿਆਂ ਦੇ ਨਾਲ ਮਨਾਉਣਾ ਮੇਰੇ ਲਈ ਖ਼ੁਸ਼ਕਿਸਮਤੀ ਦੀ ਗੱਲ ਹੈ। ਸਾਡੇ ਤਾਮਿਲ ਜੀਵਨ ਵਿੱਚ ਪੋਂਗਲ ਇੱਕ ਖ਼ੁਸ਼ਨੁਮਾ ਅਹਿਸਾਸ ਦੀ ਤਰ੍ਹਾਂ ਹੈ, ਇਸ ਵਿੱਚ ਅੰਨਦਾਤਾ ਦੀ ਮਿਹਨਤ, ਧਰਤੀ ਅਤੇ ਸੂਰਜ ਦੇ ਪ੍ਰਤੀ ਸ਼ੁਕਰਗੁਜ਼ਾਰੀ ਦੀ ਭਾਵਨਾ ਹੈ, ਨਾਲ ਹੀ ਇਹ ਤਿਉਹਾਰ ਸਾਨੂੰ ਕੁਦਰਤ, ਪਰਿਵਾਰ ਅਤੇ ਸਮਾਜ ਵਿੱਚ ਸੰਤੁਲਨ ਬਣਾਉਣ ਦਾ ਰਸਤਾ ਦਿਖਾਉਂਦਾ ਹੈ। ਇਸ ਸਮੇਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਹੜੀ, ਮਕਰ ਸੰਕ੍ਰਾਂਤੀ, ਮਾਘ ਬਿਹੂ ਅਤੇ ਹੋਰ ਤਿਉਹਾਰਾਂ ਬਾਰੇ ਉਤਸ਼ਾਹ ਹੈ। ਮੈਂ ਭਾਰਤ ਅਤੇ ਦੁਨੀਆ ਭਰ ਵਿੱਚ ਰਹਿਣ ਵਾਲੇ ਸਾਰੇ ਤਾਮਿਲ ਭਾਈ-ਭੈਣਾਂ ਨੂੰ ਪੋਂਗਲ ਦੀਆਂ ਅਤੇ ਸਾਰੇ ਤਿਉਹਾਰਾਂ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਵੈਸੇ, ਇਹ ਮੇਰੇ ਲਈ ਬਹੁਤ ਖ਼ੁਸ਼ੀ ਦੀ ਗੱਲ ਸੀ ਕਿ ਪਿਛਲੇ ਸਾਲ ਮੈਨੂੰ ਤਾਮਿਲ ਸਭਿਆਚਾਰ ਨਾਲ ਜੁੜੇ ਕਈ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਮੈਂ ਤਾਮਿਲਨਾਡੂ ਵਿੱਚ 1000 ਸਾਲ ਪੁਰਾਣੇ ਗੰਗਈਕੋਂਡਾ ਚੋਲਪੁਰਮ ਮੰਦਰ ਵਿੱਚ ਪੂਜਾ ਕੀਤੀ। ਵਾਰਾਣਸੀ ਵਿੱਚ ਕਾਸ਼ੀ ਤਾਮਿਲ ਸੰਗਮਮ ਦੇ ਦੌਰਾਨ ਸਭਿਆਚਾਰ ਏਕਤਾ ਦੀ ਊਰਜਾ ਨੂੰ, ਪਲ-ਪਲ ਉਸ ਦੇ ਨਾਲ ਜਿੱਥੇ ਵੀ ਰਿਹਾ, ਮੈਂ ਜੁੜਿਆ ਰਿਹਾ, ਮੈਂ ਉਸ ਨੂੰ ਮਹਿਸੂਸ ਕੀਤਾ। ਜਦੋਂ ਮੈਂ ਪੰਬਨ ਪੁਲ਼ ਦੇ ਉਦਘਾਟਨ ਲਈ ਰਾਮੇਸ਼ਵਰਮ ਗਿਆ ਸੀ, ਤਾਂ ਤਾਮਿਲ ਇਤਿਹਾਸ ਦੀ ਮਹਾਨਤਾ ਦਾ ਇੱਕ ਵਾਰ ਫਿਰ ਗਵਾਹ ਬਣਿਆ ਸੀ। ਸਾਡਾ ਤਾਮਿਲ ਸਭਿਆਚਾਰ ਪੂਰੇ ਭਾਰਤ ਦੀ ਸਾਂਝੀ ਵਿਰਾਸਤ ਹੈ, ਇੰਨਾ ਹੀ ਨਹੀਂ, ਪੂਰੀ ਮਨੁੱਖਤਾ ਦੀ ਇਹ ਸਾਂਝੀ ਵਿਰਾਸਤ ਹੈ। ਮੈਂ ‘ਏਕ ਭਾਰਤ ਸ੍ਰੇਸ਼ਠ ਭਾਰਤ’ ਦੀ ਜਿਸ ਭਾਵਨਾ ਦੀ ਗੱਲ ਕਰਦਾ ਹਾਂ, ਉਸ ਨੂੰ ਪੋਂਗਲ ਜਿਹੇ ਤਿਉਹਾਰ ਹੋਰ ਸਸ਼ਕਤ ਬਣਾਉਂਦੇ ਹਨ।

