ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 11 ਜਨਵਰੀ ਨੂੰ ਰਾਜਕੋਟ ਦਾ ਦੌਰਾ ਕਰਨਗੇ
ਪ੍ਰਧਾਨ ਮੰਤਰੀ ਕੱਛ ਅਤੇ ਸੌਰਾਸ਼ਟਰ ਖੇਤਰਾਂ ਲਈ ਵਾਈਬ੍ਰੈਂਟ ਗੁਜਰਾਤ ਖੇਤਰੀ ਸੰਮੇਲਨ ਦਾ ਉਦਘਾਟਨ ਕਰਨਗੇ
ਵਾਈਬ੍ਰੈਂਟ ਗੁਜਰਾਤ ਖੇਤਰੀ ਸੰਮੇਲਨ ਪੱਛਮੀ ਗੁਜਰਾਤ ਵਿੱਚ ਨਿਵੇਸ਼ ਅਤੇ ਉਦਯੋਗਿਕ ਵਿਕਾਸ ਨੂੰ ਨਵੀਂ ਰਫ਼ਤਾਰ ਪ੍ਰਦਾਨ ਕਰੇਗਾ
ਇਹ ਸੰਮੇਲਨ ਸਿਰੇਮਿਕਸ, ਇੰਜੀਨੀਅਰਿੰਗ, ਬੰਦਰਗਾਹਾਂ ਅਤੇ ਲੌਜਿਸਟਿਕਸ, ਹਰੀ ਊਰਜਾ, ਸੈਰ-ਸਪਾਟਾ ਸਮੇਤ ਹੋਰ ਮੁੱਖ ਖੇਤਰਾਂ 'ਤੇ ਕੇਂਦ੍ਰਿਤ ਹੋਵੇਗੀ
ਵਾਈਬ੍ਰੈਂਟ ਗੁਜਰਾਤ ਦੇ ਸਫਲ ਮਾਡਲ ਦੀ ਪਹੁੰਚ ਅਤੇ ਪ੍ਰਭਾਵ ਨੂੰ ਹੋਰ ਵੱਧ ਵਧਾਉਣ ਲਈ, ਪੂਰੇ ਗੁਜਰਾਤ ਵਿੱਚ ਚਾਰ ਵਾਈਬ੍ਰੈਂਟ ਗੁਜਰਾਤ ਖੇਤਰੀ ਸੰਮੇਲਨ ਆਯੋਜਿਤ ਕੀਤੇ ਜਾ ਰਹੇ ਹਨ
ਇਨ੍ਹਾਂ ਖੇਤਰੀ ਸੰਮੇਲਨਾਂ ਦਾ ਉਦੇਸ਼ ਖੇਤਰ-ਵਿਸ਼ੇਸ਼ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ, ਵੱਖ-ਵੱਖ ਖੇਤਰਾਂ ਵਿੱਚ ਨਿਵੇਸ਼ ਆਕਰਸ਼ਿਤ ਕਰਨਾ ਅਤੇ ਵਿਸ਼ਵ-ਵਿਆਪੀ ਸ਼ਮੂਲੀਅਤ ਨੂੰ ਵਧਾਉਣਾ ਹੈ
प्रविष्टि तिथि:
09 JAN 2026 12:07PM by PIB Chandigarh
ਪ੍ਰਧਾਨ ਮੰਤਰੀ 11 ਜਨਵਰੀ, 2026 ਨੂੰ ਰਾਜਕੋਟ ਦਾ ਦੌਰਾ ਕਰਨਗੇ ਅਤੇ ਕੱਛ ਅਤੇ ਸੌਰਾਸ਼ਟਰ ਖੇਤਰਾਂ ਲਈ ਵਾਈਬ੍ਰੈਂਟ ਗੁਜਰਾਤ ਖੇਤਰੀ ਸੰਮੇਲਨ ਵਿੱਚ ਹਿੱਸਾ ਲੈਣਗੇ। ਦੁਪਹਿਰ ਲਗਭਗ 1:30 ਵਜੇ ਉਹ ਸੰਮੇਲਨ ਵਿੱਚ ਟ੍ਰੇਡ ਸ਼ੋਅ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਦੁਪਹਿਰ ਲਗਭਗ 2:00 ਵਜੇ ਪ੍ਰਧਾਨ ਮੰਤਰੀ ਰਾਜਕੋਟ ਦੀ ਮਾਰਵਾੜੀ ਯੂਨੀਵਰਸਿਟੀ ਵਿਖੇ ਕੱਛ ਅਤੇ ਸੌਰਾਸ਼ਟਰ ਖੇਤਰਾਂ ਲਈ ਵਾਈਬ੍ਰੈਂਟ ਗੁਜਰਾਤ ਖੇਤਰੀ ਸੰਮੇਲਨ ਦਾ ਉਦਘਾਟਨ ਕਰਨਗੇ। ਉਹ ਇਸ ਮੌਕੇ 'ਤੇ ਇੱਕ ਜਨਤਕ ਇਕੱਠ ਨੂੰ ਵੀ ਸੰਬੋਧਨ ਕਰਨਗੇ। ਇਸ ਸਮਾਗਮ ਦੌਰਾਨ ਪ੍ਰਧਾਨ ਮੰਤਰੀ 14 ਗ੍ਰੀਨਫੀਲਡ ਸਮਾਰਟ ਗੁਜਰਾਤ ਇੰਡਸਟ੍ਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟੇਡ (ਜੀਆਈਡੀਸੀ) ਅਸਟੇਟਾਂ ਦੇ ਵਿਕਾਸ ਦਾ ਐਲਾਨ ਕਰਨਗੇ ਅਤੇ ਰਾਜਕੋਟ ਵਿੱਚ ਜੀਆਈਡੀਸੀ ਦੇ ਮੈਡੀਕਲ ਡਿਵਾਈਸ ਪਾਰਕ ਦਾ ਉਦਘਾਟਨ ਕਰਨਗੇ।
