ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਵੇਵਐਕਸ ਨੇ ਪ੍ਰਸਾਰਣ ਅਤੇ ਮਨੋਰੰਜਨ ਖੇਤਰ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਐੱਫਆਈਟੀਟੀ-ਆਈਆਈਟੀ ਦਿੱਲੀ ਨਾਲ ਸਹਿਮਤੀ ਪੱਤਰ 'ਤੇ ਹਸਤਾਖਰ ਕੀਤੇ


ਮੀਡੀਆ ਤਕਨਾਲੋਜੀ ਉੱਦਮਤਾ ਨੂੰ ਤੇਜ਼ ਕਰਨ ਲਈ ਸਹਿਮਤੀ ਪੱਤਰ

प्रविष्टि तिथि: 06 JAN 2026 6:26PM by PIB Chandigarh

ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ਸਟਾਰਟਅੱਪ ਐਕਸੇਲੇਰੇਟਰ ਪਹਿਲਕਦਮੀ ਵੇਵਐਕਸ ਨੇ ਮੀਡੀਆ, ਮਨੋਰੰਜਨ, ਪ੍ਰਸਾਰਣ ਅਤੇ ਸੰਚਾਰ ਤਕਨਾਲੋਜੀਆਂ ਵਿੱਚ ਨਵੀਨਤਾ, ਇਨਕਿਊਬੇਸ਼ਨ ਅਤੇ ਉੱਦਮਤਾ ਨੂੰ ਮਜ਼ਬੂਤ ​​ਕਰਨ ਲਈ ਫਾਊਂਡੇਸ਼ਨ ਫਾਰ ਇਨੋਵੇਸ਼ਨ ਐਂਡ ਟੈਕਨਾਲੋਜੀ ਟ੍ਰਾਂਸਫਰ (ਐੱਫਆਈਟੀਟੀ), ਆਈਆਈਟੀ ਦਿੱਲੀ ਨਾਲ ਇੱਕ ਸਹਿਮਤੀ ਪੱਤਰ (ਐੱਮਓਯੂ) 'ਤੇ ਹਸਤਾਖਰ ਕੀਤੇ।

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਜੈ ਜਾਜੂ ਦੀ ਮੌਜੂਦਗੀ ਵਿੱਚ ਨਵੀਂ ਦਿੱਲੀ ਦੇ ਸ਼ਾਸਤਰੀ ਭਵਨ ਵਿੱਚ ਵੇਵਐਕਸ ਅਤੇ ਐੱਫਆਈਟੀਟੀ ਦੀਆਂ ਟੀਮਾਂ ਨੇ ਇਸ ਐੱਮਓਯੂ 'ਤੇ ਹਸਤਾਖਰ ਕੀਤੇ ਗਏ।

ਇਸ ਸਹਿਯੋਗ ਦੇ ਤਹਿਤ, ਆਈਆਈਟੀ ਦਿੱਲੀ ਦਾ ਐੱਫਆਈਟੀਟੀ ਵੇਵਐਕਸ ਪ੍ਰੋਗਰਾਮ ਦੇ ਲਾਗੂ ਕਰਨ ਅਤੇ ਵਿਸਥਾਰ ਵਿੱਚ ਸਹਾਇਤਾ ਕਰੇਗਾ। ਵੇਵਐਕਸ ਪ੍ਰੋਗਰਾਮ ਇੱਕ ਰਾਸ਼ਟਰੀ ਪਹਿਲਕਦਮੀ ਹੈ ਜਿਸ ਦਾ ਉਦੇਸ਼ ਦੇਸ਼ ਭਰ ਵਿੱਚ ਇਨਕਿਊਬੇਸ਼ਨ ਕੇਂਦਰਾਂ ਦੀ ਸਥਾਪਨਾ ਅਤੇ ਉਨ੍ਹਾਂ ਨੂੰ ਮਜ਼ਬੂਤ ਬਣਾ ਕੇ ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨਾ ਹੈ। ਐੱਫਆਈਟੀਟੀ ਇਨਕਿਊਬੇਸ਼ਨ ਸੈਟਅੱਪ ਲਈ ਰਣਨੀਤਕ ਅਤੇ ਸੰਚਾਲਨ ਸਬੰਧੀ ਮਾਰਗਦਰਸ਼ਨ ਪ੍ਰਦਾਨ ਕਰੇਗਾ, ਹੋਰ ਆਈਆਈਟੀ ਅਤੇ ਨਵੀਨਤਾ ਕੇਂਦਰਾਂ ਨਾਲ ਸਬੰਧਾਂ ਦੀ ਸਹੂਲਤ ਦੇਵੇਗਾ, ਤਕਨੀਕੀ ਮੁਹਾਰਤ, ਖੋਜ ਸਹੂਲਤਾਂ, ਸਲਾਹ, ਬੌਧਿਕ ਸੰਪਤੀ ਸਹਾਇਤਾ ਤੱਕ ਪਹੁੰਚ ਪ੍ਰਦਾਨ ਕਰੇਗਾ ਅਤੇ ਸਟਾਰਟਅੱਪਸ ਅਤੇ ਇਨਕਿਊਬੇਸ਼ਨ ਪ੍ਰਬੰਧਕਾਂ ਲਈ ਸਮਰੱਥਾ ਨਿਰਮਾਣ ਪਹਿਲਕਦਮੀਆਂ ਨੂੰ ਸਮਰੱਥ ਬਣਾਏਗਾ।