ਸਾਥੀਓ,

ਦੁਨੀਆ ਦੀਆਂ ਲਗਭਗ ਸਾਰੀਆਂ ਸਭਿਅਤਾਵਾਂ ਵਿੱਚ ਫ਼ਸਲਾਂ ਨਾਲ ਜੁੜਿਆ ਕੋਈ ਨਾ ਕੋਈ ਤਿਉਹਾਰ ਮਨਾਇਆ ਜਾਂਦਾ ਹੈ। ਤਾਮਿਲ ਸਭਿਆਚਾਰ ਵਿੱਚ ਕਿਸਾਨ ਨੂੰ ਜੀਵਨ ਦਾ ਅਧਾਰ ਮੰਨਿਆ ਗਿਆ ਹੈ। ਤਿਰੂਕਕੁਰਲ ਵਿੱਚ ਖੇਤੀਬਾੜੀ ਅਤੇ ਕਿਸਾਨਾਂ ‘ਤੇ ਵਿਸਤਾਰ ਵਿੱਚ ਲਿਖਿਆ ਗਿਆ ਹੈ। ਸਾਡੇ ਕਿਸਾਨ ਰਾਸ਼ਟਰ ਨਿਰਮਾਣ ਦੇ ਮਜ਼ਬੂਤ ਸਾਥੀ ਹਨ, ਉਨ੍ਹਾਂ ਦੇ ਯਤਨਾਂ ਨਾਲ ਆਤਮਨਿਰਭਰ ਭਾਰਤ ਅਭਿਆਨ ਨੂੰ ਬਹੁਤ ਮਜ਼ਬੂਤੀ ਮਿਲ ਰਹੀ ਹੈ। ਕੇਂਦਰ ਸਰਕਾਰ ਵੀ ਕਿਸਾਨਾਂ ਨੂੰ ਸਸ਼ਕਤ ਬਣਾਉਣ ਲਈ ਪ੍ਰਤੀਬੱਧ ਹੋ ਕੇ ਲਗਾਤਾਰ ਕੰਮ ਕਰ ਰਹੀ ਹੈ।