ਵਾਈਬ੍ਰੈਂਟ ਗੁਜਰਾਤ ਖੇਤਰੀ ਸੰਮੇਲਨ 11 ਤੋਂ 12 ਜਨਵਰੀ, 2026 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਕੱਛ ਅਤੇ ਸੌਰਾਸ਼ਟਰ ਖੇਤਰਾਂ ਦੇ 12 ਜ਼ਿਲ੍ਹਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ। ਇਨ੍ਹਾਂ ਖੇਤਰਾਂ ਨੂੰ ਵਿਸ਼ੇਸ਼ ਤੌਰ 'ਤੇ ਸਮਰਪਿਤ, ਇਸ ਸੰਮੇਲਨ ਦਾ ਉਦੇਸ਼ ਪੱਛਮੀ ਗੁਜਰਾਤ ਵਿੱਚ ਨਿਵੇਸ਼ ਅਤੇ ਉਦਯੋਗਿਕ ਵਿਕਾਸ ਨੂੰ ਨਵੀਂ ਗਤੀ ਪ੍ਰਦਾਨ ਕਰਨਾ ਹੈ। ਸੰਮੇਲਨ ’ਤੇ ਧਿਆਨ ਦਿੱਤੇ ਗਏ ਮੁੱਖ ਖੇਤਰਾਂ ਵਿੱਚ ਸਿਰੇਮਿਕਸ, ਇੰਜੀਨੀਅਰਿੰਗ, ਬੰਦਰਗਾਹਾਂ ਅਤੇ ਲੌਜਿਸਟਿਕਸ, ਮੱਛੀ ਪਾਲਣ, ਪੈਟਰੋਕੈਮੀਕਲਸ, ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ, ਖਣਿਜ, ਹਰੀ ਊਰਜਾ ਈਕੋਸਿਸਟਮ, ਹੁਨਰ ਵਿਕਾਸ, ਸਟਾਰਟਅੱਪ, ਐੱਮਐੱਸਐੱਮਈ, ਸੈਰ-ਸਪਾਟਾ ਅਤੇ ਸਭਿਆਚਾਰ ਸ਼ਾਮਲ ਹਨ। ਜਾਪਾਨ, ਦੱਖਣੀ ਕੋਰੀਆ, ਰਵਾਂਡਾ ਅਤੇ ਯੂਕਰੇਨ ਇਸ ਸੰਮੇਲਨ ਲਈ ਭਾਈਵਾਲ ਦੇਸ਼ ਹੋਣਗੇ।
ਵਾਈਬ੍ਰੈਂਟ ਗੁਜਰਾਤ ਦੇ ਸਫਲ ਮਾਡਲ ਦੀ ਪਹੁੰਚ ਅਤੇ ਪ੍ਰਭਾਵ ਨੂੰ ਹੋਰ ਜ਼ਿਆਦਾ ਵਧਾਉਣ ਲਈ, ਪੂਰੇ ਰਾਜ ਭਰ ਵਿੱਚ ਚਾਰ ਵਾਈਬ੍ਰੈਂਟ ਗੁਜਰਾਤ ਖੇਤਰੀ ਸੰਮੇਲਨ ਆਯੋਜਿਤ ਕੀਤੇ ਜਾ ਰਹੇ ਹਨ। ਉੱਤਰ ਗੁਜਰਾਤ ਖੇਤਰ ਲਈ ਖੇਤਰੀ ਸੰਮੇਲਨ ਦਾ ਪਹਿਲਾ ਐਡੀਸ਼ਨ 9-10 ਅਕਤੂਬਰ, 2025 ਨੂੰ ਮਹਿਸਾਣਾ ਵਿੱਚ ਆਯੋਜਿਤ ਕੀਤਾ ਗਿਆ ਸੀ। ਮੌਜੂਦਾ ਐਡੀਸ਼ਨ ਕੱਛ ਅਤੇ ਸੌਰਾਸ਼ਟਰ ਖੇਤਰਾਂ ਲਈ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਦੱਖਣੀ ਗੁਜਰਾਤ (9-10 ਅਪ੍ਰੈਲ, 2026) ਅਤੇ ਮੱਧ ਗੁਜਰਾਤ (10-11 ਜੂਨ, 2026) ਖੇਤਰਾਂ ਲਈ ਖੇਤਰੀ ਸੰਮੇਲਨ ਕ੍ਰਮਵਾਰ: ਸੂਰਤ ਅਤੇ ਵਡੋਦਰਾ ਵਿੱਚ ਆਯੋਜਿਤ ਕੀਤੇ ਜਾਣਗੇ।