 

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ਵੇਵਐਕਸ ਇਸ ਪ੍ਰੋਗਰਾਮ ਲਈ ਵਿੱਤੀ ਸਹਾਇਤਾ, ਨੀਤੀ ਮਾਰਗਦਰਸ਼ਨ ਅਤੇ ਰਾਸ਼ਟਰੀ ਪੱਧਰ ਤੇ ਮਾਨਤਾ ਪ੍ਰਦਾਨ ਕਰੇਗਾ। ਇਸ ਸਹਿਯੋਗ ਰਾਹੀਂ, ਵੇਵਐਕਸ ਦਾ ਟੀਚਾ ਸਟਾਰਟਅੱਪਸ ਨੂੰ ਵਿੱਤੀ ਸਹਾਇਤਾ, ਸਲਾਹ, ਬੁਨਿਆਦੀ ਢਾਂਚੇ ਤੱਕ ਪਹੁੰਚ, ਉਦਯੋਗਿਕ ਭਾਈਵਾਲੀ ਅਤੇ ਨਿਵੇਸ਼ਕਾਂ ਅਤੇ ਗਲੋਬਲ ਬਾਜ਼ਾਰਾਂ ਤੱਕ ਪਹੁੰਚ ਪ੍ਰਦਾਨ ਕਰਕੇ ਭਵਿੱਖ ਲਈ ਤਿਆਰ ਮੀਡੀਆ ਅਤੇ ਮਨੋਰੰਜਨ ਤਕਨਾਲੋਜੀ ਈਕੋਸਿਸਟਮ ਦਾ ਪੋਸ਼ਣ ਕਰਨਾ ਹੈ।

ਇਸ ਮੌਕੇ 'ਤੇ ਸ਼੍ਰੀ ਜਾਜੂ ਨੇ ਕਿਹਾ, "ਵੇਵਐਕਸ ਨੂੰ ਮੀਡੀਆ ਅਤੇ ਮਨੋਰੰਜਨ ਤਕਨਾਲੋਜੀਆਂ ਵਿੱਚ ਨਵੀਨਤਾ ਲਈ ਇੱਕ ਰਾਸ਼ਟਰੀ ਉਤਪ੍ਰੇਰਕ ਵਜੋਂ ਕਲਪਨਾ ਕੀਤੀ ਗਈ ਹੈ। ਵੇਵਐਕਸ ਮੀਡੀਆ ਉਦਯੋਗ ਵਿੱਚ ਬੁਨਿਆਦੀ ਤਕਨੀਕੀ ਤਬਦੀਲੀ ਲਿਆਉਣ ਵਾਲੇ ਸਟਾਰਟਅੱਪਸ ਦੇ ਨਾਲ-ਨਾਲ ਮੌਜੂਦਾ ਤਕਨਾਲੋਜੀ ਪਲੈਟਫਾਰਮਾਂ 'ਤੇ ਨਵੇਂ ਐਪਲੀਕੇਸ਼ਨ ਵਿਕਸਿਤ ਕਰਨ ਵਾਲੇ ਇਨੋਵੇਟਰਾਂ ਨੂੰ ਤੇਜ਼ ਕਰੇਗਾ। ਵੇਵਐਕਸ ਦਾ ਉਦੇਸ਼ ਵਿਸ਼ਾਲ ਈਕੋਸਿਸਟਮ ਨੂੰ ਉਤਪ੍ਰੇਰਿਤ ਕਰਨਾ ਅਤੇ ਸਟਾਰਟਅੱਪਸ ਦੇ ਰਲੇਵੇਂ ਅਤੇ ਵਿਕਾਸ ਲਈ ਵਿਸ਼ਵ ਪੱਧਰੀ ਇਨਕਿਊਬੇਸ਼ਨ ਸਹੂਲਤਾਂ ਸਥਾਪਤ ਕਰਨਾ ਹੈ।"