ਸਾਥੀਓ,

ਪੋਂਗਲ ਦਾ ਤਿਉਹਾਰ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਕੁਦਰਤ ਦੇ ਪ੍ਰਤੀ ਸ਼ੁਕਰਗੁਜ਼ਾਰ ਸਿਰਫ਼ ਸ਼ਬਦਾਂ ਤੱਕ ਸੀਮਤ ਨਾ ਰਹੇ, ਉਸ ਨੂੰ ਅਸੀਂ ਜੀਵਨ ਸ਼ੈਲੀ ਦਾ ਹਿੱਸਾ ਬਣਾਈਏ। ਜਦੋਂ ਇਹ ਧਰਤੀ ਸਾਨੂੰ ਇੰਨਾ ਕੁਝ ਦਿੰਦੀ ਹੈ, ਤਾਂ ਇਸ ਨੂੰ ਸੰਭਾਲਣਾ ਦੀ ਜ਼ਿੰਮੇਵਾਰੀ ਵੀ ਸਾਡੀ ਹੈ। ਅਗਲੀ ਪੀੜ੍ਹੀ ਲਈ ਮਿੱਟੀ ਨੂੰ ਤੰਦਰੁਸਤ ਰੱਖਣਾ, ਪਾਣੀ ਨੂੰ ਬਚਾਉਣਾ ਅਤੇ ਸਰੋਤਾਂ ਦੀ ਸੰਤੁਲਿਤ ਵਰਤੋਂ ਕਰਨਾ, ਸਭ ਤੋਂ ਜ਼ਰੂਰੀ ਹੈ। ਮਿਸ਼ਨ ਲਾਈਫ਼, ਏਕ ਪੇੜ ਮਾਂ ਕੇ ਨਾਮ, ਅੰਮ੍ਰਿਤ ਸਰੋਵਰ, ਜਿਹੀਆਂ ਸਾਡੀਆਂ ਮੁਹਿੰਮਾਂ ਇਸੇ ਭਾਵਨਾ ਨੂੰ ਅੱਗੇ ਵਧਾਉਂਦੇ ਹਨ। ਅਸੀਂ ਖੇਤੀ ਨੂੰ ਜ਼ਿਆਦਾਤਰ ਟਿਕਾਊ ਅਤੇ ਵਾਤਾਵਰਨ ਦੇ ਅਨੁਕੂਲ ਬਣਾਉਣ ਲਈ ਲਗਾਤਾਰ ਕੰਮ ਕਰ ਰਹੇ ਹਾਂ। ਆਉਣ ਵਾਲੇ ਸਮੇਂ ਵਿੱਚ ਟਿਕਾਊ ਖੇਤੀ ਦੇ ਤਰੀਕੇ, ਪਾਣੀ ਦਾ ਪ੍ਰਬੰਧਨ, ਮੈਂ ਤਾਂ ਲਗਾਤਾਰ ਕਹਿੰਦਾ ਰਿਹਾ ਹਾਂ, ‘ਪਰ ਡ੍ਰੋਪ ਮੋਰ ਕ੍ਰੋਪ’ ਕੁਦਰਤੀ ਖੇਤੀ, ਐਗਰੀਟੈਕ ਅਤੇ ਵੈਲਿਊ ਅਡੀਸ਼ਨ ਦੀ ਭੂਮਿਕਾ ਬੇਹੱਦ ਅਹਿਮ ਹੈ। ਇਨ੍ਹਾਂ ਸਾਰੇ ਖੇਤਰਾਂ ਵਿੱਚ ਸਾਡੇ ਨੌਜਵਾਨ ਨਵੀਂ ਸੋਚ ਨਾਲ ਅੱਗੇ ਵਧ ਰਹੇ ਹਨ। ਕੁਝ ਹੀ ਮਹੀਨੇ ਪਹਿਲਾਂ ਮੈਂ ਤਾਮਿਲਨਾਡੂ ਵਿੱਚ ਕੁਦਰਤੀ ਖੇਤੀ ਨਾਲ ਜੁੜੇ ਇੱਕ ਸੰਮੇਲਨ ਵਿੱਚ ਸ਼ਾਮਲ ਹੋਇਆ ਸੀ। ਜਿੱਥੇ ਮੈਂ ਦੇਖਿਆ ਕਿ ਸਾਡੇ ਤਾਮਿਲ ਨੌਜਵਾਨ ਕਿੰਨਾ ਬਿਹਤਰੀਨ ਕੰਮ ਕਰ ਰਹੇ ਹਨ, ਯਾਨੀ ਪ੍ਰੋਫੈਸ਼ਨਲ ਲਾਈਫ਼ ਦੀਆਂ ਵੱਡੀਆਂ-ਵੱਡੀਆਂ ਚੀਜ਼ਾਂ ਛੱਡ ਕੇ ਉਹ ਖੇਤੀ ਵਿੱਚ ਕੰਮ ਕਰਦੇ ਹੋਏ ਮੈਨੂੰ ਮਿਲੇ। ਮੈਂ ਖੇਤੀ ਨਾਲ ਜੁੜੇ ਆਪਣੇ ਨੌਜਵਾਨ ਮਿੱਤਰਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਟਿਕਾਊ ਖੇਤੀ ਵਿੱਚ ਕ੍ਰਾਂਤੀ ਲਿਆਉਣ ਦੀ ਇਸ ਮੁਹਿੰਮ ਦਾ ਹੋਰ ਵਿਸਤਾਰ ਕਰਨ। ਸਾਡਾ ਟੀਚਾ ਇਹ ਹੋਣਾ ਚਾਹੀਦਾ ਹੈ ਕਿ ਸਾਡੀ ਥਾਲੀ ਵੀ ਭਰੀ ਰਹੇ, ਸਾਡੀ ਜੇਬ ਵੀ ਭਰੀ ਰਹੇ, ਅਤੇ ਸਾਡੀ ਧਰਤੀ ਵੀ ਸੁਰੱਖਿਅਤ ਰਹੇ।