ਪ੍ਰਧਾਨ ਮੰਤਰੀ ਦੇ ਵਿਕਸਿਤ ਭਾਰਤ @2047 ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਅਤੇ ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਦੀ ਸਫਲਤਾ ਅਤੇ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਇਨ੍ਹਾਂ ਖੇਤਰੀ ਸੰਮੇਲਨਾਂ ਦਾ ਉਦੇਸ਼ ਖੇਤਰ-ਵਿਸ਼ੇਸ਼ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ, ਵੱਖ-ਵੱਖ ਖੇਤਰਾਂ ਵਿੱਚ ਨਿਵੇਸ਼ ਆਕਰਸ਼ਿਤ ਕਰਨਾ ਅਤੇ ਵਿਸ਼ਵ-ਵਿਆਪੀ ਸ਼ਮੂਲੀਅਤ ਨੂੰ ਵਧਾਉਣਾ ਹੈ। ਵਾਈਬ੍ਰੈਂਟ ਗੁਜਰਾਤ ਪਲੈਟਫਾਰਮ ਨੂੰ ਸਿੱਧੇ ਖੇਤਰਾਂ (ਰੀਜਨ) ਤੱਕ ਲੈ ਜਾ ਕੇ, ਇਹ ਪਹਿਲਕਦਮੀ ਵਿਕੇਂਦਰੀਕ੍ਰਿਤ ਵਿਕਾਸ, ਕਾਰੋਬਾਰ ਕਰਨ ਵਿੱਚ ਆਸਾਨੀ, ਨਵੀਨਤਾ-ਅਗਵਾਈ ਵਾਲੇ ਵਿਕਾਸ ਅਤੇ ਟਿਕਾਊ ਰੁਜ਼ਗਾਰ ਦੇ ਮੌਕੇ ਪੈਦਾ ਕਰਨ 'ਤੇ ਪ੍ਰਧਾਨ ਮੰਤਰੀ ਦੇ ਜ਼ੋਰ ਨੂੰ ਵੀ ਦਰਸਾਉਂਦੀ ਹੈ।
ਇਹ ਖੇਤਰੀ ਸੰਮੇਲਨ ਨਾ ਸਿਰਫ਼ ਖੇਤਰੀ ਪ੍ਰਾਪਤੀਆਂ ਨੂੰ ਪ੍ਰਦਰਸ਼ਿਤ ਕਰਨ ਅਤੇ ਨਵੀਆਂ ਪਹਿਲਕਦਮੀਆਂ ਦਾ ਐਲਾਨ ਕਰਨ ਲਈ ਇੱਕ ਪਲੈਟਫਾਰਮ ਵਜੋਂ ਕੰਮ ਕਰਨਗੇ, ਸਗੋਂ ਖੇਤਰੀ ਅਰਥ-ਵਿਵਸਥਾਵਾਂ ਨੂੰ ਸਸ਼ਕਤ ਬਣਾ ਕੇ, ਨਵੀਨਤਾ ਨੂੰ ਉਤਸ਼ਾਹਿਤ ਕਰਕੇ ਅਤੇ ਰਾਜ ਦੇ ਹਰ ਹਿੱਸੇ ਵਿੱਚ ਰਣਨੀਤਕ ਨਿਵੇਸ਼ਾਂ ਨੂੰ ਸੁਵਿਧਾਜਨਕ ਬਣਾ ਕੇ ਗੁਜਰਾਤ ਦੀ ਵਿਕਾਸ ਕਹਾਣੀ ਨੂੰ ਸਾਂਝੇ ਤੌਰ ’ਤੇ ਲਿਖਣ ਦੇ ਸਾਧਨ ਵਜੋਂ ਵੀ ਕੰਮ ਕਰਨਗੇ। ਇਨ੍ਹਾਂ ਖੇਤਰੀ ਸੰਮੇਲਨਾਂ ਦੀਆਂ ਪ੍ਰਾਪਤੀਆਂ ਨੂੰ ਜਨਵਰੀ, 2027 ਵਿੱਚ ਆਯੋਜਿਤ ਹੋਣ ਵਾਲੇ ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਦੇ ਅਗਲੇ ਐਡੀਸ਼ਨ ਦੌਰਾਨ ਪ੍ਰਦਰਸ਼ਿਤ ਕੀਤਾ ਜਾਵੇਗਾ।
************
ਐੱਮਜੇਪੀਐੱਸ/ਐੱਸਆਰ
(रिलीज़ आईडी: 2213080)
आगंतुक पटल : 7
इस विज्ञप्ति को इन भाषाओं में पढ़ें:
Bengali
,
Assamese
,
English
,
Urdu
,
Marathi
,
हिन्दी
,
Manipuri
,
Gujarati
,
Odia
,
Tamil
,
Telugu
,
Kannada
,
Malayalam