ਇਸ ਤੋਂ ਇਲਾਵਾ, ਆਈਆਈਟੀ ਦਿੱਲੀ ਦੇ ਐੱਫਆਈਟੀਟੀ ਦੇ ਮੈਨੇਜਿੰਗ ਡਾਇਰੈਕਟਰ ਡਾ. ਨਿਖਿਲ ਅਗਰਵਾਲ, ਜਿਨ੍ਹਾਂ ਨੇ ਐੱਫਆਈਟੀਟੀ ਵੱਲੋਂ ਸਹਿਮਤੀ ਪੱਤਰ 'ਤੇ ਹਸਤਾਖਰ ਕੀਤੇ, ਨੇ ਕਿਹਾ,

"ਵੇਵਐਕਸ ਨਾਲ ਇਹ ਸਾਂਝੇਦਾਰੀ ਉੱਭਰ ਰਹੇ ਅਤੇ ਰਚਨਾਤਮਕ ਤਕਨਾਲੋਜੀ ਖੇਤਰਾਂ ਵਿੱਚ ਤਕਨਾਲੋਜੀ-ਅਧਾਰਤ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਐੱਫਆਈਟੀਟੀ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਨੀਤੀ ਸਹਾਇਤਾ, ਅਕਾਦਮਿਕ ਉੱਤਮਤਾ, ਅਤੇ ਉਦਯੋਗਿਕ ਸ਼ਮੂਲੀਅਤ ਨੂੰ ਜੋੜ ਕੇ, ਸਾਡਾ ਉਦੇਸ਼ ਇੱਕ ਮਜ਼ਬੂਤ ​​ਰਾਸ਼ਟਰੀ ਇਨਕਿਊਬੇਸ਼ਨ ਪਲੈਟਫਾਰਮ ਬਣਾਉਣਾ ਹੈ ਜੋ ਮੀਡੀਆ, ਤਕਨਾਲੋਜੀ ਅਤੇ ਨਵੀਨਤਾ ਦੇ ਲਾਂਘੇ 'ਤੇ ਕੰਮ ਕਰਨ ਵਾਲੇ ਸਟਾਰਟਅੱਪਸ ਨੂੰ ਸਹਿਯੋਗ ਪ੍ਰਦਾਨ ਕਰੇ"

ਇਹ ਭਾਈਵਾਲੀ ਆਈਆਈਟੀ ਦਿੱਲੀ ਦੀਆਂ ਅਕਾਦਮਿਕ, ਖੋਜ ਅਤੇ ਨਵੀਨਤਾ ਸਮਰੱਥਾਵਾਂ ਦਾ ਲਾਭ ਉਠਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ, ਜਿਸ ਦਾ ਉਦੇਸ਼ ਵੇਵਐਕਸ ਫਰੇਮਵਰਕ ਦੇ ਤਹਿਤ ਸਟਾਰਟਅੱਪ ਵਿਕਾਸ ਅਤੇ ਤਕਨਾਲੋਜੀ ਵਪਾਰੀਕਰਨ ਨੂੰ ਤੇਜ਼ ਕਰਨਾ ਅਤੇ ਭਾਰਤ ਦੇ ਮੀਡੀਆ ਅਤੇ ਮਨੋਰੰਜਨ ਨਵੀਨਤਾ ਈਕੋਸਿਸਟਮ ਨੂੰ ਹੋਰ ਮਜ਼ਬੂਤ ​​ਕਰਨਾ ਹੈ।

