ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸਵਾਮੀ ਵਿਵੇਕਾਨੰਦ ਜੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਸਾਰੇ ਦੇਸ਼ਵਾਸੀਆਂ ਨੂੰ ‘ਰਾਸ਼ਟਰੀ ਯੁਵਾ ਦਿਵਸ ’ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ


ਟੀਚਾ ਪ੍ਰਾਪਤੀ ਤੋਂ ਪਹਿਲਾਂ ਨਹੀਂ ਰੁਕਣ ਦਾ ਸੰਦੇਸ਼ ਦੇਣ ਵਾਲੇ ਸਵਾਮੀ ਜੀ ਦੇ ਵਿਚਾਰ ਨੌਜਵਾਨਾਂ ਵਿੱਚ ਕਰਤੱਵ ਦੀ ਭਾਵਨਾ ਅਤੇ ਰਾਸ਼ਟਰ ਪ੍ਰੇਮ ਦੀ ਭਾਵਨਾ ਜਾਗ੍ਰਿਤ ਕਰਕੇ ਵਿਕਸਿਤ ਭਾਰਤ ਦੇ ਨਿਰਮਾਣ ਨੂੰ ਗਤੀ ਦੇ ਰਹੇ ਹਨ

ਸਵਾਮੀ ਵਿਵੇਕਾਨੰਦ ਜੀ ਨੇ ਭਾਰਤੀ ਗਿਆਨ ਪਰੰਪਰਾ, ਦਰਸ਼ਨ ਅਤੇ ਅਧਿਆਤਮਿਕਤਾ ਨਾਲ ਦੇਸ਼ ਦੇ ਨੌਜਵਾਨਾਂ ਨੂੰ ਜੋੜਿਆ ਅਤੇ ਇਸ ਦੀ ਪਹੁੰਚ ਗਲੋਬਲ ਪਲੈਟਫਾਰਮ ‘ਤੇ ਪਹੁੰਚਾਈ

ਸਵਾਮੀ ਵਿਵੇਕਾਨੰਦ ਜੀ ਨੇ ਰਾਮ ਕ੍ਰਿਸ਼ਨ ਮਿਸ਼ਨ ਰਾਹੀਂ ਸਮਾਜ ਸੇਵਾ ਦੇ ਆਦਰਸ਼ ਸਥਾਪਿਤ ਕੀਤੇ

प्रविष्टि तिथि: 12 JAN 2026 11:14AM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਸਵਾਮੀ ਵਿਵੇਕਾਨੰਦ ਜੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਸਾਰੇ ਦੇਸ਼ਵਾਸੀਆਂ ਨੂੰ ‘ਰਾਸ਼ਟਰੀ ਯੁਵਾ ਦਿਵਸ’ ਦੀ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਟੀਚਾ ਪ੍ਰਾਪਤੀ ਤੋਂ ਪਹਿਲਾਂ ਨਹੀਂ ਰੁਕਣ ਦਾ ਸੰਦੇਸ਼ ਦੇਣ ਵਾਲੇ ਸਵਾਮੀ ਜੀ ਦੇ ਵਿਚਾਰ ਨੌਜਵਾਨਾਂ ਵਿੱਚ ਕਰਤੱਵ ਭਾਵਨਾ ਅਤੇ ਰਾਸ਼ਟਰ ਪ੍ਰੇਮ ਦੀ ਭਾਵਨਾ ਜਾਗ੍ਰਿਤ ਕਰ ਕੇ ਵਿਕਸਿਤ ਭਾਰਤ ਦੇ ਨਿਰਮਾਣ ਨੂੰ ਗਤੀ ਦੇ ਰਹੇ ਹਨ।

X  ‘ਤੇ ਇੱਕ ਪੋਸਟ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ, ਮੈਂ ਸਵਾਮੀ ਵਿਵੇਕਾਨਵੰਦ ਜੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਨਮਨ ਕਰਦਾ ਹਾਂ ਅਤੇ ਸਾਰੇ ਦੇਸ਼ਵਾਸੀਆਂ ਨੂੰ ‘ਰਾਸ਼ਟਰੀ ਯੁਵਾ ਦਿਵਸ’ ਦੀ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ। ਭਾਰਤੀ ਗਿਆਨ ਪਰੰਪਰਾ, ਦਰਸ਼ਨ ਅਤੇ ਅਧਿਆਤਮਿਕਤਾ ਨਾਲ ਦੇਸ਼ ਦੇ ਨੌਜਵਾਨਾਂ ਨੂੰ ਜੋੜਨ ਅਤੇ ਇਸ ਦੀ ਪਹੁੰਚ ਗਲੋਬਲ ਪਲੈਟਫਾਰਮ ‘ਤੇ ਪਹੁੰਚਾਉਣ ਵਾਲੇ ਸਵਾਮੀ ਵਿਵੇਕਾਨੰਦ ਜੀ ਨੇ ਰਾਮਕ੍ਰਿਸ਼ਨ ਮਿਸ਼ਨ ਰਾਹੀਂ ਸਮਾਜ ਸੇਵਾ ਦੇ ਵੀ ਆਦਰਸ਼ ਸਥਾਪਿਤ ਕੀਤੇ। ਟੀਚਾ ਪ੍ਰਾਪਤੀ ਤੋਂ ਪਹਿਲਾਂ ਨਹੀਂ ਰੁਕਣ ਦਾ ਸੰਦੇਸ਼ ਦੇਣ ਵਾਲੇ ਸਵਾਮੀ ਜੀ ਦੇ ਵਿਚਾਰ ਨੌਜਵਾਨਾਂ ਵਿੱਚ ਕਰਤੱਵ ਭਾਵਨਾ ਅਤੇ ਰਾਸ਼ਟਰ ਪ੍ਰੇਮ ਦੀ ਭਾਵਨਾ ਜ੍ਰਾਗਿਤ ਕਰਕੇ ਵਿਕਸਿਤ ਭਾਰਤ ਦੇ ਨਿਰਮਾਣ ਨੂੰ ਗਤੀ ਦੇ ਰਹੇ ਹਨ।”

************

ਆਰਕੇ/ਪੀਆਰ/ਪੀਐੱਸ


(रिलीज़ आईडी: 2213743) आगंतुक पटल : 5
इस विज्ञप्ति को इन भाषाओं में पढ़ें: English , Urdu , Marathi , हिन्दी , Bengali , Bengali-TR , Assamese , Gujarati , Tamil , Kannada , Malayalam