ਸਾਥੀਓ,

ਤਾਮਿਲ ਸਭਿਆਚਾਰ ਦੁਨੀਆ ਦੀ ਸਭ ਤੋਂ ਪ੍ਰਾਚੀਨ ਜਿਉਂਦੀ ਸਭਿਅਤਾਵਾਂ ਵਿੱਚੋਂ ਇੱਕ ਹੈ। ਤਾਮਿਲ ਸਭਿਆਚਾਰ ਸਦੀਆਂ ਨੂੰ ਜੋੜਦਾ ਹੈ, ਉਹ ਇਤਿਹਾਸ ਤੋਂ ਸਿੱਖ ਕੇ ਵਰਤਮਾਨ ਨੂੰ ਅੱਗੇ ਵਧਾਉਣ ਦਾ ਰਸਤਾ ਦਿਖਾਉਂਦਾ ਹੈ। ਇਸੇ ਪ੍ਰੇਰਨਾ ਤੋਂ ਅੱਜ ਦਾ ਭਾਰਤ ਆਪਣੀਆਂ ਜੜ੍ਹਾਂ ਤੋਂ ਤਾਕਤ ਲੈ ਕੇ ਨਵੀਂਆਂ ਸੰਭਾਵਨਾਵਾਂ ਵੱਲ ਅੱਗੇ ਵੱਧ ਰਿਹਾ ਹੈ। ਅੱਜ ਪੋਂਗਲ ਦੇ ਇਸ ਪਵਿੱਤਰ ਮੌਕੇ ‘ਤੇ ਅਸੀਂ ਉਸ ਭਰੋਸੇ ਨੂੰ ਮਹਿਸੂਸ ਕਰ ਰਹੇ ਹਾਂ, ਜੋ ਭਾਰਤ ਨੂੰ ਅੱਗੇ ਵਧਾ ਰਿਹਾ ਹੈ। ਇੱਕ ਅਜਿਹਾ ਭਾਰਤ ਜੋ ਆਪਣੇ ਸਭਿਆਚਾਰ ਨਾਲ ਜੁੜਿਆ ਹੈ, ਆਪਣੀ ਧਰਤੀ ਦਾ ਸਨਮਾਨ ਕਰਦਾ ਹੈ ਅਤੇ ਭਵਿੱਖ ਨੂੰ ਲੈ ਕੇ ਭਰੋਸੇ ਵਿੱਚ ਭਰਿਆ ਹੋਇਆ ਹੈ। ਅਨਿਯ ਪੋਂਗਲ ਨਲਵਾਲਤੁੱਕਲ! ਵਾਲਗਾ ਤਾਮਿਲ, ਵਾਲਗਾ ਭਾਰਤਮ! (इनिय पोङ्गल् नल्वाळ्तुक्कल्! वाळ्गा तमिळ्, वाळ्गा भारतम्! ) ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਪੋਂਗਲ ਦੀ ਬਹੁਤ-ਬਹੁਤ ਵਧਾਈ, ਬਹੁਤ-ਬਹੁਤ ਧੰਨਵਾਦ।

ਵਣਕਮ!

************

ਐੱਮਜੇਪੀਐੱਸ/ ਐੱਸਟੀ/ ਆਰਕੇ


(रिलीज़ आईडी: 2214572) आगंतुक पटल : 6
इस विज्ञप्ति को इन भाषाओं में पढ़ें: English , Urdu , हिन्दी , Bengali , Assamese , Manipuri , Gujarati , Odia , Kannada