ਐੱਫਆਈਟੀਟੀ ਬਾਰੇ

ਫਾਊਂਡੇਸ਼ਨ ਫਾਰ ਇਨੋਵੇਸ਼ਨ ਐਂਡ ਟੈਕਨਾਲੋਜੀ ਟ੍ਰਾਂਸਫਰ (ਐੱਫਆਈਟੀਟੀ), ਆਈਆਈਟੀ ਦਿੱਲੀ, ਇੰਡੀਅਨ ਇੰਸਟੀਟਿਊਟ ਆਫ਼ ਟੈਕਨਾਲੋਜੀ ਦਿੱਲੀ ਦਾ ਇੰਡਸਟਰੀ ਇੰਟਰਫੇਸ ਸੰਗਠਨ ਹੈ। ਨਵੀਨਤਾ, ਉੱਦਮਤਾ ਅਤੇ ਤਕਨਾਲੋਜੀ ਵਪਾਰੀਕਰਨ ਨੂੰ ਉਤਸ਼ਾਹਿਤ ਕਰਨ ਲਈ ਸਥਾਪਿਤ, ਐੱਫਆਈਟੀਟੀ ਆਈਆਈਟੀ ਦਿੱਲੀ ਈਕੋਸਿਸਟਮ ਦੇ ਅੰਦਰ ਅਤੇ ਬਾਹਰ ਇਨਕਿਊਬੇਸ਼ਨ, ਉਦਯੋਗ ਸਹਿਯੋਗ, ਖੋਜ ਅਨੁਵਾਦ, ਬੌਧਿਕ ਸੰਪਤੀ ਪ੍ਰਬੰਧਨ, ਅਤੇ ਸਟਾਰਟਅੱਪ ਈਕੋਸਿਸਟਮ ਵਿਕਾਸ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ।

ਵੇਵਐਕਸ ਬਾਰੇ

ਵੇਵਐਕਸ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (ਐੱਮਆਈਬੀ) ਦੀ ਅਗਵਾਈ ਹੇਠ ਇੱਕ ਰਾਸ਼ਟਰੀ ਮੀਡੀਆ ਅਤੇ ਮਨੋਰੰਜਨ ਤਕਨਾਲੋਜੀ ਨਵੀਨਤਾ ਅਤੇ ਇਨਕਿਊਬੇਸ਼ਨ ਪ੍ਰੋਗਰਾਮ ਹੈ, ਜੋ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟੇਡ ਰਾਹੀਂ ਲਾਗੂ ਕੀਤਾ ਜਾਂਦਾ ਹੈ। ਇਸ ਪਹਿਲਕਦਮੀ ਦਾ ਉਦੇਸ਼ ਪ੍ਰਸਾਰਣ, ਸੰਚਾਰ, ਮੀਡੀਆ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਵਿੱਚ ਕੰਮ ਕਰਨ ਵਾਲੇ ਸਟਾਰਟਅੱਪਸ ਅਤੇ ਉੱਦਮੀਆਂ ਨੂੰ ਢਾਂਚਾਗਤ ਇਨਕਿਊਬੇਸ਼ਨ ਸਹਾਇਤਾ, ਉਦਯੋਗ ਪਹੁੰਚ, ਸਲਾਹ ਅਤੇ ਰਾਸ਼ਟਰੀ ਅਤੇ ਵਿਸ਼ਵਵਿਆਪੀ ਐਕਸਪੋਜ਼ਰ ਪ੍ਰਦਾਨ ਕਰਕੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਨਾ ਹੈ।

****

ਮਹੇਸ਼ ਕੁਮਾਰ/ਵਿਵੇਕ ਵਿਸ਼ਵਾਸ਼
 


(रिलीज़ आईडी: 2212077) आगंतुक पटल : 4
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Assamese , Gujarati , Tamil , Telugu , Kannada , Malayalam